ਬੰਬੇ ਹਾਈਕੋਰਟ ਨੇ 30 ਸਾਲਾਂ ਤੋਂ ਨਜ਼ਰਬੰਦ ਸਿੱਖ ਰਾਜਨੀਤਕ ਕੈਦੀ ਨਿਸ਼ਾਨ ਸਿੰਘ ਦੀ ਰਿਹਾਈ ਦੇ ਹੁਕਮ ਦਿੱਤੇ

By July 5, 2016 0 Comments


bombay-highਮੁੰਬਈ: ਮਿਲੀਆਂ ਰਿਪੋਰਟਾਂ ਮੁਤਾਬਕ ਬੰਬੇ ਹਾਈ ਕੋਰਟ ਨੇ ਸਿੱਖ ਰਾਜਨੀਤਕ ਕੈਦੀ ਨਿਸ਼ਾਨ ਸਿੰਘ ਦੀ ਰਿਹਾਈ ਦੇ ਹੁਕਮ ਦਿੱਤੇ ਹਨ, ਨਿਸ਼ਾਨ ਸਿੰਘ ਨੇ ਜੇਲ੍ਹ ਦੀਆਂ ਮਾਫੀਆਂ ਮਿਲਾ ਕੇ 30 ਸਾਲਾਂ ਤੋਂ ਭਾਰਤੀ ਜੇਲ੍ਹਾਂ ਵਿਚ ਕੱਟੇ ਹਨ। ਮੀਡੀਆ ਦੀ ਰਿਪੋਰਟਾਂ ਮੁਤਾਬਕ ਨਿਸ਼ਾਨ ਸਿੰਘ ਇਹ ਹਫਤੇ ਦੇ ਅਖੀਰ ਤਕ ਬਾਹਰ ਆ ਸਕਦੇ ਹਨ। ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਜੋ ਕਿ ਬਦਲ ਕੇ 2011 ਵਿਚ 30 ਸਾਲ ਕਰ ਦਿੱਤੀ ਗਈ ਸੀ।ਬੰਬੇ ਹਾਈ ਕੋਰਟ ਦਾ ਬੈਂਚ ਜਿਸ ਵਿਚ ਜਸਟਿਸ ਵੀ.ਕੇ. ਟਹੀਲਾਰਾਮਾਨੀ ਅਤੇ ਮ੍ਰਿਦੁਲਾ ਭਾਟਕਰ ਸਨ, ਨੇ ਨਿਸ਼ਾਨ ਸਿੰਘ ਦੇ ਵਕੀਲ ਵਲੋਂ ਪੇਸ਼ ਕੀਤੇ ਤੱਥਾਂ ਦੇ ਆਧਾਰ ‘ਤੇ ਇਹ ਫੈਸਲਾ ਲਿਆ ਕਿ ਨਿਸ਼ਾਨ ਸਿੰਘ ਦੀ ਜੇਲ੍ਹ 4 ਜੁਲਾਈ 2011 ਨੂੰ ਪੂਰੀ ਹੋ ਗਈ ਹੈ।

ਰਾਜ ਸਰਕਾਰ ਨੇ ਪਹਿਲਾਂ ਇਹ ਹੁਕਮ ਸੁਣਾਇਆ ਸੀ ਕਿ ਨਿਸ਼ਾਨ ਸਿੰਘ ਨੂਮ 60 ਸਾਲ ਸਲਾਖਾਂ ਪਿੱਛੇ ਗੁਜ਼ਾਰਨੇ ਪੈਣਗੇ, ਪਰ ਸਰਕਾਰ ਦੇ ਇਸ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ, ਜੋ ਕਿ 2011 ਵਿਚ ਨਿਸ਼ਾਨ ਸਿੰਘ ਦੇ ਹੱਕ ਵਿਚ ਹੋਈ।

ਹਾਈ ਕੋਰਟ ਵਲੋਂ ਉਪਲਭਧ ਪ੍ਰਬੰਧਾਂ ਵਿਚ ਇਹ ਵੀ ਹੈ ਕਿ ਕਿਸੇ ਜਥੇਬੰਦੀ ਵਲੋਂ ਕਿਸੇ ‘ਰਾਜਨੀਤਕ ਵਿਚਾਰਧਾਰਾ’ ਨੂੰ ਮੁੱਖ ਰੱਖ ਕੇ ਜੇ ਕੋਈ ਕਤਲ ਹੁੰਦਾ ਹੈ ਤਾਂ ਜੇਲ੍ਹ ਦੀਆਂ ਮਾਫੀਆਂ ਪਾ ਕੇ 30 ਸਾਲ ਤੋਂ ਪਹਿਲਾਂ ਵੀ ਰਿਹਾਈ ਹੋ ਸਕਦੀ ਹੈ।

ਜ਼ਿਕਰਯੋਗ ਹੈ ਕਿ ਨਿਸ਼ਾਨ ਸਿੰਘ ਨੇ ਆਪਣੀ ਜੇਲ੍ਹ ਦੀ ਸਜ਼ਾ ਮਈ 2016 ਵਿਚ ਪੂਰੀ ਕਰ ਲਈ ਸੀ ਪਰ ਸੂਬਾ ਸਰਕਾਰ ਨੇ ਇਹ ਕਹਿ ਕੇ ਇਸਦਾ ਵਿਰੋਧ ਕੀਤਾ ਸੀ ਕਿ ਰਾਜੀਵ ਗਾਂਧੀ ਨੂੰ ਕਤਲ ਕਰਨ ਵਾਲਿਆਂ ਵਾਂਗ ਹੀ ਸੁਪਰੀਮ ਕੋਰਟ ਨੇ ਉਮਰ ਕੈਦੀਆਂ ਦੀ ਰਿਹਾਈ ‘ਤੇ ਰੋਕ ਲਾਈ ਹੋਈ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਆਪਣੇ ਹੀ ਇਕ ਫੈਸਲੇ ਰਾਹੀਂ ਉਸ ਹੁਕਮ ਨੂੰ ਰੱਦ ਕਰ ਦਿੱਤਾ ਹੈ ਜਿਸ ਵਿਚ ਸਮੇਂ ਤੋਂ ਪਹਿਲਾਂ ਰਿਹਾਈ ‘ਤੇ ਰੋਕ ਲਾਈ ਗਈ ਸੀ।

ਰਿਪੋਰਟਾਂ ਮੁਤਾਬਕ ਨਿਸ਼ਾਨ ਸਿੰਘ 2 ਦਸੰਬਰ, 1992 ਨੂੰ ਨਾਸਿਕ ਵਿਚ ਗ੍ਰਿਫਤਾਰ ਹੋਇਆ ਸੀ ਅਤੇ 12 ਮਾਰਚ, 1997 ਨੂੰ ਉਸਨੂੰ ਟਾਡਾ ਦੀਆਂ ਧਾਰਾਵਾਂ 3 ਅਤੇ 4 ਵਿਚ, 302, ਆਈ ਪੀ ਸੀ ਧਾਰਾ 34 ਵਿਚ ਸਜ਼ਾ ਹੋਈ ਸੀ।