ਆਮ ਆਦਮੀ ਪਾਰਟੀ ਵਾਲਿਆ ਨੂੰ ਛਿੱਤਰ ਫੇਰੋ, ਕੋਈ ਕਾਰਵਾਈ ਨਹੀ ਹੋਵੇਗੀ-ਵਲਟੋਹਾ

By August 3, 2016 0 Comments


valtohaਅੰਮ੍ਰਿਤਸਰ 3 ਅਗਸਤ (ਜਸਬੀਰ ਸਿੰਘ ਪੱਟੀ) ਆਪਣੇ ਅੱਖੜ ਸੁਭਾ ਕਾਰਨ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਹਮੇਸ਼ਾਂ ਚਰਚਾ ਵਿੱਚ ਰਹਿਣ ਵਾਲੇ ਪੰਜਾਬ ਸਰਕਾਰ ਵਿੱਚ ਮੁੱਖ ਪਾਰਲੀਮਾਨੀ ਸਕੱਤਰ, ਵਿਧਾਨ ਸਭਾ ਹਲਕਾ ਖੇਮਕਰਨ ਤੋ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬੁਲਾਰੇ ਸ੍ਰ ਵਿਰਸਾ ਸਿੰਘ ਵਲਟੋਹਾ ਨੇ ਆਮ ਆਦਮੀ ਪਾਰਟੀ ਦੀ ਕਰੜੇ ਸ਼ਬਦਾਂ ਵਿੱਚ ਅਲੋਚਨਾ ਕਰਦਿਆ ਅਕਾਲੀ ਸਰਪੰਚਾਂ ਨੂੰ ਸ਼ਰੇਆਮ ਆਦੇਸ਼ ਦਿੱਤਾ ਹੈ ਕਿ ਪਾਰਟੀ ਖਿਲਾਫ਼ ਬੋਲਣ ਵਾਲਿਆਂ ਨੂੰ ਚੰਗੀ ਤਰ•ਾਂ ਛਿੱਤਰ ਪਰੇਡ ਕਰੋ ਤੇ ਕਾਰਵਾਈ ਕੋਈ ਨਹੀ ਹੋਣ ਦਿੱਤੀ ਜਾਵੇਗੀ।
ਕਸਬਾ ਭਿਖੀਵਿੰਡ ਵਿੱਚ ਹੋਈ ਅਕਾਲੀ ਦਲ ਦੇ ਐਸ.ਸੀ. ਵਿੰਗ ਦੀ ਮੀਟਿੰਗ ਜਿਸ ਵਿੱਚ ਕੈਬਨਿਟ ਮੰਤਰੀ ਸ੍ਰ ਗੁਲਜ਼ਾਰ ਸਿੰਘ ਰਣੀਕੇ ਵੀ ਸ਼ਾਮਲ ਸਨ ਨੂੰ ਸੰਬੋਧਨ ਕਰਦਿਆ ਸ੍ਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਅਕਾਲੀ ਦਲ ਦੇ ਵਰਕਰ ਪੰਥ ਵਿਰੋਧੀ ਸ਼ਕਤੀਆ ਦਾ ਡੱਟ ਕੇ ਵਿਰੋਧ ਕਰਨ ਤੇ ਕਿਸੇ ਦਾ ਵੀ ਕੋਈ ਲਿਹਾਜ਼ ਨਾ ਕੀਤਾ ਬਾਕੀ ਪਾਰਟੀ ਆਪੇ ਵੇਖ ਲਵੇਗੀ। ਉਨ•ਾਂ ਕਿਹਾ ਹੈ ਕਿ ਕੋਈ ਅਕਾਲੀ ਦਲ ਦੀ ਪੱਗ ਨੂੰ ਹੱਥ ਪਾਵੇ, ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਸ ਨੂੰ ਉਸੇ ਹੀ ਭਾਸ਼ਾ ਵਿੱਚ ਜਵਾਬ ਦਿੱਤਾ ਜਾਵੇਗਾ।ਸ੍ਰੀ ਵਲਟੋਹਾ ਦਾ ਇਹ ਇਸ਼ਾਰਾ ਆਮ ਆਦਮੀ ਪਾਰਟੀ ਵੱਲ ਸੀ ਜਿਹੜੀ ਇਸ ਵੇਲੇ ਪੰਜਾਬ ਵਿੱਚ ਰਾਜ ਕਰਨ ਦੇ ਰੰਗੀਨ ਸੁਫਨੇ ਵੇਖ ਰਹੀ ਹੈ। ਸ੍ਰ ਵਲਟੋਹਾ ਨੇ ਦੂਸਰੀਆਂ ਪਾਰਟੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਮੁੱਦੇ ਦੀ ਰਾਜਨੀਤੀ ਕਰਨ ਨਾ ਕਿ ਕਿਸੇ ‘ਤੇ ਜਾਤੀ ਹਮਲੇ ਕਰਕੇ ਸਿਆਸਤ ਨਾਲ ਗਦਾਰੀ ਕਰਨ। ਉਹਨਾਂ ਕਿਹਾ ਕਿ ਅਜਿਹਾ ਕਦਾਚਿਤ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਅਜਿਹੇ ਵਿਅਕਤੀਆ ਨੂੰ ਉਸੇ ਭਾਸ਼ਾ ਵਿੱਚ ਹੀ ਜਵਾਬ ਦਿੱਤਾ ਜਾਵੇਗਾ ਜਿਸ ਭਾਸ਼ਾ ਵਿੱਚ ਪੰਜਾਬੀ ਸਦੀਆ ਤੋ ਦਿੰਦੇ ਆ ਰਹੇ ਹਨ।
ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋ ਪੰਜਾਬ ਦੇ ਮਾਲ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੂੰ ਬਾਰ ਬਾਰ ਨਸ਼ਿਆ ਦੀ ਤਸਕਰੀ ਕਰਨ ਵਾਲਾ ਕਹਿਣ ਤੇ ਉਨ•ਾਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਮੁੱਦਿਆਂ ‘ਤੇ ਗੱਲ ਕਰਨ ਤਾਂ ਉਸ ਦਾ ਕੋਈ ਗੁੱਸਾ ਨਹੀਂ ਪਰ ਕਿਸੇ ਨੂੰ ਵੀ ਅਕਾਲੀ ਦਲ ਮੰਤਰੀ ਦੇ ਖਿਲਾਫ ਗਲਤ ਨਹੀਂ ਬੋਲਣ ਦੇਵਾਂਗੇ ਭਾਂਵੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕਾਰਵਾਈ ਕਿਉ ਨਾ ਕਰਨੀ ਪਵੇ। ਸ੍ਰੀ ਵਲਟੋਹਾ ਨੇ ਕਿਹਾ ਕਿ ਇੱਕ ਦਿਨ ਪਹਿਲਾਂ ਪਿੰਡ ਮਾੜੀ ਕੰਬੋਕੇ ਵਿੱਚ ਆਮ ਆਦਮੀ ਵਾਲੇ ਸਪੀਕਰ ਲਾ ਕੇ ਉਨ•ਾਂ (ਵਲਟੋਹਾ) ਦੇ ਖਿਲਾਫ਼ ਭੱਦੀ ਭਾਸ਼ਾ ਦਾ ਇਸਤੇਮਾਲ ਕਰਕੇ ਕੁਝ ਬੋਲ ਰਹੇ ਸਨ ਜਿਹਨਾਂ ਨੂੰ ਪਹਿਲਾਂ ਤਾਂ ਸਰਪੰਚ ਨੇ ਸਮਝਾਇਆ ਪਰ ਜਦੋ ਉਹ ਨਾ ਸਮਝੇ ਤਾਂ ਫਿਰ ਸਰਪੰਚ ਤੇ ਅਕਾਲੀ ਵਰਕਰਾਂ ਨੇ ਉਹਨਾਂ ਖਾਲਸਾਈ ਭਾਸ਼ਾ ਵਿੱਚ ਸਮਝਾਉਦਿਆ ਉਨ•ਾਂ ਦੀ ਖੂਬ ਛਿੱਤਰ ਪਰੇਡ ਕੀਤੀ ਤੇ ਉਥੋਂ ਭਜਾਇਆ। ਉਹਨਾਂ ਕਿਹਾ ਕਿ ਉਹਨਾਂ ਨੇ ਕੋਈ ਵੀ ਪੁਲੀਸ ਕਾਰਵਾਈ ਨਹੀ ਹੋਣ ਦਿੱਤੀ। ਉਹਨਾਂ ਕਿਹਾ ਕਿ ‘ਲਾਤੋ ਭੂਤ ਬਾਤੋ ਸੇ ਨਹੀ ਮਾਨਤੇ’ ਅਜਿਹੇ ਸਮਾਜ ਵਿਰੋਧੀ ਅਨਸਰਾਂ ਦਾ ਇਲਾਜ ਬੱਸ ਛਿੱਤਰ ਹੀ ਹੈ। ਉਹਨਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਪੰਜਾਬ ਵਿੱਚ ਤੀਸਰੀ ਪਾਰੀ ਵੀ ਦੁਹਰਾਏਗਾ ਭਾਂਵੇ ਕੇਜਰੀਵਾਲ ਸਾਰਾ ਟੱਬਰ ਵੀ ਚੋਣ ਮੈਦਾਨ ਵਿੱਚ ਝੋਕ ਦੇਵੇ। ਉਹਨਾਂ ਕਿਹਾ ਕਿ ਦਿੱਲੀ ਤੇ ਪੰਜਾਬ ਦੀ ਵਿਚਾਰਧਾਰਾ, ਸੰਸਕ੍ਰਿਤੀ ਤੇ ਸਮਾਜਿਕ ਕਦਰਾਂ ਕੀਮਤਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਸੰਸਕ੍ਰਿਤੀ ਨੂੰ ਕੇਜਰੀਵਾਲ ਨੂੰ ਕਿਸੇ ਵੀ ਕੀਮਤ ਤੇ ਖਤਮ ਨਹੀ ਕਰਨ ਦਿੱਤਾ ਜਾਵੇਗਾ ਅਤੇ ਲੋਕ ਅਕਾਲੀ ਦਲ ਨਾਲ ਪੰਥਕ ਪਾਰਟੀ ਹੋਣ ਕਾਰਨ ਪਾਰਟੀ ਨਾਲ ਬੱਝੇ ਹੋਏ ਹਨ। ਉਹਨਾਂ ਕਿਹਾ ਕਿ ਜਿੰਨਾ ਵਿਕਾਸ ਅਕਾਲੀ ਭਾਜਪਾ ਗਠਜੋੜ ਦੇ ਰਾਜ ਵਿੱਚ ਹੋਇਆ ਹੈ ਇਸ ਦੀ ਮਿਸਾਲ ਹੋਰ ਕਿਧਰੇ ਨਹੀ ਮਿਲਦੀ ਅਤੇ ਉਹ ਵਾਅਦਾ ਕਰਦੇ ਹਨ ਕਿ ਵਿਕਾਸ ਸ੍ਰ ਪਰਕਾਸ਼ ਸਿੰਘ ਬਾਦਲ ਤੇ ਸ੍ਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਿਕਾਸ ਦੀ ਗੱਡੀ ਇਸੇ ਤਰ•ਾ ਹੀ ਆਪਣੀ ਸਪੀਡ ਨਾਲ ਚੱਲਦੀ ਰਹੇਗੀ।
ਵਰਨਣਯੋਗ ਹੈ ਕਿ ਜਦੋ ਵਿਰੋਧੀ ਧਿਰ ਨੇ ਸ੍ਰ ਵਲਟੋਹਾ ਨੂੰ ਵਿਧਾਨ ਸਭਾ ਵਿੱਚ ਅੱਤਵਾਦੀ ਕਿਹਾ ਸੀ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਲੋਕ ਸੇਵਾ ਕਰਦਿਆ ਤੇ ਆਪਣੇ ਪੂਰਵਜਾਂ ਦੇ ਪੂਰਨਿਆ ਤੇ ਚੱਲਦਿਆ ਉਹਨਾਂ ਨੂੰ ਕੋਈ ਅੱਤਵਾਦੀ ਮੰਨਦਾ ਹੈ ਉਹ ਖੁਦ ਹੀ ਸਪੱਸ਼ਟ ਕਰ ਦਿੰਦੇ ਹਨ ਕਿ, ”ਮੈਂ ਅੱਤਵਾਦੀ ਹਾਂ ਤੇ ਅੱਤਵਾਦੀ ਰਹਾਂਗਾ।” ਇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਇਸੇ ਤਰ•ਾ ਇੱਕ ਟੀ.ਵੀ. ਸ਼ੋਅ ਦੌਰਾਨ ਜਦੋ ਸ੍ਰੀ ਵਲਟੋਹਾ ਭਗਵਾਨ ਬਾਲਮੀਕ ਬਾਰੇ ਕੁਝ ਟਿੱਪਣੀ ਕਰ ਬੈਠੇ ਸਨ ਤੇ ਬਾਲਮੀਕੀ ਸੰਪਰਦਾ ਵਾਲਿਆ ਨੇ ਥਾਂ ਥਾਂ ਤੇ ਉਹਨਾਂ ਨੇ ਪੁਤਲੇ ਸਾੜੇ ਸਨ ਅਤੇ ਅਸਤੀਫੇ ਦੀ ਮੰਗ ਕੀਤੀ ਸੀ, ਭਾਂਵੇ ਕਿ ਉਹਨਾਂ ਨੇ ਅਗਲੇ ਦਿਨ ਹੀ ਬਿਆਨ ਦੇ ਦਿੱਤਾ ਸੀ ਕਿ ਜੇਕਰ ਉਹਨਾਂ ਦੇ ਕਿਸੇ ਸ਼ਬਦ ਨਾਲ ਕਿਸੇ ਨੂੰ ਠੇਸ ਪੁੱਜੀ ਹੈ ਤਾਂ ਉਹ ਆਪਣੇ ਸ਼ਬਦ ਵਾਪਸ ਲੈਦੇ ਹਨ ਤੇ ਉਹ ਭਗਵਾਨ ਬਾਲਮੀਕ ਤੇ ਬਾਲਮੀਕ ਸੰਪਰਦਾ ਦਾ ਦਿਲ ਦੀਆ ਗਹਿਰਾਈਆ ਤੋਂ ਸਤਿਕਾਰ ਕਰਦੇ ਹਨ। ਆਮ ਆਦਮੀ ਪਾਰਟੀ ਬਾਰੇ ਵੱਢਵਾ ਬਿਆਨ ਦੇਣ ਕਰਕੇ ਹੁਣ ਉਹਨਾਂ ਨੂੰ ਕਿਹੜੀਆ ਦੁਸ਼ਵਾਰੀਆ ਦਾ ਸਾਹਮਣਾ ਕਰਨਾ ਪਵੇਗਾ ਇਹ ਤਾਂ ਸਮਾਂ ਹੀ ਦੱਸੇਗਾ।