ਭਾਈ ਬਲਦੇਵ ਸਿੰਘ ਵਡਾਲਾ ਨੂੰ ਕੀਤਾ ਜਾ ਸਕਦਾ ਹੈ ਬਰਖਾਸਤ

By March 21, 2016 0 Comments


wadalaਅੰਮ੍ਰਿਤਸਰ 21 ਮਾਰਚ (ਜਸਬੀਰ ਸਿੰਘ ਪੱਟੀ) ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨਾਕਸ ਪ੍ਰਬੰਧਾਂ ਅਤੇ ਘੱਪਲਆਿ ਨੂੰ ਲੈ ਕੇ ਹਮੇਸ਼ਾਂ ਹੀ ਚਰਚਾ ਦਾ ਵਿਸ਼ਾ ਰਹਿੰਦੀ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਫਤਹਿਗੜ• ਸਾਹਿਬ ਵਿਖੇ ਕਰੋੜਾਂ ਦੀ ਜ਼ਮੀਨ ਖਰੀਦਣ ਦਾ ਨਵਾਂ ਮਨਸੂਬਾ ਬਣਾ ਰਹੀ ਹੈ ਜਦ ਕਿ ਜ਼ਮੀਨ ਖਰੀਦ ਸਬ ਕਮੇਟੀ ਵਿੱਚ ਸ਼ਾਮਲ ਵਿਰੋਧੀ ਧਿਰ ਦੇ ਮੈਂਬਰ ਭਜਨ ਸਿੰਘ ਸ਼ੇਰਗਿੱਲ ਨੇ ਮਤੇ ਤੇ ਦਸਤਖਤ ਕਰਨ ਤੋ ਇਨਕਾਰ ਕਰਦਿਆ ਕਿਹਾ ਕਿ ਉਹ ਗੁਰੂ ਘਰ ਦੀ ਹੋ ਰਹੀ ਲੁੱਟ ਦੇ ਪਾਤਰ ਨਹੀ ਬਣਨਗੇ।
ਕੇਂਦਰ ਸਰਕਾਰ ਵੱਲੋ ਰਾਜ ਸਭਾ ਵਿੱਚ ਸਹਿਜਧਾਰੀ ਮੁੱਦੇ ਨੂੰ ਲੈ ਕੇ ਗੁਰੂਦੁਆਰਾ ਐਕਟ 1925 ਵਿੱਚ ਤਰਮੀਮ ਕਰ ਲੈ ਜਾਣ ਤੋ ਬਾਅਦ ਇਹ ਲੱਗਪੱਗ ਸਪੱਸ਼ਟ ਹੋ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਦਾ ਹਾਊਸ ਕਿਸੇ ਵੇਲੇ ਵੀ ਬਹਾਲ ਹੋ ਸਕਦਾ ਹੈ ਜਿਹੜਾ ਸ਼੍ਰੋਮਣੀ ਕਮੇਟੀ ਪਰਧਾਨ ਸ੍ਰ ਅਵਤਾਰ ਸਿੰਘ ਮੱਕੜ ਦੀ 10 ਸਾਲ ਪੁਰਾਣੀ ਪ੍ਰਧਾਨਗੀ ਦੀ ਚੜੀ ਗੁੱਡੀ ਦਾ ਕਾਂਟਾ ਬੋ ਕਰ ਸਕਦਾ ਹੈ। ਅਜਿਹੇ ਨਾਜ਼ੁਕ ਸਮੇਂ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਸਮੇਤ ਅੱਠ ਮੈਬਰੀ ਸਬ ਕਮੇਟੀ ਨੇ ਫਤਹਿਗੜ• ਸਾਹਿਬ ਵਿਖੇ ਸੌ ਏਕੜ ਦੇ ਕਰੀਬ ਜ਼ਮੀਨ ਖਰੀਦਣ ਦਾ ਫੈਸਲਾ ਕੀਤਾ ਹੈ। ਇਸ ਤੋ ਪਹਿਲਾਂ ਗੁਰੂਦੁਆਰਾ ਫਤਹਿਗੜ੍ਰ ਸਾਹਿਬ ਦੀ ਜ਼ਮੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਨੂੰ ਦੇ ਦਿੱਤੀ ਗਈ ਜਾਂ ਫਿਰ ਅਕਾਲੀਆ ਆਗੂਆ ਨੇ ਕਬਜ਼ੇ ਕੀਤੇ ਹੋਏ ਹਨ।
