ਗਾਂਧੀ, ਡਾ ਅੰਬੇਦਕਰ ਤੇ ਸਿੱਖ ਕੌਮ

By July 21, 2016 0 Comments


sardarਸਾਡੇ ਬਹੁਤੇ ਵੀਰ ਇਹ ਸੋਚਦੇ ਹਨ ਕੇ ਡਾ ਅੰਬੇਦਕਰ ਇਸ ਕਰਕੇ ਸਿੱਖੀ ਵਿੱਚ ਨਹੀਂ ਆਏ ਕਿਓੰਕੇ ਦਲਿਤ ਵਰਗ ਨੂੰ ਸਿੱਖੀ ਵਿੱਚ ਬਰਾਬਰ ਦਾ ਦਰਜ਼ਾ ਨਹੀਂ ਦਿੱਤਾ ਜਾ ਰਿਹਾ ਸੀ , ਪਰ ਕੀ ਇਹਨਾਂ ਗੱਲਾਂ ਦਾ ਕੋਈ ਅਧਾਰ ਹੈ ???? —-

ਹਿੰਦੂ ਸਿਧਾਂਤ ਕਹਿੰਦਾ ਹੈ ਕੇ ਜੇਕਰ ਤੁਸੀਂ ਸ਼ਾਸ਼ਤਰਾਂ ਅਤੇ ਸਿੰਮ੍ਰਤੀਆਂ ਵਿੱਚ ਦੱਸੇ ਹੋਏ ਜਾਤ ਪਾਤ ਦੇ ਸਿਧਾਂਤ ਨੂੰ ਨਹੀਂ ਮੰਨਦੇ ਤਾਂ ਤੁਸੀਂ ਹਿੰਦੂ ਨਹੀਂ ਹੋ ਸਕਦੇ — ਇਸਦੀ ਦੀ ਸਭ ਤੋਂ ਵੱਡੀ ਉਦਾਹਰਣ ਗਾਂਧੀ ਦੇ ਮੂੰਹੋਂ ਸੁਣੋਂ —

ਗਾਂਧੀ ਕਹਿੰਦਾ ,” ਜੇ ਮੰਡਲ (ਜਾਤ ਬਰਾਬਰਤਾ ਦਾ ਕਮਿਸ਼ਨ ) ਵੇਦਾਂ ਸ਼ਾਸ਼ਤਰਾਂ ਦੀ ਗੱਲ ਨਹੀਂ ਮੰਨਦਾ ਤਾਂ ਮੰਡਲ ਹਿੰਦੂਵਾਦ ਦੀ ਹੋਂਦ ਨੂੰ ਜਮਾਂ ਈ ਨਕਾਰ ਦੇਵੇਗਾ ਤੇ ਇਹ ਓਹੀ ਗੱਲ ਹੋਊ ਜੋ ਅੰਬੇਦਕਰ ਚਾਹੁੰਦਾ ਆ( ਸਭ ਜਾਤਾਂ ਦੀ ਬਰਾਬਰਤਾ ) ——– ਸਵਾਲ ਇਹ ਆ ਕੇ ਜੇ ਮੰਡਲ ਸ਼ਾਸਤਰਾਂ ਚ ਵਿਸ਼ਵਾਸ਼ ਨਹੀਂ ਰੱਖਦਾ ਤਾਂ ਫਿਰ ਉਹ ਕਿਸ ਗੱਲ ਚ ਯਕੀਨ ਰੱਖਦਾ ਆ ? ਮੁਸਲਮਾਨ ਕੁਰਾਨ ਤੋਂ ਮੁਨਕਰ ਹੋਕੇ ਮੁਸਲਮਾਨ ਨਹੀਂ ਰਹਿ ਸਕਦਾ, ਈਸਾਈ ਬਾਈਬਲ ਨੂੰ ਨਕਾਰ ਕੇ ਈਸਾਈ ਨਹੀਂ ਰਹਿ ਸਕਦਾ ਤਾਂ ਫਿਰ ਹਿੰਦੂ ਆਪਣੇ ਸ਼ਾਸ਼ਤਰਾਂ ਸਮ੍ਰਿਤੀਆਂ ( ਮੰਨੂ ਸਮ੍ਰਿਤੀ ) ਨੂੰ ਛੱਡ ਕੇ ਹਿੰਦੂ ਕਿੱਦਾਂ ਰਹਿ ਸਕਦਾ ਆ ? “—————ਇਹ ਗੱਲ ਸਿੱਧ ਕਰਦੀ ਆ ਕੇ ਜਾਤ ਪਾਤ ਗਾਂਧੀ ਅੰਦਰ ਕੁੱਟ ਕੁੱਟ ਕੇ ਭਰੀ ਹੋਈ ਸੀ ਤੇ ਉਹ ਹਿੰਦੂ ਧਰਮ ਦੇ ਜਾਤ ਪਾਤ ਦੇ ਢਾਂਚੇ ਨੂੰ ਕਿਸੇ ਵੀ ਕੀਮਤ ਤੇ ਝਰੀਟ ਤੱਕ ਨਹੀਂ ਸੀ ਆਉਣ ਦੇਣੀਂ ਚਾਹੁੰਦਾ —-

