ਰਾਗੀ ਭਾਈ ਬਲਦੇਵ ਸਿੰਘ ਵਡਾਲਾ ਬਰਖਾਸਤ

By March 31, 2016 0 Comments


ਸ਼੍ਰੋਮਣੀ ਕਮੇਟੀ ਦਾ 1064 ਕਰੋੜ ਤੋਂ ਵੱਧ ਦਾ ਸਾਲਾਨਾ ਬੱਜਟ ਪਾਸ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਲਈ 2 ਕਰੋੜ 50 ਲੱਖ ਖਰਚੇ ਜਾਣਗੇ
31-03-2016-2
ਅੰਮ੍ਰਿਤਸਰ 31 ਮਾਰਚ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਹੋਈ ਬੈਠਕ ਵਿੱਚ ਸਰਬ-ਸੰਮਤੀ ਨਾਲ ਸਾਲਾਨਾ ਬੱਜਟ 10 ਅਰਬ 64 ਕਰੋੜ 14 ਲੱਖ 20 ਹਜ਼ਾਰ 850 ਰੁਪਏ ਨੂੰ ਪਾਸ ਕਰਨ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋ ਗਰੂ ਕੀ ਗੋਲਕ ਦੀ ਕੀਤੀ ਜਾ ਰਹੀ ਦੁਰਵਰਤੋ ਖਿਲਾਫ ਅਵਾਜ ਬੁਲੰਦ ਕਰਨ ਵਾਲੇ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੂੰ ਨੌਕਰੀ ਤੋ ਬਰਖਾਸਤ ਕਰ ਦਿੱਤਾ ਗਿਆ ਹੈ।

ਸ਼੍ਰੋਮਣੀ ਕਮੇਟੀ ਪਰਧਾਨ ਅਵਤਾਰ ਸਿੰਘ ਮੱਕੜ ਦੀ ਪਰਧਾਨਗੀ ਹੇਠ ਹੋਈ ਇਕੱਤਰਤਾ ਵਿੱਚ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਅੰਤ੍ਰਿੰਗ ਮੈਂਬਰ ਸ. ਰਜਿੰਦਰ ਸਿੰਘ ਮਹਿਤਾ, ਸ. ਦਿਆਲ ਸਿੰਘ ਕੋਲਿਆਂਵਾਲੀ, ਸ. ਸੂਬਾ ਸਿੰਘ ਡੱਬਵਾਲੀ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਨਿਰਮੈਲ ਸਿੰਘ ਜੌਲਾਂ, ਸ. ਮੋਹਨ ਸਿੰਘ ਬੰਗੀ, ਸ. ਸੁਰਜੀਤ ਸਿੰਘ ਗੜ•ੀ, ਸ. ਭਜਨ ਸਿੰਘ ਸ਼ੇਰਗਿੱਲ ਤੇ ਸ. ਮੰਗਲ ਸਿੰਘ ਸ਼ਾਮਲ ਹੋਏ ਜਦ ਕਿ ਕਰਨੈਲ ਸਿੰਘ ਪੰਜੋਲੀ ਇਕੱਤਰਤਾ ਵਿੱਚੋ ਗੈਰ ਹਾਜ਼ਰ ਰਹੇ।
ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਨੇ ਬੱਜਟ ਪੇਸ਼ ਕਰਦਿਆ ਕਿਹਾ ਕਿ ਮੌਜੂਦਾ ਸਮੇਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਸੰਘਰਸ਼ਮਈ ਸਮੇਂ ਵਿਚੋਂ ਗੁਜਰ ਰਹੀ ਹੈ ਅਤੇ ਇਸ ਸਮੇਂ ਨਵੇਂ ਜਨਰਲ ਹਾਊਸ ਦੀ ਚੋਣ ਦਾ ਮਾਮਲਾ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ। ਇਸੇ ਕਾਰਣ ਸੁਪਰੀਮ ਕੋਰਟ ਵੱਲੋਂ ਮਿਲੇ ਅਧਿਕਾਰਾਂ ਦੇ ਅਧਾਰ ਤੇ ਇਹ ਬਜ਼ਟ ਜਨਰਲ ਹਾਊਸ ਦੀ ਬਜਾਏ ਅੰਤ੍ਰਿੰਗ ਕਮੇਟੀ ਵਿੱਚ ਪੇਸ਼ ਕੀਤਾ ਗਿਆ ਹੈ। ਜਥੇਦਾਰ ਭੌਰ ਵੱਲੋਂ ਸਾਲ 2016-17 ਦਾ ਸਾਲਾਨਾ ਬਜਟ ਪੇਸ਼ ਕੀਤੇ ਜਾਣ ਉਪਰੰਤ ਸਰਬ-ਸੰਮਤੀ ਨਾਲ ਸਾਲਾਨਾ ਬੱਜਟ 10 ਅਰਬ 64 ਕਰੋੜ 14 ਲੱਖ 20 ਹਜ਼ਾਰ 850 ਰੁਪਏ ਨੂੰ ਪਾਸ ਕੀਤਾ ਗਿਆ ਤੇ ਹੋਣ ਵਾਲੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ।
ਉਪਰੰਤ ਪੱਤਰਕਾਰਾਂ ਨਾਲ ਵਾਰਤਾ ਦੌਰਾਨ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਸਾਲ 2016-17 ਦਾ ਸਾਲਾਨਾ ਬੱਜਟ ਸ. ਸੁਖਦੇਵ ਸਿੰਘ ਭੌਰ ਵੱਲੋਂ ਪੇਸ਼ ਕੀਤਾ ਗਿਆ ਹੈ। ਬਜਟ ਬਹੁਤ ਵਧੀਆ ਤੇ ਲਾਭਕਾਰੀ ਹੈ।
1. ਜਨਰਲ ਬੋਰਡ ਫੰਡ 61 ਕਰੋੜ 50 ਲੱਖ ਰੁਪਏ
2. ਟਰੱਸਟ ਫੰਡਜ਼ 46 ਕਰੋੜ 52 ਲੱਖ ਰੁਪਏ
3. ਵਿਦਿਆ ਫੰਡ 32 ਕਰੋੜ 68 ਲੱਖ 60 ਹਜ਼ਾਰ ਰੁਪਏ
4. ਪ੍ਰਿੰਟਿੰਗ ਪ੍ਰੈਸਾਂ 8 ਕਰੋੜ 9 ਲੱਖ ਰੁਪਏ
5. ਧਰਮ ਪ੍ਰਚਾਰ ਕਮੇਟੀ 70 ਕਰੋੜ ਰੁਪਏ ਕੇਵਲ
6. ਗੁਰਦੁਆਰਾ ਸਾਹਿਬਾਨ ਦਫਾ-85 6 ਅਰਬ 20 ਕਰੋੜ 6 ਲੱਖ 56 ਹਜ਼ਾਰ ਰੁਪਏ
7. ਗੁ: ਸਾਹਿਬਾਨ ਸੈਕਸ਼ਨ-85 6 ਕਰੋੜ 84 ਲੱਖ 80 ਹਜ਼ਾਰ ਰੁਪਏ
ਨਾਲ ਸਿੱਧਾ ਅਤੇ ਅਟੈਂਚ ਪ੍ਰਬੰਧ
8. ਵਿਦਿਅਕ ਅਦਾਰੇ 2 ਅਰਬ 18 ਕਰੋੜ 43 ਲੱਖ 24 ਹਜ਼ਾਰ 850 ਰੁਪਏ

ਕੁੱਲ 10 ਅਰਬ 64 ਕਰੋੜ 14 ਲੱਖ 20 ਹਜ਼ਾਰ 850 ਰੁਪਏ ਦੇ ਬੱਜਟ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਪਿਛਲੇ ਸਾਲ ਦਾ ਬੱਜਟ 9 ਅਰਬ 93 ਕਰੋੜ 23 ਲੱਖ 89 ਹਜ਼ਾਰ 600 ਰੁਪਏ ਦਾ ਸੀ। ਸਾਲ 2015-16 ਨਾਲੋਂ 2016-17 ਦਾ ਬਜਟ 70 ਕਰੋੜ 90 ਲੱਖ 31 ਹਜ਼ਾਰ 250 ਰੁਪਏ (7.13%) ਵੱਧ ਹੈ।
