ਸਪੇਨ – ਗਗਨਦੀਪ ਸਿੰਘ ਖਾਲਸਾ ਨੂੰ ਕਤਾਲਾਨ ਪੁਲਿਸ ਵਲੋਂ ਸਨਮਾਨਿਤ ਕੀਤਾ ਗਿਆ

By April 16, 2016 0 Comments


gaganਕਤਲੂਨੀਆ (ਸਪੇਨ) 16 ਅਪ੍ਰੈਲ- ਅੱਜ ਤੋਂ 3 -4 ਸਾਲ ਪਹਿਲਾਂ ਕਤਲੂਨੀਆ ਵਿਚ ਦਸਤਾਰ ਸੰਬੰਧੀ ਸੱਮਸਿਆ ਆਉਂਦੀ ਸੀ ਅਤੇ ਪੁਲਿਸ ਦਸਤਾਰ ਉਤਰਵਾ ਕੇ ਚੈਕਿੰਗ ਕਰਦੀ ਅਤੇ ਸ੍ਰੀ ਸਾਹਿਬ ਦੀ ਚੈਕਿੰਗ ਤੋਂ ਬਾਅਦ ਜ਼ੁਰਮਾਨਾ ਵੀ ਕੀਤਾ ਜਾਂਦਾ ਸੀ । ਫਿਰ ਗਗਨਦੀਪ ਸਿੰਘ ਖਾਲਸਾ ਵਲੋ ਪੁਲਿਸ ਸਟੇਸ਼ਨਾਂ ਵਿਚ ਜਾ ਕਿ ਸਿੱਖ ਧਰਮ ਸੰਬੰਧੀ ਜਾਣੂ ਕਰਵਾਇਆ ਗਿਆ। ਜਿਸ ਦਾ ਨਤੀਜਾ ਬਹੁਤ ਵਧੀਆ ਨਿਕਲਿਆ ਅਤੇ ਹੁਣ ਬਾਰਸੀਲੋਨਾ ਕਤਲੂਨੀਆ ਵਿਚ ਦਸਤਾਰ ਸੰਬੰਧੀ ਸਮਸਿਆਵਾਂ ਨਹੀਂ ਆਉਂਦੀਆ। ਕਤਾਲਾਨ ਪੁਲਿਸ ਸਿੱਖਾਂ ਨੂੰ ਮੁਸਲਮਾਨ ਸਮਝਦੀ ਸੀ ਅਤੇ ਉਨ੍ਹਾਂ ਸਿੱਖ ਧਰਮ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ । ਫਿਰ ਗਗਨਦੀਪ ਸਿੰਘ ਖਾਲਸਾ ਦੀਆਂ ਕੋਸ਼ਿਸ਼ ਸਦਕਾ ਪੁਲਿਸ ਅਫਸਰਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਪ੍ਰੈਸੇਟੇਸ਼ਨ ਦੇ ਜ਼ਰੀਏ ਨਾਲ ਦਿੱਤੀ ਗਈ। ਨਗਰ ਕੀਰਤਨ ਤੇ ਗੁਰਦੁਆਰਾ ਸਾਹਿਬ ਸੱਦਿਆ ਗਿਆ । ਕਤਾਲਾਨ ਪੁਲਿਸ ਤੇ ਗੁਰਦੁਆਰਾ ਸਾਹਿਬ ਅਤੇ ਲੰਗਰ ਬਾਰੇ ਜਾਣਕਾਰੀ ਹਾਸਿਲ ਕਰ ਕੇ ਕਾਫੀ ਪ੍ਰਭਾਵ ਪਿਆ। ਪੰਜਾਬ ਸਪੈਕਟ੍ਰਮ ਨੂੰ ਭੇਜੀ ਗਈ ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ਖਾਲਸਾ ਵਲੋਂ ਹਰ ਪੁਲਿਸ ਸਟੇਸ਼ਨ ਵਿਚ ਜਾ ਕਿ ਨਿਭਾਈਆਂ ਇਨ੍ਹਾਂ ਸੇਵਾਵਾਂ ਕਰਕੇ ਸਟੇਟ ਪੱਧਰ ਤੇ ਫੰਕਸ਼ਨ ਵਿਚ ਕਤਾਲਾਨ ਪੁਲਿਸ ਨੈਸ਼ਨਲ ਡੇ ਤੇ ਸਪੈਨਿਸ਼ ਪੁਲਿਸ ਅਤੇ ਹੋਰ ਵੱਡੇ ਅਫਸਰਾਂ ਵਲੋਂ ਗਗਨਦੀਪ ਸਿੰਘ ਖਾਲਸਾ ਨੂੰ ਚੀਫ ਗੈਸਟ ਵਜੋਂ ਸੱਦ ਕੇ ਸਨਮਾਨਿਤ ਕੀਤਾ ਗਿਆ।