ਹਰਭਜਨ ਮਾਨ ਦੇ ਗ੍ਰਿਫ਼ਤਾਰੀ ਵਰੰਟ ਜਾਰੀ

By March 16, 2016 0 Comments


harbhajan mannਫ਼ਰੀਦਕੋਟ, 16 ਮਾਰਚ – ਸਟਾਰ ਗਾਇਕ ਤੇ ਅਦਾਕਾਰ ਹਰਭਜਨ ਮਾਨ ਦੇ ਇੱਥੋਂ ਦੀ ਜੁਡੀਸ਼ੀਅਲ ਮੈਜਿਸਟਰੇਟ ਜਗਵਿੰਦਰ ਸਿੰਘ ਦੀ ਅਦਾਲਤ ਵੱਲੋਂ ਗ੍ਰਿਫ਼ਤਾਰੀ ਦੇ ਵਰੰਟ ਜਾਰੀ ਕੀਤੇ ਗਏ ਹਨ। ਆਪਣੇ ਹੁਕਮਾਂ ਵਿੱਚ ਮਾਨਯੋਗ ਜੱਜ ਸਾਹਿਬ ਨੇ ਹਰਭਜਨ ਮਾਨ ਨੂੰ 30 ਮਾਰਚ 2016 ਤੱਕ ਗ੍ਰਿਫ਼ਤਾਰ ਕਰਕੇ ਅਦਾਲਤ ਸਾਹਮਣੇ ਪੇਸ਼ ਕਰਨ ਸੰਬੰਧੀ ਆਦੇਸ਼ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਹਰਭਜਨ ਮਾਨ ਵਿਰੁੱਧ ਫਰੀਦਕੋਟ ਦੀ ਆਨੰਦ ਫੋਰੈਕਸ ਪ੍ਰਾਈਵੇਟ ਕੰਪਨੀ ਨੇ 4.50 ਲੱਖ ਰੁਪਏ ਦਾ ਚੈੱਕ ਬਾਊਂਸ ਹੋਣ ਦੇ ਮਾਮਲੇ ਵਿੱਚ ਅਦਾਲਤ ਵਿੱਚ ਦਸੰਬਰ 2015 ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਦੇ ਏਵਜ ਵਿੱਚ ਹਰਭਜਨ ਮਾਨ ਵੱਲੋਂ ਕੰਪਨੀ ਨੂੰ ਚੈੱਕ ਦਿੱਤਾ ਗਿਆ ਸੀ ਜੋ ਕਿ ਖਾਤੇ ਵਿੱਚ ਪੈਸੇ ਨਾ ਹੋਣ ਕਾਰਨ ਚੈੱਕ ਬਾਊਂਸ ਹੋ ਗਿਆ।