ਉਹਨਾਂ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਨਵਾਂ ਸ਼ਹਿਰ ਵਿਖੇ ਸ਼ਿਵ ਸੈਨਿਕਾਂ ਵੱਲੋਂ ਸਿੱਖਾਂ ਵਿਰੁੱਧ ਭੱਦੀ ਸ਼ਬਦਾਵਲੀ ਵਰਤਣ, ਅੰਮ੍ਰਿਤਧਾਰੀ ਸਿੱਖ ਨੂੰ ਕੁੱਟਣ ਤੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਇਸ ਸਬੰਧੀ ਐਸ.ਐਸ.ਪੀ. ਨਵਾਂ ਸ਼ਹਿਰ ਨੂੰ ਕਿਹਾ ਗਿਆ ਹੈ ਕਿ ਦੋਸ਼ੀ ਸ਼ਿਵ ਸੈਨਿਕ ਵਰਕਰਾਂ ਖਿਲਾਫ ਬਣਦੀ ਕਾਰਵਾਈ ਤੁਰੰਤ ਕੀਤੀ ਜਾਵੇ। ਜ਼ਿਲ•ਾ ਨਵਾਂ ਸ਼ਹਿਰ ਦੇ ਕਸਬਾ ਬੰਗਾ ਨੇੜੇ ਪਿੰਡ ਝੰਡੇਰ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਹੋਈ ਬੇਅਦਬੀ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਦੀ ਅਗਵਾਈ ਵਿੱਚ ਜਾਂਚ ਟੀਮ ਭੇਜੀ ਗਈ ਸੀ, ਜਿਨ•ਾਂ ਮੌਕੇ ਤੇ ਜਾ ਕੇ ਵੇਖਿਆ ਕਿ ਉਥੇ ਗ੍ਰੰਥੀ ਸਿੰਘ ਨਾ ਹੋਣ ਕਾਰਨ ਦੋ ਧਿਰਾਂ ਵਿਚਕਾਰ ਝਗੜਾ ਚੱਲ ਰਿਹਾ ਹੈ। ਉਨ•ਾਂ ਕਿਹਾ ਕਿ ਜਥੇਦਾਰ ਭੌਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਗੁਰਦੁਆਰਾ ਚਰਨ ਕੰਵਲ ਬੰਗਾ ਵਿਖੇ ਬਿਰਾਜਮਾਨ ਕਰਵਾ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਸ਼ਚਾਤਾਪ ਲਈ 4 ਅਪ੍ਰੈਲ ਦਿਨ ਸੋਮਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ, ਜਿਨ•ਾਂ ਦੇ ਭੋਗ 6 ਅਪ੍ਰੈਲ ਨੂੰ ਪਾਏ ਜਾਣਗੇ। ਉਹਨਾਂ ਕਿਹਾ ਕਿ ਜੇਕਰ 6 ਅਪ੍ਰੈਲ ਤੋਂ ਪਹਿਲਾ ਦੋਸ਼ੀ ਗ੍ਰਿਫਤਾਰ ਨਾ ਹੋਏ ਤਾਂ ਫਿਰ ਅਗਲੇ ਹਾਲਾਤਾਂ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਉਹਨਾਂ ਕਿਹਾ ਕਿ ਜਿਨ•ਾਂ ਗੁਰਦੁਆਰਾ ਸਾਹਿਬਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹਨ, ਪਰ ਕੋਈ ਗ੍ਰੰਥੀ ਸਿੰਘ ਨਹੀਂ ਹੈ ਉਹ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਲਗਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ ਪਹੁੰਚਾਏ ਜਾਣ। ਉਨ•ਾਂ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਗੁਰਦੁਆਰਾ ਸਾਹਿਬਾਨ ਵਿਖੇ 24 ਘੰਟੇ ਠੀਕਰੀ ਪਹਿਰੇ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਕਾਲੀ ਸੂਚੀ ਵਿੱਚੋ 36 ਸਿੱਖਾਂ ਦੇ ਨਾਮ ਕੱਢਣ ਦਾ ਸੁਆਗਤ ਕਰਦਿਆ ਮੰਗ ਕੀਤੀ ਕਿ ਸਮੁੱਚੀ ਕਾਲੀ ਸੂਚੀ ਖਤਮ ਕੀਤੀ ਜਾਵੇ।
ਉਨ•ਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਵਿਦਿਅਕ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਂਦਿਆ ਤਕਰੀਬਨ 39 ਕਾਲਜ ਅਤੇ 49 ਸਕੂਲ ਸਫਲਤਾਪੂਰਵਕ ਚਲਾਏ ਜਾ ਰਹੇ ਹਨ।ਉਨ•ਾਂ ਕਿਹਾ ਕਿ ਫੂਡ ਪ੍ਰੋਸੈਸਿੰਗ, ਗ੍ਰਾਫਿਕਸ ਤੇ ਐਨੀਮੇਸ਼ਨ ਲਾਇਬ੍ਰੇਰੀ ਸਾਇੰਸ, ਰੀਟੇਲ ਬਿਜ਼ਨੈਸ, ਸਾਫਟਵੇਅਰ ਡਿਵੈਲਪਮੈਂਟ ਵਰਗੇ 100 ਫੀਸਦੀ ਪਲੇਸਮੈਂਟ ਨਾਲ ਸਬੰਧਤ ਕਿੱਤਾ ਮੁੱਖੀ ਕੋਰਸ ਵੀ ਸ਼ੁਰੂ ਕੀਤੇ ਜਾ ਰਹੇ ਹਨ।ਉਨ•ਾਂ ਕਿਹਾ ਕਿ ਕੈਂਸਰ ਪੀੜਤਾਂ ਲਈ ਸਾਲਾਨਾ ਬਜਟ ਵਿੱਚ 8 ਕਰੋੜ 60 ਲੱਖ ਰੁਪਏ ਦੀ ਸਹਾਇਤਾ ਰੱਖੀ ਗਈ ਹੈ। ਉਨ•ਾਂ ਕਿਹਾ ਕਿ ਧਰਮੀ ਫੌਜੀਆਂ ਲਈ 1 ਕਰੋੜ 50 ਲੱਖ ਰੁਪਏ ਰੱਖੇ ਗਏ ਹਨ।ਇਸ ਤੋਂ ਪਹਿਲਾਂ 57 ਧਰਮ ਫੌਜੀਆਂ ਨੂੰ 28 ਲੱਖ 50 ਹਜ਼ਾਰ ਰੁਪਏ ਦਿੱਤੇ ਜਾ ਚੁੱਕੇ ਹਨ।ਉਨ•ਾਂ ਕਿਹਾ ਕਿ ਗਰੀਬ ਵਿਦਿਆਰਥੀਆਂ ਦੀਆਂ ਫੀਸਾਂ ਵਾਸਤੇ ਧਰਮ ਅਰਥ ਫੰਡ ਵਿੱਚੋਂ 1 ਕਰੋੜ 40 ਲੱਖ ਰੁਪਏ ਤੇ ਧਾਰਮਿਕ ਵਿਦਿਆ ਦੇ ਪ੍ਰਸਾਰ ਲਈ ਸਕੂਲਾਂ/ਕਾਲਜਾਂ ਵਾਸਤੇ 1 ਕਰੋੜ 20 ਲੱਖ ਰੁਪਏ ਰੱਖੇ ਗਏ ਹਨ।