ਡਾਂ ਨਵਜੋਤ ਕੌਰ ਸਿੱਧੂ ਅਕਾਲੀ ਦਲ ਦੇ ਖਿਲਾਫ ਨਹੀ ਬੋਲਣਗੇ

By April 4, 2016 0 Comments


ਸੁਖਬੀਰ ਬਾਦਲ ਵੱਲੋ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਹਰਾਉਣ ਦੀਆ ਗੋਦਾਂ ਗੂੰਦੀਆ ਜਾ ਰਹੀਆ ਹਨ- ਡਾ ਨਵਜੋਤ ਕੌਰ ਸਿੱਧੂ

ਅੰਮ੍ਰਿਤਸਰ 4 ਅਪ੍ਰੈਲ (ਜਸਬੀਰ ਸਿੰਘ ਪੱਟੀ) ਵਿਧਾਨ ਸਭਾ ਹਲਕਾ ਪੂਰਬੀ ਤੋ ਭਾਜਪਾ ਦੀ ਵਿਧਾਇਕ ਡਾ ਨਵਜੋਤ ਕੌਰ ਸਿੱਧੂ ਨੇ ਪਹਿਲੀ ਅਪ੍ਰੈਲ ਨੂੰ ਪਾਏ ਗਏ ਆਪਣੇ ਅਸਤੀਫੇ ਦੇ ਸਟੇਟਸ ਤੋ ਬਾਅਦ ਪਹਿਲੀ ਵਾਰੀ ਮੀਡੀਆ ਦੇ ਸਾਹਮਣੇ ਆਉਦਿਆ ਇੱਕ ਵਾਰੀ ਫਿਰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਜੇਕਰ ਉਸ ਦੇ ਹਲਕੇ ਦਾ ਵਿਕਾਸ ਰੋਕਿਆ ਜਾਵੇਗਾ ਤਾਂ ਉਹ ਸਰਕਾਰ ਵਿਰੁੱਧ ਹਰ ਪ੍ਰਕਾਰ ਦੀ ਅਵਾਜ਼ ਬੁਲੰਦ ਕਰੇਗੀ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਇਥੋ ਤੱਕ ਅੰਦਰਖਾਤੇ ਤਿਆਰੀਆ ਆਰੰਭੀਆ ਹੋਈਆ ਹਨ ਕਿ ਡਾਂ ਨਵਜੋਤ ਕੌਰ ਸਿੱਧੂ ਨੂੰ ਹਰ ਹਾਲਤ ਵਿੱਚ ਹਰਾਇਆ ਜਾਵੇਗਾ ਜਿਹੜਾ ਉਸ ਦਾ ਸੁਫਨਾ ਕਦੇ ਵੀ ਪੂਰਾ ਨਹੀ ਹੋਵੇਗਾ। “
ਡਾ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਇੰਨੇ ਵ¤ਡੇ ਅਹੁਦੇ ‘ਤੇ ਬੈਠ ਕੇ ਅਜਿਹੀਆਂ ਫਜ਼ੂਲ ਦੀਆ ਗ¤ਲਾਂ ਕਰਨੀਆ ਸੋਭਾ ਨਹੀਂ ਦਿੰਦੀਆਂ।ਉਹਨਾਂ ਕਿਹਾ ਕਿ ਕਿ ਹੁਣ ਉਹ ਅਕਾਲੀ ਦਲ ਖ਼ਿਲਾਫ ਕੋਈ ਬਿਆਨ ਨਹੀਂ ਦੇਣਗੇ ਕਿਉਂਕਿ ਉਨ•ਾਂ ਦੇ ਪਤੀ ਸ੍ਰ ਨਵਜੋਤ ਸਿੰਘ ਸਿੱਧੂ ਤੇ ਪਾਰਟੀ ਦੇ ਸੀਨੀਅਰ ਲੀਡਰਾਂ ਵ¤ਲੋਂ ਉਨ•ਾਂ ਨੂੰ ਭਰੋਸਾ ਦਿ¤ਤਾ ਗਿਆ ਹੈ ਕਿ ਜੇਕਰ ਉਨ•ਾਂ ਨੂੰ ਕਿਸੇ ਵੀ ਤਰ•ਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਆਪ ਹ¤ਲ ਕਰਵਾਉਣਗੇ ਪਰ ਸੁਖਬੀਰ ਸਿੰਘ ਬਾਦਲ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਹ ਮਾਣ ਮਰਿਆਦਾ ਦਾ ਖਿਆਲ ਰੱਖਦੇ ਹੋਏ ਉਹਨਾਂ ਦੇ ਹਲਕੇ ਦੇ ਵਿਕਾਸ ਕੰਮਾਂ ਵਿੱਚ ਕੋਈ ਰੁਕਾਵਟ ਨਾ ਪਾਉਣ।
