ਬੁੱਤ ਸਿਰਫ ਮਿੱਟੀ ਦੇ ਨਹੀਂ ਹੁੰਦੇ , ਹੱਡ ਮਾਸ ਦੇ ਸਿਆਸਤਦਾਨ ਵੀ ਬੁੱਤ ਹੀ ਹੁੰਦੇ ਆ —

By July 14, 2016 0 Comments


gandhiਅਸੀਂ ਪਿਛਲੇ 200 ਸਾਲ ਤੋਂ ਬੁੱਤਾਂ ਪਿੱਛੇ ਲੱਗਣ ਦੀ ਇਹ ਗ਼ਲਤੀ ਕਰਦੇ ਆ ਰਹੇ ਆ ਇੱਕ ਲੀਡਰ ਪਿੱਛੇ ਲੱਗ ਕੇ —–ਪਹਿਲਾਂ ਮਹਾਰਾਜਾ ਰਣਜੀਤ ਸਿੰਘ ,ਫਿਰ 150 ਸਾਲ ਆਪਣਾਂ ਰਾਜ ਦੁਬਾਰਾ ਕਾਇਮ ਕਰਨ ਦੀ ਬਜਾਏ ਭਾਰਤ ਦੀ ਆਜ਼ਾਦੀ ਲਈ ਲੜਨ ਲੱਗ ਗਏ —- ਫਿਰ ਮਾਸਟਰ ਤਾਰਾ ਸਿੰਘ ਦੀ ਝੋਲੀ ਸਭ ਕੁਛ ਪਾ ਦਿੱਤਾ ਤੇ ਸਿੱਖਾਂ ਨਾਲ ਜ਼ਰਾਇਮ ਪੇਸ਼ਾ ਤੇ ਤੀਜੇ ਦਰਜ਼ੇ ਦੇ ਸ਼ਹਿਰੀਆਂ ਵਾਲਾ ਸਲੂਕ ਅੱਜ ਤੱਕ ਜ਼ਾਰੀ ਆ–— ਉਸ ਤੋਂ ਬਾਅਦ ਟੌਹੜਾ ਬਾਦਲ ਤੇ ਅਮਰਿੰਦਰ ਦੇ ਮਗਰ ਲੱਗ ਗਏ ਜਿਹਨਾਂ ਨੇ ਰੱਜ ਕੇ ਸਾਡਾ ਸੋਸ਼ਣ ਕੀਤਾ ਤੇ ਹੁਣ ਨਵੇਂ ਬੁੱਤ ਮਗਰ ਲੱਗ ਕੇ ਆਪਣਾਂ ਸੋਸ਼ਣ ਕਰਵਾਉਣਗੇ —-
ਹਾਂ ,200 ਸਾਲ ਚ ਇੱਕੋ ਇੱਕ ਲੀਡਰ ਸੰਤ ਜਰਨੈਲ ਸਿੰਘ ਜ਼ਰੂਰ ਮਿਲੇ ਕੌਮ ਨੂੰ ਜਿਹਨਾਂ ਨੇ ਕੌਮ ਦੀ ਰੂਹ ਦੀ ਤਰਜ਼ਮਾਨੀ ਕੀਤੀ ਪਰ ਉਹਨਾਂ ਨੂੰ ਅਸੀਂ ਆਪਣੀ ਮੂਰਖ਼ਤਾ ਕਰਕੇ ਸ਼ਹੀਦ ਕਰਵਾ ਲਿਆ —
ਹੁਣ ਸਵਾਲ ਇਹ ਪੈਦਾ ਹੁੰਦਾ ਕੇ ਬੁੱਤਾਂ ਦੀ ਸਿਆਸਤਦਾਨਾਂ ਨਾਲ ਤੁਲਣਾ ਕਿਓਂ ਕੀਤੀ ਜਾ ਰਹੀ ਆ ??
ਜਦੋਂ ਸਿਧਾਂ ਨੇ ਗੁਰੂ ਨਾਨਕ ਜੀ ਨੂੰ ਪੁੱਛਿਆ ਕੇ ਤੁਹਾਡਾ ਗੁਰੂ ਕੌਣ ਹੈ ਤਾਂ ਗੁਰੂ ਸਾਹਿਬ ਦਾ ਉੱਤਰ ਸੀ —– ਸ਼ਬਦ ਗੁਰੂ ,ਸੁਰਤਿ ਧੁਨ ਚੇਲਾ (ਸਿੱਧ ਗੋਸ਼ਟ )—- ਗੱਲ ਸਪਸ਼ਟ ਸੀ ਕਿ ਸਾਡਾ ਗੁਰੂ ਸਾਡਾ ਸਿਧਾਂਤ ਹੈ ਨਾਂ ਕਿ ਕੋਈ ਦੇਹ ਧਾਰੀ ——-

