ਕੇਜਰੀਵਾਲ ਚੀਚੀ ਨੂੰ ਲਹੂ ਲਗਾ ਤੇ ਸ਼ਹੀਦ ਨਹੀ ਬਣ ਸਕਦੇ-ਮਜੀਠੀਆ

By March 28, 2016 0 Comments


majithia ਜੈਂਤੀਪੁਰ (ਅੰਮ੍ਰਿਤਸਰ) 28 ਮਾਰਚ ( ਜਸਬੀਰ ਸਿੰਘ)-ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਕੇਜਰੀਵਾਲ ਵਿੱਚ ਵਿਧਾਨ ਸਭਾ ਚੋਣਾਂ ਲਈ ਆਪ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਐਲਾਨ ਕਰਨ ਦੀ ਕੋਈ ਵੀ ਹਿੰਮਤ ਨਹੀ ਹੈ।
ਹਲਕੇ ਦੇ ਪਿੰਡ ਪਾਪਰਪੁਰ ਦੇ ਵਿਕਾਸ ਕੰਮਾਂ ਇੱਕ ਕਰੋੜ 65 ਲਖ ਰੁਪੈ ਦੀ ਗ੍ਰਾਂਟ ਦੇਣ ਅਤੇ ਪਿੰਡਾਂ ’ਚ ਕਰਾਏ ਜਾ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਦਿਆ ਕੇਜਰੀਵਾਲ ਨੂੰ ਪੰਜਾਬ ਅਤੇ ਪੰਜਾਬੀ ਵਿਰੋਧੀ ਮਾਨਸਿਕਤਾ ਰੱਖਣ ਵਾਲਾ ਗਰਦਾਨਦਿਆਂ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਦਰਿਆਈ ਪਾਣੀਆਂ ਦੇ ਮਸਲੇ ’ਤੇ ਪੰਜਾਬ ਦਾ ਪੱਖ ਪੂਰਨ ਦੀ ਕੀਤੀ ਗਈ ਹਿੰਮਤ ਕੀਤੀ ਪਰ ਦਿੱਲੀ ਪਹੁੰਚਿਆ ਆਪਣੇ ਬਿਆਨ ਤੋਂ ਯੂ ਟਰਨ ਲੈ ਲੈਦਿਆ ਪੰਜਾਬ ਵਿਰੋਧੀ ਹੋਣ ਦਾ ਪ੍ਰਮਾਣ ਦਿੰਦਿਆ ਕਿਹਾ ਕਿ ਪਾਣੀ ਤਾਂ ਸਾਰੇ ਰਾਜਾਂ ਨੂੰ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਪੰਜਾਬ ਵਿੱਚ ਰਾਜ ਸਤਾ ’ਤੇ ਕਬਜ਼ਾ ਕਰਨ ਦੀ ਤਮੰਨਾ ਤਾਂ ਰੱਖਦਾ ਹੈ ਪਰ ਉਸ ਕੋਲ ਨਾ ਮੁੱਖ ਮੰਤਰੀ ਦੇ ਆਹੁਦੇ ਲਈ ਕੋਈ ਉਮੀਦਵਾਰ ਹੈ ਅਤੇ ਨਾ ਹੀ ਪੰਜਾਬ ਵਾਸਤੇ ਮੁੱਖ ਮੰਤਰੀ ਉਮੀਦਵਾਰ ਲਈ ਨਾਂਅ ਐਲਾਨਣ ਦੀ ਹਿੰਮਤ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਰਾਜ ਦੀ ਪਾਰਟੀ ਇਕਾਈ ਵਿੱਚ ਪੰਜਾਬੀਆਂ ਨੂੰ ਅਹਿਮੀਅਤ ਦੇਣ ਦੀ ਥਾਂ ਤਾਨਾਸ਼ਾਹੀ ਰਵਈਆ ਅਪਣਾ ਕੇ ਗੈਰ ਪੰਜਾਬੀਆਂ ਨੂੰ ਤਾਕਤ ਦੇਣ ’ਚ ਲਗਾ ਹੋਇਆ ਹੈ ਜਿਸ ਦਾ ਉਸ ਦੇ ਪਾਰਟੀ ਵਰਕਰਾਂ ਵੱਲੋਂ ਹੀ ਜਮ ਕੇ ਵਿਰੋਧ ਹੋ ਰਿਹਾ ਹੈ। ਉਨ•ਾਂ ਕਿਹਾ ਕਿ ਦਿੱਲੀ ਤੋਂ ਆਏ ਉਸ ਦੇ ਅਜ਼ੀਜ਼ ਲੋਕ ਕੇਵਲ ਸ਼ੋਸੇਬਾਜੀਆਂ ਅਤੇ ਗੱਪਾਂ ਮਾਰਕੇ ਹੀ ਪੰਜਾਬੀਆਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ, ਪਰ ਰਾਜ ਦੀ ਕਿਸ਼ਤੀ ਦਾ ਮਲਾਹ ਕਿਸ ਨੂੰ ਬਣਾਉਣਾ ਹੈ, ਉਸ ਬਾਰੇ ਕੋਈ ਫੈਸਲਾ ਤੱਕ ਨਹੀਂ ਲੈ ਸਕਦੇ। ਉਹਨਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਕੁਰਬਾਨੀਆ ਨਾਲ ਜਰਖੇਜ਼ ਹੈ ਅਤੇ ਕੇਜਰੀਨਾਲ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਨਹੀ ਬਣ ਸਕਦੇ।
