ਲੁਧਿਆਣਾ ਵਿੱਚ ‘ਆਪ’ ਤੇ ਅਕਾਲੀ ਵਰਕਰ ਹੋਏ ਹੱਥੋਪਾਈ

By July 5, 2016 0 Comments


A supporter of AAP(in yellow turban) dancing in front of protesters staged just before the arrival of National Convener Aam Aadmi Party Arvinder Kejriwal an Interaction Session with the members from Trade, Transport and Industry outside Guru Dev Nanak Bhawan Ludhiana. Tribune Photo ; Himanshu Mahajan.

ਲੁਧਿਆਣਾ, 5 ਜੁਲਾਈ : ਸਨਅੱਤੀ ਸ਼ਹਿਰ ਦੇ ਦੌਰੇ ਲਈ ਪਹੁੰਚੇ ‘ਆਪ’ ਦੇ ਮੁਖੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਨਅੱਤਕਾਰ ਅਤੇ ਟਰੇਡਰਜ਼ ਨਾਲ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾ ਆਪਸ ਵਿੱਚ ਹੱਥੋਪਾਈ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਮਾਗਮ ਸਥਾਨ ਦੇ ਅੰਦਰ ਗੇਟ ਤੋੜ ਕੇ ਵੜ੍ਹਣਾ ਚਾਹੁੰਦੇ ਸਨ, ਜਿਸ ਨੂੰ ਲੈ ਕੇ ਪੁਲੀਸ ਨੇ ਪਹਿਲਾਂ ਵਰਕਰਾਂ ਨੂੰ ਰੋਕਣਾ ਚਾਹਿਆ, ਪਰ ਬਾਅਦ ਵਿੱਚ ਜਦੋਂ ਉਹ ਅੰਦਰ ਵੜ੍ਹ ਗਏ ਤਾਂ ਆਪ ਵਰਕਰ ਅਕਾਲੀ ਵਰਕਰਾਂ ਨੂੰ ਰੋਕਣ ਲਈ ਖੁਦ ਆ ਗਏ।ਦੋਵੇਂ ਪਾਰਟੀਆਂ ਦੇ ਵਰਕਰਾਂ ਦੀ ਆਪਸ ਵਿੱਚ ਕਾਫ਼ੀ ਧੱਕਾਮੁੱਕੀ ਵੀ ਹੋਈ। ਇਸ ਤੋਂ ਬਾਅਦ ਪੁਲੀਸ ਫੋਰਸ ਨੇ ਮਾਹੌਲ ਠੀਕ ਕੀਤਾ।
ਦਰਅਸਲ, ਅਰਵਿੰਦ ਕੇਜਰੀਵਾਲ ਦੀ ਗੁਰੂ ਨਾਨਕ ਭਵਨ ਵਿੱਖੇ ਸਨਅਤਕਾਰ ਅਤੇ ਟਰੇਡਰਜ਼ ਦੇ ਨਾਲ ਮੀਟਿੰਗ ਸੀ। ਜਿਸ ਵਿੱਚ ਉਹ ਸਨਅਤਕਾਰਾਂ ਕੋਲੋਂ ਚੋਣ ਮਨੋਰਥ ਪੱਤਰ ਲਈ ਰਾਏ ਲੈਣ ਆਏ ਸਨ। ਇਸ ਦੌਰਾਨ ਸਵੇਰੇ ਤੋਂ ਸ਼੍ਰੋਮਣੀ ਅਕਾਲੀ ਦਲ ਵਰਕਰ, ਯੂਥ ਅਕਾਲੀ ਦਲ ਵਰਕਰ, ਮੁਸਲਿਮ ਵਿੰਗ ਅਤੇ ਇਸਤਰੀ ਵਿੰਗ ਦੇ ਵਰਕਰ ਗੁਰੂ ਨਾਨਕ ਭਵਨ ਦੇ ਮੇਨ ਗੇਟ ਅਤੇ ਕਚਿਹਰੀ ਵੱਲੋਂ ਨਿਕਲਣ ਵਾਲੇ ਗੁਰੂ ਨਾਨਕ ਭਵਨ ਦੇ ਗੇਟਾਂ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਅਕਾਲੀ ਵਰਕਰਾਂ ਨੂੰ ਰੋਕਣ ਲਈ ਕਾਫ਼ੀ ਪੁਲੀਸ ਵੀ ਤੈਨਾਤ ਕੀਤੀ ਗਈ ਸੀ, ਪਰ ਇਸਦੇ ਬਾਵਜੂਦ ਅਕਾਲੀ ਵਰਕਰ ਪੁਲੀਸ ਨੂੰ ਵੀ ਧੱਕਾ ਮੁੱਕੀ ਕਰਕੇ ਗੇਟ ਦੇ ਅੰਦਰ ਵੜ੍ਹ ਗਏ।ਅਕਾਲੀ ਵਰਕਰਾਂ ਨੂੰ ਜਦੋਂ ਪੁਲੀਸ ਰੋਕਣ ਵਿੱਚ ਫੇਲ੍ਹ ਹੋ ਗਈ ਤਾਂ ਪਹਿਲਾਂ ਹੀ ਗੇਟ ’ਤੇ ਆਪ ਵੱਲੋਂ ਲਗਾਈ ਗਈ ਸਿਕਿਉਰਿਟੀ ਨੇ ਅਕਾਲੀ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ਦੌਰਾਨ ਦੋਵੇਂ ਧਿਰਾਂ ਦੇ ਵਰਕਰਾਂ ਦੀ ਆਪਸ ਵਿੱਚ ਚੰਗੀ ਧੱਕਾਮੁੱਕੀ ਹੋ ਗਈ। ਜਿਸ ਤੋਂ ਬਾਅਦ ਪੁਲੀਸ ਨੇ ਆ ਕੇ ਅਕਾਲੀ ਵਰਕਰਾਂ ਨੂੰ ਗੇਟੋਂ ਬਾਹਰ ਕੀਤਾ।
ਇਸ ਤੋਂ ਬਾਅਦ ਕੇਜਰੀਵਾਲ ਦੇ ਚਲਦੇ ਸਮਾਗਮ ਵਿੱਚ ਕਚਿਹਰੀ ਵਾਲੇ ਗੇਟ ਤੋਂ ਕੁੱਝ ਅਕਾਲੀ ਵਰਕਰ ਪੁਲੀਸ ਨੂੰ ਚਕਮਾ ਦੇ ਕੇ ਅੰਦਰ ਵੜ੍ਹ ਆਏ, ਜਿਨ੍ਹਾਂ ਨੂੰ ਆਪ ਵਰਕਰਾਂ ਨੇ ਅੰਦਰ ਜਾਣ ਤੋਂ ਰੋਕਿਆ। ਇੱਥੇ ਵੀ ਆਪ ਵਰਕਰਾਂ ਨਾਲ ਅਕਾਲੀ ਦਲ ਵਾਲਿਆਂ ਨੇ ਹੱਥੋਂਪਾਈ ਹੋਈ।
ਕੇਜਰੀਵਾਲ ਦੇ ਸਮਾਗਮ ਸਥਾਨ ਦੇ ਬਾਹਰ ਅਕਾਲੀ ਦਲ ਵੱਲੋਂ ਪ੍ਰਦਰਸ਼ਨ ਕਰਨ ਲਈ ਵਿਧਾਇਕ ਰਣਜੀਤ ਸਿੰਘ ਢਿੱਲੋਂ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਮਦਨ ਲਾਲ ਬੱਗਾ, ਤਰਸੇਮ ਸਿੰਘ ਭਿੰਡਰ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਆਏ, ਯੂਥ ਅਕਾਲੀ ਦਲ ਵੱਲੋਂ ਪ੍ਰਧਾਨ ਗੁਰਪ੍ਰੀਤ ਬੱਬਲ, ਮਨਪ੍ਰੀਤ ਸਿੰਘ ਛੱਤਵਾਲ, ਇਸਤਰੀ ਅਕਾਲੀ ਦਲ ਦੀਆਂ ਔਰਤਾਂ ਅਤੇ ਮੁਸਲਮਾਨ ਸਮਾਜ ਦੇ ਲੋਕ ਪ੍ਰਦਰਸ਼ਨ ਵਿੱਚ ਪਹੁੰਚੇ ਸਨ। ਜਿਨ੍ਹਾਂ ਨੇ ਗੇਟ ਦੇ ਅੰਦਰ ਵੜ੍ਹਣ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕੁਰਾਨ ਸ਼ਰੀਫ਼ ਦੇ ਬੇਅਦਬੀ ਮਾਮਲੇ ਵਿੱਚ ਵਿਧਾਇਕ ਨਰੇਸ਼ ਯਾਦਵ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ।