ਗੁਰਬਾਣੀ ਦੀ ਬੇਅਦਬੀ ਬਾਰੇ ਸੁਆਲ ਪੁੱਛਣ ਤੇ ਭੜਕੇ ਗਿ:ਇਕਬਾਲ ਸਿੰਘ

By July 31, 2016 0 Comments


ਪ੍ਰੈਸ ਕਾਨਫਰੰਸ ਵਿਚੋ ਹੀ ਉਠ ਖੜੇ ਹੋਏ ਜਥੇਦਾਰ ਗਿ:ਇਕਬਾਲ ਸਿੰਘ
31rpr-pb-1003

ਸੁਰਿੰਦਰ ਸਿੰਘ ਸੋਨੀ, ਸ਼੍ਰੀ ਅਨੰਦਪੁਰ ਸਾਹਿਬ
ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿ:ਇਕਬਾਲ ਸਿੰਘ ਨੂੰ ਜਦੋ ਥਾਂ ਥਾਂ ਸ਼੍ਰੀ ਗੁਰੂ ਗੰ੍ਰਥ ਸਾਹਿਬ ਦੀ ਹੋ ਰਹੀ ਬੇਅਦਬੀ ਬਾਰੇ ਪੁਛਿਆ ਗਿਆ ਤਾਂ ਉਹ ਭੜਕ ਪਏ ਤੇ ਪ੍ਰੈਸ ਕਾਨਫਰੰਸ ਵਿਚੇ ਛਡ ਕੇ ਚਲੇ ਗਏ। ਇਸ ਤੋ ਪਹਿਲਾਂ ਉਨਾਂ• ਪੱਤਰਕਾਰਾਂ ਨਾਲ ਗੱਲ ਕਰਨ ਤੋ ਹੀ ਇਨਕਾਰ ਕਰ ਦਿਤਾ ਸੀ ਪਰ ਜਦੋ ਪੱਤਰਕਾਰਾਂ ਵਲੋਂ ਬਾਰ ਬਾਰ ਕਿਹਾ ਗਿਆ ਤਾਂ ਉਨਾਂ• ਗੱਲ ਕਰਨੀ ਸ਼ੁਰੂ ਕੀਤੀ। ਉਨਾਂ• ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਦਿਵਸ ਬਹੁਤ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਜੋ ਕਿ 1 ਜਨਵਰੀ ਤੋ 6 ਜਨਵਰੀ ਤੱਕ ਹੋਵੇਗਾ। ਉਨਾਂ• ਦੱਸਿਆ ਕਿ ਇਸ ਸਬੰਧੀ ਤਖਤ ਸ਼੍ਰੀ ਪਟਨਾ ਸਾਹਿਬ ਦੇ ਅੰਦਰ ਸੋਨੇ ਦੀ ਸੇਵਾ ਚਲ ਰਹੀ ਹੈ, ਪਾਰਕਿੰਗ ਤਿਆਰ ਹੋ ਗਈ ਹੈ ਤੇ ਵਧੀਆ ਕਮਰੇ ਵੀ ਤਿਆਰ ਹਨ। ਗੱਲਬਾਤ ਦੋਰਾਨ ਹੀ ਜਦੋ ਉਨਾਂ• ਨੂੰ ਪੁਛਿਆ ਗਿਆ ਕਿ ਬਰਗਾੜੀ ਸਮੇਤ ਹੋਰ ਥਾਵਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਉਹ ਇਕਦਮ ਭੜਕ ਗਏ ਤੇ ਉਠ ਕੇ ਖੜੇ ਹੋ ਗਏ। ਚਲਦੇ ਚਲਦੇ ਉਨਾਂ• ਕਿਹਾ ਕਿ ਉਨਾਂ• ਨੇ ਜੋ ਕਰਨਾ ਸੀ ਉਹ ਜਥੇਦਾਰਾਂ ਦੀ ਮੀਟਿੰਗ ਵਿਚ ਕਰ ਦਿਤਾ ਹੈ ਹੁਣ ਬਾਰ ਬਾਰ ਇਹੋ ਜਿਹੇ ਸੁਆਲ ਨਾ ਪੁੱਛੇ ਜਾਣ ਤੇ ਇਹ ਕਹਿੰਦੇ ਕਹਿੰਦੇ ਉਹ ਬਾਹਰ ਚਲੇ ਗਏ।