ਸਿੱਖਾਂ ਨੂੰ ਖਤਰਾ “ਆਪਣੇ” ਸਿਆਸਤਦਾਨਾਂ ਤੋਂ ਹੈ ਜਿਹੜੇ ਸਿੱਖਾਂ ਨੂੰ ਵਖਰੀ ਕੌਮ ਨਹੀਂ ਮੰਨਦੇ

By August 18, 2016 0 Comments


ਲੇਖਕ: ਮਹਿੰਦਰ ਸਿੰਘ ਖਹਿਰਾ (ਯੂ. ਕੇ.)

ਸਿੱਖ ਸਮਾਜ ਦੇ ਮਸਲੇ ਪੁਸਤਕ

ਸਿੱਖ ਸਮਾਜ ਦੇ ਮਸਲੇ ਪੁਸਤਕ

ਸਿੱਖ ਸਮਾਜ ਦੇ ਮਸਲੇ ਪੁਸਤਕ

ਸਿੱਖ ਸਮਾਜ ਦੇ ਮਸਲੇ ਪੁਸਤਕ

ਸਿੱਖ ਸਮਾਜ ਦੇ ਮਸਲੇ ਪੁਸਤਕ

ਸਿੱਖ ਸਮਾਜ ਦੇ ਮਸਲੇ ਪੁਸਤਕ


ਪੰਜਾਬੀ ਟ੍ਰਿਿਬਊਨ ਦੇ 22 ਜੁਲਾਈ 2010 ਦੇ ਅੰਕ, ਅਤੇ ਹਿੰਦੀ ਅਖਬਾਰ ਪੰਜਾਬ ਕੇਸਰੀ ਦੇ 24 ਜੁਲਾਈ 2010 ਦੇ ਅੰਕ ਵਿਚ ‘ਸਹਿਜਧਾਰੀ ਵੀ ਸਤਿਕਾਰ ਦੇ ਹੱਕਦਾਰ ਹਨ’ ਦੇ ਸਿਰਲੇਖ ਹੇਠ ਅਤੇ ਇਕ ਲੇਖ ਅਕਤੂਬਰ 2010 ਵਿਚ ‘ਕੀ ਸਿੱਖਾਂ ਨੂੰ ਹਿੰਦੂਆਂ ਤੋਂ ਖਤਰਾ ਹੈ?’ ਦੇ ਸਿਰਲੇਖ ਹੇਠ ਪ੍ਰਕਾਸ਼ਤ ਹੋਇਆ ਹੈ।

ਸਿਰਲੇਖ ਵਖੋ ਵੱਖ ਹਨ ਪਰ ਵਿਸ਼ਾ ਵਸਤੂ ਇਕ ਹੀ ਹੈ। ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਰਾਜ ਸਭਾ ਦੇ ਮੈਂਬਰ ਸ ਤਰਲੋਚਨ ਸਿੰਘ ਜੀ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ ਸਗੋਂ ਇਕ ਸਤਿਕਾਰਯੋਗ ਸ਼ਕਸ਼ੀਅਤ ਵਜੋਂ ਜਾਣੇ ਤੇ ਪਹਿਚਾਣੇ ਜਾਂਦੇ ਹਨ, ਪਰ ਉਨ੍ਹਾਂ ਦਾ ਲੇਖ ਪੜ੍ਹਨ ਤੋਂ ਜਾਪਦਾ ਹੈ ਕਿ ਸ. ਤਰਲੋਚਨ ਸਿੰਘ ਜੀ ਨੇ ਕਿਸੇ ਗੁਪਤ ਸਿਆਸੀ ਏਜੰਡੇ ਅਧੀਨ ਹਿੰਦੂਆਂ ਦੀ ਕੱਟੜ ਸੰਸਥਾ ਆਰ ਐਸ ਐਸ ਦੀ ਦਲੀਲ ਰਹਿਤ ਅਤੇ ਬੇਲੋੜੀ ਵਕਾਲਤ ਕਰਕੇ ਸਿੱਖ ਪੰਥ ਨੂੰ ਨਿਰਾਸ਼ ਕੀਤਾ ਹੈ। ਆਪ ਜੀ ਲਿਖਦੇ ਹਨ ਕਿ ‘ਕਈ ਸਾਲਾਂ ਤੋਂ ਇੱਕ ਅਵਾਜ ਸੁਣ ਰਹੇ ਹਾਂ ਕਿ ਸਿੱਖ ਧਰਮ ਨੂੰ ਹਿੰਦੂਆਂ ਤੋਂ ਖਤਰਾ ਹੈ। ਜੋ ਗਰੁਪ ਇਸ ਪ੍ਰਚਾਰ ਵਿਚ ਲੱਗਾ ਹੈ ਉਹ ਇਤਿਹਾਸ ਨੂੰ ਵੀ ਵਿਗਾੜ ਕੇ ਅਜੇਹੇ ਢੰਗ ਨਾਲ ਪੇਸ਼ ਕਰ ਰਿਹਾ ਹੈ ਕਿ ਉਨ੍ਹਾਂ ਦੀ ਦਲੀਲ ਨੂੰ ਵਜ਼ਨ ਮਿਲੇ, ਜਦ ਕੋਈ ਵਿਦਵਾਨ ਜਾਂ ਪ੍ਰਚਾਰਕ ਇਸ ਵਿਸ਼ੇ ਤੇ ਬੋਲਦਾ ਹੈ ਤਾਂ ਸਾਡੇ ਲਫਜ਼ਾਂ ਵਿਚ ਹਿੰਦੂ ਕੌਮ ਨੂੰ, ਸਿੱਖ ਦੁਸ਼ਮਣ ਕਰਾਰ ਦਿੰਦਾ ਹੈ।

ਉਕਤ ਪਹਿਰਾ ਧਿਆਨ ਨਾਲ ਪੜ੍ਹਿਆਂ ਇਹ ਗੱਲ ਸੁਤੇ ਸਿੱਧ ਹੀ ਸਮਝ ਪੈ ਜਾਂਦੀ ਹੈ ਸ. ਤਰਲੋਚਨ ਸਿੰਘ ਜੀ ਹਿੰਦੂਆਂ ਨੂੰ ‘ਹਿੰਦੂ ਕੌਮ’ ਨਾਲ ਸੰਬੋਧਨ ਕਰਦੇ ਹਨ ਪਰ ਸਿੱਖਾਂ ਨੂੰ ‘ਸਿੱਖ ਕੌਮ’ ਸ਼ਬਦ ਨਾਲ ਸੰਬੋਧਨ ਹੋਣ ਦੀ ਬਿਜਾਏ ਕੇਵਲ ਸਿੱਖ ਵਖਰੇ ਧਰਮ ਤੱਕ ਹੀ ਸੀਮਤ ਰੱਖਦੇ ਹੋਏ ਲਿਖਦੇ ਹਨ ਕਿ ‘ਕੀ ਸਿੱਖ ਧਰਮ ਨੂੰ ਹਿੰਦੂਆਂ ਤੋਂ ਖਤਰਾ ਹੈ’ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨ੍ਹਾਭਾ ‘ਹਮ ਹਿੰਦੂ ਨਹੀਂ’ ਪੁਸਤਕ ਲਿਖਕੇ ਅਤੇ ਗੁਰੂ ਗੰ੍ਰਥ, ਗੁਰੂ ਪੰਥ ਦੇ ਸਿਧਾਂਤ ਨੂੰ ਸਮਰਪਿਤ ਅਤੇ ਸਿੰਘ ਸਭਾ ਲਹਿਰ ਦੇ ਮੌਢੀ ਪੰਥ ਪਰਵਾਣਿਤ ਮਹਾਨ ਵਿਦਵਾਨ, ਭਾਈ ਦਿੱਤ ਸਿੰਘ ਜੀ ਗਿਆਨੀ ਅਤੇ 20 ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਬ-ਦਲੀਲ ਇਹ ਸਿੱਧ ਕਰ ਚੁੱਕੇ ਹਨ ਕਿ ਸਿੱਖ ਇਕ ਵਖਰੀ ਕੌਮ ਹੈ।

ਪਰ ਇਹ ਸਿੱਖ ਕੌਮ ਬਣੀ ਕਿਵੇਂ ਅਤੇ ਇਹ ਤੀਸਰਾ ਪੰਥ (ਸਿੱਖ ਕੌਮ) ਹਿੰਦੂਆਂ ਨਾਲੋਂ ਵਖਰਾ ਕਿਵੇਂ ਹੈ? ਬਾਰੇ ਜਦੋਂ ਅਸੀਂ ਵਿਚਾਰ ਚਰਚਾ ਕਰਾਂਗੇ ਤਾਂ ਉਸ ਵਿਚ ਸ. ਤਰਲੋਚਨ ਸਿੰਘ ਦੇ ਗੁੰਮਰਾਹਕੁੰਨ ਸਵਾਲਾਂ ਦੇ ਜਵਾਬ ਆਪੇ ਮਿਲਦੇ ਜਾਣਗੇ।

ਜੂਨ 1984 ਵਿਚ ਭਾਰਤ ਸਰਕਾਰ ਨੇ ਜਦੋਂ ਸਿੱਖ ਕੌਮ ਦੇ ਸਰਬ-ਉਚ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤੱਖ਼ਤ ਤੇ ਟੈਂਕਾ ਤੋਪਾਂ ਨਾਲ ਫੌਜੀ ਹਮਲਾ ਕਰਕੇ ਸ੍ਰੀ ਅਕਾਲ ਤੱਖ਼ਤ ਢਾਹ ਢੇਰੀ ਕਰ ਦਿੱਤਾ ਅਤੇ ਜਦੋਂ ਸਿੱਖਾਂ ਦੇ ਸਰਬ-ਉਚ ਧਾਰਮਿਕ ਅਸਥਾਨ ਦੀ ਪਵਿਤ੍ਰਤਾ ਬਚਾਉਣ ਲਈ ਸੰਤ ਜਰਨੈਲ ਸਿੰਘ ਅਤੇ ਉਸਦੇ ਮਰਜੀਵੜੇ ਸਾਥੀ ਭਾਰਤੀ ਫ਼ੌਜ ਦਾ ਮੁਕਾਬਲਾ ਕਰਦੇ ਸ਼ਹੀਦ ਹੋ ਗਏ ਸਨ ਸੰਗਤਾਂ ਅਤੇ ਹਜ਼ਾਰਾਂ ਬੇਗੁਨਾਹ ਸਿੱਖ ਬੱਚੇ, ਬੁੱਢੇ ਤੇ ਬੀਬੀਆਂ ਦੀਆਂ ਲਾਸ਼ਾਂ ਹਰਿਮੰਦਰ ਸਾਹਿਬ ਦੇ ਸਰੋਵਰ ਵਿਚ ਤਰ ਰਹੀਆਂ ਸਨ ਅਤੇ ਭਾਰਤੀ ਫੌਜੀਆਂ ਵਲੋਂ ਨਿਰਦੋਸ਼ ਸਿੱਖ ਬੀਬੀਆਂ ਨੂੰ ਬੇ-ਪੱਤ ਕਰ ਕੇ ਮਾਰਿਆ ਗਿਆ ਤਾਂ ਉਸ ਸਮੇਂ ਜਦੋਂ ਕਾਂਗਰਸ ਅਤੇ ਭਾਜਪਾ ਦੇ ਸਮਰਥਕ ਹਿੰਦੂਆਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਸੀ ਤਾਂ ਉਸ ਵੇਲੇ ਸਿੱਖਾਂ ਦਾ ਹਿੰਦੂਆਂ ਨਾਲੋਂ ਮੌਹ ਜ਼ਰੂਰ ਭੰਗ ਹੋ ਗਿਆ।

ਸਰਦਾਰ ਤਰਲੋਚਨ ਸਿੰਘ ਜੀ ਅਗੇ ਲਿਖਦੇ ਹਨ ਕਿ ‘ਲੇਖ ਦੇ ਮੁੱਦੇ ਵਲ ਨਜ਼ਰ ਮਾਰੋ, ਕੀ ਇਹ ਸੱਚ ਨਹੀਂ ਹੈ ਕਿ ਸਾਰੇ ਸਿੱਖ ਹਿੰਦੂ ਧਰਮ ਤੋਂ ਆਏ ਹਨ, ਹਿੰਦੂ ਸਾਡੀ ਪਨੀਰੀ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤ ਤੋਂ ਪੰਜ ਹਿੰਦੂ ਹੀ ਪੰਜ ਪਿਆਰੇ ਸਾਜੇ’ ਸ. ਤਰਲੋਚਨ ਸਿੰਘ ਦਾ ਉਕਤ ਤਰਕ ਬਿਲਕੁਲ ਨਿਰਮੂਲ ਹੈ, ਕਿਉਂਕਿ ਦੁਨੀਆਂ ਦੇ ਹੋਰ ਧਰਮਾਂ ਵਿਚ ਵੀ ਐਸਾ ਹੁੰਦਾ ਆਇਆ ਹੈ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਜਨਮ ਭਾਵੇਂ ਹਿੰਦੂ ਘਰਾਣੇ ਦੀ ਬੇਦੀ ਵੰਸ਼ ਵਿਚ ਹੋਇਆ ਪਰ ਗੁਰੂ ਸਾਹਿਬ ਨੇ ਹਿੰਦੂਆਂ ਮੁਸਲਮਾਨਾਂ ਤੋਂ ਵਖਰੇ ਤੀਸਰੇ ਸਿੱਖ ਪੰਥ ਦੀ ਬੁਨਿਆਦ ਰੱਖੀ। ਇਸ ਤਰ੍ਹਾਂ ਹਜਰਤ ਮੂਸਾ ਜੀ ਬੁੱਤ ਪ੍ਰਸਤਾਂ ਦੇ ਘਰ ਪੈਦਾ ਹੋਏ ਸਨ, ਪਰ ਉਨ੍ਹਾਂ ਨੇ ‘ਯਾਹੂਦੀ ਧਰਮ ਦੀ ਬੁਨਿਆਦ ਰੱਖੀ, ਜੋ ਬੱੁਤ ਪ੍ਰਸਤੀ ਦੇ ਸਖ਼ਤ ਉਲਟ ਹੈ, ਇਸੇ ਤਰ੍ਹਾਂ ਹਜਰਤ ਈਸਾ ਜੀ ਯਹੂਦੀਆਂ ਦੇ ਘਰ ਪੈਦਾ ਹੋਏ ਜਿਨ੍ਹਾਂ ਨੇ ‘ਈਸਾਈ ਧਰਮ ਦੀ ਬੁਨਿਆਦ ਰੱਖੀ, ਹਜਰਤ ਮੁਹੰਮਦ ਸਾਹਿਬ ਕੁਰੈਸ਼ੀਆਂ ਦੇ ਘਰ ਪੈਦਾ ਹੋਏ ਅਤੇ ਉਨ੍ਹਾਂ ਨੇ ਮੁਸਲਮਾਨ ਧਰਮ ਦੀ ਬੁਨਿਆਦ ਰੱਖੀ ਜਦੋਂ ਇਹ ਸਾਰੇ ਇਕ ਦੂਜੇ ਧਰਮ ਨਾਲੋਂ ਵਖਰੀ ਨੀਂਹ ਰੱਖ ਸਕਦੇ ਹਨ, ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਨੇ ਵੀ ਹਿੰਦੂ ਘਰ ਵਿਚ ਪੈਦਾ ਹੋ ਕੇ ਇਕ ਨਵੇਂ ਸਿੱਖ ਧਰਮ ਬੁਨਿਆਦ ਰੱਖੀ ਜਿਸ ਨੂੰ ਸਿੱਖ ਪੰਥ ਕਿਹਾ ਜਾਂਦਾ ਹੈ।

ਗੁਰੂ ਨਾਨਕ ਦੇਵ ਜੀ ਨੇ ਆਪਣੇ ਗੁਰੂ ਕਾਲ ਵਿਚ ਹੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ‘ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੇ ਦੋਊ॥ ਅਤੇ ‘ਪੰਡਤ ਮੁਲਾ ਜੋ ਲਿਖ ਦੀਆ॥ ਛਾਡ ਚਲੇ ਹਮ ਕਛੂ ਨ ਲੀਆ॥ ਗੁਰੁ ਨਾਨਕ ਦੇਵ ਜੀ ਨੇ ਜਦੋਂ ਵੇਖਿਆ ਕਿ ਦੋਹਾਂ ਧਰਮਾਂ ਵਿਚ ਕਪਟ ਵਿਿਦਆ ਚਲੀ ਹੋਈ ਹੈ ਤਾਂ ਉਨ੍ਹਾਂ ਦੋਹਾਂ ਨੂੰ ਛੱਡ ਕੇ, ਫੁਰਮਾਨ ਕੀਤਾ ‘ਬਹੁਰ ਤੀਸਰਾ ਪੰਥ ਕੀਜੈ ਪਰਧਾਨੀ॥ ਤਾਂ ਗੁਰੂ ਨਾਨਕ ਦੇਵ ਨੇ ਤੀਸਰਾ ਪੰਥ ਚਲਾਇਆ। ਭਾਈ ਗੁਰਦਾਸ ਜੀ ਇਸ ਦੀ ਗਵਾਹੀ ਭਰਦੇ ਹਨ, ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ॥ ਸਿੱਖ ਕੌਮ ਦੀ ਨੀਂਹ ਸਤਿਗੁਰੂ ਗੁਰੂ ਨਾਨਕ ਨੇ ਰੱਖ ਦਿੱਤੀ ਬਾਕੀ ਜਾਮਿਆਂ ਵਿਚ ਆ ਕੇ ਸਿੱਖ ਕੌਮ ਦੇ ਮਹਿਲ ਦੀ ਉਸਾਰੀ ਮੁਕੰਮਲ ਕਰਨ ਲਈ ਦਸਵੇਂ ਜਾਮੇਂ ਵਿਚ 1699 ਦੀ ਵੈਸਾਖੀ ਨੂੰ ਇਹੀ ਨਿਰਮਲ ਪੰਥ ਦਾ ਨਾਂ ‘ਖਾਲਸਾ ਪੰਥ’ ਹੋ ਗਿਆ। ਇਸ ਕਰਕੇ ਸਤਿਗੁਰੂ, ਗੁਰੂ ਨਾਨਕ ਦੇਵ ਜੀ ਦੇ ਗੁਰੂ ਕਾਲ ਤੋਂ ਹੀ ਸਿੱਖ, ਹਿੰਦੂਆਂ ਨਾਲੋਂ ਵਖਰੇ ਜਾਣੇ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਅਸੂਲ ਹਿੰਦੂ ਮੱਤ ਨਾਲੋਂ ਬਿਲਕੁਲ ਵਖਰੇ ਕਰ ਦਿੱਤੇ ਸਨ। ਪਹਿਲੀ ਗਵਾਹੀ ਦਬਿਸਤਾਨ ਮਹਾਜਬ ਦੇ ਲਿਖਾਰੀ ਮੁਹਸਨਫਾਨੀ ਨੇ ਦਿੱਤੀ ਹੈ ਕਿ ਉਹ ਸਿੱਖਾਂ ਸਬੰਧੀ ਅਧਿਆਇ ਦਾ ਪਹਲਾ ਫਿਕਰਾ ਹੀ ਇਹ ਲਿਖਦਾ ਹੈ ‘ਨਾਨਕ ਪੰਥੀਆਂ ਕੇ ਮਾਰੂਫ-ਬ-ਗੁਰੂ ਸਿੱਖਾ ਨੰਦ, ਬੁਤ-ਵ-ਬੁਤਖਾਨਾਂ ਅਹਿਤਕਾਦ ਨਦਾਰਦ’ ਜਿਸ ਦਾ ਭਾਵ ਹੈ ਕਿ ਗੁਰੂ ਨਾਨਕ ਦੇ ਨਾਮ ਲੇਵਿਆਂ, ਜਿਨ੍ਹਾਂ ਨੂੰ ਗੁਰਸਿੱਖ ਵੀ ਕਹਿੰਦੇ ਸਨ, ਨਾ ਬੁੱਤ ਤੇ ਨਾਹੀ ਬੁਤਖਾਨਾਂ ਵਿਚ ਕੋਈ ਅਕੀਦਤ ਸ਼ਰਧਾ ਹੇੈ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਜੋਤਿ ਦਸਾਂ ਜਾਮਿਆਂ ਵਿਚ ਵਿਚਰਦੀ ਰਹੀ। ‘ਜੋਤਿ ਓਹਾ ਜੁਗਿਤ ਸਾਇ ਸਹਿ ਕਾਇਆ ਫੇਰ ਪਲਟੀਐ॥’

