ਮਸਤਾ ਦੀ ਗੱਦੀ ਲਗਾਉਣ ਵਾਲੇ ਨੇ ਆਪਣੇ ਘਰ ਚ ਅਖੰਡ ਪਾਠ ਸਾਹਿਬ ਅਤੇ ਭੋਗ ਉਪਰੰਤ ਅਖਾੜਾ ਲਗਾਉਣ ਦਾ ਬਣਾਇਆ ਪ੍ਰੋਗਰਾਮ

By March 31, 2016 0 Comments


pandalਭਾਈ ਰੂਪਾ 31 ਮਾਰਚ ( ਅਮਨਦੀਪ ਸਿੰਘ ) : ਬੇਸ਼ਕ ਲਿਖਤੀ ਸਿਕਾਇਤਾ ਪਹੁੰਚਣ ਦੇ ਵਾਬਜੂਦ ਵੀ ਅਖੌਤੀ ਜੱਥੇਦਾਰ ਗੁਰਬਚਨ ਸਿੰਘ ਅਤੇ ਅਖੌਤੀ ਜੱਥੇਦਾਰ ਗੁਰਮੁਖ ਸਿੰਘ ਵੱਲੋਂ ਪੰਥ ਵਿਰੋਧੀਆ ਤੇ ਕੀਤੀ ਜਾ ਰਹੀ ਕੋਈ ਕਾਰਵਾਈ ਸਾਹਮਣੇ ਨਹੀ ਆ ਰਹੀ ਪ੍ਰੰਤੂ ਇਸ ਦੇ ਵਾਬਜੂਦ ਵੀ ਸਿੱਖੀ ਸਿਧਾਂਤਾ ਤੇ ਡੱਟ ਕੇ ਪਹਿਰਾ ਦੇਣ ਵਾਲੇ ਮੀਡੀਏ ਅਤੇ ਸਿੱਖ ਸੰਗਤਾ ਵਲੋਂ ਲਏ ਜਾ ਰਹੇ ਐਕਸਨਾ ਦਾ ਅਸਰ ਦਿਸਣਾ ਸੁਰੂ ਹੋ ਗਿਆ ਹੈ | ਇਸੇ ਤਰਾ ਦਾ ਮਸਲਾ ਜਿਲਾ ਬਠਿੰਡਾ ਦੇ ਸ਼ਹਿਰ ਭਗਤਾ ਭਾਈ ਕਾ ਵਿਖੇ ਦੇਖਣ ਨੂੰ ਮਿਲਿਆ ਜਿਥੇ ਮਸਤਾ ਦੀ ਜੈ ਬੁਲਾਉਣ ਵਾਲੇ ਇੱਕ ਗੱਦੀ ਨਸੀਨ ਬਾਬਾ ਲਾਲਾ ਜੀ ਨਾਮ ਦੇ ਇੱਕ ਸਾਧ ਵਲੋਂ ਆਪਣੇ ਘਰ ਅੰਦਰ ਅਖੰਡ ਪਾਠ ਸਾਹਿਬ ਪ੍ਰਕਾਸ ਕਰਵਾ ਕੇ ਭੋਗ ਉਪਰ ਪੀਰਾ ਦਾ ਭੰਡਾਰਾ ਅਤੇ ਲੱਚਰ ਗਾਇਕਾ ਦਾ ਅਖਾੜਾ ਲਗਾਉਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ, ਇਸ ਸਬੰਧੀ ਉਕਤ ਬਾਬੇ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਅਤੇ ਅਖਾੜੇ ਨਾਲ ਸਬੰਧਤ ਸ਼ਹਿਰ ਅੰਦਰ ਜਨਤਕ ਥਾਵਾ ਤੇ ਫਲੈਕਸ ਬੋਰਡ ਵੀ ਲਗਾਏ ਜਾ ਚੁੱਕੇ ਸਨ ਪ੍ਰੰਤੂ ਮਾਨ ਮਰਿਯਾਦਾ ਦੇ ਹੋਣ ਵਾਲੇ ਘਾਣ ਨੂੰ ਦੇਖਦੇ ਹੋਏ ਪਾਠ ਪ੍ਰਕਾਸ ਕਰਵਾਉਣ ਤੋ ਪਹਿਲਾ ਉਕਤ ਬਾਬੇ ਨੂੰ ਸ਼ਹਿਰ ਦੇ ਗੁਰੂਘਰਾ ਵਲੋਂ ਗੁਰੂ ਗਰੰਥ ਸਾਹਿਬ ਦਾ ਸਰੂਪ ਨਾ ਦਿੱਤਾ ਗਿਆ ਤੇ ਭੋਗ ਦੇ ਦਿਨ ਆਖਰਕਾਰ ਉਕਤ ਬਾਬੇ ਨੂੰ ਰਮਾਇਣ ਦਾ ਪਾਠ ਕਰਵਾਉਣਾ ਪਿਆ, ਤੇ ਪਾਠ ਤੋ ਬਾਅਦ ਉਕਤ ਬਾਬੇ ਵਲੋਂ ਪੰਜਾਬੀ ਗਾਇਕ ਸ਼ਰੀਫ਼ ਦਿਲਦਾਰ ਜਸਮੀਨ, ਲਾਭ ਹੀਰਾ, ਗੋਰਾ ਚੱਕ ਵਾਲਾ, ਸਮਸੇਰ ਚੀਨਾ ਕੋਮਲ ਗਿੱਲ, ਲਾਭ ਰਾਜਸਥਾਨੀ ਕਮਲ ਨੂਰ, ਲਵਜੀਤ ਸੁਖਰੀਤ, ਸਰਵਨ ਆਦਿ ਦਾ ਅਖਾੜਾ ਲਗਵਾਇਆ ਗਿਆ ਤੇ ਜਿਸ ਦੌਰਾਨ ਕੁਝ ਲੱਚਰ ਗਾਇਕਾ ਵਲੋਂ ਗੂੜ੍ਹੀ ਰਾਤ ਤੱਕ ਰੱਜ ਲੱਚਰਤਾ ਪਰੋਸੀ ਗਈ, ਦੱਸਣਯੋਗ ਹੈ ਕਿ ਸਿੱਖ ਮੀਡੀਏ ਵਲੋਂ ਪਿਛਲੇ ਸਮੇ ਦੌਰਾਨ ਸ਼ਹਿਰ ਭਗਤਾ ਭਾਈ ਕਾ ਵਿਖੇ ਗੁਰਮਤਿ ਸਿਧਾਂਤਾ ਦੇ ਉਲਟ ਹੋ ਰਹੇ ਅਨੇਕਾ ਮਸਲੇ ਸੰਗਤਾ ਸਾਹਮਣੇ ਲਿਆਂਦੇ ਜਾ ਚੁੱਕੇ ਹਨ ਸੂਤਰਾ ਤੋ ਮਿਲੀ ਜਾਣਕਾਰੀ ਅਨੁਸਾਰ ਗੁਰੂਘਰਾ ਦੀਆ ਕਮੇਟੀਆ ਵਲੋਂ ਜਵਾਬ ਦੇਹ ਹੋਣ ਦੇ ਡਰੋ ਉਕਤ ਬਾਬੇ ਨੂੰ ਗੁਰੂ ਸਾਹਿਬ ਦੇ ਸਰੂਪ ਨਹੀ ਦਿੱਤੇ ਗਏ | ਜਿਕਰਯੋਗ ਹੈ ਕਿ ਬਾਬੇ ਵਲੋਂ ਉਕਤ ਪ੍ਰੋਗਰਾਮ ਲਈ ਬਨਾਏ ਹੋਏ ਕਾਰਡਾ ਅਨੁਸਾਰ ਆਪਣੇ ਆਪ ਨੂੰ ਪੰਥਕ ਅਖਵਾਉਂਦੀ ਪਾਰਟੀ ਅਕਾਲੀ ਦਲ ਨਾਲ ਸਬੰਧਤ ਭਗਤਾ ਭਾਈਕਾ ਤੋ ਐਮ ਸੀ ਮਨਜੀਤ ਇੰਦਰ ਸਿੰਘ, ਐਮ ਸੀ ਸੁਖਜਿੰਦਰ ਸਿੰਘ ਅਤੇ ਸੈਕਟਰੀ ਗੁਰਵਿੰਦਰ ਸਿੰਘ ਵਲੋਂ ਮੁੱਖ ਮਹਿਮਾਨ ਦੇ ਤੌਰ ਤੇ ਹਾਜਰੀ ਭਰੀ ਜਾਣੀ ਸੀ | ਇਸ ਸਬੰਧੀ ਜਦੋ ਅਖੰਡ ਪਾਠ ਸਾਹਿਬ ਦੀ ਥਾ ਰਮਾਇਣ ਦਾ ਪਾਠ ਪ੍ਰਕਾਸ ਕਰਵਾਉਣ ਸਬੰਧੀ ਜਦੋ ਬਾਬਾ ਲਾਲਾ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਗੁਰੂਘਰਾ ਵਲੋਂ ਮੌਕੇ ਤੇ ਗ੍ਰੰਥੀ ਸਿੰਘਾ ਦਾ ਪ੍ਰਬੰਧ ਨਾ ਹੋਣ ਕਾਰਣ ਜਵਾਬ ਦੇਣ ਕਾਰਣ ਸਾਡੇ ਵਲੋਂ ਰਮਾਇਣ ਦਾ ਪਾਠ ਪ੍ਰਕਾਸ ਕਰਵਾਇਆ ਗਿਆ ਹੈ ਇਸ ਸਬੰਧੀ ਜਦੋ ਉਕਤ ਬਾਬੇ ਨਾਲ ਹੋਰ ਸਵਾਲ ਕਰਨੇ ਚਾਹੇ ਤਾ ਉਸਨੇ ਫੋਨ ਕੱਟ ਦਿੱਤਾ | ਮੁੱਖ ਮਹਿਮਾਨ ਦੇ ਤੌਰ ਤੇ ਸਾਮਲ ਹੋਣ ਵਾਲੇ ਅਕਾਲੀ ਦਲ ਨਾਲ ਸਬੰਧਤ ਮਨਜੀਤ ਇੰਦਰ ਸਿੰਘ ਨਾਲ ਜਦੋ ਗੱਲ ਕੀਤੀ ਤਾ ਉਹਨਾ ਕਿਹਾ ਕਿ ਸਾਡੇ ਨਾਮ ਉਕਤ ਬਾਬੇ ਵਲੋਂ ਸਾਡੇ ਤੋ ਬਿਨਾ ਪੁਛੇ ਲਿਖੇ ਗਏ ਹਨ | ਉਹਨਾ ਕਿਹਾ ਕਿ ਅਸੀਂ ਖੁਦ ਇਸ ਕੰਮ ਦੀ ਨਖੇਧੀ ਕਰਦੇ ਹਾ | ਇਸ ਸਬੰਧੀ ਜਦੋ ਦੂਸਰੇ ਮੁੱਖ ਮਹਿਮਾਨ ਐਮ ਸੀ ਸੁਖਜਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ ਤਾ ਬਿਜੀ ਹੋਣ ਕਾਰਣ ਉਹਨਾ ਨਾਲ ਗੱਲ ਨਹੀ ਹੋ ਸਕੀ | ਮਨਮਤਿ ਲਈ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਨਾ ਦੇਣ ਵਾਲੇ ਗੁਰੂਦੁਵਾਰਾ ਬਾਬਾ ਮਹਿਲ ਸਾਹਿਬ ਜੀ ਦੇ ਖਜਾਨਚੀ ਬਲਜਿੰਦਰ ਸਿੰਘ ਨਾਲ ਜਦੋ ਗੱਲ ਕੀਤੀ ਤਾ ਉਹਨਾ ਕਿਹਾ ਕਿ ਮਨਮਤਿ ਅਤੇ ਬਾਅਦ ਵਿਚ ਸੰਗਤਾ ਨੂੰ ਜਵਾਬ ਦੇਹ ਹੋਣ ਕਾਰਣ ਉਹਨਾ ਵਲੋਂ ਉਕਤ ਬਾਬੇ ਨੂੰ ਗੁਰੂ ਸਾਹਿਬ ਦੇ ਸਰੂਪ ਨਹੀ ਦਿੱਤੇ ਗਏ | ਮਨਮਤਿ ਲਈ ਸਰੂਪ ਨਾ ਦੇਣ ਵਾਲੇ ਦੂਸਰੇ ਗੁਰੂਘਰ ਵੱਡਾ ਗੁਰੂਦੁਵਾਰਾ ਸਾਹਿਬ ਨਾਲ ਸਬੰਧਤ ਸ੍ਰੋਮਣੀ ਕਮੇਟੀ ਮੈਨੇਜਰ ਜਸਵਿੰਦਰ ਸਿੰਘ ਨਾਲ ਜਦੋ ਗੱਲ ਕੀਤੀ ਤਾ ਉਹਨਾ ਕਿਹਾ ਇਹ ਮਸਲਾ ਗ੍ਰੰਥੀ ਸਿੰਘ ਦੇ ਧਿਆਨ ਵਿਚ ਹੋਵੇਗਾ ਤੇ ਉਹਨਾ ਨੇ ਮਨਮਤਿ ਨੂੰ ਦੇਖਦੇ ਹੋਏ ਜਵਾਬ ਦੇ ਦਿੱਤਾ ਹੋਵੇਗਾ |