ਸ. ਮਜੀਠੀਆ ਨੇ ਪੰਜਾਬ ਵਾਸੀਆਂ ਨੂੰ ਅਜਿਹੇ ਲੋਕਾਂ ਦੀਆਂ ਕੁਚਾਲਾਂ ਵਿੱਚ ਨਾ ਆਉਣ ਦੀ ਸਲਾਹ ਦਿੰਦਿਆ ਕਿਹਾ ਕਿ ਪੰਜਾਬ ਦੇ ਹੱਕਾਂ ਅਤੇ ਹਿਤਾਂ ਦੀ ਰਾਖੀ ਸ: ਪ੍ਰਕਾਸ਼ ਸਿੰਘ ਬਾਦਲ ਹੀ ਕਰਦੇ ਆਏ ਹਨ ਅਤੇ ਕਰ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ 70 ਫੀਸਦੀ ਲੋਕ ਕਿਸਾਨ ਹਨ ਤੇ ਇੱਥੇ ਪਾਣੀ ਦੀ ਪਹਿਲਾਂ ਹੀ ਕਿੱਲਤ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਇੱਕ ਵੀ ਬੂੰਦ ਪਾਣੀ ਬਾਹਰ ਨਹੀਂ ਦਿੱਤਾ ਜਾਵੇਗਾ। ਉਨ•ਾਂ ਕਿਹਾ ਕਿ ਕੇਜਰੀਵਾਲ ਦਿੱਲੀ ਵਿੱਚ ਕਿਸਾਨਾਂ ਨੂੰ ਫਸਲਾਂ ਦਾ ਮੁਆਵਜ਼ਾ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇਣ ਦਾ ਦਾਅਵਾ ਕਰਦਾ ਹੈ ਪਰ ਇਹ ਨਹੀਂ ਦੱਸਦਾ ਕਿ ਦਿੱਲੀ ਵਿੱਚ ਕੇਵਲ ਤੇ ਕੇਵਲ 264 ਹੀ ਕਿਸਾਨ ਹਨ। ਸ. ਮਜੀਠੀਆ ਨੇ ਆਮ ਆਦਮੀ ਪਾਰਟੀ ਨੂੰ ਗੱਪੀਆਂ ਦੀ ਪਾਰਟੀ ਦੱਸਦਿਆਂ ਕਿਹਾ ਕਿ ਇਹ ਲੋਕ ਦਿੱਲੀ ਵਿੱਚ ਇੱਕ ਕਲੀਨਿਕ ਖੋਲ• ਕੇ ਹਜ਼ਾਰਾਂ ਕਲੀਨਿਕ ਖੋਲ•ਣ ਦੀਆਂ ਡੀਂਗਾਂ ਮਾਰ ਰਹੇ ਹਨ। ਉਨ•ਾਂ ਕਿਹਾ ਕਿ ਪੰਜਾਬ ਰਾਜ ਵਿੱਚ ਲੋਕ ਭਲਾਈ ਅਤੇ ਕਲਿਆਣਕਾਰੀ ਯੋਜਨਾਵਾਂ ਸ਼ੁਰੂ ਕਰਨ ਦਾ ਸਿਹਰਾ ਕੇਵਲ ਤੇ ਕੇਵਲ ਅਕਾਲੀ-ਭਾਜਪਾ ਸਰਕਾਰ ਨੂੰ ਹੀ ਜਾਂਦਾ ਹੈ, ਜਿਸਨੇ ਹਰੇਕ ਵਰਗ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ ਹੈ। ਉਨ•ਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ, ਆਟਾ-ਦਾਲ ਯੋਜਨਾ, ਬੁਢਾਪਾ ਪੈਨਸ਼ਨ ਯੋਜਨਾ ਆਦਿ ਦਾ ਜ਼ਿਕਰ ਕਰਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਨਾਂ ਸਕੀਮਾਂ ਦਾ ਲਾਭ ਲੈਣ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਢਾਈ ਲੱਖ ਨਵੇਂ ਟਿਊਬਵੈ¤ਲ ਕੁਨੈਕਸ਼ਨ ਦਿੱਤੇ ਜਾ ਰਹੇ ਹਨ। ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਉਮਰ ਕੈਦ ਤੇ 10 ਸਾਲ ਦੀ ਮਿਸਾਲੀ ਸਜਾਵਾਂ ਦੇਣ ਦੀ ਸ: ਬਾਦਲ ਵੱਲੋਂ ਕੀਤੀ ਗਈ ਨਵੀਂ ਵਿਵਸਥਾ ਦਾ ਸਵਾਗਤ ਕੀਤਾ।

Posted in: ਪੰਜਾਬ