ਪੰਜਾਬੀ ਸਭਿਆਚਾਰ ਦਾ ਭੋਗ ਪਾਓ ਨਹੀਂ ਤੇ ਸਾਡੇ ਸਿੱਖ ਸਭਿਆਚਾਰ ਦਾ ਭੋਗ ਪੈ ਜਾਣਾ : ਭਾਈ ਵਡਾਲਾ

By August 3, 2016 0 Comments


ਗੁਰੂ ਤੋਂ ਤੋੜਨ ਲਈ ਅੱਜ ਸਾਨੂੰ ਸਿੱਖ ਸਭਿਆਚਾਰ ਵਿੱਚੋਂ ਕੱਢ ਕੇ ਪੰਜਾਬੀ ਸਭਿਆਚਾਰ ਵਿੱਚ ਵਾੜ ਦਿੱਤਾ ਹੈ|
ਪੰਜਾਬੀ ਸਭਿਆਚਾਰ ਨਾਲ ਸਾਡੇ ‘ਤੇ ਕੀ ਅਸਰ ਹੋਇਆ? ਕੇਸ ਚਲੇ ਗਏ, ਚੁੰਨੀਆਂ ਚਲੇ ਗਈਆਂ, ਕੰਨਾਂ ‘ਚ ਮੁੰਦਰਾਂ ਪੈ ਗਈਆਂ|
ਜਿਹੜੇ ਕੱਚੀ ਗੜੀ ਦੀਆਂ ਵਾਰਾਂ ਗਾਉਂਦੇ ਸਨ, ਅੱਜ ਮਿਰਜ਼ੇ ਦੀਆਂ ਕਲੀਆਂ ਗਾਉਣ ਲੱਗ ਗਏ|
ਜਿਹੜੇ ਅਬਦਾਲੀ ਵਰਗਿਆਂ ਤੋਂ ਲੋਕਾਂ ਦੀਆਂ ਧੀਆਂ ਛੁਡਾ ਕੇ ਲਿਆਉਂਦੇ ਸੀ, ਅੱਜ ਖ਼ੁਦ ਅਬਦਾਲੀ ਬਣਗੇ|
ਇਹ ਸਾਡਾ ਸਭਿਆਚਾਰ ਨਹੀਂ, ਸਾਡੇ ਸਿਧਾਂਤ ਨਹੀਂ ਜੋ ਸਾਡੇ ਤੇ ਧੋਪ ਦਿੱਤੇ ਗਏ|

ਸਾਡੇ ਘਰਾਂ ਵਿੱਚ 8 ਸਾਲ ਦੇ ਸੰਤ ਤਾਂ ਹੋ ਸਕਦੇ ਨੇ ਪਰ 80 ਸਾਲ ਦੇ ਭੰਗੜੇ ਪਾਉਣ ਵਾਲੇ ਬਾਬੇ ਨੀ ਹੋ ਸਕਦੇ|
ਸਾਡੇ ਘਰ ਵਿੱਚ 6 ਸਾਲ ਦੇ ਅੰਮ੍ਰਿਤਧਾਰੀ ਤੇ ਹੋ ਸਕਦੇ ਨੇ ਪਰ ਘਰ ਦੀ ਸ਼ਰਾਬ ਵਾਲੇ ਬਿਲੁਕਲ ਨੀ ਹੋ ਸਕਦੇ|
ਪੈਰਾਂ ‘ਚ ਘੁੰਗਰੂ ਬੰਨ ਕੇ ਮਜ਼ਾਰਾਂ ‘ਤੇ ਨੱਚਣ ਵਾਲੇ ਸਾਡੇ ਨੀ ਹੋ ਸਕਦੇ
ਸਾਡੀ ਧੀ ਮਾਈ ਭਾਗੋ ਤੇ ਹੋ ਸਕਦੀ ਏ ਪਰ ਸਟੇਜਾਂ ‘ਤੇ ਨੱਚਣ ਵਾਲੀ ਨੀ ਹੋ ਸਕਦੀ|

ਸਾਡੇ ਸਭਿਆਚਾਰ ਦੀਆਂ ਮਿਸਾਲਾਂ ਅਠਾਰਵੀਂ ਸਦੀ ਵਿੱਚ ਪਈਆਂ ਨੇ, ਇਤਿਹਾਸ ਪੜ੍ਹ ਕੇ ਦੇਖੋ|
ਗਿੱਪੀ, ਗੁਰਦਾਸ ਵਰਗਿਆਂ ਨੂੰ ਪੈਸੇ ਦੇਣ ਨਾਲੋਂ ਗ਼ਰੀਬ ਬੱਚੇ ਬੱਚੀਆਂ ਦੀ ਪੜਾਈ ਲਈ ਦਓ ਤਾਂ ਕਿ ਕੋਈ ਧੀ ਮਜਬੂਰੀ ਵਿੱਚ ਜਿਸਮ ਦੀ ਨੁਮਾਇਸ਼ ਨਾ ਕਰੇ|