ਡਾਂ ਸਿੱਧੂ ਵੱਲੋ ਪਹਿਲੀ ਅਪ੍ਰੈਲ ਭਾਵ ਅਪ੍ਰੈਲ ਫੂਲ ਵਾਲੇ ਦਿਨ ਨੂੰ ਆਪਣੇ ਫੇਸਬੁਕ ਪੇਜ ‘ਤੇ ਸਟੇਟਸ ਪਾ ਕੇ ਭਾਜਪਾ ਨੂੰ ਅਲਵਿਦਾ ਕਹਿਣ ਦਾ ਐਲਾਨ ਕੀਤਾ ਗਿਆ ਸੀ ਜਿਸ ਮਗਰੋਂ ਉਨ•ਾਂ ਨੂੰ ਉਨ•ਾਂ ਦੇ ਪਤੀ ਨਵਜੋਤ ਸਿੰਘ ਸਿ¤ਧੂ ਤੇ ਪਾਰਟੀ ਦੇ ਸੀਨੀਅਰ ਲੀਡਰ ਰਾਮ ਲਾਲ ਨੇ ਦਿ¤ਲੀ ਬੁਲਾਇਆ ਅਤੇ ਮੀਟਿੰਗ ਕਰਕੇ ਮੁਸ਼ਕਲ ਬਾਰੇ ਪੁੱਛਿਆ ਸੀ। ਕੇਂਦਰੀ ਲੀਡਰਾਂ ਨੇ ਕਿਹਾ ਹੈ ਕਿ ਜੇਕਰ ਉਨ•ਾਂ ਦੀ ਪੰਜਾਬ ਸਰਕਾਰ ਜਾਂ ਅਕਾਲੀ ਦਲ ਨਾਲ ਕੋਈ ਵੀ ਨਾਰਾਜ਼ਗੀ ਹੈ ਤਾਂ ਉਹ ਆਪ ਇਸ ਨੂੰ ਦੂਰ ਕਰਨਗੇ ਪਰ ਉਹ ਸਰਕਾਰ ਦੇ ਖਿਲਾਫ ਹੁਣ ਕੋਈ ਬਿਆਨ ਨਾ ਦੇਣ।
ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹਨਾਂ ਦੇ ਹਲਕੇ ‘ਚ ਹੋਣ ਵਾਲੇ ਵਿਕਾਸ ਕਾਰਜਾਂ ਨੂੰ ਨਾ ਕਰਵਾਏ ਜਾਣ ਕਰਕੇ ਉਨ•ਾਂ ਨੇ ਪਾਰਟੀ ਨੂੰ ਛੱਡਣ ਦਾ ਫੈਸਲਾ ਕੀਤਾ ਸੀ ਪਰ ਪਾਰਟੀ ਹਾਈ ਕਮਾਂਡ ਵੱਲੋ ਭਰੋਸਾ ਮਿਲਣ ਉਪਰੰਤ ਉਹਨਾਂ ਨੂੰ ਕੁਝ ਆਸ ਬੱਝੀ ਹੈ। ਉਨ•ਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਲੈ ਕੇ ਉਨ•ਾਂ ਵ¤ਲੋਂ ਪਹਿਲਾਂ ਵੀ ਸਰਕਾਰ ਖਿਲਾਫ਼ ਅੰਦੋਲਨ ਕੀਤਾ ਗਿਆ ਸੀ ਤੇ ਸਰਕਾਰ ਵ¤ਲੋਂ ਭਰੋਸਾ ਦਿ¤ਤਾ ਗਿਆ ਸੀ ਕਿ ਸਾਰੇ ਕੰਮ ਜਲਦ ਕਰਵਾ ਦਿ¤ਤੇ ਜਾਣਗੇ।ਡਾ ਸਿੱਧੂ ਨੇ ਇਲਜ਼ਾਮ ਲਾਇਆ ਕਿ ਹੁਣ ਸੁਖਬੀਰ ਬਾਦਲ ਦੇ ਕਹਿਣ ‘ਤੇ ਵਿਕਾਸ ਕਾਰਜਾਂ ਨੂੰ ਫਿਰ ਤੋਂ ਰੋਕ ਦਿ¤ਤਾ ਗਿਆ ਹੈ ਜਿਹਨਾਂ ਨੂੰ ਤੁਰੰਤ ਸ਼ੁਰੂ ਕਰਾਉਣ ਲਈ ਕੇਂਦਰੀ ਹਾਈ ਕਮਾਂਡ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਆਪਣਾ ਨੁੰਮਾਇਦਾ ਬਣਾਇਆ ਹੈ ਅਤੇ ਉਹ ਕਿਸੇ ਵੀ ਸੂਰਤ ਵਿੱਚ ਲੋਕਾਂ ਨਾਲ ਧੋਖਾ ਨਹੀ ਕਰ ਸਕਦੇ ਭਾਂਵੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੁਰਬਾਨੀ ਕਿਉ ਨਾ ਕਰਨੀ ਪਵੇ।