ਸਿੱਖ ਪੰਥ ਵਿੱਚ ਭਾੜੇ ਦੇ ਵਿਅਹ ਦੀ ਕੋਈ ਪਰੰਪਰਾ ਨਹੀ- ਪੰਜ ਪਿਆਰੇ

By March 22, 2016 0 Comments


ਅੰਮ੍ਰਿਤਸਰ 22 ਮਾਰਚ (ਜਸਬੀਰ ਸਿੰਘ ਪੱਟੀ) ਬੀਤੇ ਦਿਨੀ ਪੈਸੇ ਲੈ ਕੇ ਸ਼ਾਂਦੀਆ ਕਰਾਉਣ ਵਾਲੇ ਇੱਕ ਅਖੌਤੀ ਡੇਰੇ ਦਾ ਪਰਦਾਫਾਸ਼ ਕਰਨ ਵਾਲੀ ਸ੍ਰ੍ਰੀ ਗੁਰੂ ਗ੍ਰੰਥ ਸਤਿਕਾਰ ਕਮੇਟੀ ਦੀ ਸ਼ਲਾਘਾ ਕਰਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਪੰਜ ਪਿਆਰਿਆ ਦੇ ਜੱਥੇ ਨੇ ਕਿਹਾ ਕਿ ਸਿੱਖ ਪੰਥ ਵਿੱਚ ਪੈਸੇ ਲੈ ਕੇ ਵਿਆਹ ਕਰਨ ਦੀ ਕੋਈ ਪਰੰਪਰਾ ਨਹੀ ਹੈ ਤੇ ਚੌਥੇ ਪਾਤਸ਼ਾਹ ਸ੍ਰੀ ਰਾਮਦਾਸ ਜੀ ਨੇ ਸਿਰਫ ਇਹਨਾਂ ਬ੍ਰਾਹਮਣਾਵਦੀ ਰੀਤਾਂ ਨੂੰ ਠੱਲ ਪਾਉਣ ਲਈ ਹੀ ਚਾਰ ਲਾਵਾਂ ਦੇ ਪਾਠ ਦਾ ਉਚਾਰਨ ਕੀਤਾ ਹੈ।

ਜਾਰੀ ਇੱਕ ਬਿਆਨ ਰਾਹੀ ਪੰਜ ਪਿਆਰਿਆ ਵਿੱਚ ਸ਼ਾਮਲ ਭਾਈ ਸਤਿਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਝੰਜੀਆ, ਭਾਈ ਮੰਗਲ ਸਿੰਘ ਤੇ ਭਾਈ ਤਰਲੋਕ ਸਿੰਘ ਨੇ ਕਿਹਾ ਕਿ ਸਿੱਖ ਪੰਥ ਵਿੱਚ ਪੈਸੇ ਲੈ ਕੇ ਲਾਵਾਂ ਕਰਾਉਣ ਦਾ ਕੋਈ ਸੰਕਲਪ ਨਹੀ ਹੈ ਅਤੇ ਗੁਰਬਾਣੀ ਵੀ ਇਸ ਸਬੰਧੀ ਸੇਧਤ ਕਰਦੀ ਹੈ ਕਿ, ” ਲੈ ਭਾੜਿ ਕਰੇ ਵਿਆਹੁ £ ਕਢਿ ਕਾਗਲ ਦਸੇ ਰਾਹੁ£” ਅਤੇ ਕੋਈ ਵੀ ਵਿਅਕਤੀ ਲਾਵਾਂ ਪੈਸੇ ਲੈ ਕੇ ਨਹੀ ਕਰਵਾ ਸਕਦਾ। ਉਹਨਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਅਜਿਹਾ ਕਿਸੇ ਵੀ ਡੇਰੇ ਜਾਂ ਗੁਰੂਦੁਆਰੇ ਵਿੱਚ ਕਰਦਾ ਹੈ ਉਹ ਪੂਰੀ ਤਰ•ਾ ਸਜ਼ਾ ਦਾ ਹੱਕਦਾਰ ਹੈ ਅਤੇ ਇਸ ਦਾ ਨੋਟਿਸ ਲੋੜ ਪੈਣ ਤੇ ਪੰਜ ਪਿਆਰੇ ਆਪਣੇ ਪੱਧਰ ‘ਤੇ ਵੀ ਲੈਣਗੇ। ਉਹਨਾਂ ਕਿਹਾ ਕਿ ਉਦਾਸੀ ਤੇ ਨਿਰਮਲੇ ਸੰਤਾਂ ਦੇ ਡੇਰੇ ਵੀ ਪੰਥ ਦਾ ਇੱਕ ਹਿੱਸਾ ਹਨ ਤੇ ਉਹਨਾਂ ਨੂੰ ਵੀ ਅਪੀਲ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹਰ ਡੇਰੇ ਵਿੱਚ ਲਾਗੂ ਕਰਕੇ ਪੰਥ ਸਮੱਰਪਿੱਤ ਹੋਣ ਦਾ ਸਬੂਤ ਦੇਣ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣਾ ਹਰੇਕ ਨਾਨਕ ਨਾਮ ਲੇਵਾ ਸਿੱਖ ਦੀ ਨੈਤਿਕ ਜਿੰਮੇਵਾਰੀ ਹੈ ਅਤੇ ਜਿਥੇ ਕੋਈ ਉਲੰਘਣਾ ਕਰਦਾ ਉਸ ਨੂੰ ਨਿੱਜੀ ਤੌਰ ਜਾਂ ਜਥੇਬੰਦਕ ਤੌਰ ‘ਤੇ ਰੋਕਿਆ ਜਾਵੇ।