ਦਸਵੇਂ ਪਾਤਸ਼ਾਹ ਨੇ ਇਸ ਸਿਧਾਂਤ ਨੂੰ ਹੋਰ ਪੱਕਾ ਕਰਾਇਆ ” ਜਾਗਤੁ ਜੋਤਿ ਜਪੈ ਨਿਸ ਬਾਸਿਰ ,ਏਕ ਬਿਨਾਂ ਨਾਂ ਏਕ ਪਹਿਚਾਨੇ —- ਗੌਰ ਮੜ੍ਹੀ ਮਤ ਭੂਲ ਨਾ ਮਾਨੇ “— ਗੁਰੂ ਸਾਹਿਬ ਨੇ ਇਸ ਗੱਲ ਨੂੰ ਆਪਣੇ ਜੀਵਨ ਕਾਲ ਵਿੱਚ ਕਈ ਵਾਰੀ ਪ੍ਰਤੱਖ ਕੀਤਾ—– ਅਨੰਦਪੁਰ ਸਾਹਿਬ ਤੇ ਚਮਕੌਰ ਦੀ ਗੜ੍ਹੀ ਨੂੰ ਛੱਡਣ ਦਾ ਖਾਲਸੇ ਦਾ ਹੁਕਮ ਮੰਨਣਾਂ ਤੇ ਫਿਰ ਦਾਦੂ ਦੀ ਸਮਾਧ ਤੇ ਤਨਖ਼ਾਹ ਲਵਾਉਣਾ —- ਗੁਰੂ ਸਾਹਿਬ ਨੇ ਖ਼ਾਲਸਾ ਪੰਥ ਨੂੰ ਗੱਲ ਦ੍ਰਿੜ ਕਰਵਾ ਦਿੱਤੀ ਕਿ ਗੁਰੂ ਦਾ ਖ਼ਾਲਸਾ ਗੁਰੂ ਨੂੰ ਵੀ ਸਵਾਲ ਕਰ ਸਕਦਾ ਆ ਤੇ ਕਿਹਾ ” ਇਨ ਪੰਚਨ ਮੇਂ ਮੇਰੋ ਵਾਸਾ ”

ਮਹਾਰਾਜਾ ਰਣਜੀਤ ਸਿੰਘ ਦਾ ਸਮਕਾਲੀ ਟਾਈਮ ਹੀ ਸੀ ਜਦ ਅਮਰੀਕਾ ਆਜ਼ਾਦ ਹੁੰਦਾ ਹੈ ਤੇ ਓਥੋਂ ਦੇ ਲੋਕਾਂ ਨੇ ਸਿਧਾਂਤ ਨੂੰ ਪਹਿਲ ਦਿੱਤੀ —-ਕਈ ਬੰਦਿਆਂ ਨੇ ਕਿਹਾ ਕੇ ਜਾਰਜ ਵਾਸ਼ਿੰਗਟਨ ਨੂੰ ਬਾਦਸ਼ਾਹ ਬਣਾ ਦਿਓ ਤੇ ਉਸਦਾ ਜੁਆਬ ਸੀ ਕੇ ਮੈਂ ਅਮਰੀਕਾ ਦੇ ਸਿਧਾਂਤ ਲਈ ਲੜ੍ਹਿਆ ਨਾਂਕਿ ਬਾਦਸ਼ਾਹ ਬਣਨ ਲਈ —– ਅਮਰੀਕਨ ਲੋਕਾਂ ਨੇ ਸਿਧਾਂਤ ਨੂੰ ਪਰਪੱਕ ਕੀਤਾ ਤੇ ਉਸ ਸਿਧਾਂਤ ਦਾ ਈ ਜਲਵਾ ਆ ਕੇ ਅਮਰੀਕਾ ਬਿਨਾਂ ਸ਼ੱਕ ਦੁਨੀਆਂ ਦਾ ਬੇਤਾਜ਼ ਬਣ ਨਿੱਤਰਿਆ

ਸਾਡੀ ਤ੍ਰਾਸਦੀ ਕੀ ਹੈ ?

ਅਸੀਂ ਟੌਹੜਾ ਬਾਦਲ ਕੈਪਟਨ ਕੇਜਰੀਵਾਲ ਰੂਪੀ ਬੁੱਤ ਭਾਲ਼ਦੇ ਹਾਂ ਤੇ ਪੂਰੇ ਯਕੀਨ ਨਾਲ ਮੰਨਦੇ ਹਾਂ ਕਿ ਇਹੀ ਸਾਡੇ ਸਾਰੇ ਦੁੱਖਾਂ ਦਾ ਖਾਤਮਾਂ ਕਰਨਗੇ —– ਇਸ ਤੋਂ ਹੋਰ ਵੱਡੀ ਤ੍ਰਾਸਦੀ ਇਹ ਹੈ ਕੇ ਅਸੀਂ ਪੱਛਮੀ ਡੈਮੋਕਰਸੀ ਨੂੰ ਈ ਅਖੀਰਲਾ ਸੱਚ ਮੰਨੀ ਬੈਠੇ ਹਾਂ ਤੇ ਦਿਨ ਰਾਤ “ਡੈਮੋਕਰੇਸੀ….ਡੈਮੋਕਰੇਸੀ” ਦਾ ਢਿੰਡੋਰਾ ਪਿੱਟਦੇ ਫ਼ਿਰਦੇ ਹਾਂ —– ਭਰਾਵੋ ਡੈਮੋਕਰੇਸੀ ਪੱਛਮ ਦੇ ਲੋਕਾਂ ਨੇ ਆਪਣੀਆਂ ਇਤਿਹਾਸਿਕ ਘਟਨਾਵਾਂ ਤੇ ਲੋੜਾਂ ਦੇ ਹਿਸਾਬ ਨਾਲ ਬਣਾਈ ਆ ਤੇ ਗੋਰੇ ਜਾਂਦੇ ਹੋਏ ਸਾਡੇ ਤੇ ਥੋਪ ਗਏ —– ਜਿਹਨਾਂ ਨੇ ਇਹ ਬਣਾਈ ਆ ਉਹਨਾਂ ਨੂੰ ਮੁਬਾਰਿਕ ਸਾਨੂੰ ਇਹੋ ਜਿਹੀ ਡੈਮੋਕਰੇਸੀ ਨੀ ਚਾਹੀਦੀ —-

ਸਾਡਾ ਆਪਣਾ 500 ਸਾਲਾ ਇਤਿਹਾਸ ਆ —ਇਤਿਹਾਸ ਸਿਰਫ ਤਰੀਕਾਂ ਯਾਦ ਕਰਨ ਲਈ ਈ ਨੀ ਹੁੰਦਾ ਕੇ ਕਿੰਨੀ ਤਰੀਕ ਨੂੰ ਕੀ ਹੋਇਆ ! —— ਇਤਿਹਾਸ ਚੋਂ ਕੌਮਾਂ ਆਪਣਾਂ ਭਵਿੱਖ ਸਿਰਜਦੀਆਂ ਆ —-ਸਾਡੀਆਂ ਮੁਸ਼ਕਿਲਾਂ ਦਾ ਹੱਲ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ , ਗੁਰ ਇਤਿਹਾਸ ਤੇ ਸਿੱਖ ਇਤਿਹਾਸ ਚੋਂ ਨਿੱਕਲਣਾ —– ਸਾਨੂੰ ਅਕਾਲ ਤਖ਼ਤ ਸਾਹਿਬ ,ਪੰਜ ਸਿੰਘਾਂ ਦੀ ਲੀਡਰਸ਼ਿਪ ਤੇ ਸਰਬੱਤ ਖ਼ਾਲਸਾ ਵਰਗੇ ਅਦਾਰੇ ਤਕੜੇ ਕਰਨ ਦੀ ਲੋੜ ਆ —— ਜੇ ਇੰਡੀਆ ਚ ਸਰਕਾਰ ਨਹੀਂ ਹੋਣ ਦਿੰਦੀ ਤਾਂ ਬਾਹਰ ਕਰੋ —- ਸਾਡੇ ਰਾਜ ਪ੍ਰਬੰਧ ਦੇ ਢਾਂਚੇ ਸਾਡੀਆਂ ਰਵਾਇਤਾਂ ਚੋਂ ਨਿੱਕਲੇ ਆ ਤੇ ਇਹ ਬਾਹਰੋਂ ਲਿਆ ਕੇ ਨਹੀਂ ਥੋਪੇ ਜਾ ਸਕਦੇ —-ਸਾਡੇ ਮਜ਼ਬੂਤ ਢਾਂਚੇ ਈ ਸਾਡੀਆਂ ਆਰਥਿਕ ,ਧਾਰਮਿਕ ,ਸਿਆਸੀ ,ਕਾਨੂੰਨੀ ਤੇ ਸਮਾਜਿਕ ਮਸਲਿਆਂ ਦਾ ਹੱਲ ਕਰਨਗੇ

ਸਿੱਖੀ ਸਿਧਾਂਤ ਨੂੰ ਛੱਡ ਕੇ ਕਿਸੇ ਇੱਕ ਬੰਦੇ ਮਗਰ ਲੱਗਣਾ ਏਦਾਂ ਆ ਜਿੱਦਾਂ ਇੱਕ ਬੁੱਤ ਨੂੰ ਪੂਜਣਾ —– ਬੁੱਤ ਤੇ ਸਿਆਸਤਦਾਨ ਦੋਨੋ ਹੀ ਮਿੱਟੀ ਚੋਂ ਬਣਦੇ ਹਨ ਤੇ ਦੁਬਾਰਾ ਮਿੱਟੀ ਹੀ ਹੋ ਜਾਂਦੇ ਹਨ ——–
ਸਰਦਾਰ ਜਪ ਸਿੰਘ

Posted in: ਸਾਹਿਤ