ਭਗਵੰਤ ਮਾਨ ਦੀ ਜਾਸੂਸੀ ਕਰਵਾ ਰਹੀ ਹੈ ਮੋਦੀ ਸਰਕਾਰ – ਆਮ ਆਦਮੀ ਪਾਰਟੀ

By August 3, 2016 0 Comments


ਨਵੀਂ ਦਿੱਲੀ, 3 ਅਗਸਤ – ਆਮ ਆਦਮੀ ਪਾਰਟੀ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਇਕ ਵਾਰ ਫਿਰ ਗੰਭੀਰ ਦੋਸ਼ ਲਗਾਏ ਹਨ। ਪਾਰਟੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਆਪ ਸੰਸਦ ਮੈਂਬਰ ਭਗਵੰਤ ਮਾਨ ਦੀ ਜਾਸੂਸੀ ਕਰਵਾ ਰਹੀ ਹੈ। ਆਪ ਨੇਤਾ ਆਸ਼ੂਤੋਸ਼ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ 18 ਜੁਲਾਈ ਨੂੰ ਦੋ ਅਫਸਰ ਬੈਂਗਲੁਰੂ ਗਏ ਤੇ ਦੱਸਿਆ ਕਿ ਉਹ ਗ੍ਰਹਿ ਮੰਤਰਾਲਾ ਤੋਂ ਆਏ ਹਨ ਤੇ ਉਨ੍ਹਾਂ ਨੇ ਭਗਵੰਤ ਮਾਨ ਸਬੰਧੀ ਜਾਣਕਾਰੀ ਇਕੱਠੀ ਕੀਤੀ। ਅਫਸਰਾਂ ਨੇ ਪੁੱਛਿਆ ਕਿ ਮਾਨ ਨੇ ਕੀ ਇਲਾਜ ਕਰਾਇਆ, ਕਿੰਨੇ ਦਿਨ ਕਰਾਇਆ ਆਦਿ। ਇਸ ਤੋਂ ਬਾਅਦ 19 ਜੁਲਾਈ ਨੂੰ ਫਿਰ ਉਹ ਅਫਸਰ ਉਥੇ ਗਏ ਤੇ ਕਈ ਸਵਾਲ ਪੁੱਛੇ ਤੇ ਕਈ ਕਾਗਜਾਤ ਇਕੱਤਰ ਕੀਤੇ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ‘ਚ ਸੰਸਦ ਮੈਂਬਰ ਭਗਵੰਤ ਮਾਨ ਬੈਂਗਲੁਰੂ ਦੇ ‘ਜਿੰਦਲ ਨੈਚੁਰੋਪੈਥੀ ਸੈਂਟਰ’ ਗਏ ਸਨ। ਆਮ ਆਦਮੀ ਪਾਰਟੀ ਸਵਾਲ ਕਰ ਰਹੀ ਹੈ ਕਿ ਕੀ ਭਗਵੰਤ ਮਾਨ ਕੋਈ ਅੱਤਵਾਦੀ ਹੈ ਜਾਂ ਅਪਰਾਧੀ, ਜਿਸ ਦੀ ਇਨ੍ਹੀਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਹ ਕਿਥੇ ਵੀ ਜਾ ਰਹੇ ਹੋਣ ਉਸ ਦਾ ਮੋਦੀ ਸਰਕਾਰ ਨੂੰ ਕੀ ਲੈਣਾ ਦੇਣਾ ?