ਸ੍ਰ ਸ਼ਾਮ ਸਿੰਘ ਸਿੱਖ ਪੰਥ ਦੇ ਇਨਸਾਈਕਲੋਪੀਡੀਆ ਸਨ- ਸਰਨਾ

By March 28, 2016 0 Comments


sham singhਅੰਮ੍ਰਿਤਸਰ 28 ਮਾਰਚ (ਜਸਬੀਰ ਸਿੰਘ) ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਬਾਨੀ ਪ੍ਰਧਾਨ ਸ੍ਰ ਸ਼ਾਮ ਸਿੰਘ ਦੇ ਸੱਚਖੰਡ ਪਿਆਨਾ ਕਰ ਜਾਣ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਬਾਬਾ ਸ਼ਾਮ ਸਿੰਘ ਸਿੱਖ ਕੌਮ ਦੇ ਅਜਿਹੇ ਇਨਸਾਈਕਲੋਪੀਡੀਆ ਸਨ ਜਿੰਨਾ ਨੂੰ ਬਹੁਤ ਸਾਰਾ ਸਿੱਖ ਪੰਥ ਦਾ ਇਤਿਹਾਸ ਜ਼ਬਾਨੀ ਯਾਦ ਸੀ ਤੇ ਉਹਨਾਂ ਨੇ ਸਿੱਖ ਗੁਰਧਾਮਾਂ ਦੇ ਵਿਕਾਸ ਦੀ ਅਹਿਮ ਕਾਰ ਸੇਵਾ ਆਪਣੇ ਕਾਰਜਕਾਲ ਦੌਰਾਨ ਕੀਤੀ।
ਜਾਰੀ ਇੱਕ ਬਿਆਨ ਰਾਹੀ ਸ੍ਰ ੁਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਾਬਾ ਸ਼ਾਮ ਸਿੰਘ ਦੇ ਇਸ ਫਾਨੀ ੰਸੰਸਾਰ ਤੋ ਚਲੇ ਜਾਣ ਨਾਲ ਸਿੱਖ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਜਿਸ ਨੂੰ ਭਵਿੱਖ ਵਿੱਚ ਪੂਰੇ ਕੀਤੇ ਜਾਣ ਆਸਾਨ ਨਹੀ ਹੋਵੇਗਾ ਪਰ ਘੱਲੇ ਆਵੇ ਨਾਨਕਾ ਸੱਦੇ ਉਠੀ ਜਾਇ ਦੇ ਮਹਾਂਵਾਕ ਅਨੁਸਾਰ ਇਸ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਹੀ ਪਵੇਗਾ। ਉਹਨਾਂ ਕਿਹਾ ਕਿ ਬਾਬਾ ਸ਼ਾਮ ਸਿੰਘ ਨੂੰ ਸਿੱਖ ਇਤਿਹਾਸ ਜ਼ੁਬਾਨੀ ਯਾਦ ਸੀ ਤੇ ਉਹ ਕਈ ਅਜਿਹੀਆ ਯਾਦਾਂ ਵੀ ਆਪਣੇ ਸੀਨੇ ਵਿੱਚ ਸਮੋਈ ਬੈਠੇ ਸਨ ਜਿਹਨਾਂ ਤੋਂ ਵਿਦਵਾਨਾਂ ਤੋ ਅੱਜ ਵੀ ਅਛੂਤੇ ਹਨ। ਉਹਨਾਂ ਕਿਹਾ ਕਿ ਬਾਬਾ ਸ਼ਾਮ ਸਿੰਘ ਨੂੰ ਜੇਕਰ ਸਿੱਖ ਪੰਥ ਤੇ ਸਿੱਖ ਗੁਰਧਾਮਾਂ ਦਾ ਇਨਸਾਈਕਲੋਪੀਡੀਆ ਕਹਿ ਲਿਆ ਜਾਵੇ ਤਾਂ ਕੋਈ ਅੱਤਕਥਨੀ ਨਹੀ ਹੋਵੇਗੀ। ਉਹਨਾਂ ਕਿਹਾ ਕਿ ਬਾਬਾ ਸ਼ਾਮ ਸਿੰਘ ਨੇ ਪਾਕਿਸਤਾਨ ਸਰਕਾਰ ਤੇ ਔਕਾਬ ਬੋਰਡ ਨਾਲ ਮਿਲ ਤੇ ਜਿਸ ਤਰੀਕੇ ਨਾਲ ਸਿੱਖ ਗੁਰੂਧਾਮਾਂ ਦਾ ਵਿਕਾਸ ਜਾਦੂਮਈ ਤਰੀਕੇ ਨਾਲ ਕੀਤਾ ਉਸ ਦੀ ਮਿਸਾਲ ਹੋਰ ਕਿਧਰੇ ਨਹੀ ਮਿਲਦੀ। ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਉਹ ਭਾਂਵੇ ਉਹਨਾਂ ਦੇ ਸੰਸਕਾਰ ਮੌਕੇ ਤਾਂ ਨਹੀ ਪਹੁੰਚ ਸਕੇ ਪਰ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।