ਉਨ•ਾਂ ਕਿਹਾ ਕਿ ਵਿਦਿਅਕ ਅਦਾਰਿਆਂ ਵਿੱਚ ਅੰਮ੍ਰਿਤਧਾਰੀ ਪਰਿਵਾਰਾਂ ਦੇ ਬੱਚਿਆਂ ਨੂੰ ਵਜ਼ੀਫੇ ਦੇ ਤੌਰ ਤੇ ਕ੍ਰਮਵਾਰ 2 ਹਜ਼ਾਰ, 3 ਹਜ਼ਾਰ ਤੇ 4 ਹਜ਼ਾਰ ਰੁਪਏ ਦਿੱਤੇ ਜਾਣਗੇ ਤੇ ਇਸ ਮੰਤਵ ਲਈ ਸਾਲ 2016-17 ਦੇ ਬੱਜਟ ਵਿੱਚ 2 ਕਰੋੜ 75 ਲੱਖ ਰੁਪਏ ਰੱਖੇ ਗਏ ਹਨ। ਉਨ•ਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ (ਬਿਹਾਰ) ਵਿਖੇ 350 ਸਾਲਾ ਸ਼ਤਾਬਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਵਸ ਦੇ ਸਮਾਗਮਾਂ ਨੂੰ ਜਾਹੋ ਜਲਾਲ ਨਾਲ ਮਨਾਉਣ ਲਈ ਸਾਲਾਨਾ ਬਜਟ ਵਿੱਚ 2 ਕਰੋੜ 50 ਲੱਖ ਰੁਪਏ ਰੱਖੇ ਗਏ ਹਨ।ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸ਼ਤਾਬਦੀ ਸਮਾਰੋਹ ਸਮੇਂ ਰੰਗ ਰੋਗਨ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ 2 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਕੁਦਰਤੀ ਆਫਤਾਂ ਲਈ 2016-17 ਦੇ ਬਜਟ ਵਿੱਚ 49 ਲੱਖ ਰੁਪਏ ਰੱਖੇ ਗਏ ਹਨ।
ਉਨ•ਾਂ ਕਿਹਾ ਕਿ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਹੋਏ ਦੰਗਿਆਂ (ਕਤਲੇਆਮ) ਤੋਂ ਪ੍ਰਭਾਵਿਤ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਪ੍ਰਦਾਨ ਕਰਨ ਲਈ 30 ਲੱਖ ਰੁਪਏ ਰੱਖੇ ਗਏ ਹਨ।ਸਪੈਸ਼ਲ ਕੋਰਟ ਦੇ ਕੇਸਾਂ ਦੀ ਪੈਰਵੀ ਅਤੇ ਵਕੀਲਾਂ ਦੀ ਫੀਸ ਲਈ 60 ਲੱਖ ਰੁਪਏ ਰੱਖੇ ਗਏ ਹਨ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸ ਸਿੱਖ ਸਟੱਡੀਜ਼ ਬਹਾਦਰਗੜ• ਪਟਿਆਲਾ ਦੀ ਇਮਾਰਤ ਲਈ 2 ਕਰੋੜ 50 ਲੱਖ ਰੁਪਏ ਰੱਖੇ ਗਏ ਹਨ। ਉਨ•ਾਂ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਲਈ 10 ਕਰੌੜ 50 ਲੱਖ ਰੁਪਏ ਆਉਣ ਵਾਲੇ ਸਾਲ ਦੇ ਬਜਟ ਵਿੱਚ ਰਾਖਵੇਂ ਰੱਖੇ ਗਏ ਹਨ।ਉਨ•ਾਂ ਕਿਹਾ ਕਿ ਲੂਲ•ੇ ਲੰਗੜੇ ਤੇ ਅਪਾਹਜ ਮਨੁੱਖਾਂ ਦੀ ਸਹਾਇਤਾ ਲਈ ਚੱਲ ਰਹੀ ਸੰਸਥਾ ਪਿੰਗਲਵਾੜਾ ਭਗਤ ਪੂਰਨ ਸਿੰਘ ਜੀ ਸ੍ਰੀ ਅੰਮ੍ਰਿਤਸਰ ਨੂੰ ਹਰ ਸਾਲ ਦਿੱਤੀ ਜਾਣ ਵਾਲੀ 10 ਲੱਖ ਰੁਪਏ ਦੀ ਸਲਾਨਾ ਸਹਾਇਤਾ ਰਾਸ਼ੀ ‘ਚ ਵਾਧਾ ਕਰਦਿਆਂ 2016-17 ਦੇ ਬਜਟ ਵਿੱਚ 15 ਲੱਖ ਰੁਪਏ ਕਰ ਦਿੱਤੀ ਗਈ ਹੈ।
