ਸ਼ਿਵ ਸੈਨਾ ਦੀ ਗੁੰਡਾਗਰਦੀ ਰੋਕੇ ਪੰਜਾਬ ਸਰਕਾਰ:ਗਿ:ਮੱਲ ਸਿੰਘ

By March 26, 2016 0 Comments


ਸ਼ਿਵ ਸੈਨਾ ਵਲੋ ਸਿੱਖ ਦੀ ਕੁੱਟਮਾਰ ਦਾ ਮਾਮਲਾ ਭਖਿਆ
ਸ਼ਿਵ ਸੈਨਾ ਦੀ ਗੁੰਡਾਗਰਦੀ ਰੋਕੇ ਪੰਜਾਬ ਸਰਕਾਰ:ਗਿ:ਮੱਲ ਸਿੰਘ
ਸਿੱਖ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ
ਸਿੱਖ ਇੱਟ ਦਾ ਜੁਆਬ ਪੱਥਰ ਨਾਲ ਦੇਣਾ ਜਾਣਦੇ ਹਨ:ਗਿ:ਮੱਲ ਸਿੰਘ
mal singh
ਸੁਰਿੰਦਰ ਸਿੰਘ ਸੋਨੀ, ਸ਼੍ਰੀ ਅਨੰਦਪੁਰ ਸਾਹਿਬ
ਬੀਤੇ ਕੱਲ ਸ਼ਿਵ ਸੈਨਾ ਵਲੋਂ ਇਕ ਸਿੱਖ ਨਾਲ ਕੀਤੀ ਗਈ ਕੁੱਟਮਾਰ ਦਾ ਗਿ:ਮੱਲ ਸਿੰਘ ਨੇ ਸਖਤ ਨੋਟਿਸ ਲੈਦਿਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼ਿਵ ਸੈਨਾ ਆਪਣੀਆਂ ਹਰਕਤਾਂ ਤੋ ਬਾਜ ਆ ਜਾਵੇ ਨਹੀ ਤਾਂ ਸਿੱਖ ਇੱਟ ਦਾ ਜੁਆਬ ਪੱਥਰ ਨਾਲ ਦੇਣਾ ਜਾਣਦੇ ਹਨ। ਉਨਾਂ• ਕਿਹਾ ਕਿ ਇਹ ਬਹੁਤ ਹੀ ਗੰਭੀਰ ਘਟਨਾ ਹੈ ਕਿ ਇਕ ਸਿੱਖ ਤੇ ਸ਼ਿਵ ਸੈਨਾ ਦੇ ਗੁੰਡਿਆਂ ਨੇ ਹਮਲਾ ਕਰਕੇ ਉਸ ਨਾਲ ਕੁੱਟਮਾਰ ਕੀਤੀ ਤੇ ਉਸਨੂੰ ਸਖਤ ਜਖਮੀ ਕਰ ਦਿਤਾ। ਉਨਾਂ• ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਸ਼ਿਵ ਸੈਨਾ ਦੀ ਗੁੰਡਾਗਰਦੀ ਰੋਕੇ ਤੇ ਇਨਾਂ• ਤੇ ਲਗਾਮ ਪਾਵੇ। ਉਨਾਂ• ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸ਼ਿਵ ਸੈਨਾ ਦੇ ਆਗੂ ਦੀ ਸੜਕ ਹਾਦਸੇ ਵਿਚ ਮੋਤ ਹੋ ਗਈ ਤੇ ਇਨਾਂ• ਨੇ ਸਿੱਖਾਂ ਖਿਲਾਫ ਭੱਦੀ ਸ਼ਬਦਾਵਲੀ ਵਰਤਣੀ ਅਰੰਭ ਕਰ ਦਿਤੀ ਤੇ ਸਿੱਖਾਂ ਨਾਲ ਮਾੜਾ ਸਲੂਕ ਕਰਨ ਲਗ ਪਏ। ਜਦੋ ਕਿ ਇਸ ਘਟਨਾ ਦਾ ਸਿੱਖਾਂ ਨਾਲ ਦੂਰ ਦਾ ਵੀ ਕੋਈ ਸਬੰਧ ਨਹੀ। ਉਨਾਂ ਕਿਹਾ ਕਿ ਇਕ ਅਮਿੰ੍ਰਤਧਾਰੀ ਗੁਰਸਿੱਖ ਦੀ ਦਸਤਾਰ ਉਤਾਰੀ ਗਈ, ਕੇਸਾਂ ਨੂੰ ਪੁਟਿਆ ਗਿਆ ਤੇ ਗੰਦੀ ਸ਼ਬਦਾਵਲੀ ਵਰਤੀ ਗਈ ਜੋ ਕਿਸੇ ਗੰਭੀਰ ਸਾਜਿਸ਼ ਵੱਲ ਇਸ਼ਾਰਾ ਕਰਦੀ ਹੈ। ਉਨਾਂ• ਕਿਹਾ ਕਿ ਜਦੋ ਪੁਲਿਸ ਨੇ ਸਿੱਖ ਨੂੰ ਸ਼ਿਵ ਸੈਨਾ ਦੇ ਗੁੰਡਿਆਂ ਕੋਲੋ ਛੁਡਵਾ ਕੇ ਬੱਸ ਵਿਚ ਬਿਠਾ ਦਿਤਾ ਤਾਂ ਸ਼ਿਵ ਸੈਨਾ ਵਾਲਿਆਂ ਬੱਸ ਵਿਚ ਜਾ ਕੇ ਦੁਬਾਰ ਸਿੱਖ ਦੀ ਮਾਰ ਕੁੱਟ ਕੀਤੀ ਗਈ ਜੋ ਬੇਹੱਦ ਮਾੜੀ ਅਤੇ ਅਸਿਹਹੀਣ ਗੱਲ ਹੈ। ਗਿ:ਮੱਲ ਸਿੰਘ ਨੇ ਪ੍ਰਸ਼ਾਸ਼ਨ ਨੂੰ ਕਿਹਾ ਕਿ ਸਿੱਖ ਤੇ ਹਮਲਾ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਉਨਾਂ• ਨੂੰ ਸਖਤ ਸਜਾ ਦਿਤੀ ਜਾਵੇ ਤਾਂ ਕਿ ਪੰਜਾਬ ਦੇ ਅਮਨ ਅਮਾਨ ਤੇ ਸ਼ਾਂਤੀ ਭੰਗ ਕਰਨ ਦਾ ਕੋਈ ਹੀਆ ਨਾ ਕਰ ਸਕੇ। ਜਥੇਦਾਰ ਨੇ ਕਿਹਾ ਸਿੱਖ ਅਮਨ ਪਸੰਦ ਹਨ ਤੇ ਕਦੇ ਵੀ ਕਿਸੇ ਨਾਲ ਧੱਕਾ ਨਹੀ ਕਰਦੇ ਪਰ ਇਹ ਅਤ ਅਫਸੋਸ ਦੀ ਗੱਲ ਹੈ ਕਿ ਪੰਜਾਬ ਵਿਚ ਹੀ ਸਿੱਖਾਂ ਤੇ ਹਮਲਾ ਕਰਕੇ ਉਨਾ• ਵਿਚ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸਮੁੱਚੇ ਦੇਸ਼ ਲਈ ਘਾਤਕ ਹੈ। ਉਨਾਂ• ਕਿਹਾ ਕਿ ਸ਼ਿਵ ਸੈਨਾ ਵਾਲੇ ਪਹਿਲਾਂ ਵੀ ਬਗੈਰ ਕਿਸੇ ਗੱਲ ਤੋ ਸਿੱਖ ਆਗੂਆਂ ਖਿਲਾਫ ਜਹਿਰ ਉਗਲਦੇ ਰਹਿੰਦੇ ਹਨ ਤੇ ਹਮੇਸ਼ਾਂ ਸਿੱਖਾਂ ਦੇ ਖਿਲਾਫ ਭੜਕਾਊੁ ਗੱਲਾਂ ਕਰਕੇ ਮਾਹੋਲ ਖਰਾਬ ਕਰਨ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਨ ਪਰ ਬੀਤੇ ਕੱਲ ਤਾਂ ਉਨਾਂ• ਆਪਣੀ ਹੱਦ ਪਾਰ ਕਰਕੇ ਇਕ ਸਿੱਖ ਦੀ ਭਾਰੀ ਕੁੱਟਮਾਰ ਕੀਤੀ ਜੋ ਗਹਿਰੀ ਚਿੰਤਾ ਦਾ ਵਿਸ਼ਾ ਹੈ। ਉਨਾਂ• ਕਿਹਾ ਕਿ ਉਹ ਇਸ ਸਬੰਧੀ ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ ਤੇ ਪੰਥਕ ਜਥੇਬੰਦੀਆਂ ਦੇ ਮੁਖੀਆਂ ਨਾਲ ਵਿਚਾਰ ਕਰਨਗੇ ਤੇ ਅਗਲੇਰੀ ਕਾਰਵਾਈ ਕਰਨ ਲਈ ਯਤਨ ਕਰਨਗੇ।