ਦਸ ਨਿਰਦੋਸ਼ ਸਿੱਖਾਂ ਦੇ ਕਾਤਲ ਪੁਲਸੀਆਂ ਨੂੰ ਸਜਾ ਦਿਵਾਉਣ ਵਾਲੇ ਹਰਜਿੰਦਰ ਸਿੰਘ ਕਾਹਲੋਂ ’ਤੇ ਪਰਿਵਾਰ ਨੂੰ ਮਿਲਣ ਲੱਗੀਆਂ ਜਾਨੋਂ ਮਾਰਨ ਦੀਆਂ ਧਮਕੀਆਂ

By April 6, 2016 0 Comments


up harjinder singhਚੰਡੀਗੜ• ਤੋਂ ਮੇਜਰ ਸਿੰਘ ਦੀ ਵਿਸ਼ੇਸ਼ ਰਿਪੋਰਟ
ਯੂ ਪੀ ਵਿਚ 25 ਸਾਲ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਵਿਚ ਦਸ ਬੇਗੁਨਾਹ ਸਿੱਖ ਯਾਤਰੂਆਂ ਨੂੰ ਮਾਰਨ ਵਾਲੇ ਪੁਲਿਸ ਵਾਲਿਆਂ ਸਜ਼ਾ ਦਿਵਾਉਣ ਵਾਲਾ ਹਰਜਿੰਦਰ ਸਿੰਘ ਕਾਹਲੋਂ ਨੂੰ ਆਪਣੀ ਜਾਨ ਦਾ ਖ਼ਤਰਾ ਬਣ ਗਿਆ ਹੈ ਜਿਸ ਦਾ ਖੁਲਾਸਾ ਹਰਜਿੰਦਰ ਸਿੰਘ ਨੇ ਪਤੱਰਕਾਰ ਨਾਲ ਫੋਨ ਤੇ ਗੱਲ ਕਰਦਿਆਂ ਕੀਤਾ । ਹਰਜਿੰਦਰ ਸਿੰਘ ਨੇ ਕਿਹਾ ਜੋ ਪੁਲਿਸ ਮੁਜ਼ਰਮ ਅਜੇ ਇਸ ਮਾਮਲੇ ਵਿਚ ਭਗੋੜੇ ਹਨ ਦੇ ਨਜ਼ਦੀਕੀਆਂ ਵਲੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ•ਾਂ ਦਸਿਆ ਕਿ ਗ੍ਰਿਫਤ ਤੋਂ ਬਾਹਰ ਦੋਸ਼ੀ ਪੁਲਿਸ ਵਾਲਿਆਂ ਵਲੋਂ ਆਪਣੇ ਸਾਥੀਆਂ ਰਾਹੀਂ ਦਿਤੀਆਂ ਧਮਕੀਆਂ ਵਿਚ ਇਹ ਕਿਹਾ ਗਿਆ ਕਿ ‘ਸਜਾ ਤੋ ਹਮੇਂ ਹੋ ਗਈ ਹੈ ਲੇਕਿਨ ਜ਼ੇਲ• ਜਾਨੇ ਸੇ ਪਹਿਲੇ ਤੁਮ ਕੋ ਮਾਰੇਂਗੇ’। ਸ. ਕਾਹਲੋਂ ਨੇ ਕਿਹਾ ਕਿ ਮਾਮਲਾ ਸਰਕਾਰ ਖਿਲਾਫ਼ ਹੋਣ ਕਾਰਨ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ•ਾਂ ਇਹ ਵੀ ਕਿਹਾ ਕਿ ਵਾਰ ਵਾਰ ਸੁਰਖਿਆ ਮੰਗਣ ’ਤੇ ਵੀ ਸਰਕਾਰ ਅੱਖਾਂ ਅਤੇ ਕੰਨਾਂ ’ਤੇ ਪੱਟੀ ਬੰਨੀ ਬੈਠੀ ਹੈ ਤੇ ਕਿਸੇ ਵੇਲੇ ਵੀ ਮੇਰੇ ਤੇ ਮੇਰੇ ਪਰਿਵਾਰ ਨਾਲ ਕੋਈ ਮਾੜੀ ਘਟਨਾ ਵਾਪਰ ਸਕਦੀ ਹੈ। ਸ. ਕਾਹਲੋਂ ਨੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ, ਪੰਜਾਬ ਅਤੇ ਸਮੁਚੀ ਦੂਨੀਆਂ ’ਚ ਵਸਦੇ ਸਿੱਖਾਂ ਤੋਂ ਇਸ ਔਖੀ ਘੜੀ ਵਿਚ ਮਦਦ ਦੀ ਅਪੀਲ ਕੀਤੀ ਹੈ । ਇਸ ਦੇ ਨਾਲ ਹੀ ਉਨ•ਾਂ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਮੌਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਯੂਪੀ ਦੀ ਪੁਲਿਸ ਤੋਂ ਪੂਰਾ ਖਤੱਰਾ ਹੈ ਇਸ ਲਈ ਮੈਨੂੰ ਜਾਂ ਤਾਂ ਪੰਜਾਬ ਪੁਲਿਸ ਦੀ ਸੁਰਖਿਆ ਦਿਤੀ ਜਾਵੇ ਨਹੀਂ ਤਾਂ ਕੇਂਦਰ ਸਰਕਾਰ ਨਾਲ ਉਨ•ਾਂ ਦੀ ਸਾਂਝ ਹੈ ਨਾਲ ਗੱਲ ਕਰਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕੇਂਦਰ ਤੋਂ ਸੁਰਖਿਆ ਮੁਹਈਆ ਕਰਵਾਉਣ ਲਈ ਯੋਗ ਕਦਮ ਚੁਕੱਣ। ਸ. ਕਾਹਲੋਂ ਨੇ ਦਸਿਆ ਕਿ ਉਹਨਾ ਦੇ ਚਾਰ ਬੱਚੇ ਹਨ ਜਿਨ•ੰਾ ਵਿਚ ਦੋ ਬੇਟੀਆਂ ਅਤੇ ਦੋ ਬੇਟੇ ਹਨ ਦੋਵੇਂ ਬੇਟੀਆਂ ਬਾਹਰ ਪੜਾਈ ਕਰ ਰਹੀਆਂ ਹਨ ਜਦ ਕਿ ਇਸ ਸਮੇਂ ਪੀਲੀਭੀਤ ਵਿਖੇ ਉਹ(ਹਰਜਿੰਦਰ ਸਿੰਘ ਕਾਹਲੋਂ) ਧਰਮ ਪਤਨੀ ਮਨਦੀਪ ਕੌਰ ਅਤੇ ਦੋ ਛੋਟੇ ਬੇਟੇ ਤਰਨਵੀਰ ਸਿੰਘ ਅਤੇ ਜਸਰਾਜ ਸਿੰਘ ਰਹਿ ਰਹੇ ਹਨ । ਇਸ ਦੋਰਾਨ ਹਰਜਿੰਦਰ ਸਿੰਘ ਦੀ ਧਰਮ ਪਤਨੀ ਨੇ ਵੀ ਦਸਿਆ ਕਿ ਉਨ•ਾਂ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਤੇ ਸਾਨੂੰ ਕੌਮ ਦੇ ਸਹਿਯੋਗ ਦੀ ਲੋੜ• ਹੈ।