ਭਾਈ ਲਹਿਣਾਂ ਤੇ ਅਮਰਦਾਸ ਜੀ ਨੇ ਹਿੰਦੂ ਮਤਿ ਦੀਆਂ ਸਾਰੀਆਂ ਰਹੁ ਰੀਤਾਂ ਤਿਆਗ ਕੇ ਗੁਰੂ ਨਾਨਕ ਜੀ ਦੀ ਸਿੱਖੀ ਧਾਰਨ ਕੀਤੀ ਅਤੇ ਬਾਅਦ ਵਿਚ ਤਰਤੀਬ ਬਾਰ ਸਿੱਖਾਂ ਦੇ ਦੂਜੇ ਗੁਰੂ ਅੰਗਦ ਦੇਵ ਅਤੇ ਤੀਸਰੇ ਗੁਰੂ ਅਮਰਦਾਸ ਜੀ ਕਹਿਲਾਏ ਗੁਰੂ ਰਾਮਦਾਸ ਜੀ ਜਰਾ ਵਡੇਰੇ ਹੋ ਕੇ ਸਿੱਖ ਸੰਗਤ ਵਿਚ ਆਏ ਪਰ ਗੁਰੂ ਅਰਜਨ ਦੇਵ ਜੀ ਦਾ ਜਨਮ ਹੀ ਪੂਰਨ ਗੁਰਸਿੱਖ ਗੁਰੂ ਰਾਮਦਾਸ ਜੀ ਦੇ ਘਰ ਹੋਇਆ। ਸਿੱਖਾਂ ਦੇ ਪਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੇ ਹੱਕ ਸੱਚ ਤੇ ਪਹਿਰਾ ਦੇਣ ਲਈ ਸ਼ਹਾਦਤ ਵੀ ‘ਸਿੱਖਾਂ ਦੇ ਗੁਰੂ, ਦੀ ਹੈਸੀਅਤ ਵਿਚ ਦਿੱਤੀ। ਛੇਵੇਂ ਜਾਮੇਂ ਵਿਚ ਸਮੇਂ ਜ਼ਰੂਰਤ ਅਨੁਸਾਰ ‘ਮੀਰੀ ਪੀਰੀ ‘ ਦਾ ਸਿਧਾਂਤ ਲਾਗੂ ਕੀਤਾ ਗਿਆ, ਅਕਾਲ ਬੁੰਗੇ (ਅਕਾਲ ਤੱਖ਼ਤ) ਦੀ ਰਚਨਾ ਕੀਤੀ ਗਈ ਛੇਵੇਂ ਜਾਮੇਂ ਵਿਚ ਗੁਰੂ ਹਰਿਗੋਬਿੰਦ ਪਾਤਿਸ਼ਾਹ ਜੀ ਨੇ ਸਿੱਖਾਂ ਨੂੰ ਜ਼ੁਲਮ, ਜਬਰ ਅਤੇ ਅਨਿਆਈ ਰਾਜਿਆਂ ਵਿਰੁਧ ਹਥਿਆਰਬੰਦ ਹੋ ਕੇ ਸੰਘਰਸ਼ ਕਰਨਾ ਸਿਖਾਇਆ। ਧੱਕਾ ਤੇ ਬੇ-ਇਨਸਾਫੀ ਰੋਕਣ ਲਈ ਸਿੱਖਾਂ ਨੇ ਮੁਗਲਾਂ ਨਾਲ ਚਾਰ ਲੜਾਈਆਂ ਅਤੇ ਜਿੱਤੀਆਂ। ਸੰਗਤ, ਪੰਗਤ ਅਤੇ ਲੰਗਰ ਜਹੀਆਂ ਸੰਸਥਾਵਾਂ ਵਿਕਸਤ ਹੋ ਚੁੱਕੀਆਂ ਸਨ, ਕਿਰਤ ਕਰਨ, ਨਾਮ ਜਪਣ, ਵੰਡ ਛੱਕਣ, ਦੇਗ ਤੇਗ ਫਤਹਿ, ਸੇਵਾ, ਸਿਦਕ, ਚੜ੍ਹਦੀ ਕਲਾ ਅਤੇ ਸਾਂਝੀਵਾਲਤਾ ਆਦਿ ਸਿੱਖੀ ਜਾਂਚ ਦੇ ਅੰਗ ਬਣ ਚੁੱਕੇ ਸਨ। ਸਤਵੇਂ, ਅੱਠਵੇਂ ਜਾਮੇਂ ਵਿਚ ਵੀ ਗੁਰੂ ਸਾਹਿਬਾਨ ਊਚ ਨੀਚ ਦੇ ਭਿੰਨ ਭਾਵ ਤੋਂ ਰਹਿਤ ਗ਼ਰੀਬਾਂ ਅਤੇ ਬੇਸਹਾਰਿਆਂ ਅਤੇ ਲੋੜਬੰਦਾਂ ਦੀ ਸੇਵਾ ਲਈ ਸਿੱਖ ਗੁਰੂਆਂ ਦੀ ਹੈਸੀਅਤ ਵਿਚ ਹੀ ਸਿੱਖੀ ਦਾ ਪ੍ਰਚਾਰ ਕਰਦੇ ਰਹੇ। ਸਤਵੇਂ ਅੱਠਵੇਂ ਜਾਮੇਂ ਵਿਚ ਸਤਿਗੁਰਾਂ ਨੇ ਨਾ ਹੀ ਦਿੱਲੀ ਮੁਗਲ ਹਾਕਮਾਂ ਨਾਲ ਨੇੜਤਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਉਨ੍ਹਾਂ ਦੀ ਕੋਈ ਅਧੀਨਗੀ ਕਬੂਲ ਕੀਤੀ। ਜੋਰ, ਜ਼ੁਲਮ ਦੇ ਵਿਰੁਧ ਹੱਕ ਸੱਚ ਤੇ ਨਿਆਂ ਦੀ ਕਾਇਮੀ ਲਈ ਸ਼ਹੀਦ ਹੋਣਾ ਵੀ ਸਿੱਖੀ ਦੀ ਰਵਾਇਤ ਦਾ ਹਿੱਸਾ ਬਣ ਚੁੱਕਾ ਸੀ। ਇਸੇ ਸੰਦਰਭ ਵਿਚ ਹਿੰਦੂਆਂ ਦਾ ਧਰਮ ਬਚਾਉਣ ਵਾਸਤੇ ਨੌਵੇਂ ਜਾਮੇ ਵਿਚ ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਸੀ। ਇਸ ਸ਼ਹਾਦਤ ਤੋਂ ਬਾਅਦ ਅਤੇ 1699 ਦੀ ਵੈਸਾਖੀ ਤੋਂ ਬਾਅਦ ਸਿੱਖ ਧਰਮ ਦੇ ਅਨੁਯਾਈ ਆਪਣੀ ਵਿਲੱਖਣ ਪਹਿਚਾਣ, ਤੀਸਰੇ ਪੰਥ ਵਜੋਂ ਉਭਰ ਕੇ ਸਾਹਮਣੇ ਆਏ। ਸੁਆਮੀ ਰਾਮ ਤੀਰਥ ਦੰਡੀ ਸਨਿਆਸੀ ਜੋ ਕਿ ਗੁਰੂ ਗੰ੍ਰਥ ਸਾਹਿਬ ਦਾ ਅਧਿਐਨ ਕਰਕੇ ਸਨਿਆਸੀ ਤੋਂ ਸਾਬਤ ਸੂਰਤ ਸਿੱਖ ਬਣ ਗਿਆ ਸੀ ਨੇ ਤੀਸਰੇ ਪੰਥ ਬਾਰੇ ਲਿਿਖਆ ਹੈ ਕਿ ‘ਜੇਕਰ ਹਿੰਦੂ ਰਹਿੰਦੇ ਹੋਏ ਵੀ ਅਸਲੀ ਧਰਮ ਦੀ ਰੱਖਿਆ ਹੋ ਸਕਦੀ ਤਾਂ ਗੁਰੂ ਜੀ, ਹਿੰਦੂ ਤੇ ਮੁਸਲਮਾਨਾਂ ਤੋਂ ਵਖਰੇ ਤੀਸਰੇ ਪੰਥ ਵਾਲੇ ਪੰਥ ਦਾ ਨਿਰਮਾਣ ਨਾ ਕਰਦੇ। ਇਸ ਲਈ ਹਿੰਦੂ ਧਰਮ ਨਾਮ ਤੋਂ ਵਖਰੇ ਧਰਮ ਵਾਲੇ ਸਿੱਖਾਂ ਨੂੰ ਹਿੰਦੂ ਮੰਨਣਾਂ ਮਹਾਮੂਰਖਤਾ ਹੈ’ ਕਿ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵੈਸਾਖੀ ਵਾਲੇ ਦਿਨ ਸੀਸ ਭੇਂਟ ਕੌਤਕ ਵਰਤਾ ਕੇ ਪੰਜਾ ਪਿਆਰਿਆਂ ਦੀ ਚੌਣ ਸਿੱਖਾਂ ਵਿਚੋਂ ਕੀਤੀ ਸੀ ਹਿੰਦੂਆਂ ਵਿਚੋਂ ਨਹੀਂ। ਨਾਲੇ ਸ਼ੂਦਰਾ ਵਿਚੋਂ ਤਾਂ ਅਣਗਿਣਤ ਸਿੱਖ ਸਜ ਚੁੱਕੇ ਸਨ, ਹਿੰਦੂ ਮੱਤ ਤਾਂ ਸ਼ੂਦਰਾਂ ਨੂੰ ਪ੍ਰਵਾਣ ਹੀ ਨਹੀਂ ਕਰਦਾ ਫਿਰ ਪੰਜ ਪਿਆਰੇ ਹਿੰਦੂ ਕਿਵੇਂ ਹੋਏ! ਇਸ ਕਰਕੇ ਤਰਲੋਚਨ ਸਿੰਘ ਦਾ ਇਹ ਲਿਖਣਾ ਕਿ 1699 ਦੀ ਵੈਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਭਾਰਤ ਤੋਂ ਪੰਜ ਹਿੰਦੂ ਹੀ ਪਹਿਲੇ ਪੰਜ ਪਿਆਰੇ ਸਾਜੇ, ਤਰਲੋਚਨ ਸਿੰਘ ਦੀ ਉਕਤ ਟਿੱਪਣੀ ਵੀ ਗੁੰਮਰਾਹਕੁੰਨ ਬੇ-ਬੁਨਿਆਦ ਅਤੇ ਹਿੰਦੂ ਸਿੱਖ ਦਾ ਮਿਲਗੋਭਾ ਕਰਕੇ ਹਿੰਦੂਆਂ ਤੋਂ ਵਖਰੀ ਸਿੱਖ ਕੌਮ ਦਾ ਨਿਰਾਦਰ ਕਰਨ ਵਾਲੀ ਹੈ। ਤਰਲੋਚਨ ਸਿੰਘ ਜੀ ਹੋਰ ਕਹਿੰਦੇ ਹਨ ਕਿ ਹਿੰਦੂ ਸਾਡੀ ਪਨੀਰੀ ਰਹੀ ਹੈ’ ਇਹ ਦਲੀਲ ਵੀ ਸਿੱਖ ਪੰਥ ਦੇ ਵਿਧੀ ਵਿਧਾਨ ਤੇ ਪੂਰੀ ਨਹੀਂ ਉਤਰਦੀ ਕਿਉਂਕਿ ਸਿੱਖ ਪੰਥ ਦੀ ਪਨੀਰੀ ਤਾਂ ਪੂਰੀ ਦੁਨੀਆਂ ਹੈ। ਗੁਰੂ ਗ੍ਰੰਥ, ਗੁਰੂ ਪੰਥ ਦੇ ਵਿਧਾਨ ਦੀ ਵਿਆਖਿਆ, ਸਿੱਖ ਸਿਧਾਤਾਂ ਦੇ ਸਿਰਮੌਰ ਗਿਆਤਾ ਭਾਈ ਦਿੱਤ ਸਿੰਘ ਜੀ ਗਿਆਨੀ ਬਹੁਤ ਸੰਖੇਪ ਅਤੇ ਸੁੰਦਰ ਸ਼ਬਦਾਂ ਵਿਚ ਕਰਦੇ ਹਨ ‘ਭਾਈ, ਖਾਲਸਾ ਤੀਸਰਾ ਪੰਥ ਹੈ, ਇਹ ਹਿੰਦੂਆਂ, ਮਸਲਮਾਨਾਂ ਤੋਂ ਜੁਦਾ ਹੈ ਅਰ ਸਭਨਾਂ ਨੂੰ ਆਪਣੇ ਵਿਚ ਮਿਲਾਉਣ ਵਾਲਾ ਹੈ ਅਤੇ ਸਾਰੀ ਦੁਨੀਆਂ ਲਈ ਸਾਂਝਾ ਹੈ। ਜੋ ਅੰਮ੍ਰਿਤ ਛੱਕੇ ਸੋ ਪੰਥ ਵਿਚ ਸ਼ਾਮਲ ਹੋਵੇ’ ਇਸ ਹਵਾਲੇ ਤੋਂ ਇਕ ਤੱਤ ਹੋਰ ਸਪੱਸ਼ਟ ਹੋ ਜਾਂਦਾ ਹੈ ਕਿ ਜਾਤ ਪਾਤ ਦਾ ਭਿੰਨ ਭੇਦ ਮਿਟਾਉਣ ਲਈ ਵੀ ਅੰਮ੍ਰਿਤ ਛੱਕਣਾ ਜ਼ਰੂਰੀ ਹੈ। ਤਰਲੋਚਨ ਸਿੰਘ ਦੀ ਇਹ ਟਿੱਪਣੀ ਕਿ ਹਿੰਦੂ ਸਾਡੀ ਪਨੀਰੀ ਹੈ ਵੀ ਅਧਾਰ ਰਹਿਤ ਤੇ ਬੇ-ਬੁਨਿਆਦ ਹੈੈ।

ਤਰਲੋਚਨ ਸਿੰਘ ਨੂੰ ਨਾਲ ਗੁਰ ਇਤਿਹਾਸ-ਸਿੱਖ ਇਤਿਹਾਸ ਦਾ ਅਧਿਐਨ ਇਮਾਨਦਾਰੀ ਕਰਨਾ ਚਾਹੀਦਾ ਹੈ। ਤਰਲੋਚਨ ਸਿੰਘ ਜੀ ਹੋਰ ਲਿਖਦੇ ਹਨ ਕਿ ਕਈ ਮੁਸਲਮਾਨ ਸਾਨੂੰ ਭਰਾ ਆਖਦੇ ਹਨ ਕੀ ਅਸੀਂ ਉਨਾਂ ਨੂੰ ਮਨ੍ਹਾਂ ਕਰੀਏ’। ਇਸ ਦਾ ਜਵਾਬ ਬੜਾ ਸਿੱਧਾ ਹੈ ਕਿ ਮੁਸਲਮਾਨ ਸਿੱਖਾਂ ਨੂੰ ਭਰਾ ਆਖਦੇ ਹਨ ਅਤੇ ਸਿੱਖ ਮੁਸਲਮਾਨਾਂ ਨੂੰ ਭਰਾ ਆਖਦੇ ਹਨ ਪਰ ਮੁਸਲਮਾਨ ਸਿੱਖਾਂ ਨੂੰ ਆਪਣੇ ਧਰਮ ਦਾ ਹਿੱਸਾ ਨਹੀਂ ਮੰਨਦੇ, ਜਦਕਿ ਆਰ ਐਸ ਐਸ ਵਾਲੇ ਸਿੱਖ ਕੌਮ ਨੂੰ ਹਿੰਦੂ ਧਰਮ ਦਾ ਅੰਗ ਦੱਸਕੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸ ਕੇ ਅਣਗਿਣਤ ਹੱਥ ਕੰਡੇ ਵਰਤ ਰਹੇ ਹਨ।

ਸ. ਤਰਲੋਚਨ ਸਿੰਘ ਜੀ ਨੇ ਬ੍ਰਾਹਮਣਾ ਤੋਂ ਸਜੇ ਸਿੰਘਾਂ ਬਾਰੇ ਇਕ ਹੋਰ ਅਧਾਰ ਰਹਿਤ ਦਲੀਲ ਦਿੱਤੀ ਹੈ, ਆਪ ਜੀ ਲਿਖਦੇ ਹਨ ਕਿ ‘ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈਡ ਗੰ੍ਰਥੀ ਗਿ. ਭੁਪਿੰਦਰ ਸਿੰਘ ਬ੍ਰਾਹਮਣ ਸਨ, ਬੜੇ ਬੜੇ ਵਿਦਵਾਨ ਤੇ ਯੋਧੇ ਬ੍ਰਾਹਮਣ ਸਿੱਖ ਹੋਏ ਹਨ’ ਤਰਲੋਚਨ ਸਿੰਘ ਜੀ ਭਲੀ ਭਾਂਤ ਜਾਣਦੇ ਹਨ ਕਿ ਅੰਮ੍ਰਿਤ ਛੱਕਣ ਤੋਂ ਬਿਨਾ ਕੋਈ ਬ੍ਰਾਹਮਣ ਸਿੱਖ ਨਹੀਂ ਹੋ ਸਕਦਾ ਅਤੇ ਜੇ ਸ. ਤਰਲੋਚਨ ਸਿੰਘ ਨੇ ਆਪ ਅੰਮ੍ਰਿਤ ਛੱਕਿਆ ਹੈ ਤਾਂ ਉਨ੍ਹਾਂ ਨੂੰ ਇਹ ਜਾਣਕਾਰੀ ਵੀ ਹੋਵੇਗੀ ਕਿ ਅੰਮ੍ਰਿਤ ਛਕਾਉਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਗੁਰੂ ਰੂਪ ਪੰਜ ਅੰਮ੍ਰਿਤਧਾਰੀ ਸਿੰਘਾਂ ਵਲੋਂ ਇਹ ਦ੍ਰਿੜ ਕਰਵਾਇਆ ਜਾਂਦਾ ਹੈ ਕਿ ‘ਤੁਸੀਂ ਪਿਛਲੀ ਕੁਲ-ਕਿਰਤ, ਕਰਮ ਧਰਮ ਦਾ ਤਿਆਗ ਕਰਕੇ ਅਰਥਾਤ ਪਿਛਲੀ ਜਾਤ ਪਾਤ, ਜਨਮ, ਦੇਸ, ਮਜ੍ਹਬ ਦਾ ਖਿਆਲ ਤੱਕ ਛੱਡ ਕੇ ਨਿਰੋਲ ਖਾਲਸਾ ਬਣ ਗਏ ਹੋ, ਤੁਹਾਡਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਹਿਬ ਕੌਰ ਜੀ ਹਨ, ਜਨਮ ਆਪਦਾ ਕੇਸ ਗੜ੍ਹ ਸਾਹਿਬ ਦਾ ਤੇ ਵਾਸੀ ਅਨੰਦਪੁਰ ਸਾਹਿਬ ਦੇ ਹੋ’। ਤਾਂ ਫਿਰ ਬ੍ਰਾਹਮਣਾ ਤੋਂ ਸਜੇ ਸਿੰਘ ਵਿਦਵਾਨਾ, ਅਤੇ ਯੋਧਿਆਂ ਨਾਲ ਬ੍ਰਾਹਮਣਪੁਣੇ ਦਾ ਛੱਜ ਬੰਨ੍ਹੀਂ ਰੱਖਣ ਦਾ ਕੀ ਅਰਥ ਰਹਿ ਜਾਂਦਾ ਹੈ। ਹੋਰ ਵੀ ਵਰਨਣ ਯੋਗ ਹੈ ਕਿ ਸਿੱਖ ਪੰਥ ਵਲੋਂ ਕਿਸੇ ਵੀ ਗੈਰ ਸਿੱਖ ਨੂੰ ਅੰਮ੍ਰਿਤ ਛੱਕਣ ਲਈ ਮਜ਼ਬੂਰ ਨਹੀਂ ਕੀਤਾ ਜਾਂਦਾ।

ਵੈਸੇ ਤਾਂ ਸਿੱਖ ਕੌਮ ਦਾ ਸਭ ਤੋਂ ਵਡਾ ਗਦਾਰ ਤੇਜਾ ਸਿੰਘ ਮਿਸਰ ਵੀ ਬ੍ਰਾਹਮਣ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਉਚ ਪਦਵੀ ਤੇ ਬਿਰਾਜਮਾਨ ਹੋਣ ਲਈ ਬ੍ਰਾਹਮਣ ਤੋਂ ਸਿੰਘ ਸਜ ਗਿਆ ਸੀ। ਜਿਹੜੇ ਹਿੰਦੂ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਲਈ ਅਤੇ ਰਾਜਸੀ ਲਾਭ ਉਠਾਉਣ ਲਈ ਹਿੰਦੂਆਂ ਤੋਂ ਸਿੰਘ ਸਜਦੇ ਹਨ ਉਹ ਅੰਦਰੋਂ ਹਿੰਦੂ ਹੀ ਰਹਿੰਦੇ ਹਨ ਅਤੇ ਭੇਖੀ ਸਿੱਖ ਬਣ ਕੇ ਸਿੱਖ ਕੌਮ ਵਿਚ ਘੁਸ ਪੈਠ ਕਰ ਕੇ ਸਿੱਖੀ ਨੂੰ ਢਾਹ ਲਾਉਂਦੇ ਹਨ। ਤਰਲੋਚਨ ਸਿੰਘ ਜੀ ਹੋਰ ਲਿਖਦੇ ਹਨ ਕਿ ‘ਜਿਹਨਾਂ ਕਸ਼ਮੀਰੀ ਪੰਡਤਾਂ ਦੀ ਫਰਿਆਦ ਤੇ ਗੁਰੂ ਤੇਗ਼ ਬਹਾਦਰ ਜੀ ਸੀਸ ਦੀ ਕੁਰਬਾਨੀ ਦੇਣ ਦਿੱਲੀ ਗਏ ਉਹ ਸਾਰੇ ਪੰਡਤ ਸਿੰਘ ਸਜ ਗਏ ਸਨ, ਫਿਰ ਸਾਡੇ ਆਗੂ ਕਿਸ ਮੂੰਹ ਨਾਲ ਬ੍ਰਾਹਮਣਾਂ ਨੂੰ ਨਿੰਦਦੇ ਹਨ’ ਸ. ਤਰਲੋਚਨ ਸਿੰਘ ਨੇ ਇਹ ਸਤਰਾਂ ਇਸ ਅੰਦਾਜ ਵਿਚ ਲਿਖੀਆਂ ਹਨ ਕਿ ਜਿਵੇਂ ਸਿੱਖਾਂ ਦੇ ਗੁਰੂ, ਗੁਰੂ ਤੇਗ਼ ਬਹਾਦਰ ਜੀ ਨੇ ਬ੍ਰਾਹਮਣਾਂ (ਭਾਰਤ ਦੇ ਸਮੂਹ ਹਿੰਦੂਆਂ) ਦਾ ਤਿਲਕ ਜੰਞੂ ਅਤੇ ਧਰਮ ਬਚਾਉਣ ਲਈ ‘ਬਲੀਦਾਨ’ ਦੇ ਕੇ ਬ੍ਰਾਹਮਣਾਂ ਤੇ ਕੋਈ ਅਹਿਸਾਨ ਨਹੀਂ ਕੀਤਾ ਸਗੋਂ ਬ੍ਰਾਹਮਣਾਂ ਨੇ ਸਿੰਘ ਸਜ ਕੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸਿੱਖਾਂ ਤੇ ਅਹਿਸਾਨ ਕੀਤਾ ਹੈ। ਇਹ ਪੈਤੜਾ ਸ. ਤਰਲੋਚਨ ਸਿੰਘ ਨੇ ਆਰ ਐਸ ਐਸ ਵਾਲਿਆਂ ਕੋਲੋਂ ਸਿਿਖਆ ਹੈ। ਕਿਉਂਕਿ ਉਹ ਏਨੇ ਸ਼ਾਤਰ ਦਿਮਾਗ ਵਾਲੇ ਹਨ ਕਿ ਹਿੰਦੂ ਮਿਿਥਹਾਸ ਦੀ ਸ਼ਰਮਨਾਕ ਘਟਨਾ ਨੂੰ ਵੀ ਫ਼ਖਰਯੋਗ ਬਣਾ ਕੇ ਪੇਸ਼ ਕਰਦੇ ਹਨ ਅਤੇ ਸਿੱਖਾਂ ਦੇ ਗੌਰਵਮਈ ਇਤਿਹਾਸ ਨੂੰ ਤ੍ਰੋੜ-ਮਰੌੜ ਕੇ ਆਪਣੇ ਅਨਕੂਲ ਕਰ ਲੈਂਦੇ ਹਨ।

ਅੱਗੇ ਸ ਤਰਲੋਚਨ ਸਿੰਘ ਜੀ ਲਿਖਦੇ ਹਨ ਕਿ, ‘ਬੰਗਲਾ ਸਾਹਿਬ ਰੋਜ ਦੀ ਹਾਜਰੀ ਵਿਚ ਆ ਕੇ ਵੇਖੋ, ਕਿਤਨੇ ਹਿੰਦੂ ਪਰਵਾਰ ਹਨ। ਕੀ ਵਿਗਾੜਿਆ ਹੈ ਸਾਡਾ ਹਿੰਦੂਆਂ ਨੇ ਕੀ ਕਿਧਰੇ ਸੁਣਿਆ ਹੈ ਕਿ ਕੋਈ ਹਿੰਦੂ, ਸਿੱਖ ਨੂੰ ਹਿੰਦੂ ਬਣਨ ਦੀ ਪ੍ਰੇਰਨਾ ਕਰ ਰਿਹਾ ਹੋਵੇ?’ ਤਰਲੋਚਨ ਸਿੰਘ ਜੀ ਵੀ ਕਮਾਲ ਕਰਦੇ ਹਨ ਕਿ ਜਦ ਹਿੰਦੂ ਸਿੱਖਾਂ ਨੂੰ ਸਿੱਖ ਸਮਝਦੇ ਹੀ ਨਹੀਂ ਸਗੋਂ ਕੇਸਾਧਾਰੀ ਹਿੰਦੂ ਸਮਝਦੇ ਹਨ। ਜਦ ਤਕ ਭਾਰਤ ਦੇ ਵਿਧਾਨ ਦੀ ਧਾਰਾ 25 ਬਦਲ ਕੇ ਸਿੱਖਾਂ ਨੂੰ ਵਖਰੀ ਕੌਮ ਨਹੀਂ ਮੰਨਿਆਂ ਜਾਂਦਾ ਉਨਾਂ ਚਿਰ ਇਹ ਬੇਲੋੜੀ ਤੇ ਹਾਸੋਹੀਣੀ ਤਰਕ ਕਰਨ ਦੀ ਕੀ ਤੁਕ ਬਣਦੀ ਹੈ, ਬਾਕੀ ਰਹੀ ਬੰਗਲਾ ਸਾਹਿਬ ਗੁਰਦੁਆਰੇ ਹਿੰਦੂਆਂ ਦੀ ਹਾਜਰੀ ਬਾਰੇ, ਇਹ ਸਾਰੇ ਭਲੀ ਭਾਂਤ ਜਾਣਦੇ ਹਨ ਕਿ ਕੇਵਲ ਬੰਗਲਾ ਸਾਹਿਬ ਹੀ ਨਹੀਂ ਸਗੋਂ ਕਿਸੇ ਵੀ ਗੁਰਦੁਆਰੇ ਜਾ ਕੇ ਹਿੰਦੂ, ਪਾਠ ਕਥਾ ਕੀਰਤਨ ਵਖਿਆਨ ਸੁਣ ਸਕਦੇ ਹਨ ਅਤੇ ਲੰਗਰ ਛੱਕ ਸਕਦੇ ਹਨ, ਪਰ ਕਿਸੇ ਵੀ ਗੁਰਦੁਆਰੇ ਸ੍ਰੀ ਗੁਰੂ ਗੰ੍ਰਥ ਸਾਹਿਬ ਅਤੇ ਸੰਗਤ ਦੀ ਹਾਜਰੀ ਵਿਚ ਕੋਈ ਗੈਰ ਸਿੱਖ (ਹਿੰਦੂ) ਪਾਠ, ਕਥਾ ਕੀਰਤਨ ਵਖਿਆਨ ਕਰ ਨਹੀਂ ਸਕਦਾ ਉਹ ਕੇਵਲ ਅੰਮ੍ਰਿਤਧਾਰੀ ਸਿੰਘ, ਸਿੰਘਣੀਆਂ ਹੀ ਕਰ ਸਕਦੇ ਹਨ। ਇਹ ਦਾਸ ਦੇ ਨਿੱਜੀ ਵਿਚਾਰ ਨਹੀਂ ਹਨ ਸਗੋਂ ਪੰਥਕ ਮਰਯਾਦਾ ਹੈ। ਇਹ ਵਖਰੀ ਗੱਲ ਹੈ ਕਿ ਧਰਮ ਪ੍ਰਚਾਰ ਕਮੇਟੀ ਅਤੇ ਅਕਾਲ ਤੱਖ਼ਤ ਦੀ ਢਿੱਲੀ ਕਾਰਗੁਜਾਰੀ ਕਰ ਕੇ ਸਾਰੇ ਗੁਰਦੁਆਰਿਆਂ ਵਿਚ ਪੰਥਕ ਮਰਯਾਦਾ ਦਾ ਪਾਲਣ ਨਹੀਂ ਕੀਤਾ ਜਾਂਦਾ।

ਅੱਗੇ ਸ ਤਰਲੋਚਨ ਸਿੰਘ ਜੀ ਨੇ ਆਪਣੇ ਲੇਖ ਵਿਚ ਸਭ ਤੋਂ ਵਧ ਝੂਠੀ ਅਤੇ ਗੁੰਮਰਾਹਕੁੰਨ, ਮੱਕਾਰੀ ਭਰੀ ਟਿੱਪਣੀ ਕਰਦੇ ਹੋਏ ਲਿਖਦੇ ਹਨ ਕਿ ‘ਹਾਂ ਜਦ ਪੰਜਾਬ ਵਿਚ ਖ਼ੂਨ ਖਰਾਬਾ ਤੇ ਝਗੜੇ ਵਧੇ ਉਸ ਵਕਤ ਸਾਨੂੰ ਕਈ ਓਪਰਾ ਸਮਝਣ ਲਗੇ ਪਰ ਫਿਰ ਵੀ ਪੰਜਾਬਂੋ ਬਾਹਰ ਸਿੱਖਾਂ ਪ੍ਰਤੀ ਕੋਈ ਘ੍ਰਿਣਾ ਨਹੀਂ ਸੀ’ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਦਿੱਲੀ, ਕਾਨ੍ਹ ਪੁਰ, ਬੋਕਾਰੋ ਆਦਿ ਪੰਜਾਬ ਤੋਂ ਬਾਹਰ ਨਹੀਂ ਹਨ?

