ਮੱਕੜ ਤੇ ਜਥੇਦਾਰਾਂ ਦੀਆ ਗੱਡੀਆ ਵਿੱਚ ਵੀ ਸੀ.ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ

By March 18, 2016 0 Comments


makkar and harcharanਅੰਮ੍ਰਿਤਸਰ 18 ਮਾਰਚ (ਜਸਬੀਰ ਸਿੰਘ ਪੱਟੀ) ਜਿਲ•ੇ ਦੇ ਪਿੰਡ ਥੋਥੀਆ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਕਰਵਾਏ ਗਏ ਪਸ਼ਚਾਤਾਪ ਸਮਾਗਮ ਦੌਰਾਨ ਅਖੰਡ ਪਾਠ ਦੇ ਭੋਗ ਉਪਰੰਤ ਸਿੱਖ ਸਦਭਾਵਨਾ ਦਲ ਦੇ ਮੁੱਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸਰਕਾਰੀ ਸਾਜਿਸ਼ ਤਹਿਤ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਜਾ ਰਹੀ ਹੈ ਅਤੇ ਇਹਨਾਂ ਨੂੰ ਸਾਜਿਸ਼ਾਂ ‘ਤੇ ਰੋਕ ਲਗਾਉਣ ਲਈ ਸ਼੍ਰੋਮਣੀ ਕਮੇਟੀ ਤੇ ਪੰਜਾਬ ਦਾ ਨਿਜ਼ਾਮ ਬਦਲਣਾ ਬਹੁਤ ਜਰੂਰੀ ਹੈ।
ਪਿੰਡ ਥੋਥੀਆ ਵਿਖੇ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਸਿੱਖ ਸਦਭਾਵਨਾ ਦਲ ਦੇ ਮੁੱਖੀ ਭਾਈ ਬਲਦੇਵ ਸਿੰਘ ਵਡਾਲਾ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਤੇ ਸਿੱਧਾ ਨਿਸ਼ਾਨਾ ਸਾਧਦਿਆ ਕਿਹਾ ਕਿ ਸਿੱਖਾਂ ਦੀ ਅਜ਼ਾਦ ਸੰਸਥਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਸੇ ਵੀ ਵਿਅਕਤੀ ਜਾਂ ਹੋਰ ਸੰਸਥਾ ਦੀ ਕਠਪੁਤਲੀ ਨਹੀ ਹੋ ਸਕਦਾ ਪਰ ਅਫਸੋਸ ਕਿ ਅੱਜ ਮੱਕੜ ਬਾਦਲ ਪਰਿਵਾਰ ਦਾ ਗੁਲਾਮ ਬਣ ਕੇ ਉਹੀ ਕੰਮ ਕਰਦਾ ਹੈ ਜਿਹੜਾ ਹੁਕਮ ਚੰਡੀਗੜ• ਦੇ ਸਕੱਤਰੇਤ ਤੋ ਆਉਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਕੰਮ ਕਾਜ ਸੰਗਤਾਂ ਵੱਲੋ ਚੜਾਈ ਗਈ ਸ਼ਰਧਾ ਨਾਲ ਮਾਇਆ ਨਾਲ ਚਲਾਇਆ ਜਾਂਦਾ ਹੈ ਪਰ ਜਿਸ ਤਰੀਕੇ ਨਾਲ ਗੋਲਕ ਦੀ ਇਸ ਵੇਲੇ ਦੁਰਵਰਤੋ ਹੋ ਰਹੀ ਹੈ ਉਸ ਦੀ ਤੁਲਨਾ ਅਹਿਮਦ ਸ਼ਾਹ ਅਬਦਾਲੀ ਦੀ ਲੁੱਟ ਨਾਲ ਕਰ ਦਿੱਤੀ ਜਾਵੇ ਤਾਂ ਕੋਈ ਅੱਤਕਥਨੀ ਨਹੀ ਹੋਵੇਗੀ। ਉਹਨਾਂ ਕਿਹਾ ਕਿ ਅੱਜ ਦੇਸ਼ ਦਾ ਸਭ ਤੋ ਮਹਿੰਗਾ ਮੁਲਾਜ਼ਮ ਸ਼੍ਰੋਮਣੀ ਕਮੇਟੀ ਨੇ ਗੁਰੂਦੁਆਰਾ ਐਕਟ 1925 ਦੀ ਉਲੰਘਣਾ ਕਰਕੇ ਇੱਕ 65 ਸਾਲ ਦੀ ਉਮਰ ਨੂੰ ਵੀ ਪਾਰ ਕਰ ਚੁੱਕੇ ਵਿਅਕਤੀ ਨੂੰ ਤਿੰਨ ਲੱਖ ਮਹੀਨਾ ਤਨਖਾਹ ਤੇ ਹੋਰ ਭੱਤੇ ਅਦਾ ਕਰਕੇ ਲਗਾਇਆ ਹੈ ਜਦ ਕਿ ਇੰਨੀ ਤਨਖਾਹ ਤਾਂ ਹਿੰਦੋਸਤਾਨ ਦੇ ਰਾਸ਼ਟਰਪਤੀ ਵੀ ਨਹੀ ਮਿਲਦੀ। ਉਹਨਾਂ ਕਿਹਾ ਕਿ ਮੁੱਖ ਸਕੱਤਰ ਦੀ ਗੁਰੂਦੁਆਰਾ ਐਕਟ ਵਿੱਚ ਕੋਈ ਵੀ ਵਿਵਸਥਾ ਨਹੀ ਹੈ ਤੇ ਮੁੱਖ ਸਕੱਤਰ ਦੀ ਨਿਯੁਕਤੀ ਸਿਧਾਂਤਕ, ਕਨੂੰਨਨ ਤੇ ਨੈਤਿਕ ਤੌਰ ਤੇ ਵੀ ਪੂਰੀ ਤਰ•ਾ ਗਲਤ ਹੈ ਅਤੇ ਉਹਨਾਂ ਨੇ ਇਸ ਨਿਯੁਕਤੀ ਨੂੰ ਹਾਈਕੋਰਟ ਵਿੱਚ ਚੁਨੌਤੀ ਦਿੱਤੀ ਹੋਈ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਵਿੱਚ ਇਸ ਵਾਰੀ ਇਹ ਖਿਆਲ ਰੱਖਣਾ ਜਰੂਰੀ ਹੈ ਕਿ ਪ੍ਰਬੰਧਕ ਬਾਬਰ (ਬਾਦਲ) ਕੇ ਚੁਣਨੇ ਹਨ ਜਾਂ ਫਿਰ ਬਾਬੇ ਕੇ ( ਗੁਰੂ ਨੂੰ ਸਮੱਰਪਿੱਤ ਸੇਵਾਦਾਰ) ਚੁਣਨੇ ਹਨ ਅਤੇ ਇਹ ਫੈਸਲਾ ਕਰਨਾ ਹੁਣ ਸੰਗਤਾਂ ਦੇ ਹੱਥ ਵਿੱਚ ਹੈ। ਉਹਨਾਂ ਕਿਹਾ ਕਿ 22 ਮਾਰਚ ਸਮਾਗਮ ਵੱਡੀ ਪੱਧਰ ਤੇ ਕੀਤਾ ਜਾਵੇਗਾ ਅਤੇ ਇਸ ਸਮਾਗਮ ਵਿੱਚ ਦੇਸ਼ਾਂ ਵਿਦੇਸ਼ਾ ਤੋ ਸੰਗਤਾਂ ਸ਼ਾਮਲ ਹੋਣਗੀਆ। ਉਹਨਾਂ ਕਿਹਾ ਕਿ ਇਸ ਸਮਾਗਮ ਸਮੇਂ ਗੁਰੂਦੁਆਰਾ ਸੁਧਾਰ ਲਹਿਰ (ਦੂਸਰੀ) ਦਾ ਸ਼ੁਭ ਆਰੰਭ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਅੱਜ ਤਖਤਾਂ ਦੇ ਜਥੇਦਾਰ ਸੰਗਤਾਂ ਵੱਲੋ ਨਕਾਰੇ ਹੋਏ ਹਨ ਅਤੇ ਜਥੇਦਾਰ ਪੂਰੀ ਤਰ੍ਵਾ ਸੰਗਤਾਂ ਨਾਲੋ ਟੁੱਟ ਚੁੱਕੇ ਹਨ ਜਿਹਨਾਂ ਦਾ ਹੁਣ ਕੋਈ ਵੀ ਵਕਾਰ ਨਹੀ ਰਹਿ ਗਿਆ। ਇਸੇ ਤਰ੍ਵਾ ਮੱਕੜ ਨੂੰ ਆਪਣੇ ਬਚਾਉ ਲਈ ਵੱਡੀ ਸੁਰੱਖਿਆ ਬਲਾਂ ਦੀ ਫੌਜ ਰੱਖਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਜਥੇਦਾਰਾਂ ਤੇ ਮੱਕੜ ਦੇ ਘਰਾਂ ਵਿੱਚ ਕੈਮਰੇ ਤਾਂ ਲਗਾਏ ਹਨ ਪਰ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀਆ ਗੱਡੀਆ ਵਿੱਚ ਵੀ ਕੈਮਰੇ ਲਗਾ ਦੇਵੇ ਤਾਂ ਕਿ ਖੁਦਾ ਨਾ ਖਾਸਤਾ ਕੋਈ ਜੁਝਾਰੂ ਉਠ ਕੇ ਇਹਨਾਂ ਦਾ ਸਿਰ ਲਾਹ ਕੇ ਲੈ ਗਿਆ ਤਾਂ ਕਿ ਉਸ ਦੀ ਸ਼ਨਾਖਤ ਹੋ ਸਕੇ ਕਿਉਕਿ ਸਿੱਖ ਪੰਥ ਵਿੱਚ ਅੱਜ ਵੀ ਬੋਤਾ ਸਿੰਘ ਗਰਚਾ ਸਿੰਘ ਤੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਬਹੁਤ ਹਨ। ਉਹਨਾਂ ਕਿਹਾ ਕਿ ਬਾਬੇ ਨਾਨਕ ਦੀਆ ਸਿੱਖਿਆਵਾਂ ਦਾ ਹੋਕਾ ਦੇਣ ਦਾ ਦਾਅਵਾ ਕਰਨ ਵਾਲੇ ਮੱਕੜ ਤੇ ਜਥੇਦਾਰਾਂ ਨੂੰ ਉਹ ਪੁੱਛਣਾ ਚਾਹੁੰਦੇ ਹਨ ਕਿ ਬਾਬਾ ਨਾਨਕ ਜਦੋ ਕੌਡੇ ਰਾਖਸ਼ ਜਾਂ ਸੱਜਣ ਠੱਗ ਕੋਲ ਗਿਆ ਸੀ ਤਾਂ ਕੀ ਉਹ ਆਪਣੇ ਨਾਲ ਸੁਰੱਖਿਆ ਦਸਤਿਆ ਦੀ ਫੌਜ ਲੈ ਕੇ ਗਿਆ ਸੀ? ਉਹਨਾਂ ਕਿਹਾ ਕਿ ਕੌਮ ਨੂੰ ਅੱਜ ਸਿੱਖ ਪੰਥ ਨੂੰ ਸੁਹਿਰਦ ਆਗੂਆਂ ਤੇ ਗੁਰੂ ਨੂੰ ਸਮੱਰਪਿਤ ਜਥੇਦਾਰਾਂ ਦੀ ਲੋੜ ਹੈ ਨਾ ਕਿ ਅਜਿਹੇ ਗੁਲਾਮਾਂ ਦੀ ਲੋੜ ਹੈ ਜਿਹੜੇ ਪੰਥ ਦੋਖੀਆ ਨੂੰ ਬਿਨਾਂ ਮੁਆਫੀ ਮੰਗੇ ਹੀ ਮੁਆਫੀ ਦੇ ਕੇ ਪੰਥਕ ਸਿਧਾਤਾਂ ਤੇ ਮਰਿਆਦਾ ਦਾ ਘਾਣ ਕਰ ਰਹੇ ਹਨ। ਉਹਨਾਂ ਕਿਹਾ ਕਿ ਗੁਰੂ ਘਰਾਂ ਦੀ ਰਾਖੀ ਨੂੰ ਯਕੀਨੀ ਬਣਾਇਆ ਜਾਵੇ ਤੇ ਸ਼੍ਰੋਮਣੀ ਕਮੇਟੀ ਵਿੱਚ ਜਿਸ ਦਿਨ ਧਾਰਮਿਕ ਬਿਰਤੀ ਵਾਲੇ ਤੇ ਪੰਥਕ ਸੋਚ ਵਾਲੀ ਵਿਚਾਰਧਾਰਾ ਦੇ ਲੋਕ ਆ ਜਾਣਗੇ ਤਾਂ ਉਸ ਦਿਨ ਨਾ ਤਾਂ ਪ੍ਰਚਾਰ ਦੀ ਕਮੀ ਰਹੇਗੀ ਤੇ ਨਾ ਹੀ ਗੁਰ ਸਾਹਿਬ ਦੀਆ ਬੇਅਦਬੀ ਦੀਆ ਘਟਨਾਵਾਂ ਵਾਪਰਨਗੀਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖੀ ਭਾਈ ਬਲਬੀਰ ਸਿੰਘ ਮੁੱਛਲ ਨੇ ਵੀ ਗੁਰੂ ਸਾਹਿਬ ਦੀ ਹੋਈ ਬੇਅਦਬੀ ਤੇ ਗਹਿਰਾ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਇਹਨਾਂ ਘਟਨਾਵਾਂ ਨੂੰ ਰੋਕਿਆ ਜਾਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਗੁਰੂ ਘਰ ਦੀ ਇਮਾਰਤ ਤੇ ਤਾਂ ਲੱਖਾਂ ਰੁਪਏ ਖਰਚ ਕਰਕੇ ਬਹੁਤ ਹੀ ਆਲੀਸ਼ਾਨ ਬਣਾ ਦਿੱਤਾ ਜਾਂਦਾ ਹੈ ਪਰ ਜਿਹੜਾ ਗ੍ਰੰਥੀ ਗੁਰੂਦੁਆਰੇ ਵਿੱਚ ਰੱਖਿਆ ਜਾਂਦਾ ਹੈ ਉਸ ਨੂੰ ਤਨਖਾਹ ਸਿਰਫ 1500 ਰੁਪਏ ਤਨਖਾਹ ਹੀ ਦਿੱਤੀ ਜਾਂਦੀ ਹੈ ਜਿਸ ਕਾਰਨ ਉਸ ਨੂੰ ਜੀਵਕਾ ਲਈ ਬਾਹਰ ਹੋਰ ਕੰਮ ਕਰਨਾ ਪੈਦਾ ਹੈ। ਉਹਨਾਂ ਕਿਹਾ ਕਿ ਗ੍ਰੰਥੀ ਦੀ ਤਨਖਾਹ ਘੱਟੋ ਘੱਟ 15000 ਰੁਪਏ ਮਹੀਨਾ ਕੀਤੀ ਜਾਵੇ ਤਾਂ ਕਿ ਉਸ ਨੂੰ ਗੁਜਾਰੇ ਲਈ ਬਾਹਰ ਜਾਣ ਦਾ ਬਜਾਏ 24 ਘੰਟੇ ਗੁਰੂਦੁਆਰਾ ਵਿੱਚ ਹੀ ਰਹਿਣਾ ਪਵੇ। ਉਹਨਾਂ ਕਿਹਾ ਕਿ ਇਹ ਬੜੀ ਦੁੱਖਦਾਈ ਘਟਨਾ ਹੈ ਤੇ ਦੋਸ਼ੀਆ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤਾਂ ਚਿੱਟਾ ਹਾਥੀ ਬਣ ਚੁੱਕੀ ਹੈ ਪਰ ਸਤਿਕਾਰ ਕਮੇਟੀ ਹਰ ਪ੍ਰਕਾਰ ਦਾ ਸਹਿਯੋਗ ਕਰੇਗੀ।