ਸ੍ਰੋਮਣੀ ਕਮੇਟੀ ਦਾ ਪ੍ਰਚਾਰਕ ਬਣਿਆ ਬਾਦਲਾ ਦਾ ਪ੍ਰਚਾਰਕ

By August 26, 2016 0 Comments


ਸ੍ਰੋਮਣੀ ਕਮੇਟੀ ਤੋ ਤਨਖਾਹ ਲੈ ਕੇ ਜੱਜ ਸਿੰਘ ਗਾ ਰਿਹੈ ਬਾਦਲ ਦਲ ਦੇ ਸੋਹਲੇ
sgpc
ਬਾਬਾ ਬਕਾਲਾ ਸਾਹਿਬ 25 ਅਗਸਤ ( ਅਮਨਦੀਪ ਸਿੰਘ ਭਾਈ ਰੂਪਾ ) : ਸ੍ਰੋਮਣੀ ਕਮੇਟੀ ਆਗੂਆ ਅਤੇ ਤਖਤਾ ਦੇ ਜੱਥੇਦਾਰਾ ਵੱਲੋਂ ਬਣਦੀ ਜੁੰਮੇਵਾਰੀ ਨਾ ਨਿਭਾਉਣ ਕਾਰਣ ਰੋਜ਼ਾਨਾ ਹੀ ਸਿੱਖੀ ਸਿਧਾਂਤਾ ਦਾ ਘਾਣ ਕਰਨ ਵਾਲੇ ਨਵੇ ਨਵੇ ਮਸਲੇ ਸਾਹਮਣੇ ਆ ਰਹੇ ਹਨ | ਸ੍ਰੋਮਣੀ ਕਮੇਟੀ ਵੱਲੋਂ ਬੇਸ਼ਕ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖਾ ਵਿਚੋ ਜਾਤ ਪਾਤ ਨੂੰ ਖਤਮ ਕਰਨ ਦੇ ਅਨੇਕਾ ਫੋਕੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਇਸ ਦੇ ਵਾਵਜੂਦ ਵੀ ਆਗੂਆ ਦੀਆ ਕਮਜੋਰੀਆ ਕਾਰਣ ਸ੍ਰੋਮਣੀ ਕਮੇਟੀ ਦੇ ਪ੍ਰਚਾਰਕਾ ਅਤੇ ਮੁਲਾਜਮਾ ਵੱਲੋਂ ਬੇਖੌਫ ਹੋ ਕੇ ਸਰੇਆਮ ਸਿੱਖੀ ਸਿਧਾਂਤਾ ਅਤੇ ਸ੍ਰੋਮਣੀ ਕਮੇਟੀ ਦੇ ਅਸੂਲਾ ਨੂੰ ਮਜਾਕ ਬਣਾਇਆ ਜਾ ਰਿਹਾ ਹੈ, ਜਿਸ ਦੀ ਤਾਜਾ ਮਿਸਾਲ ਸ੍ਰੋਮਣੀ ਕਮੇਟੀ ਦੇ ਪ੍ਰਚਾਰਕ ਜੱਜ ਸਿੰਘ ( ਗੁਰੁਦੁਵਾਰਾ ਬਾਬਾ ਬਕਾਲਾ ਸਾਹਿਬ ) ਤੋ ਮਿਲਦੀ ਹੈ ਜਿਸ ਨੂੰ ਬਾਦਲ ਦਲ ਨੇ ਆਪਣੀ ਪਾਰਟੀ ਦਾ ਹਲਕਾ ਦਿਹਾਤੀ ਅਮ੍ਰਿਤਸਰ ਤੋ ਐੱਸ ਸੀ ਵਿੰਗ ਦਾ ਪ੍ਰਚਾਰਕ ਸਕੱਤਰ ਥਾਪਿਆ ਹੋਇਆ ਹੈ | ਜਿਕਰਯੋਗ ਹੈ ਕਿ ਇੱਕ ਪਾਸੇ ਤਾ ਸ੍ਰੋਮਣੀ ਕਮੇਟੀ ਸਿੱਖਾ ਵਿਚ ਜਾਤ ਪਾਤ ਖਤਮ ਕਰਨ ਦੇ ਅਨੇਕਾ ਦਾਅਵੇ ਕਰ ਰਹੀ ਹੈ ਪ੍ਰੰਤੂ ਦੂਜੇ ਪਾਸੇ ਸ੍ਰੋਮਣੀ ਕਮੇਟੀ ਦੇ ਪ੍ਰਚਾਰਕ ਰਾਜਨੀਤਕ ਪਾਰਟੀ ਦੇ ਹੱਥ ਠੋਕੇ ਬਣ ਕੇ ਜਾਤਾ ਪਾਤਾ ਦੇ ਅਧਾਰ ਤੇ ਅਹੁਦੇ ਮੱਲੀ ਬੈਠੇ ਹਨ | ਇਸ ਸਬੰਧੀ ਰੋਸ ਜਾਹਰ ਕਰਦਿਆ ਸਿੱਖ ਸੰਗਤਾ ਨੇ ਕਿਹਾ ਕਿ ਸ੍ਰੋਮਣੀ ਕਮੇਟੀ ਹੁਣ ਸਿਧੇ ਤੌਰ ਤੇ ਗੁਰੂ ਦੀਆ ਗੋਲਕਾ ਦੀ ਦੁਰਵਰਤੋ ਕਰ ਰਹੀ ਹੈ ਇਸ ਸਮੇ ਸੰਗਤਾ ਨੇ ਮੰਗ ਕੀਤੀ ਕਿ ਹੁਣ ਸ੍ਰੋਮਣੀ ਕਮੇਟੀ ਦਾ ਅਖੌਤੀ ਪ੍ਰਚਾਰਕ ਕੌਮ ਨੂੰ ਜਵਾਬ ਦੇਵੇ ਕੇ ਓਹ ਹੁਣ ਸ੍ਰੋਮਣੀ ਕਮੇਟੀ ਅਤੇ ਸਿੱਖ ਧਰਮ ਦਾ ਪ੍ਰਚਾਰ ਕਰੇਗਾ ਜਾ ਬਾਦਲ ਦਲ ਦੇ ਜਾਤ ਪਾਤ ਦੇ ਅਧਾਰ ਤੇ ਬਣਾਏ ਐੱਸ ਸੀ ਵਿੰਗ ਦਾ ਪ੍ਰਚਾਰ ਕਰੇਗਾ ? ਦੱਸਣਯੋਗ ਹੈ ਕਿ ਜੱਜ ਸਿੰਘ ਨੂੰ ਬਾਦਲ ਦਲ ਵੱਲੋਂ ਅਹੁਦਾ ਦੇਣ ਤੋ ਬਾਅਦ ਗੁਰੁਦੁਵਾਰਾ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਮੇਜਰ ਸਿੰਘ ਅਰਜਨਮਾਂਗਾ ਅਤੇ ਮੀਤ ਮੈਨੇਜਰ ਮੋਹਨ ਸਿੰਘ ਕੰਗ ਵੱਲੋਂ ਵੀ ਜੱਜ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਗਿਆ ਜੋ ਕੇ ਸ੍ਰੋਮਣੀ ਕਮੇਟੀ ਦੇ ਅਸੂਲਾ ਦੇ ਬਿਲਕੁਲ ਉਲਟ ਹੈ, ਜੱਜ ਸਿੰਘ ਨੂੰ ਪਾਰਟੀ ਵਿਚ ਸਾਮਲ ਕਰਨ ਸਮੇ ਸ੍ਰੋਮਣੀ ਕਮੇਟੀ ਦੇ ਕਈ ਸੀਨੀਅਰ ਅਧਿਕਾਰੀ, ਪ੍ਰਚਾਰਕ, ਮੁਲਾਜਮ, ਰਾਗੀ ਢਾਡੀ ਆਦਿ ਵੀ ਹਾਜਰ ਸਨ ਪ੍ਰੰਤੂ ਕਿਸੇ ਨੇ ਵੀ ਜੱਜ ਸਿੰਘ ਦੇ ਅਹੁਦੇ ਦਾ ਵਿਰੋਧ ਨਾ ਕੀਤਾ ਜੋ ਸ੍ਰੋਮਣੀ ਕਮੇਟੀ ਵੱਲੋਂ ਮੋਟੀ ਤਨਖਾਹ ਲੈ ਕੇ ਬਾਦਲ ਦਲ ਦੇ ਸੋਹਲੇ ਗਾਵੇਗਾ | ਇਸ ਸਬੰਧੀ ਸ੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਖੋਸੇ ਅਤੇ ਏਕਨੂਰ ਖਾਲਸਾ ਫੌਜ ਦੇ ਜਿਲਾ ਮੋਗਾ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਬਾਜੇਕੇ, ਭਾਈ ਗੁਰਭਾਗ ਸਿੰਘ ਮਰੂੜ ਨੇ ਮੰਗ ਕੀਤੀ ਕਿ ਅਖੌਤੀ ਪ੍ਰਚਾਰਕ ਜੱਜ ਸਿੰਘ ਨੂੰ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ | ਇਸ ਸਬੰਧੀ ਜਦੋ ਸ੍ਰੋਮਣੀ ਕਮੇਟੀ ਦੇ ਪ੍ਰਚਾਰਕ ਜੱਜ ਸਿੰਘ ਨਾਲ ਗੱਲ ਕਰਨੀ ਚਾਹੀ ਤਾ ਉਹਨਾ ਦਾ ਮੋਬਾਇਲ ਸਵਿਚ ਬੰਦ ਹੋਣ ਕਾਰਣ ਸੰਪਰਕ ਨਹੀ ਹੋ ਸਕਿਆ | ਇਸ ਸਬੰਧੀ ਜਦੋ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਜੋਰਸਿੰਘਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਇਹ ਮਸਲਾ ਸਾਡੇ ਧਿਆਨ ਵਿਚ ਨਹੀ ਹੈ ਅਤੇ ਤਫਤੀਸ ਕਰਨ ਤੋ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਸਬੰਧੀ ਜਦੋ ਗਿਆਨੀ ਗੁਰਬਚਨ ਸਿੰਘ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਮੈ ਇਸ ਬਾਰੇ ਕੁਝ ਨਹੀ ਕਰ ਸਕਦਾ ਤੁਸੀਂ ਸ੍ਰੋਮਣੀ ਕਮੇਟੀ ਪ੍ਰਧਾਨ ਜਾ ਸਕੱਤਰ ਨਾਲ ਗੱਲ ਕਰੋ ਜਦੋ ਉਹਨਾ ਨੂੰ ਗੰਭੀਰਤਾ ਨਾਲ ਪੁਛਿਆ ਗਿਆ ਤਾ ਉਹਨਾ ਕਿਹਾ ਕਿ ਅਖਵਾਰ ਵਿਚ ਖਬਰ ਆਉਣ ਤੋ ਬਾਅਦ ਸਾਡੇ ਵੱਲੋਂ ਜਰੂਰ ਬਣਦੀ ਕਾਰਵਾਈ ਕੀਤੀ ਜਾਵੇਗੀ | ਇਸ ਸਬੰਧੀ ਜਦੋ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਗੱਲ ਕਰਨੀ ਚਾਹੀ ਤਾ ਪਹਿਲਾ ਵਾਂਗ ਉਹਨਾ ਨੇ ਆਪਣਾ ਫੋਨ ਰਸੀਵ ਨਾ ਕੀਤਾ | ਹੁਣ ਦੇਖਣਾ ਹੋਵੇਗਾ ਕਿ ਸ੍ਰੋਮਣੀ ਕਮੇਟੀ ਤੋ ਤਨਖਾਹ ਲੈ ਕੇ ਰਾਜਨੀਤਿਕ ਪਾਰਟੀ ਅਕਾਲੀ ਦਲ ਦਾ ਪ੍ਰਚਾਰ ਕਰਨ ਵਾਲੇ ਜੱਜ ਸਿੰਘ ਉਪਰ ਸ੍ਰੋਮਣੀ ਕਮੇਟੀ ਆਗੂ ਅਤੇ ਜੱਥੇਦਾਰ ਕੀ ਕਾਰਵਾਈ ਕਰਦੇ ਹਨ ?