ਜੇ ਪੰਜਾਬੋਂ ਬਾਹਰ ਸਿੱਖਾਂ ਪ੍ਰਤੀ ਘ੍ਰਿਣਾ ਨਹੀਂ ਸੀ ਤਾਂ ਦਿੱਲੀ ਵਿਖੇ ਸਿੱਖ ਰਾਸ਼ਟਰਪਤੀ ਗਿ. ਜੈਲ ਸਿੰਘ ਜੀ ਜਦੋਂ ਪ੍ਰਧਾਨ ਮੰਤਰੀ ਇੰਦਰਾਗਾਂਧੀ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਸ) ਵਿਖੇ ਦੇਖਣ ਗਏ ਤਾਂ ਉਨ੍ਹਾਂ ਦੇ ਕਾਫਲੇ ਤੇ ਹਮਲਾ ਕਿਉਂ ਕੀਤਾ ਗਿਆ? 1984 ਸਿੱਖ ਕਤਲੇਆਮ ਦਾ ਸੱਚ ਪੁਸਤਕ ਦੇ ਪੰਨਾ 64 ਤੇ ਲੇਖਕ ਜਰਨੈਲ ਸਿੰਘ ਜੀ ਨੇ ਤਰਲੋਚਨ ਸਿੰਘ ਬਾਰੇ ਵੀ ਹਵਾਲਾ ਦਿੱਤਾ ਹੈ ਕਿ ‘ਕੌਮੀ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਪ੍ਰਧਾਨ ਤਰਲੋਚਨ ਸਿੰਘ ਜੋ ਕਿ ਉਸ ਵਕਤ ਗਿ. ਜੈਲ ਸਿੰਘ ਦਾ ਨਿੱਜੀ ਸਕੱਤਰ ਸੀ, ਨੇ ਆਪਣੇ ਸਹੁੰ ਪੱਤਰ ਵਿਚ ਕਿਹਾ ਹੈ ਕਿ ਜਦੋਂ ਰਾਸ਼ਟਰਪਤੀ ਦੇ ਕਾਫਲੇ ਤੇ ਹਮਲਾ ਹੋਇਆ ਤਾਂ ਰਾਸ਼ਟਰਪਤੀ ਨੇ ਦਿੱਲੀ ਦੇ ਉਪ ਰਾਜਪਾਲ ਪੀ. ਜੀ. ਗਵਈ ਨੂੰ ਫੌਨ ਤੇ ਕਿਹਾ, ‘ਹਾਲਾਤ ਐਨੇ ਖਰਾਬ ਹਨ ਤਾਂ ਫੌਜ ਕਿਉਂ ਨਹੀਂ ਬੁਲਾਈ ਜਾਂਦੀ? ਤੇ ਹੁਣ ਸ ਤਰਲੋਚਨ ਸਿੰਘ ਜੀ ਆਖ ਰਹੇ ਹਨ ਕਿ ਪੰਜਾਬੋਂ ਬਾਹਰ ਸਿੱਖਾਂ ਪ੍ਰਤੀ ਕੋਈ ਘ੍ਰਿਣਾ ਨਹੀਂ ਸੀ! ਇਸ ਤੋਂ ਇਲਾਵਾ ਭਾਰਤ ਦੀ ਰਾਜਧਾਨੀ ਦਿੱਲੀ ਵਿਖੇ ਨਵੰਬਰ 1984 ਵਿਚ ਤਿੰਨ ਦਿਨ ਲਗਾਤਾਰ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ, ਹਿੰਦੂ ਗੁੰਡਿਆਂ ਦੀ ਸਰਪ੍ਰਸਤੀ ਹੇਠ ਭੜਕੀ ਹੋਈ ਭੀੜ ਨੇ ਸਿੱਖਾਂ ਨੂੰ ਸ਼ਰੇਆਮ ਘਰਾਂ ਵਿਚੋਂ ਕੱਢ ਕੱਢ ਕੇ ਗਲਾਂ ਵਿਚ ਟਾਇਰ ਪਾ ਕੇ ਸਾੜਿਆ ਅਨੇਕਾਂ ਤਸੀਹੇ ਦੇ ਦੇ ਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਸਿੱਖ ਔਰਤਾਂ ਦੇ ਸ਼ਰੇਆਮ ਸਮੂਹਕ ਬਲਾਤਕਾਰ ਹੋਏ ਅਤੇ ਤਰਲੋਚਨ ਸਿੰਘ ਆਖ ਰਿਹਾ ਹੈ ਕਿ ਪੰਜਾਬੋਂ ਬਾਹਰ ਸਿੱਖਾਂ ਪ੍ਰਤੀ ਕੋਈ ਘ੍ਰਿਣਾ ਨਹੀਂ ਸੀ। ਗੁਰਚਰਨ ਸਿੰਘ ਬੱਬਰ ਦੇ ਕਥਨ ਅਨੁਸਾਰ ਕੱਲੀ ਦਿੱਲੀ ਵਿਚ 5000 ਤੋਂ ਵੱਧ ਸਿੱਖਾਂ ਦਾ ਕੱਤਲ ਹੋਇਆ ਜਿਨ੍ਹਾਂ ਦੀਆਂ ਲਾਸ਼ਾਂ ਦੇ ਬੰਡਲ ਬਣਾ ਕੇ ਜੰਗਲ ਵਿਚ ਲਿਜਾਏ ਗਏ ਅਤੇ ਅੱਗ ਲਾਊ ਪਾਊਡਰ ਅਤੇ ਪੈਟਰੋਲ ਪਾ ਕੇ ਬਿਨਾ ਕਿਸੇ ਧਾਰਮਿਕ ਰਹੁ ਰੀਤ ਦੇ ਸਾੜ ਦਿੱਤਾ ਗਿਆ। ਤਰਲੋਚਨ ਸਿੰਘ ਦੀ ਏਡੀ ਗੁੰੰਮਰਾਹਕੁੰਨ ਤੇ ਝੂਠੀ ਟਿੱਪਣੀ ਕਰਨ ਸਮੇਂ ਆਤਮਾ ਕੰਬ ਕਿਉਂ ਨਹੀਂ ਗਈ!

ਗੰਗੂ ਬ੍ਰਾਹਮਣ ਬਾਰੇ ਤਰਲੋਚਨ ਸਿੰਘ ਜੀ ਲਿਖਦੇ ਹਨ ਕਿ ਗੰਗੂ ਬ੍ਰਾਹਮਣ ਦੀ ਕਥਾ ਸੁਣਾ ਕੇ ਅਸੀਂ ਸਾਰੀ ਬ੍ਰਾਹਮਣ ਕੌਮ ਨੂੰ ਬਦਨਾਮ ਕਰਦੇ ਹਾਂ ਤੇ ਨਾਲ ਹੀ ਸਲਾਹ ਦਿੰਦੇ ਹਨ ਕਿ ਗੰਗੂ ਬ੍ਰਾਹਮਣ ਨੂੰ ਕੇਵਲ ਗੰਗੂ ਜਾਂ ਨੌਕਰ ਆਖ ਕੇ ਸੰਬੋਧਨ ਕੀਤਾ ਜਾਵੇ ਅਤੇ ਤਰਲੋਚਨ ਸਿੰਘ ਇਸ ਗੱਲ ਤੋਂ ਵੀ ਮੁਨੱਕਰ ਹੈ ਕਿ ਪੰਡਤ ਜਵਾਹਰ ਲਾਲ ਨਹਿਰੂ ਗੰਗੂ ਬ੍ਰਾਹਮਣ ਦੀ ਵੰਸ਼ ਵਿਚੋਂ ਨਹੀਂ ਸਨ ਜਦਕਿ ਡਾ ਸੰਗਤ ਸਿੰਘ ਨੇ ‘ਇਤਿਹਾਸ ’ਚ ‘ਸਿੱਖ’ ਨਾਮੀ ਪੁਸਤਕ ਵਿਚ ਵਿਸਥਾਰ ਨਾਲ ਜਵਾਹਰ ਲਾਲ ਨਹਿਰੂ ਦੇ ਗੰਗੂ ਬ੍ਰਾਹਮਣ (ਗੰਗਾਧਰ ਕੌਲ) ਦੀ ਵੰਸ਼ ਵਿਚੋਂ ਹੋਣ ਦਾ ਵਿਸਥਾਰ ਲਿਿਖਆ ਹੈ ਜੋ ਕਿ ਅਸੀਂ ਹੇਠਾਂ ਲਿਖਾਂਗੇ ਪਰ ਉਸ ਤੋਂ ਪਹਿਲਾਂ ਵਿਚਾਰ ਕਰੀਏ ਕਿ ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਹਰ ਕੌਮ ਵਿਚ ਚੰਗੇ ਅਤੇ ਮਾੜੇ, ਦੋਹਾਂ ਕਿਸਮਾਂ ਦੇ ਬੰਦੇ ਪਾਏ ਜਾਂਦੇ ਹਨ ਅਤੇ ਨਾ ਹੀ ਕਦੇ ਕਿਸੇ ਇਕ ਦੀ ਅਕ੍ਰਿਤਘਣਤਾ ਕਰ ਕੇ ਜਾਂ ਗੱਦਾਰੀ ਕਰਕੇ ਸਾਰੀ ਕੌਮ ਨੂੰ ਨਿੰਦਿਆ ਜਾ ਸਕਦਾ ਹੈ, ਪਰ ਅੱਜ ਅਸੀਂ ਏਥੇ ਸਿਰਫ ਗੰਗੂ ਬ੍ਰਾਹਮਣ ਦਾ ਹੀ ਜਿਕਰ ਕਰਾਂਗੇ।
ਨੋਟ:- ਤਰਲੋਚਨ ਸਿੰਘ ਗੰਗੂ ਬ੍ਰਾਹਮਣ ਬਾਰੇ ਲਿਖਦੇ ਹਨ ਕਿ ਗੰਗੂ ਬ੍ਰਾਹਮਣ ਨੂੰ ਕੇਵਲ ਗੰਗੂ ਜਾਂ ਨੌਕਰ ਆਖ ਕੇ ਸੰਬੋਧਨ ਕੀਤਾ ਜਾਵੇ ਪਰ ਆਰ. ਐਸ. ਐਸ. ਤਾਂ ਇਥੋਂ ਤੱਕ ਕਹਿੰਦੀ ਹੈ ਕਿ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਵਾਲੇ ਹਿੰਦੂ ਗੰਗੂ ਦਾ ਨਾਂਅ ਬਦਲ ਕੇ (ਗੰਗ-ਉਲ-ਹੱਕ) ਨਾਂਅ ਲਿੱਖ ਕੇ ਉਸ ਦੇ ਮੁਸਲਮਾਨ ਹੋਣ ਦਾ ਪ੍ਰਚਾਰ ਕੀਤਾ ਜਾਵੇ।

