ਵਿਧਾਨ ਸਭਾ ਚੋਣ ਪ੍ਰਕਾਸ਼ ਸਿੰਘ ਬਾਦਲ ਦਾ ਆਖਰੀ ਤਮਾਸ਼ਾ: ਮਨਪ੍ਰੀਤ ਬਾਦਲ

By July 3, 2016 0 Comments


manpreet badalਜ਼ੀਰਾ-‘ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਤੱਕ ਲੋਕਾਂ ਨੂੰ ਕਠਪੁਤਲੀਆਂ ਵਾਂਗ ਨਚਾ ਕੇ ਉਨ੍ਹਾਂ ਉੱਤੇ ਰਾਜ ਕੀਤਾ ਹੈ ਪਰ ਹੁਣ ਲੋਕ ਉਸ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਲਈ ਕਠਪੁਤਲੀਆਂ ਦਾ ਆਖਰੀ ਤਮਾਸ਼ਾ ਸਾਬਿਤ ਹੋਵੇਗੀ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਨਪ੍ਰੀਤ ਸਿੰਘ ਬਾਦਲ ਮੀਤ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕਿਸਾਨ ਅਤੇ ਖੇਤ ਮਜ਼ਦੂਰ ਸੈੱਲ ਪੰਜਾਬ ਦੇ ਚੇਅਰਮੈਨ ਜੱਥੇਦਾਰ ਇੰਦਰਜੀਤ ਸਿੰਘ ਜ਼ੀਰਾ ਦੀ ਅਗਵਾਈ ਵਿੱਚ ਸ਼ਹਿਜ਼ਾਦਾ ਪੈਲੇਸ ਜ਼ੀਰਾ ਵਿਖੇ ਰੱਖੀ ਵਰਕਰ ਮੀਟਿੰਗ ਦੌਰਾਨ ਸੈਂਕੜੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਗਲੇ ਸਾਲ ਜੇ ਤੁਸੀਂ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਂਦੇ ਹੋ ਤਾਂ ਰੇਤ, ਬੱਜਰੀ, ਕੇਬਲ ਟੀ. ਵੀ . ਟਰਾਂਸਪੋਰਟ ਆਦਿ ਉੱਤੇ ਕਾਬਜ਼ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਮੇਤ ਮਲੂਕਾ, ਕੋਲਿਆਂਵਾਲੀ, ਮੰਟਾ ਆਦਿ ਸਭ ਦੀਆਂ ਸਿਰੀਆਂ ਨੱਪਾਂਗੇ ਜਿਸ ਕਰਕੇ ਜ਼ੀਰਾ ਹਲਕੇ ਵਿੱਚ ਬੈਠੀਆਂ ਸੱਪਾਂ ਦੀਆਂ ਪੂਛਾਂ ਆਪਣੇ ਆਪ ਹੀ ਨੱਪੀਆਂ ਜਾਣਗੀਆਂ।