ਮੇਰੇ ਖਿਲਾਫ ਲਗਾਏ ਗਏ ਦੋਸ਼ ਅਕਾਲੀ-ਭਾਜਪਾ ਸਰਕਾਰ ਦੀ ਸਾਜ਼ਸ਼ – ਆਪ ਵਿਧਾਇਕ

By July 3, 2016 0 Comments


aapਚੰਡੀਗੜ੍ਹ, 3 ਜੁਲਾਈ : ਅੱਜ ਚੰਡੀਗੜ੍ਹ ਵਿਖੇ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੇ ਮੀਡੀਆ ਨੂੰ ਕਿਹਾ ਕਿ ਉਹ ਵਿਜੇ ਗਰਗ ਨਾਮ ਦੇ ਵਿਅਕਤੀ ਨੂੰ ਇਕ ਵਾਰ ਆਪਣੇ ਜਨਤਾ ਦਰਬਾਰ ‘ਚ ਹੀ ਮਿਲਿਆ ਹੈ। ਉਸ ਖਿਲਾਫ ਇਹ ਅਕਾਲੀ ਭਾਜਪਾ ਸਰਕਾਰ ਦੀ ਸਾਜ਼ਸ਼ ਹੈ। ਇਸ ਮੌਕੇ ਸੰਜੇ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਪਹਿਲਾ ਇਸ ਪਿੱਛੇ ਆਰ.ਐਸ.ਐਸ. ਤੇ ਹਿੰਦੂ ਪ੍ਰੀਸ਼ਦ ਦਾ ਹੱਥ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਸੀ ਪਰ ਕੇਜਰੀਵਾਲ ਦੀ ਪੰਜਾਬ ਫੇਰੀ ਦੇ ਇਕ ਦਿਨ ਪਹਿਲਾ ਸਾਜਸ਼ ਤਹਿਤ ਆਪ ਪਾਰਟੀ ਨੂੰ ਬਦਨਾਮ ਕਰਨ ਲਈ ਇਹ ਦੋਸ਼ ਲਗਾ ਦਿੱਤੇ ਗਏ ਹਨ। ਉਨ੍ਹਾਂ ਨੇ ਇਸ ਮਸਲੇ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ‘ਚ ਬਣਾਈ ਐਸ.ਆਈ.ਟੀ ਤੋਂ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਹ ਇਸ ਮੁੱਦੇ ‘ਤੇ ਕੱਲ੍ਹ ਪੰਜਾਬ ਦੇ ਡੀ.ਜੀ.ਪੀ. ਨੂੰ ਵੀ ਮਿਲ ਰਹੇ ਹਨ।