ਨਰੈਣੂ ਸੋਚ ਨੂੰ ਰਹਿਣ ਨਹੀ ਦੇਣਾ, ਗੋਲਕ ‘ਤੇ ਡਾਕਾ ਪੈਣ ਨਹੀ ਦੇਣਾ- ਭਾਈ ਵਡਾਲਾ

By March 31, 2016 0 Comments


31March16Wadala Photo.1ਅੰਮ੍ਰਿਤਸਰ 31 ਮਾਰਚ (ਜਸਬੀਰ ਸਿੰਘ ਪੱਟੀ) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਦੇ ਨਾਮ ਨਾਲ ਜਾਣੇ ਜਾਂਦੇ ਸਿੱਖ ਸਦਭਾਵਨਾ ਦਲ ਦੇ ਮੁੱਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਗੁਰੂ ਦੀ ਗੋਲਕ ਦੀ ਹੋ ਰਹੀ ਦੁਰਵਰਤੋ ਰੋਕਣ ਲਈ ‘ਜ਼ਮੀਰ ਜਗਾਉ ਹੋਕਾ ਦੇਣ’ ਦੇ ਨਾਮ ਹੇਠ ਸ੍ਰੀ ਦਰਬਾਰ ਸਾਹਿਬ ਦੀ ਸ੍ਰੀ ਗੁਰੂ ਰਾਮਦਾਸ ਸਰਾਂ ਵਾਲੇ ਪਾਸੇ ਕਰੀਬ ਇੱਕ ਘੰਟਾ ਵੱਖ ਵੱਖ ਪ੍ਰਕਾਰ ਦੀ ਹੱਥਾਂ ਵਿੱਚ ਤਖਤੀਆ ਫੜ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੀ ਬੱਜਟ ਮੀਟਿੰਗ ਹੋਣ ਤੋ ਪਹਿਲਾਂ ਮੈਬਰਾਂ ਨੂੰ ਬਾਦਲਾ ਵਾਲੇ ਮੀਰੀ ਪੀਰੀ ਟਰਸੱਟ ਨੂੰ ਦਿੱਤੇ ਜਾਣ ਵਾਲੇ 104 ਕਰੋੜ ਨੂੰ ਰੋਕਣ ਲਈ ਜਾਗਰੂਕ ਕਰਦਿਆ ਮੰਗ ਕੀਤੀ ਕਿ ਇਸ ਮਾਇਆ ਦੀ ਸਦ ਵਰਤੋ ਕਰਦਿਆ ਅੰਮ੍ਰਿਤਧਾਰੀ ਬੱਚਿਆ ਦੀਆ ਫੀਸਾਂ ਕੀਤੀਆ ਜਾਣ ਅਤੇ ਸਿੱਖਾਂ ਲਈ ਬਿਨਾਂ ਕੋਈ ਖਰਚ ਇਲਾਜ ਦੀ ਵਿਵਸਥਾ ਕੀਤੀ ਜਾਵੇ।
ਆਪਣੇ ਸੈਕੜੇ ਸਾਥੀਆ ਸਮੇਤ ਭਾਈ ਵਡਾਲਾ ਨੇ 11 ਵਜੋ ਤੋ 12 ਵਜੇ ਤੱਕ ਸ੍ਰੀ ਗੁਰੂ ਰਾਮਦਾਸ ਸਰਾਂ ਵਾਲੇ ਮੁੱਖ ਗੇਟ ਤੋ ਬਾਹਰ ਬ੍ਰਹਮ ਬੂਟਾ ਮਾਰਕੀਟ ਦੇ ਕੋਲ ਕੜਕਦੀ ਧੁੱਪ ਵਿੱਚ ਹੱਥਾਂ ਵਿੱਚ ਤਖਤੀਆ ਫੜ ਕੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਜਾਣ ਵਾਲੇ ਮੈਬਰਾਂ ਨੂੰ ਜਾਗਰੂਕ ਕਰਨ ਲਈ ਪ੍ਰਦਰਸ਼ਨ ਕਰਦਿਆ ਕਿਹਾ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਵਾਲਾ ਸੰਕਲਪ ਅੱਜ ਸ਼੍ਰੋਮਣੀ ਕਮੇਟੀ ਵਿੱਚੋ ਪਰ ਲਗਾ ਕੇ ਉ¤ਡ ਗਿਆ ਹੈ ਅਤੇ ਸਿਰਫ ਲੁੱਟ ਘਸੁੱਟ ਹੀ ਰਹਿ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸਿੱਖ ਸਦਭਾਵਨਾ ਦਲ ਵੱਲੋ ਕੋਈ ਧਰਨਾ ਨਹੀ ਦਿੱਤਾ ਜਾ ਰਿਹਾ ਅਤੇ ਨਾ ਹੀ ਮੁਜਾਹਰਾ ਕੀਤਾ ਜਾ ਰਿਹਾ ਹੈ ਸਗੋ ਗੁਰੂ ਦੀ ਗੋਲਕ ਦੀ ਰਾਖੀ ਕਰਨ ਲਈ ਇੱਕ ਨਿਮਾਣਾ ਜਿਹਾ ਸ਼ਾਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਪੰਥ ਦੇ ਪਹਿਰੇਦਾਰ ਬਣ ਕੇ ਜ਼ਮੀਰ ਜਗਾਉ ਹੋਕਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸ਼ਾਇਦ ਮੱਕੜ ਤੇ ਉਸ ਦੇ ਸਾਥੀਆ ਦੀ ਜ਼ਮੀਰ ਜਾਗ ਪਵੇ ਤੇ ਉਹ ਗੁਰੂ ਦੀ ਗੋਲਕ ਦੀ ਦੁਰਵਰਤੋ ਨੂੰ ਰੋਕ ਕੇ ਇਸ ਦੀ ਸਦ ਵਰਤੋ ਕਰ ਸਕਣ। ਉਹਨਾਂ ਕਿਹਾ ਕਿ ਸਿੱਖ ਸਦਭਾਵਨਾ ਦਲ ਨੇ 22 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਤੋ ਗੋਲਕ ਦੀ ਲੁੱਟ ਨੂੰ ਰੋਕਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਉਸੇ ਲੜੀ ਤਹਿਤ ਹੀ ਅੱਜ ਦਾ ਪ੍ਰਦਰਸ਼ਰਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੰਗਤਾਂ ਵੱਲੋ ਗੁਰੂ ਘਰ ਮਾਇਆ ਸਿਰਫ ਗੁਰਧਾਮਾ ਤੇ ਵਿਕਾਸ ਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹੀ ਭੇਟਾ ਕੀਤੀ ਜਾਂਦੀ ਹੈ ਪਰ ਮੌਜੂਦਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਹਾਕਮ ਇਸ ਦੀ ਰੱਜ ਕੇ ਦੁਰਵਰਤੋ ਕਰ ਰਹੇ ਹਨ। ਉਹਨਾਂ ਕਿਹਾ ਕਿ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੋ ਸਿੱਖ, ਸਿੱਖੀ ਤੇ ਸਿੱਖਇਜ਼ਮ ਦੇ ਦੁਸ਼ਮਣ ਨੰਬਰ ਇੱਕ ਸੌਦਾ ਸਾਧ ਨੂੰ ਸਾਰੇ ਕਾਇਦੇ ਕਨੂੰਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ ਪਰੰਪਰਾਵਾਂ ਨੂੰ ਛਿੱਕੇ ਟੰਗ ਕੇ ਗੁਰੂ ਸਾਹਿਬ ਦਾ ਸੰਵਾਗ ਰਚਾ ਕੇ ਸਿੱਖ ਪੰਥ ਦੀਆ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਫਿਰ ਕਈ ਸਿੱਖਾਂ ਦੇ ਕਾਤਲ ਨੂੰ ਬਿਨਾਂ ਪੇਸ਼ ਹੋਏ ਹੀ ਆਮ ਮੁਆਫੀ ਦੇ ਦਿੱਤੀ ਗਈ ਅਤੇ ਇਸ ਮੁਆਫੀ ਤੇ ਮੋਹਰ ਲਗਵਾਉਣ ਲਈ ਗੁਰੂ ਦੀ ਗੋਲਕ ਵਿੱਚੋ 91 ਲੱਖ ਰੁਪਏ ਦੇ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਗੋਲਕ ਦੀ ਬਰਬਾਦੀ ਕੀਤੀ ਗਈ। ਸੰਗਤਾਂ ਵੱਲੋ ਰੋਸ ਪ੍ਰਗਟ ਕਰਨ ਤੇ ਸੜਕਾਂ ਤੇ ਆਉਣ ‘ਤੇ ਇਸ ਮੁਆਫੀ ਨੂੰ ਰੱਦ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਜਦੋ ਪਹਿਲਾਂ ਹੀ ਇਹ ਜਾਣਕਾਰੀ ਸੀ ਕਿ ਇਹ ਗਲਤ ਕੀਤਾ ਜਾ ਰਿਹਾ ਹੈ ਤੇ ਫਿਰ ਗਲਤ ਫੈਸਲਾ ਕਿਉ ਲਿਆ ਗਿਆ?
ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨਾਲ ਸਬੰਧਿਤ ਮੀਰੀ ਪੀਰੀ ਟਰੱਸਟ ਸ਼ਾਹਬਾਦ ਮਾਰਕੰਡਾ ਨੂੰ 104 ਕਰੋੜ ਰੁਪਏ ਦੇਣ ਦਾ ਫੈਸਲਾ ਕਰਨਾ ਵੀ ਗਲਤ ਹੀ ਨਹੀ ਸਗੋ ਬੱਜਰ ਗਲਤੀ ਹੈ। ਸਿੱਖ ਪੰਥ ਮੌਜੂਦਾ ਪਰਧਾਨ ਅਵਤਾਰ ਸਿੰਘ ਮੱਕੜ ਤੇ ਕਾਰਜਕਾਰਨੀ ਕਮੇਟੀ ਨੂੰ ਕਦੇ ਮੁਆਫ ਨਹੀ ਕਰੇਗਾ। ਉਹਨਾਂ ਕਿਹਾ ਕਿ ਜ਼ਮੀਨ ਗੁਰੂ ਘਰ ਦੀ ਤੇ ਉਸ ਦੇ ਮਾਲਕ ਬਾਦਲ ਕਿਵੇਂ ਬਣ ਗਏ? ਉਹਨਾਂ ਕਿਹਾ ਕਿ27 ਏਕੜ ਜ਼ਮੀਨ ਕਿਸੇ ਮੁਸਲਮਾਨ ਸ਼ਰਧਾਲੂ ਨੇ ਗੁਰੂ ਘਰ ਨੂੰ ਦਾਨ ਦਿੱਤੀ ਸੀ ਜਿਸ ਵਿੱਚੋ 24 ਏਕੜ ਜ਼ਮੀਨ ਮੱਕੜ ਨੇ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਟਰੱਸਟ ਨੂੰ ਦੇ ਕੇ ਪਹਿਲਾਂ 20 ਕਰੋੜ ਰੁਪਏ ਕਰਜ਼ਾ ਲੈ ਕੇ ਬੈਂਕ ਕੋਲੋ ਦਿੱਤਾ ਤੇ ਜਿਸ ਦੀਆ ਕਿਸ਼ਤਾਂ ਵੀ ਬਾਦਲ ਪਰਿਵਾਰ ਨਹੀ ਸਗੋ ਸ਼੍ਰੋਮਣੀ ਕਮੇਟੀ ਹਰ ਸਾਲ 69 ਲੱਖ ਰੁਪਈਆ ਕਿਸ਼ਤ ਅਦਾ ਕਰ ਰਹੀ ਹੈ। ਉਹਨਾਂ ਕਿਹਾ ਕਿ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਹੁਣ 104 ਕਰੋੜ ਗੁਰੂ ਦੀ ਗੋਲਕ ਵਿੱਚੋ ਇਸ ਬਾਦਲ ਮਾਰਕਾ ਟਰੱਸਟ ਨੂੰ ਸਿੱਧੇ ਰੂਪ ਵਿੱਚ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸੰਗਤਾਂ ਦਾ ਸਹਿਯੋਗ ਲੈ ਕੇ ਗੁਰੂ ਦੀ ਗੋਲਕ ਦੀ ਦੁਰਵਰਤੋ ਹੋਣ ਤੋ ਰੋਕਣ ਲਈ ਹਰ ਪ੍ਰਕਾਰ ਦੇ ਯਤਨ ਕਰਨਗੇ ਤੇ ਲੋੜ ਪਈ ਤਾਂ ਅਦਾਲਤ ਦਾ ਦਰਵਾਜਾ ਵੀ ਖੜਕਾਇਆ ਜਾਵੇਗਾ।
