ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਨੂੰ ਭੁੱਲ ਕੇ ਬਾਦਲਕੇ ਲੱਗੇ ਜਸ਼ਨ ਮਨਾਉਣ

By August 17, 2016 0 Comments


ਭਾਈ ਰੂਪਾ ਦੇ ਅਕਾਲੀਆ ਨੇ ਤੀਆਂ ਦੇ ਨਾਮ ਤੇ ਲੱਚਰ ਗੀਤਾ ਤੇ ਨਚਾਈਆ ਨੰਨੀਆ ਛਾਂਵਾਂ

ਅਖੌਤੀ ਢਾਡੀ ਬਲਜਿੰਦਰ ਸਿੰਘ ਬਗੀਚਾ ਨੇ ਦਿੱਤਾ ਰੱਜ ਕੇ ਸਹਿਯੋਗ, ਗੁਰੂਘਰ ਚੋ ਦਿੱਤੇ ਹੋਕੇ
nanni

ਭਾਈ ਰੂਪਾ 16 ਅਗਸਤ ( ਅਮਨਦੀਪ ਸਿੰਘ ) : ਸਿੱਖੀ ਸਿਧਾਂਤਾ ਦੀ ਰਾਖੀ ਲਈ ਅਨੇਕਾ ਕੁਰਬਾਨੀਆ ਦੇ ਕੇ ਹੋਂਦ ਵਿਚ ਆਇਆ ਅਕਾਲੀ ਦਲ ਹੁਣ ਬਿਲਕੁਲ ਪੰਥ ਵਿਰੋਧੀਆ ਦਾ ਟੋਲਾ ਬਣ ਕੇ ਰਹਿ ਗਿਆ ਹੈ ਅਤੇ ਥਾ ਥਾ ਗੁਰਬਾਣੀ ਦੀ ਹੋ ਰਹੀ ਲਗਾਤਾਰ ਬੇਅਬਦੀ ਨੂੰ ਭੁੱਲ ਕੇ ਲੱਚਰਤਾ ਫਲਾਉਣ ਵਿਚ ਰੁਝਿਆ ਹੋਇਆ ਹੈ | ਇਸ ਤਰਾ ਦੀ ਤਾਜਾ ਮਿਸਾਲ ਕਸਬਾ ਭਾਈ ਰੂਪਾ ਵਿਖੇ ਦੇਖਣ ਨੂੰ ਮਿਲੀ ਜਿਥੇ ਹਲਕੇ ਦੇ ਐਮ ਐਲ ਏ ਸਿਕੰਦਰ ਸਿੰਘ ਮਲੂਕਾ ਦੇ ਦਿਸਾ ਨਿਰਦੇਸਾ ਤਹਿਤ ਤੀਆਂ ਦਾ ਦਿਨ ਮਨਾਇਆ ਗਿਆ ਅਤੇ ਨਗਰ ਪੰਚਾਇਤ ਵੱਲੋਂ ਡੀਜੇ ਤੇ ਲੱਚਰ ਗੀਤ ਚਲਾ ਕੇ ਨੌਜਵਾਨ ਲੜਕੀਆ ਨੂੰ ਨਚਾਇਆ ਗਿਆ ਅਤੇ ਪਿੰਡ ਦੇ ਅਕਾਲੀਆ ਵੱਲੋਂ ਲੜਕੀਆ ਦਾ ਨਾਚ ਸਾਹਮਣੇ ਸਟੇਜ ਤੇ ਬੈਠ ਕੇ ਦੇਖਿਆ ਗਿਆ, ਕਈ ਗਾਣਿਆ ਦੇ ਬੋਲ ਤਾ ਅਜਿਹੇ ਸਨ ਜੋ ਅਖਵਾਰ ਵਿਚ ਵੀ ਨਹੀ ਲਿਖੇ ਜਾ ਸਕਦੇ | ਇਸ ਸਬੰਧੀ ਰੋਸ ਜਾਹਰ ਕਰਦਿਆ ਜਾਗਰੂਕ ਸੰਗਤਾ ਵੱਲੋਂ ਤੁਰੰਤ ਮਸਲਾ ਅਦਾਰਾ ਪਹਿਰੇਦਾਰ ਦੇ ਧਿਆਨ ਵਿਚ ਲਿਆਂਦਾ ਗਿਆ | ਇਸ ਸਬੰਧੀ ਰੋਸ ਜਾਹਰ ਕਰਦਿਆ ਸੰਗਤਾ ਨੇ ਕਿਹਾ ਕਿ ਆਪਣਾ ਸਿਆਸੀ ਲਾਹਾ ਲੈਣ ਲਈ ਆਪਣੇ ਆਪ ਨੂੰ ਅਕਾਲੀ ਅਖਵਾਉਣ ਵਾਲੇ ਹੁਣ ਜਾਣਬੁਝ ਕੇ ਪੰਥ ਵਿਰੋਧੀਆ ਅਤੇ ਆਰ ਐੱਸ ਐੱਸ ਦੀ ਸੋਚ ਤੇ ਪਹਿਰਾ ਦੇ ਰਹੇ ਹਨ | ਰੋਸ ਜਾਹਰ ਕਰਦਿਆ ਸੰਗਤਾ ਨੇ ਕਿਹਾ ਕਿ ‘ਤੀਆਂ’ ਜਿਸ ਦਾ ਸਿੱਖ ਧਰਮ ਅਤੇ ਸਿੱਖ ਸਭਿਆਚਾਰ ਨਾਲ ਕੋਈ ਇਤਿਹਾਸਕ ਸਬੰਧ ਨਹੀ ਹੈ ਕਿਉਕਿ ਤੀਆਂ ਦਾ ਤਿਉਹਾਰ ਮੁਗਲਾ ਵੱਲੋਂ ਲੜਕੀਆ ਨੂੰ ਚੁੱਕਣ ਸਮੇ ਅਤੇ ਲੜਕੀਆ ਦੀ ਚੋਣ ਕਰਨ ਲਈ ਧੱਕੇ ਨਾਲ ਸੁਰੂ ਕੀਤਾ ਗਿਆ ਸੀ ਪ੍ਰੰਤੂ ਹੁਣ ਦੇ ਅਕਾਲੀ ਤੀਆਂ ਦਾ ਤਿਉਹਾਰ ਮਨਾ ਕੇ ਅਤੇ ਲੱਚਰ ਗਾਣਿਆ ਤੇ ਲੜਕੀਆ ਨਚਾ ਕੇ ਮੁਗਲਾ ਨੂੰ ਵੀ ਮਾਤ ਪਾ ਰਹੇ ਹਨ | ਦੱਸਣਯੋਗ ਹੈ ਕਿ ਤੀਆਂ ਦੇ ਦਿਨ ਨੂੰ ਮਨਾਉਣ ਸਮੇ ਅਖੌਤੀ ਢਾਡੀ ਅਤੇ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਗੀਚਾ ਵੱਲੋਂ ਵਿਸੇਸ ਤੌਰ ਤੇ ਯੋਗਦਾਨ ਪਾਇਆ ਗਿਆ ਅਤੇ ਸ੍ਰੋਮਣੀ ਕਮੇਟੀ ਦੇ ਗੁਰੁਦੁਵਾਰਾ ਸਾਹਿਬ ਵਿਚੋ ਢਾਡੀ ਬਗੀਚਾ ਵੱਲੋਂ ਲਗਾਤਾਰ ਕਈ ਦਿਨ ਹੋਕੇ ਦਿੱਤੇ ਗਏ ਕਿ ਵਧ ਤੋ ਵਧ ਲੜਕੀਆ ਤੀਆਂ ਵਾਲੀ ਜਗਾ ਤੇ ਪਹੁੰਚਣ, ਇਥੇ ਹੀ ਬਸ ਨਹੀ ਸਗੋ ਢਾਡੀ ਬਗੀਚਾ ਵਲੋਂ ਲੱਚਰ ਗੀਤਾ ਵਾਲੀ ਸਟੇਜ ਤੇ ਵੀ ਲਗਾਤਾਰ ਹਾਜਰੀ ਭਰੀ ਗਈ | ਬੇਸ਼ਕ ਸ੍ਰੀ ਅਕਾਲ ਤਖਤ ਸਾਹਿਬ ਤੋ ਹੁਕਮਨਾਮਾ ਵੀ ਜਾਰੀ ਹੋ ਚੁਕਿਆ ਹੈ ਕਿ ਰਾਗੀਆ ਢਾਡੀਆ ਪ੍ਰਚਾਰਕਾ ਵੱਲੋਂ ਅਨਮੱਤੀ ਜਗਾ ਤੇ ਹਾਜਰੀ ਨਾ ਭਰੀ ਜਾਵੇ ਪ੍ਰੰਤੂ ਸਿਆਸਤ ਦੇ ਨਸੇ ਵਿਚ ਚੂਰ ਹੋਏ ਅਖੌਤੀ ਢਾਡੀ ਅਤੇ ਪ੍ਰਚਾਰਕ ਲਗਾਤਾਰ ਸਿੱਖੀ ਸਿਧਾਂਤਾ ਦਾ ਘਾਣ ਕਰ ਰਹੇ ਹਨ | ਇਸ ਸਬੰਧੀ ਜਦੋ ਨਗਰ ਪੰਚਾਇਤ ਦੇ ਮੀਤ ਪ੍ਰਧਾਨ ਅਤੇ ਢਾਡੀ ਬਲਜਿੰਦਰ ਸਿੰਘ ਬਗੀਚਾ ਨਾਲ ਗੱਲ ਕੀਤੀ ਤਾ ਉਹਨਾ ਇਹਨਾ ਕਹਿੰਦੇ ਹੋਏ ਫੋਨ ਕੱਟ ਦਿੱਤਾ ਕਿ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀ ਕਰਨੀ | ਦੱਸਣਯੋਗ ਹੈ ਕਿ ਕਈ ਅਕਾਲੀ ਉਪਰ ਦੀ ਗਾਤਰੇ ਪਾ ਕੇ ਵੀ ਸਟੇਜ ਤੇ ਚੜ ਕੇ ਨਾਚ ਗਾਣੇ ਦੇਖ ਰਹੇ ਸਨ | ਅਕਾਲੀਆ ਵੱਲੋਂ ਕੀਤੇ ਇਸ ਕਾਲੇ ਕਾਰਨਾਮੇ ਕਾਰਣ ਜਿਥੇ ਇਲਾਕੇ ਦੀਆ ਸਿੱਖ ਸੰਗਤਾ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਓਥੇ ਹੀ ਸੋਸਲ ਮੀਡੀਆ ਤੇ ਵੀ ਇਸ ਮਸਲੇ ਦੀ ਕਰੜੇ ਸਬਦਾ ਵਿਚ ਨਿਖੇਧੀ ਕੀਤੀ ਜਾ ਰਹੀ ਹੈ |