ਡਾ ਸੰਗਤ ਸਿੰਘ ਜੀ, ‘ਇਤਿਹਾਸ ਚ’ ਸਿੱਖ’ ਆਪਣੀ ਕਿਤਾਬ ਦੇ ਪੰਨਾ 99 ਅਤੇ 100 ਤੇ ਲਿਖਦੇ ਹਨ ਕਿ ਫਰੁਖਸੀਅਰ ਨੇ ਉਪਰਲੀ ਜਾਤੀ ਦੇ ਹਿੰਦੂਆਂ, ਖਤਰੀਆਂ-ਬ੍ਰਾਹਮਣਾਂ ਅਤੇ ਬਾਣੀਆਂ ਨੂੰ ਨੋਕਰੀਆਂ ਦੇ ਦਿੱਤੀਆਂ ਅਤੇ ਇਸ ਸ਼੍ਰੇਣੀ ਦੇ ਹਿੰਦੂਆਂ ਅਤੇ ਸਿੱਖਾਂ ਵਿਚਲੇ ਪਾੜੇ ਨੂੰ ਹੋਰ ਵਿਸ਼ਾਲ ਕਰ ਦਿੱਤਾ, ਨੀਤੀ ਵਿਚ ਇਕ ਵਡਾ ਉਲਟ ਪੁਲਟ ਕਰਦਿਆਂ “ਫ਼ਰੁਖਸੀਅਰ ਨੇ 1716 ਵਿਚ ਇਹ ਮੰਨ ਲਿਆ ਸੀ ਕਿ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਇਕ ਦਹਾਕਾ ਪਹਿਲਾਂ ਗੰਗੂ ਬ੍ਰਾਹਮਣ ਨਾਲ ਉਸ ਸਮੇਂ ਵਧੀਕੀ ਕੀਤੀ ਸੀ ਜਦੋਂ ਉਸ ਕੋਲੋਂ ਸੋਨਾ, ਗਹਿਣੇ ਅਤੇ ਨਕਦੀ ਲੈ ਕੇ ਜਬਤ ਕਰ ਲਏ ਸਨ ਜੋ ਗੰਗੂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਧੋਖਾ ਦੇ ਕੇ ਮੋਰਿੰਡਾ ਦੇ ਖਾਨ ਦੇ ਹਵਾਲੇ ਕਰਦਿਆਂ ਹਥਿਆ ਲਏ ਸਨ। ਉਸ ਨੇ ਗੰਗੂ ਦੇ ਪੁੱਤਰ ਰਾਜ ਕੌਲ ਨੂੰ ਬਦਲੇ ਵਿਚ ਦਿੱਲੀ ਦੇ ਇਕ ਉਪ ਨਗਰ ਅੰਧਾ ਮੁਗਲ ਵਿਖੇ ਨਹਿਰ ਦੇ ਕੰਢੇ ਸਥਿਤ ਜਗੀਰ (ਲ਼ੳਨਦ ਘਰੳਨਟ) ਦੇ ਦਿੱਤੀ ਇਸ ਤੇ ਪਰਦਾ ਪਾਉਣ ਵਾਸਤੇ ਅਤੇ ਇਹ ਜਗ਼ੀਰ ਨਹਿਰ ਦੇ ਕੰਢੇ ਹੋਣ ਕਰਕੇ ਉਸ ਨੇ ਆਪਣੇ ਨਾਮ ਨਾਲੋਂ ‘ਕੌਲ’ ਹਟਾ ਕੇ ਇਸ ਦੀ ਥਾਂ ‘ਨਹਿਰੂ’ ਉਪ ਨਾਮ ਤੁਰੰਤ ਲਗਾ ਲਿਆ” ਡਾ ਸੰਗਤ ਸਿੰਘ ਨੇ ਫੁਟ ਨੋਟ ਵਿਚ ਲਿਿਖਆ ਹੈ ਕਿ ਉਨ੍ਹਾਂ ਨੇ ਇਹ ਹਵਾਲਾ ਸਰਕਾਰੀ ਫਾਇਲਾਂ ਦੇ ਅਧਾਰ ਤੇ ਦਿੱਤਾ ਹੈ ਇਸ ਕਰਕੇ ਇਹ ਸੱਚ ਹੈ ਕਿ ਜਵਾਹਰ ਲਾਲ ਨਹਿਰੂ (ਕੌਲ ਬ੍ਰਾਹਮਣ) ਗੰਗੂ ਬ੍ਰਾਹਮਣ (ਗੰਗਾਧਰ ਕੌਲ) ਦੀ ਵੰਸ਼ ਵਿਚੋਂ ਹੀ ਸਨ। ਵੈਸੇ ਵੀ ਨਹਿਰੂ ਕੋਈ ਜਾਤ ਗੋਤ ਨਹੀਂ ਹੈ।

ਅੱਗੇ ਤਰਲੋਚਨ ਸਿੰਘ ਜੀ ਲਿਖਦੇ ਹਨ ਕਿ ‘ਆਮ ਕਰਕੇ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਕਈ ਹਿੰਦੂ ਲੀਡਰ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਸਮਝਦੇ ਹਨ ਇਹ ਇਕ ਐਸਾ ਸਵਾਲ ਹੈ ਕਿ ਜਿਸ ਨੂੰ ਬਾਰੀਕੀ ਨਾਲ ਸਮਝਣ ਦੀ ਲੋੜ ਹੈ ।ਆਰ ਐਸ ਐਸ ਵਾਲੇ ਹਰ ਸ਼ਾਖਾ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਰੱਖਦੇ ਹਨ, ਉਹਨਾਂ ਦੇ ਸ਼ਬਦ ਗਾਇਨ ਕਰਦੇ ਹਨ, ਉਹ ਘ੍ਰਿਣਾ ਨਾਲ ਨਹੀਂ ਸਗੋਂ ਸਤਿਕਾਰ ਨਾਲ ਸਿੱਖਾਂ ਨੂੰ ਆਪਣਾ ਮੰਨਦੇ ਹਨ।ਇਸ ਨਾਲ ਸਾਡਾ ਕੀ ਵਿਗੜਦਾ ਹੈ ਕੀ ਉਹ ਸਾਨੂੰ ਸਿੱਖ ਮੱਤ ਛੋੜਨ ਦੀ ਅਪੀਲ ਕਰਦੇ ਹਨ ਜਾਂ ਗੁਰੂ ਗੰ੍ਰਥ ਸਾਹਿਬ ਪ੍ਰਤੀ ਕੁਝ ਗਲਤ ਆਖਦੇ ਹਨ, ਕੀ ਉਹ ਪਤਿਤ ਹੋਣ ਦੀ ਸਲਾਹ ਦਿੰਦੇ ਹਨ ਫਿਰ ਕੀ ਦੁਸ਼ਮਨੀ ਕਰ ਰਹੇ ਹਨ? ਮੈਂ ਲਿਖਤੀ ਰੂਪ ਵਿਚ ਆਰ ਐਸ ਐਸ ਤੋਂ ਬਿਆਨ ਲਿਆ ਸੀ ਕਿ ਸਿੱਖ ਇਕ ਵਖਰਾ ਧਰਮ ਹੈ’