ਜਾਤ ਪਾਤ ਵਾਲੇ ਮਸਲੇ ਤੇ ਗਾਂਧੀ ਇਨਾਂ ਘਬਰਾਇਆ ਹੋਇਆ ਸੀ ਕਿ ਉਹਨੇਂ ਇਸ ਮਸਲੇ ਤੇ ਯਰਵਾੜਾ ਜ਼ੇਲ੍ਹ ਚ ਮਰਨ ਵਰਤ ਰੱਖਕੇ ਅੰਬੇਦਕਰ ਨੂੰ ਬਲੈਕਮੇਲ ਕੀਤਾ —– ਅਤੇ ਬਲੈਕਮੇਲ ਕਰਨ ਦੇ ਨਾਲ ਨਾਲ ਕੁਛ ਸਬਜ਼ਬਾਗ ਦਿਖਾਏ ਜਿਸ ਕਾਰਨ ਡਾ ਅੰਬੇਦਕਰ ਹਿੰਦੂ ਧਰਮ ਨਾਂ ਛੱਡਣ ਅਤੇ ਪੂਨਾਂ ਪੈਕਟ ਸਾਈਨ ਕਰਨ ਲਈ ਰਾਜ਼ੀ ਹੋਏ —

2/. ਸਿੱਖੀ ਸਿਧਾਂਤਿਕ ਤੌਰ ਤੇ ਵਰਨ ਆਸ਼ਰਮ ( ਜਾਤ ਪਾਤ) ਦੇ ਖ਼ਿਲਾਫ਼ ਆ —- ਇਹਦੇ ਚ ਕੋਈ ਸ਼ੱਕ ਨੀ ਕੇ ਸਿੱਖੀ ਦੀ ਦਿੱਖ ਵਾਲੇ ਡੇਰੇਦਾਰਾਂ ਨੇ ਸਾਡੀ ਕੌਮ ਦੇ ਚ ਇਹ ਜਾਤ ਪਾਤ ਦਾ ਕੋਹੜ ਲਿਆਂਦਾ ਹੈ ਪਰ ਸਾਡੇ ਧਰਮ ਅਤੇ ਸਿਧਾਂਤ ਜਾਤ ਪਾਤ ਨੂੰ ਜੜ੍ਹੋਂ ਪੁੱਟਦੇ ਆ ———
———————
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ SGGS JI— 1127
———————
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥ SGGS JI— 349
———————

ਸਿੱਖ ਜੇ ਜਾਤ ਪਾਤ ਨੂੰ ਨਹੀਂ ਮੰਨਦਾ ਤਾਂ ਉਹ ਪੱਕਾ ਸਿੱਖ ਆ —— ਤੇ ਇਹਦੇ ਉਲਟ ਜੇ ਹਿੰਦੂ ਜਾਤ ਪਾਤ ਨੂੰ ਨਹੀਂ ਮੰਨਦਾ ਤਾਂ ਉਹ ਹਿੰਦੂ ਹੀ ਨਹੀਂ —-