ਹੋਰ ਸਕੂਲ ਤੇ ਕਾਲਜ ਖੋਹਲਣ ਦਾ ਬਹਾਨਾ ਬਣਾ ਕੇ ਜ਼ਮੀਨ ਖਰੀਦੀ ਜਾ ਰਹੀ ਹੈ ਅਤੇ ਪਹਿਲੀ ਜਿਸ ਜ਼ਮੀਨ ਖਰੀਦ੍ਵ ਦਾ ਫੈਸਲਾ ਕੀਤਾ ਗਿਆ ਸੀ ਉਸ ਦੀ ਕੀਮਤ 24 ਲੱਖ ਰੁਪਏ ਏਕੜ ਸੀ ਪਰ ਹੁਣ ਨਵੀ ਜ਼ਮੀਨ ਖਰੀਦਣ ਲਈ 48 ਲੱਖ ਦਾ ਸੌਦਾ ਕੀਤਾ ਜਾ ਰਿਹਾ ਹੈ ਜਿਹੜਾ ਕਈ ਪ੍ਰਕਾਰ ਦੇ ਸ਼ੰਕੇ ਪ੍ਰਗਟ ਕਰਦਾ ਹੈ। ਗੁਰੂਦੁਆਰਾ ਫਤਹਿਗੜ• ਸਾਹਿਬ ਕੋਲ ਜ਼ਮੀਨ ਖਰੀਦਣ ਲਈ ਇੰਨੀ ਵੱਡੀ ਰਕਮ ਨਹੀ ਹੈ ਅਤੇ ਹੁਣ ਲਾਗਲੇ ਗੁਰਦੁਆਰਿਆ ਕੋਲੋ ਕਰਜ਼ੇ ਦੇ ਰੂਪ ਵਿੱਚ ਮਾਇਆ ਲੈ ਕੇ ਜ਼ਮੀਨ ਖਰੀਦਣ ਦਾ ਮਤਾ ਪਕਾਇਆ ਜਾ ਰਿਹਾ ਹੈ । ਭਲਕੇ 22 ਮਾਰਚ ਨੂੰ ਹੋਣ ਵਾਲੀ ਕਾਰਜਕਰਨੀ ਕਮੇਟੀ ਵਿੱਚ ਕਰੋੜਾਂ ਦੀ ਜ਼ਮੀਨ ਖਰੀਦਣ ਦੇ ਫੈਸਲੇ ‘ਤੇ ਮੋਹਰ ਵੀ ਲਗਾਈ ਜਾ ਸਕਦੀ ਹੈ ਜਦ ਕਿ ਜ਼ਮੀਨ ਖਰੀਦਣ ਤੋ ਪਹਿਲਾਂ ਨਿਯਮਾਂ ਅਨੁਸਾਰ ਟੈਂਡਰ ਭਰੇ ਜਾਣੇ ਜਰੂਰੀ ਹੁੰਦੇ ਹਨ।
ਸ਼੍ਰੋਮਣੀ ਕਮੇਟੀ ਦੇ ਇੱਕ ਸਾਬਕਾ ਸਕੱਤਰ ਨੇ ਕਿਹਾ ਕਿ ਮੱਕੜ ਦੀ ਪ੍ਰਧਾਨਗੀ ਹੇਠ ਸੁਪਰੀਮ ਕੋਰਟ ਨੇ ਸਿਰਫ ਕੰਮ ਚਲਾਉ ਕਮੇਟੀ ਬਣਾਈ ਹੈ ਤੇ ਇਸ ਨੂੰ ਕਰੋੜਾਂ ਦੇ ਸੌਦੇ ਕਰਨ ਦਾ ਕੋਈ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਆਪਣੀ ਵੀਹ ਹਜ਼ਾਰ ਏਕੜ ਜ਼ਮੀਨ ਹੈ ਅਤੇ ਹੋਰ ਜ਼ਮੀਨ ਖਰੀਦਣ ਦੀ ਲੋੜ ਨਹੀ ਹੈ। ਉਹਨਾਂ ਕਿਹਾ ਕਿ ਜੇਕਰ ਸਕੂਲ ਕਾਲਜ ਬਣਾਉਣੇ ਹਨ ਤਾਂ ਉਸ ਜ਼ਮੀਨ ਤੇ ਹੀ ਬਣਾਏ ਜਾ ਸਕਦੇ ਹਨ ਪਰ ਇਹ ਕਥਿਤ ਤੌਰ ਤੇ ਘੱਪਲਾ ਹੀ ਹੋ ਸਕਦਾ ਹੈ। ਉਹਨਾਂ ਕਿਹਾ ਕਿ ਉਹ ਪੂਰੀ ਜਾਣਕਾਰੀ ਲੈ ਕੇ ਲੋੜ ਪਈ ਤਾਂ ਇਸ ਸੌਦੇ ਦੇ ਖਿਲਾਫ ਅਦਾਲਤ ਵਿੱਚ ਜਾ ਕੇ ਰੋਕ ਲਗਾਉਣਗੇ।
ਇਸੇ ਤਰ•ਾ ਇਹ ਵੀ ਜਾਣਕਾਰੀ ਮਿਲੀ ਹੈ ਕਿ ਭਲਕੇ ਹੋਣ ਵਾਲੀ ਮੀਟਿੰਗ ਵਿੱਚ 31 ਮਾਰਚ ਨੂੰ ਸ਼੍ਰੋਮਣੀ ਕਮੇਟੀ ਦਾ ਸਲਾਨਾ ਬੱਜਟ 2016-17 ਪਾਸ ਕਰਨ ਬਾਰੇ ਵੀ ਫੈਸਲਾ ਲਿਆ ਜਾਵੇਗਾ ਤੇ ਪੰਜ ਪਿਆਰਿਆ ਤੋ ਬਾਅਦ ਸ਼੍ਰੋਮਣੀ ਕਮੇਟੀ ਦੇ ਪਰਧਾਨ ਤੇ ਪੰਜਾਬ ਸਰਕਾਰ ਨੂੰ ਪਾਣੀ ਪੀ ਪੀ ਕੇ ਕੋਸਣ ਵਾਲੇ ਹਜੂਰੀ ਰਾਗੀ ਤੇ ਸਿੱਖ ਸਦਭਾਵਨਾ ਦਲ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਵਡਾਲਾ ਦੀਆ ਸੇਵਾਵਾਂ ਖਤਮ ਕਰਨ ਦੇ ਵੀ ਚਰਚੇ ਵੀ ਪਾਏ ਜਾ ਰਹੇ ਹਨ। ਭਾਈ ਵਡਾਲਾ ਨੇ ਕਿਹਾ ਕਿ ਉਹ ਗੁਰੂ ਘਰ ਦੇ ਸੇਵਕ ਹਨ ਤੇ ਸੇਵਾ ਜਾਰੀ ਰੱਖਣਗੇ ਪਰ ਉਹ ਬਾਦਲ ਦੀਆ ਮੂਰਤੀਆ ਅੱਗੇ ਵੀ ਝੁਕਣਗੇ ਨਹੀ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਨੌਕਰੀ ਤੋ ਬਰਖਾਸਤ ਕਰ ਸਕਦੀ ਹੈ ਪਰ ਗੁਰੂ ਘਰ ਵਿਖੇ ਸੇਵਾ ਕਰਨ ਤੋ ਨਹੀ ਰੋਕ ਸਕਦੀ। ਵਰਨਣਯੋਗ ਹੈ ਕਿ ਭਾਈ ਵਡਾਲਾ ਨੇ ਸ਼੍ਰੋਮਣੀ ਕਮੇਟੀ ਵੱਲੋ ਦੇਸ਼ ਦਾ ਸਭ ਤੋਂ ਮਹਿੰਗਾ ਮੁਲਾਜ਼ਮ ਤਿੰਨ ਲੱਖ ਮਹੀਨੇ ਤਨਖਾਹ ਤੇ ਰੱਖੇ ਜਾਣ ਦਾ ਜੰਗੀ ਪੱਧਰ ਤੇ ਵਿਰੋਧ ਕੀਤਾ ਸੀ ਤੇ ਧਰਨੇ ਮੁਜਾਹਰੇ ਕਰਨ ਤੇ ਇਲਾਵਾ ਉਹਨਾਂ ਨੇ ਮੁੱ੍ਰਖ ਸਕੱਤਰ ਦੀ ਨਿਯੁਕਤੀ ਨੂੰ ਪੰਜਾਬ ਐੰਡ ਹਰਿਆਣਾ ਹਾਈਕੋਰਟ ਵਿੱਚ ਚੁਨੌਤੀ ਵੀ ਦਿੱਤੀ ਹੋਈ ਹੈ ਜਿਸ ਦੀ ਅਗਲੀ ਸੁਣਵਾਈ 2 ਅਪ੍ਰੈਲ 2016 ਨੂੰ ਹੋਵੇਗੀ। ਇਸੇ ਤਰ•ਾ ਭਾਈ ਵਡਾਲਾ ਵੱਲੋ 22 ਮਾਰਚ ਨੂੰ ਇੱਕ ਪ੍ਰੋਗਰਾਮ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੱਖਿਆ ਗਿਆ ਹੈ ਜਿਥੇ ਗੁਰਮਤਿ ਦੀਆ ਵਿਚਾਰਾਂ ਸਾਂਝੀਆ ਕਰਨ ਤੋ ਇਲਾਵਾ ਬੁਲਾਰੇ ਸਰਕਾਰ ਤੇ ਸ਼ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਦਾ ਕੱਚਾ ਚਿੱਠਾ ਵੀ ਜੱਗ ਜ਼ਾਹਿਰ ਕਰਨਗੇ।