ਇਹ ਸਵਾਲ ਵਾਕਿਆ ਹੀ ਬਾਰੀਕੀ ਨਾਲ ਸਮਝਣ ਵਾਲਾ ਹੈ ਕਿ ਆਰ ਐਸ ਐਸ ਵਾਲੇ ਸਾਨੂੰ ਸਿੱਖ ਮੱਤ ਛੋੜਨ ਦੀ ਅਪੀਲ ਨਹੀਂ ਕਰਦੇ, ਉਹ ਸਗੋਂ ਸਿੱਖ ਧਰਮ ਨੂੰ ਹਿੰਦੂ ਧਰਮ ਵਿਚ ਜ਼ਜਬ ਕਰਨ ਲਈ ਆਪਣੀਆਂ ਸ਼ਾਖਾਂ ਵਿਚ ਗੁਰੂ ਗੋਬਿੰਦ ਸਿੰਘ ਦੀ ਕਲਪਨਿਕ ਫੋਟੋ ਤੇ ਸ਼ਬਦ ਗਾਇਨ ਕਰਕੇ ਭੋਲੇ ਭਾਲੇ ਸਿੱਖਾਂ ਨੂੰ ਮਗਰ ਲਾ ਕੇ ਬੁਧ ਧਰਮ ਵਾਂਗੂ ਸਿੱਖ ਧਰਮ ਨੂੰ ਵੀ ਹਿੰਦੂਤਵ ਦੇ ਗਹਿਰੇ ਸਮੁੰਦਰ ਵਿਚ ਧਕੇਲ ਕੇ ਹਮੇਸ਼ਾਂ ਲਈ ਖਤਮ ਕਰਨਾ ਚਾਹੁੰਦੇ ਹਨ। ਆਰ ਐਸ ਐਸ ਵਾਲੇ ਸ਼ਾਤਰ ਦਿਮਾਗ ਤੇ ਗਹਿਰੀ ਸ਼ਾਜਿਸ਼ ਅਧੀਨ ਸਿੱਖ ਧਰਮ ਨੂੰ ਤਾਂ ਵਖਰਾ ਮੰਨਣ ਦਾ ਡਰਾਮਾ ਕਰਦੇ ਹਨ ਪਰ ਸਿੱਖ ਪੰਥ ਨੂੰ ਹਿੰਦੂ ਧਰਮ ਤੋਂ ਵਖਰਾ ਮੰਨਣ ਲਈ ਤਿਆਰ ਨਹੀਂ ਹਨ ਸਗੋਂ ਹਿੰਦੂ ਧਰਮ ਦਾ ਹੀ ਅੰਗ ਮੰਨਦੇ ਹਨ। ਸਿੱਖ ਧਰਮ ਵਿਚ ਫੋਟੋ ਪੂਜਾ, ਮੂਰਤੀ ਪੂਜਾ, ਅਤੇ ਅਨੇਕਾਂ ਦੇਵੀ ਦੇਵਤਿਆਂ ਦੀ ਪੂਜਾ ਦਾ ਜੋਰਦਾਰ ਖੰਡਨ ਹੈ, ਫਿਰ ਆਰ ਐਸ ਐਸ ਵਾਲੇ ਆਪਣੀ ਸ਼ਾਖਾ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਕਿਉਂ ਰੱਖਦੇ ਹਨ ਕਿਉਂਕਿ ਉਹ ਇਸ ਗੱਲ ਦਾ ਧੂਆਂਧਾਰ ਪ੍ਰਚਾਰ ਕਰਦੇ ਹਨ ਕਿ ਸਿੱਖ ਹਿੰਦੂ ਧਰਮ ਦਾ ਹੀ ਅੰਗ ਹਨ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਸਮਾਜ ਦੀ ਰੱਖਿਆ ਕਰਨ ਵਾਸਤੇ ਹੀ ਖਾਲਸਾ ਪੰਥ ਤਿਆਰ ਕੀਤਾ ਸੀ, ਪਰ ਹੁਣ ਪੰਜ ਕਕਾਰੀ ਖਾਲਸੇ ਦੀ ਕੋਈ ਲੋੜ ਨਹੀਂ ਰਹੀ ਅਤੇ ਸਿੱਖ ਹਿੰਦੂ ਹੀ ਹਨ ਸੰਗਿਆ ਹੀ ਖਾਲਸਾ ਹੈ। ਆਰ ਐਸ ਐਸ ਵਾਲਿਆਂ ਨੇ ਸਿੱਖ ਪੰਥ ਨੂੰ ਹਿੰਦੂ ਧਰਮ ਵਿਚ ਜ਼ਜਬ ਕਰਨ ਲਈ ਗੁਪਤ ਏਜੰਡੇ ਵੀ ਤਿਆਰ ਕੀਤੇ ਹੋਏ ਹਨ, ਆਰ ਐਸ ਐਸ ਵਾਲਿਆਂ ਨੇ ਆਪਣੀ ਭੈਣ ਰਾਸ਼ਟਰੀ ਸਿੱਖ ਸੰਗਤ ਕੇਸਾਧਰੀ ਹਿੰਦੂਆਂ ਦੀ ਹੀ ਤਿਆਰ ਕੀਤੀ ਹੋਈ ਹੈ। ਆਰ ਐਸ ਐਸ ਦਾ ਇਹ ਵਰਤਾਰਾ ਜਗ ਜਾਹਰ ਹੋ ਚੁਕਾ ਹੈ, ਫਿਰ ਵੀ ਸ ਤਰਲੋਚਨ ਸਿੰਘ ਹਿੰਦੂਆਂ ਦੀ ਕੱਟੜ ਜਥੇਬੰਦੀ ਆਰ ਐਸ ਐਸ ਦੀ ਵਕਾਲਤ ਕਿਉਂ ਕਰ ਰਹੇ ਹਨ, ਸਿੱਖ ਪੰਥ ਨੂੰ ਬਾਰੀਕੀ ਨਾਲ ਅਤੇ ਸੁਚੇਤ ਹੋ ਕੇ ਇਹ ਸਮਝਣ ਦੀ ਲੋੜ ਹੈ।

ਸ ਤਰਲੋਚਨ ਸਿੰਘ ਨੇ ਜੋ ਵਿਧਾਨ ਦੀ ਧਾਰਾ 25 ਬਾਰੇ ਵੀ ਹਿਦੂਆਂ ਨੂੰ ਦੋਸ਼ ਮੁਕਤ ਕਰਕੇ ਕਿਹਾ ਹੈ ਕਿ ਮੈਂ ਪਾਰਲੀਮੈਂਟ ਵਿਚ ਇਸ ਬਾਰੇ ਮਤਾ ਪਾ ਰੱਖਿਆ ਹੈ, ਤਬਦੀਲੀ ਭਾਰਤ ਸਰਕਾਰ ਨੇ ਕਰਨੀ ਹੈ ਤਰਲੋਚਨ ਸਿੰਘ ਦਾ ਇਹ ਬਿਆਨ ਵੀ ਸਿੱਖ ਪੰਥ ਦੇ ਅੱਖੀਂ ਘਟਾ ਪਾ ਕੇ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਹੈ।

ਇਹ ਲੇਖ ਸ ਤਰਲੋਚਨ ਸਿੰਘ ‘ਕੀ ਸਿੱਖ ਹਿੰਦੂਆਂ ਤੋਂ ਡਰਦੇ ਹਨ’ ਦੇ ਉਸ ਲੇਖ ਦਾ ਜਵਾਬ ਹੈ ਜਿਸ ਵਿਚ ਉਨ੍ਹਾਂ ਨੇ ਆਰ ਐਸ ਐਸ ਨੂੰ ਖੁਸ਼ ਕਰਨ ਲਈ, ਸਿੱਖ ਕੌਮ ਦੀ ਅਜ਼ਾਦ ਅਤੇ ਵਿਲੱਖਣ ਹਸਤੀ ਪ੍ਰਤੀ ਗੁੰਮਰਾਹਕੁੰਨ ਅਤੇ ਇਤਰਾਜਯੋਗ ਟਿੱਪਣੀਆਂ ਕੀਤੀਆਂ ਹਨ ਜੈਸਾ ਕਿ ਜਦੋਂ ਸਿੰਘ ਸਜੇ 1699 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਸਾਰੇ ਭਾਰਤ ਤੋਂ ਪੰਜ ਹਿੰਦੂ ਹੀ ਪਹਿਲੇ ਪੰਜ ਪਿਆਰੇ ਸਾਜੇ, ਆਰ ਐਸ ਐਸ ਵਾਲੇ ਆਪਣੀਆਂ ਸ਼ਾਖਾਵਾਂ ਵਿਚ ਗੁਰੂ ਗੋਬਿੰਦ ਸਿੰਘ ਦੀਆਂ ਫੋਟੋਆਂ ਰੱਖਦੇ ਹਨ ੳਨ੍ਹਾਂ ਦੇ ਸ਼ਬਦ ਦੇ ਗਾਇਨ ਕਰਦੇ ਹਨ ਅਤੇ ਜਦ ਪੰਜਾਬ ਵਿਚ ਖੂੰਨ ਖਰਾਬਾ ਅਤੇ ਝਗੜੇ ਵਧੇ ਤਾਂ ਉਸ ਵਕਤ ਸਾਨੂੰ ਕਈ ਓਪਰਾ ਸਮਝਣ ਲਗੇ ਪਰ ਫਿਰ ਵੀ ਪੰਜਾਬੋਂ ਬਾਹਰ ਸਿੱਖਾਂ ਪ੍ਰਤੀ ਕੋਈ ਘ੍ਰਿਣਾ ਨਹੀਂ ਸੀ ਆਦਿ ਤਰਲੋਚਨ ਸਿੰਘ ਦੀਆਂ ਉਕਤ ਟਿੱਪਣੀਆਂ ਦਾ ਜਵਾਬ ਦਾਸ ਨੇ ਗੁਰੂ ਦੀ ਬਖਸ਼ੀ ਹੋਈ ਬੁੱਧ ਅਤੇ ਗੁਰੂ ਗ੍ਰੰਥ, ਗੁਰੂ ਪੰਥ ਅਤੇ ‘ਇਕਾ ਬਾਣੀ ਇਕੁ ਗੁਰੂ ਇਕੋ ਸ਼ਬਦ ਵੀਚਾਰਿ॥’ ਦੇ ਸਿਧਾਂਤ ਅਨੁਸਾਰ ਅਤੇ ਪੰਥ ਪ੍ਰਵਾਣਿਤ ਇਤਿਹਾਸਕ ਹਵਾਲਿਆਂ ਦੇ ਅਧਾਰ ਤੇ ਦਿੱਤਾ ਹੈ। ਸ. ਤਰਲੋਚਨ ਸਿੰਘ ਚਾਹੁਣ ਤਾਂ ਇਸ ਦਾ ਜਵਾਬ ਮੀਡੀਏ ਵਿਚ ਦੇ ਸਕਦੇ ਹਨ।
ਭੁੱਲਾਂ ਚੁੱਕਾਂ ਦੀ ਖਿਮਾਂ

ਗੁਰੂ ਪੰਥ ਦਾ ਦਾਸ
ਮਹਿੰਦਰ ਸਿੰਘ ਖਹਿਰਾ (ਯੂ. ਕੇ.)।

Posted in: ਸਾਹਿਤ