ਹੋਲੀ ਦੇ ਤਿਉਹਾਰ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਹੋਲੀ ਨਾਲ ਸਿੱਖ ਧਰਮ ਦਾ ਕੋਈ ਸਬੰਧ ਨਹੀ ਹੈ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਜੱਥਿਆ ਵਿੱਚ ਮਸਨੂਈ ਜੰਗਾਂ ਕਰਵਾ ਕੇ ਹੌਲੇ ਮਹੱਲੇ ਦੀ ਰਵਾਇਤ ਜਰੂਰ ਆਪਣੇ ਪੱਧਰ ਤੇ ਸ਼ੁਰੂ ਕੀਤੀ ਸੀ ਤਾਂ ਕਿ ਦੁਸ਼ਮਣ ਦਾ ਲੋੜ ਪੈਣ ਤੇ ਜੰਗੀ ਸਾਜੋ ਸਮਾਨ ਨਾਲ ਮੁਕਾਬਲਾ ਕੀਤਾ ਜਾ ਸਕੇ ਅਤੇ ਉਸ ਦਿਨ ਤੋ ਹੀ ਸਿੱਖ ਹੋਲੇ ਮਹੱਲੇ ਦਾ ਤਿਉਹਾਰ ਵੱਡੀ ਪੱਧਰ ਤੇ ਮਨਾਉਦੇ ਆ ਰਹੇ ਹਨ।
ਸ਼੍ਰੋਮਣੀ ਕਮੇਟੀ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ ਤੇ ਆਪਹੁਦਰੇਪਨ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਕੁਰਬਾਨੀਆ ਕਰਕੇ ਹਾਸਲ ਕੀਤੀ ਗਈ ਨੌਨਿਹਾਲ ਜਥੇਬੰਦੀ ਹੈ ਜਿਸ ਉਪਰ ਅੱਜ ਉਹਨਾਂ ਢੌਗੀ, ਪਾਖੰਡੀ ਤੇ ਰਿਸ਼ਵਤਖੌਰਾਂ ਦਾ ਕਬਜ਼ਾ ਹੈ ਜੋ ਨਾ ਗੁਰੂ ਗ੍ਰੰਥ ਤੇ ਨਾ ਹੀ ਗੁਰੂ ਪੰਥ ਨੂੰ ਉਹ ਸਮੱਰਪਿੱਤ ਹਨ। ਉਹਨਾਂ ਕਿਹਾ ਕਿ ਇਸ ਸੰਸਥਾ ਤੋ ਅਜਿਹੇ ਲੋਕਾਂ ਦਾ ਕਬਜ਼ਾ ਖਤਮ ਕਰਨ ਲਈ ਪੰਥਕ ਧਿਰਾਂ ਨੂੰ ਸੇਵਾ ਦੀ ਜਿੰਮੇਵਾਰੀ ਸੋਂਪਣ ਲਈ ਆਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਇੱਕ ਮੰਚ ਬਣਾ ਕੇ ਲੜੀਆ ਜਾਣੀਆ ਚਾਹੀਦੀਆ ਹਨ। ਉਹਨਾਂ ਕਿਹਾ ਕਿ ਸਮਾਂ ਆਉਣ ਤੇ ਪੰਜ ਪਿਆਰਿਆ ਦਾ ਜੱਥਾ ਵੀ ਸਾਰੀਆ ਪੰਥਕ ਧਿਰਾਂ ਨੂੰ ਏਕਤਾ ਦੇ ਸੂਤਰ ਵਿੱਚ ਪਰੌਣ ਲਈ ਆਪਣੀ ਭੂਮਿਕਾ ਨਿਭਾਏਗਾ ਤੇ ਏਕਤਾ ਲਈ ਹਰ ਪ੍ਰਕਾਰ ਦਾ ਯਤਨ ਕੀਤਾ ਜਾਵੇਗਾ।