ਬੇਅਦਬੀ ਦੇ ਦੋਸ਼ੀਆਂ ‘ਤੇ ਢੁਕਵੀਂ ਕਾਰਵਾਈ ਨਾ ਹੋਣ ‘ਤੇ ਪੰਥ ਖੁਦ ਦੇਵੇਗਾ ਸਜ਼ਾ- ਗਿਆਨੀ ਗੁਰਬਚਨ ਸਿੰਘ

By March 16, 2016 0 Comments


Giani-Gurbachan-Singhਅੰਮਿ੍ਤਸਰ, 16 ਮਾਰਚ -ਇਕ ਵਕਫ਼ੇ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਮੁੜ ਵਾਪਰਨੀਆਂ ਸ਼ੁਰੂ ਹੋਈਆਂ ਘਟਨਾਵਾਂ ਨੂੰ ਮਾਹੌਲ ਖ਼ਰਾਬ ਕਰਨ ਦੀ ਸਿੱਖਾਂ ਿਖ਼ਲਾਫ਼ ਗਿਣੀ ਮਿਥੀ ਸਾਜਿਸ਼ ਦਾ ਹਿੱਸਾ ਕਰਾਰ ਦਿੰਦਿਆਂ ਸਰਬੱਤ ਖਾਲਸਾ ਵਲੋਂ ਹਟਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅੱਜ ਤਿੱਖੇ ਸ਼ਬਦਾਂ ‘ਚ ਸਰਕਾਰ ਨੂੰ ਤਾੜਨਾ ਕੀਤੀ ਕਿ ਬੇਅਦਬੀ ਦੇ ਦੋਸ਼ੀਆਂ ਿਖ਼ਲਾਫ਼ ਸਖਤ ਕਾਰਵਾਈ ਲਈ ਕਾਨੂੰਨੀ ਤਰਮੀਮ ਹੋਂਦ ‘ਚ ਲਿਆਂਦੀ ਜਾਵੇ ਤੇ ਜੇਕਰ ਅਜਿਹਾ ਨਾ ਹੋਇਆ ਤਾਂ ਖ਼ਾਲਸਾ ਪੰਥ ਦੋਸ਼ੀਆਂ ਲਈ ਸਜ਼ਾਵਾਂ ਖੁਦ ਮੁਕੱਰਰ ਕਰੇਗਾ |

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਘਟਨਾਵਾਂ ਦਾ ਮੁੜ ਲੜੀਵਾਰ ਸ਼ੁਰੂ ਹੋਣਾ ਕਿਸੇ ਸਾਜਿਸ਼ ਦੀ ਪ੍ਰੋੜਤਾ ਕਰਦਾ ਹੈ, ਜਿਸ ਸਬੰਧੀ ਪਰਦਾਫ਼ਾਸ਼ ਕਰਨ ਤੋਂ ਇਲਾਵਾ ਫੜੇ ਗਏ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿੱਥੀਆਂ ਜਾਣੀਆਂ ਚਾਹੀਦੀਆਂ ਹਨ | ਉਨ੍ਹਾਂ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਬੰਧੀ ਕਾਨੂੰਨੀ ਸੋਧ ਕਰਕੇ ਕੇਂਦਰ ਨੂੰ ਸੰਵਿਧਾਨਕ ਤਰਮੀਮ ਲਈ ਭੇਜੀ ਜਾਵੇ |

ਉਨ੍ਹਾਂ ਇਸ ਮੁੱਦੇ ਨੂੰ ਵਿਧਾਨ ਸਭਾ ‘ਚ ਉਠਾਉਣ ਲਈ ਅਕਾਲੀ ਵਜ਼ੀਰ ਬਿਕਰਮ ਸਿੰਘ ਮਜੀਠੀਆ ਦੀ ਸ਼ਲਾਘਾ ਵੀ ਕੀਤੀ | ਸਿੰਘ ਸਾਹਿਬ ਨੇ ਕਿਹਾ ਕਿ ਧਾਰਾ 295 ‘ਚ ਢੁੱਕਵੀਂ ਸੋਧ ਕਰਕੇ ਹੀ ਅਜਿਹੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਅਧੀਨ ਲਿਆਂਦਾ ਜਾ ਸਕਦਾ ਹੈ | ਉਨ੍ਹਾਂ ਗੁਰਦੁਆਰਾ ਸਾਹਿਬਾਨ ‘ਚ ਨਿਗਰਾਨੀ ਲਈ ਪ੍ਰਬੰਧਕੀ ਕਮੇਟੀਆਂ ਤੇ ਅਦਾਰਿਆਂ ਨੂੰ ਵੀ ਚੇਤੰਨ ਹੋਣ ਲਈ ਕਿਹਾ | ਉਨ੍ਹਾਂ ਰਾਖੀ ਲਈ 24 ਘੰਟੇ ਦੇ ਠੀਕਰੀ ਪਹਿਰੇ ਤੋਂ ਇਲਾਵਾ ਗ੍ਰੰਥੀ ਸਿੰਘ ਦੀ ਰਿਹਾਇਸ਼ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ | ਇਸ ਸਬੰਧੀ ਨਿਗਰਾਨੀ ਲਈ ਸ਼ੋ੍ਰਮਣੀ ਕਮੇਟੀ ਦੀ ਸਹਾਇਤਾ ਨਾਲ ਨਿਗਰਾਨ ਕੈਮਰੇ ਤੇ ਹੋਰ ਪ੍ਰਬੰਧ ਕਰਨ ਲਈ ਵੀ ਸਿੰਘ ਸਾਹਿਬ ਨੇ ਕਿਹਾ ਹੈ |