3/. ਸਰਦਾਰ ਨਰਾਇਣ ਸਿੰਘ ਤੇ ਹੋਰ ਸਿੰਘ ਜਿਹੜੇ ਉਸ ਵੇਲੇ ਨਨਕਾਣਾਂ ਸਾਹਿਬ ਦੇ ਮੈਨੇਜਰ ਸੀ ਅਤੇ ਖ਼ਾਲਸਾ ਕਾਲਿਜ਼ ਬੰਬਈ ਸਥਾਪਿਤ ਕਰਨ ਚ ਉਹਨਾਂ ਦਾ ਅਹਿਮ ਰੋਲ ਆ ਉਹ ਡਾ ਅੰਬੇਦਕਰ ਨੂੰ ਸਿੱਖੀ ਚ ਲਿਆਉਣ ਲਈ ਅਹਿਮ ਰੋਲ ਅਦਾ ਕਰ ਰਹੇ ਸਨ —-
ਉਹਨਾਂ ਦੇ ਪੈਂਫ਼ਲੈਟ ” ਖ਼ਾਲਸਾ ਕਾਲਿਜ ਬੰਬਈ ਕਿਓਂ ਤੇ ਕਿਵੇਂ ” ਵਿੱਚ ਕਾਫੀ ਤੱਥ ਦਿੱਤੇ ਆ ਦਲਿਤਾਂ ਦੇ ਸਿੱਖੀ ਚ ਨਾ ਆਉਣ ਬਾਰੇ —- ਸਾਰਿਆਂ ਤੋਂ ਵੱਡਾ ਕਾਰਨ ਸੀ ਜੋ ਗਾਂਧੀ ਨੇ ਅੰਬੇਡਕਰ ਨੂੰ ਬਲੈਕਮੇਲ ਕੀਤਾ ਤੇ ਪੂਨਾ ਪੈਕਟ ਸਾਈਨ ਕਰਵਾ ਕੇ ਦਲਿਤਾਂ ਨੂੰ ਆਪਣੇ ਨਾਲ ਬੰਨ੍ਹ ਲਿਆ —–

ਸਵਾਲ ਇਹ ਪੈਦਾ ਹੁੰਦਾ ਆ ਕੇ ਅੰਬੇਦਕਰ ਨੇ 5 ਕਰੋੜ ਦਲਿਤਾਂ ਨੂੰ ਉਸ ਧਰਮ ਚ ਈ ਰੱਖਣ ਨੂੰ ਤਰਜੀਹ ਕਿਓਂ ਦਿੱਤੀ ਜਿਹੜੇ ਧਰਮ ਦੀ ਨੀਂਹ ਈ ਜਾਤ ਪਾਤ ਤੇ ਰੱਖੀ ਹੋਈ ਹੈ (ਮੰਨੂ ਸਮ੍ਰਿਤੀ )—-???

ਕੀ ਡਾ ਅੰਬੇਦਕਰ ਨੂੰ ਇਹ ਨਹੀਂ ਪਤਾ ਸੀ ਕੇ ਦਲਿਤਾਂ ਦੀ ਅਬਾਦੀ ਸਿੱਖ ਕੌਮ ਦੀ ਅਬਾਦੀ ਨਾਲੋਂ ਤਕਰੀਬਨ 5 ਗੁਣਾਂ ਜ਼ਿਆਦਾ ਹੈ ??? —- ਅਤੇ ਜੇਕਰ ਦਲਿਤ ਸਿੱਖ ਕੌਮ ਵਿੱਚ ਆ ਜਾਂਦੇ ਤਾਂ ਫਿਰ ਜੱਟਵਾਦ ਜਾਂ ਉੱਚੀਆਂ ਜਾਤਾਂ ਦਾ ਘੁਮੰਡ ਕਰਨ ਵਾਲੇ ਬਹੁਤ ਥੋੜੇ ਰਹਿ ਜਾਣੇ ਸਨ —-