ਉਹਨਾਂ ਕਿਹਾ ਕਿ ਗੁਰੂਦੁਆਰਾ ਫਤਹਿਗੜ ਸਾਹਿਬ ਦੀ ਆਪਣੀ 526 ਏਕੜ ਜ਼ਮੀਨ ਹੈ ਤੇ ਉਸ ਇਲਾਵਾ 51 ਏਕੜ ਜ਼ਮੀਨ ਹੋਰ ਖਰੀਦੀ ਜਾ ਰਹੀ ਹੈ ਜਿਸ ਦੀ ਲੋੜ ਨਹੀ ਹੈ। ਇਹ ਜ਼ਮੀਨ ਮਾਰਕੀਟ ਕੀਮਤ ਨਾਲੋ 8 ਲੱਖ ਮਹਿੰਗੀ ਭਾਵ 46 ਲੱਖ ਨੂੰ ਖਰੀਦੀ ਜਾ ਰਹੀ ਹੈ ਤੇ ਕਰੋੜਾ ਦਾ ਘੱਪਲਾ ਕੀਤਾ ਜਾ ਰਿਹਾ ਹੈ ਜਿਸ ਨੂੰ ਰੋਕਣਾ ਵੀ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ 526 ਏਕੜ ਵਿੱਚੋ 114 ਏਕੜ ਪਹਿਲਾਂ ਹੀ ਠੇਕੇ ਤੇ ਦਿੱਤੀ ਜਾਂਦੀ ਹੈ ਤੇ ਹੋਰ ਜ਼ਮੀਨ ਖਰੀਦਣ ਦੀ ਕੋਈ ਤੁਕ ਨਹੀ ਰਹਿ ਜਾਂਦੀ। ਉਹਨਾਂ ਕਿਹਾ ਕਿ ਸ਼ਰੋਮਣੀ ਕਮੇਟੀ ਕੋਲ ਆਪਣੀ 20 ਹਜ਼ਾਰ ਏਕੜ ਜ਼ਮੀਨ ਹੈ ਜਿਸ ਦੇ ਵੱਡੇ ਹਿੱਸੇ ਤੇ ਜਥੇਦਾਰਾਂ ਨੇ ਕਬਜ਼ਾ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਇਸੇ ਤਰ੍ਵਾ ਅਨੰਦਪੁਰ ਸਾਹਿਬ ਵਿਖੇ ਵੀ 100 ਏਕੜ ਜ਼ਮੀਨ ਖਰੀਦਣ ਦਾ ਫੈਸਲਾ ਕੀਤਾ ਜਾ ਰਿਹਾ ਹੈ ਜਿਹੜਾ ਬਹੁਤ ਵੱਡਾ ਅਰਬਾ ਦਾ ਘੱਪਲਾ ਸਿੱਧ ਹੋਵੇਗਾ।
ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀ ਸਿੱਖ ਪੜੇ ਲਿਖੇ ਨੌਜਵਾਨ ਮੁੰਡੇ ਕੁੜੀਆ ਤਿੰਨ ਤਿੰਨ ਹਜ਼ਾਰ ਨੂੰ ਨੌਕਰੀਆ ਕਰਨ ਨੂੰ ਤਰਸ ਰਹੇ ਹਨ ਤੇ ਸ਼੍ਰੋਮਣੀ ਕਮੇਟੀ ਵੱਲੋ ਤਿੰਨ ਤਿੰਨ ਲੱਖ ਮਹੀਨਾ ਤਨਖਾਹ ‘ਤੇ ਬੁੱਢੇ ਠੇਰੇ ਉਹ ਵਿਅਕਤੀ ਭਰਤੀ ਕੀਤੇ ਜਾ ਰਹੇ ਹਨ ਜਿਹਨਾਂ ਨੂੰ ਸਰਕਾਰ ਨੇ ਬੇਕਾਰ ਸਮਝ ਕੇ ਘਰਾਂ ਨੂੰ ਭੇਜ ਦਿੱਤਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਹੈ ਨਾ ਕਿ ਕਬਾੜਖਾਨਾ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀ ਸਗੋ 10 ਲੱਖ ਮਹੀਨੇ ਤੇ ਇੱਕ ਚਾਰਟਡ ਅਕਾਉਟੈਂਟ ਵੀ ਰੱਖਿਆ ਗਿਆ ਹੈ ਜਿਸ ਦੀ ਕੋਈ ਜਰੂਰਤ ਨਹੀ ਹੈ। ਗੁਰੂ ਦੀ ਗੋਲਕ ਨੂੰ ਚੋਰਾਂ ਦੇ ਕੱਪੜੇ ਤੇ ਡਾਂਗਾ ਦੇ ਗਜ਼ ਵਾਂਗ ਵਰਤਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਉਹਨਾਂ ਦੀ ਮੰਗ ਹੈ ਕਿ ਮਹੰਤ ਨਰੈਣੂ ਦੀ ਸੋਚ ਨੂੰ ਛੱਡ ਤੇ ਭਾਈ ਲਛਮਣ ਸਿੰਘ ਧਾਰੋਵਾਲੀ ਵਾਲੀ ਪੰਥਕ ਸੋਚ ਨੂੰ ਅਪਨਾ ਕੇ ਸਿੱਖ ਪੰਥ ਦੀ ਭਲਾਈ ਲਈ ਗੁਰੂ ਦੀ ਗੋਲਕ ਦੀ ਵਰਤੋ ਕੀਤੀ ਜਾਵੇ ਅਤੇ ਅੰਮ੍ਰਿਤਧਾਰੀ ਬੱਚਿਆ ਦੀ ਫੀਸਾਂ ਮੁਆਫ ਕਰਨ ਦੇ ਨਾਲ ਨਾਲ ਸਿੱਖਾਂ ਨੂੰ ਫਰੀ ਮੈਡੀਕਲ ਸਹੂਲਤ ਦਿੱਤੀ ਜਾਵੇ। ਉਹਨਾਂ ਕਿਹਾ ਕਿ ਫੀਸਾਂ ਮੁਆਫੀ ਲਈ ਵੀ ਪਾਰਦਰਸ਼ੀ ਨੀਤੀ ਅਪਨਾਈ ਜਾਵੇ ਤੇ ਕਿਸੇ ਵੀ ਪ੍ਰਕਾਰ ਦੀ ਪੱਖਪਾਤੀ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਉਹਨਾਂ ਦਾ ਅੱਜ ਦਾ ਮਕਸਦ ਸਿਰਫ ਗੁਰੂ ਦੀ ਗੋਲਕ ਨੂੰ ਪੈਦੇ ਡਾਕੇ ਨੂੰ ਰੋਕਣਾ ਹੈ।
ਭਾਈ ਵਡਾਲਾ ਦੇ ਆਉਣ ਤੋ ਪਹਿਲਾਂ ਭਾਰੀ ਗਿਣਤੀ ਵਿੱਚ ਪੁਲੀਸ ਫੋਰਸ ਲਗਾਈ ਗਈ ਅਤੇ ਸ਼ਹਿਰ ਦੇ ਅੰਦਰੂਨੀ ਭਾਗ ਦੇ ਸਾਰੇ ਗੇਟਾਂ ਤੇ ਹਥਿਆਰਬੰਦ ਤੇ ਡਾਂਗਾ ਸੋਟਿਆ ਨਾਲ ਲੈਸ ਪੁਲੀਸ ਖੜੀ ਕੀਤੀ ਗਈ। ਪ੍ਰਦਰਸ਼ਨਕਾਰੀਆ ਨੇ ਹੱਥਾਂ ਵਿੱਚ ਤਿੰਨ ਪ੍ਰਕਾਰ ਦੀ ਤਖਤੀਆ ਫੜੀਆ ਹੋਈਆ ਸਨ ਜਿਹਨਾਂ ਉਪਰ ਲਿਖਿਆ ਸੀ, ‘‘ਨਰੈਣੂ ਸੋਚ ਨੂੰ ਰਹਿਣ ਨਹੀ ਦੇਣਾ, ਗੋਲਕ ‘ਤੇ ਡਾਕਾ ਪੈਣ ਨਹੀ ਦੇਣਾ।’’ ‘‘ਅੰਮ੍ਰਿਤਧਾਰੀ ਬੱਚਿਆ ਦੀਆ ਫੀਸਾਂ ਮੁਆਫ ਕਰੋ ਤੇ ਬਾਦਲਾ ਦਾ ਮੀਰੀ ਪੀਰੀ ਟਰਸੱਟ ਨੂੰ 104 ਕਰੋੜ ਦੇਣ ਦਾ ਫੈਸਲਾ ਰੱਦ ਕਰੋ।’’