ਉਨ•ਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੀਰੀ-ਪੀਰੀ ਮੈਡੀਕਲ ਕਾਲਜ, ਸ਼ਾਹਬਾਦ ਮਾਰਕੰਡਾ ਜੋ 2006-07 ਵਿੱਚ ਬਣਾਇਆ ਗਿਆ ਸੀ ਉਹ ਪਿਛਲੀ ਸਰਕਾਰ ਵੱਲੋਂ ਅੜਚਣਾ ਪੈਣ ਕਾਰਨ ਅਜੇ ਤੱਕ ਅਧੂਰਾ ਹੀ ਸੀ।ਉਨ•ਾਂ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟੜ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਹਰਿਆਣਾ ਸਰਕਾਰ ਇਸ ਕਾਲਜ ਨੂੰ ਚਲਾਉਣ ਵਿੱਚ ਹਰ ਮੁਸ਼ਕਲ ਨੂੰ ਆਸਾਨ ਕਰੇਗੀ ਤੇ ਇਹ ਕਾਲਜ ਹਰਿਆਣਾ ਦੇ ਵਿਦਿਆਰਥੀਆਂ ਤੇ ਲੋਕਾਂ ਦੀਆਂ ਸਿਹਤ ਸਹੂਲਤਾਂ ਲਈ ਬਹੁਤ ਜਲਦੀ ਸ਼ੁਰੂ ਕਰਵਾਇਆ ਜਾਵੇਗਾ।ਉਨ•ਾਂ ਕਿਹਾ ਕਿ ਇਸ ਕਾਲਜ ਲਈ 104 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ ਤੇ ਇਹ ਕਾਲਜ 2018 ਤੱਕ ਤਿਆਰ ਹੋ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰੀ ਮੱਕੜ ਨੇ ਕਿਹਾ ਕਿ ਰਾਗੀ ਬਲਦੇਵ ਸਿੰਘ ਦੀਆ ਸੇਵਾਵਾਂ ਖਤਮ ਕਰ ਦਿੱਤੀਆ ਗਈਆ ਹਨ ਤੇ ਉਸ ਵਿਰੁੱਧ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੇ ਨਿਜ਼ਾਮ ਵਿਰੁੱਧ ਬਹੁਤ ਕੁਝ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਜਦੋ ਬੱਜਟ ਇਜਲਾਸ ਹੋ ਰਿਹਾ ਸੀ ਤਾਂ ਬਾਹਰ ਭਾਈ ਵਡਾਲਾ ਆਪਣੇ ਸਾਥੀਆ ਨਾਲ ਮੱਕੜ ਦੀ ਮਹੰਤ ਨਰੈਣੂ ਨਾਲ ਤੁਲਨਾ ਕਰਕੇ ਪ੍ਰਦਰਸ਼ਨ ਕਰ ਰਿਹਾ ਸੀ ਕਿ ਮੱਕੜ ਨੂੰ ਬਾਦਲਾ ਮਾਰਕਾ ਮੀਰੀ ਪੀਰੀ ਟਰੱਸਟ ਲਈ 104 ਕਰੋੜ ਨਹੀ ਰੱਖਣ ਦਿੱਤੇ ਜਾਣਗੇ। ਦੂਸਰੇ ਪਾਸੇ ਮੱਕੜ ਨੇ ਕਿਹਾ ਕਿ ਮੀਰੀ ਪੀਰੀ ਟਰਸੱਟ ਨੂੰ ਸਰਕਾਰ ਨੇ ਮਨਜੂਰੀ ਦੇ ਦਿੱਤੀ ਹੈ ਅਤੇ 104 ਕਰੋੜ ਦੀ ਰਾਸ਼ੀ ਇਸ ਟਰੱਸਟ ਲਈ ਰੱਖੀ ਗਈ ਹੈ ਅਤੇ 2018 ਤੱਕ ਇਹ ਪ੍ਰਾਜੈਕਟ ਪੂਰਾ ਕਰ ਲਿਆ ਜਾਵੇਗਾ।