ਕਿਸੇ ਉੱਘੇ ਵਿਦਵਾਨ ਦਾ ਕਹਿਣਾਂ ਹੈ ਕਿ
“The essence of Sikhi is of the Dalits, For the Dalits, and By the Dalits”—–
ਸਿੱਖ ਧਰਮ ਮੁਢਲੇ ਤੌਰ ਤੇ ਹੀ ਜਾਤ ਪਾਤ ਦੇ ਖ਼ਿਲਾਫ਼ ਆ , ਗੁਰੂ ਨਾਨਕ ਸਾਹਿਬ ਵਲੋਂ ਪੰਡਿਤ ਦਾ ਹੱਥ ਰੋਕ ਨੇ ਜਨੇਊ ਪਾਉਣ ਤੋਂ ਮਨਾਹ ਕਰਨਾਂ ਇਸ ਗੱਲ ਦਾ ਸਭ ਤੋਂ ਪਹਿਲਾ ਸਬੂਤ ਹੈ —– ਦਸਾਂ ਗੁਰੂਆਂ ਦੇ ਜੀਵਨ ਕਾਲ ਦੌਰਾਨ ਬਾਹਮਣ ਲੰਗਰ ਦੀ ਬਰਾਬਰਤਾ ਤੇ ਸਵਾਲ ਉਠਾਉਂਦੇ ਰਹੇ ਕੇ ਦਲਿਤਾਂ ਨੂੰ ਬਾਕੀ ਜਾਤਾਂ ਦੇ ਬਰਾਬਰ ਕਿਓਂ ਸਨਮਾਨ ਦਿੱਤਾ ਜਾ ਰਿਹਾ ਹੈ —– ਪਹਾੜੀ ਰਾਜਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਇਹੀ ਤਕਲੀਫ਼ ਸੀ ਕਿਓੰਕੇ ਪਹਾੜੀ ਰਾਜੇ ਦਲਿਤਾਂ ਨੂੰ ਆਪਣੇ ਬਰਾਬਰ ਨਹੀਂ ਸਨ ਆਉਣ ਦੇਣਾ ਚਾਹੁੰਦੇ—- ਉਹ ਕਹਿੰਦੇ ਸਨ ਕੇ ਅਸੀਂ ਵੀ ਅੰਮ੍ਰਿਤ ਛਕ ਕੇ ਸਿੱਖ ਬਣ ਜਾਵਾਂਗੇ ਪਰ ਸਾਡੇ ਲਈ ਅੰਮ੍ਰਤਿ ਦਾ ਬਾਟਾ ਦਲਿਤਾਂ ਨਾਲੋਂ ਵੱਖਰਾ ਹੋਵੇਗਾ ਅਤੇ ਲੰਗਰ ਵੀ ਵੱਖਰਾ ਪੱਕੇਗਾ ਪਰ ਗੁਰੂ ਜੀ ਦਾ ਫ਼ੁਰਮਾਨ ਸੀ ਇਨ ਗਰੀਬ ਸਿਖਨ ਕੋ ਦੇਊ ਪਾਤਸ਼ਾਹੀ,ਯਿਹ ਯਾਦ ਕਰੇ ਹਮਰੀ ਗੁਰਿਆਈ।।

ਸਿੱਖੀ ਜਾਤ ਪਾਤ ਨੂੰ ਜੜ੍ਹੋਂ ਖਤਮ ਕਰਦੀ ਆ ਇਹ ਗੱਲ ਬਾਹਮਣ ਨੂੰ ਸਮਝ ਆ ਚੁੱਕੀ ਹੈ ਪਰ ਦਲਿਤਾਂ ਨੂੰ ਕਿਓਂ ਨਹੀਂ ਸਮਝ ਆਈ ???? ਸਿੱਖ ਧਰਮ ਦੇ ਨਾਮ ਤੇ ਖੁੱਲੇ ਹੋਏ ਡੇਰੇ ਜਿਹੜੇ ਜਾਤ ਪਾਤ ਦਾ ਭੇਦਭਾਵ ਕਰਦੇ ਹਨ ਉਹਨਾਂ ਨੂੰ ਸਿੱਖ ਧਰਮ ਦੀ ਮੁੱਖ ਧਾਰਾ ਨਹੀਂ ਮੰਨਿਆ ਜਾ ਸਕਦਾ —- ਜੇਕਰ ਦਲਿਤਾਂ ਨਾਲ ਮਾੜੀ ਮੋਟੀ 19-21 ਹੁੰਦੀ ਵੀ ਹੈ ਤਾਂ ਉਹ ਇਸ ਗੱਲ ਨੂੰ ਸਭ ਦੇ ਸਾਹਮਣੇ ਉਜਾਗਰ ਕਰਨ ਤੇ ਖ਼ਾਲਸਾ ਪੰਥ ਉਹਨਾਂ ਦੇ ਨਾਲ ਖੜ੍ਹੇਗਾ —- ਦਲਿਤ ਵੀਰ ਸਿੱਖੀ ਵਿੱਚ ਆਕੇ ਆਪਣਾ ਬਣਦਾ ਮਾਣ ਸਤਿਕਾਰ ਲੈ ਸਕਦੇ ਹਨ

ਗੁਰੂ ਨਾਨਕ ਸਾਬ ਦਾ ਫ਼ੁਰਮਾਨ ਹੈ :
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥—–SGGS JI 15

( ਨੋਟ : ਇਹ ਪੋਸਟ ਸਰਦਾਰ ਗੁਰਤੇਜ ਸਿੰਘ ਜੀ ਦੇ ਲੇਖ “Dr. Ambedkar and Sikhism” ਤੇ ਅਧਾਰਿਤ ਹੈ )

ਸਰਦਾਰ ਜਪ ਸਿੰਘ