ਨਿਹੰਗ ਸਿੰਘਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਉਪਰ ਤਲਵਾਰਾਂ ਨਾਲ ਹਮਲਾ

By March 14, 2016 0 Comments


ਬਾਬਾ ਬਕਾਲਾ ਸਾਹਿਬ ਅਦਾਲਤ ਵਿੱਚ ਪੇਸ਼ੀ ਦੌਰਾਨ ਵਾਪਰੀ ਘਟਨਾ
nihung
ਬਾਬਾ ਬਕਾਲਾ ਸਾਹਿਬ- ਅੱਜ ਇਥੇ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਸਥਿਤੀ ਉਦੋਂ ਵਿਸਫੋਟਕ ਹੋ ਗਈ, ਜਦੋਂ ਪੁਲੀਸ, ਰਾਮਦੀਵਾਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕਰਨ ਵਾਲੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾ ਰਹੀ ਸੀ ਤਾਂ ਅਦਾਲਤ ਦੇ ਬਿਲਕੁਲ ਦਰਵਾਜੇ ਮੂਹਰੇ ਕੁਝ ਨਿਹੰਗ ਸਿੰਘਾਂ ਨੇ ਨੰਗੀਆਂ ਤਲਵਾਰਾਂ ਨਾਲ ਉਕਤ ਦੋਸ਼ੀਆਂ ਉਪਰ ਹਮਲਾ ਕਰ ਦਿੱਤਾ। ਜਦੋਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਗਿਆ ਤਾਂ ਇੰਨੇ ਨੂੰ ਅਚਾਨਕ ਦੋ ਨਿਹੰਗ ਸਿੰਘ ਬਾਣੇ ਵਿੱਚ ਸਜੇ ਸਿੰਘਾਂ ਨੇ ਕ੍ਰਿਪਾਨਾਂ ਮਿਆਨ ਵਿਚੋਂ ਧੁਹ ਲਈਆਂ ਅਤੇ ਉਕਤ ਦੋਸ਼ੀਆਂ ਉਪਰ ਵਾਰ ਕਰ ਦਿੱਤਾ, ਪਰ ਇੰਨੇ ਨੂੰ ਵਾਪਰੀ ਹਫੜਾ ਤਫੜੀ ਵਿੱਚ ਦੋਸ਼ੀ ਅਦਾਲਤ ਅੰਦਰ ਭੱਜ ਗਏ । ਵਾਰ ਨਾਲ ਇਕ ਪੁਲੀਸ ਮੁਲਾਜ਼ਮ ਦੇ ਹੱਥ ਤੇ ਮਾਮੂਲੀ ਜ਼ਖਮ ਵੀ ਹੋ ਗਿਆ । ਪੁਲੀਸ ਵੱਲੋਂ ਉਕਤ ਦੋਸ਼ੀਆਂ ਪਾਸੋਂ ਹੋਰ ਪੁੱਛ ਗਿੱਛ ਲਈ ਅਦਾਲਤ ਪਾਸੋਂ ਹੋਰ ਪੁਲਸਿ ਰਿਮਾਂਡ ਦੀ ਮੰਗ ਕੀਤੀ ਗਈ । ਜਿਸਤੇ ਮਾਣਯੋਗ ਅਦਾਲਤ ਨੇ ਦੋਸ਼ੀਆ ਦਾ 5 ਦਿਨ ਦਾ ਪੁਲੀਸ ਰਿਮਾਂਡ ਹੋਰ ਦਿੱਤਾ ਹੈ, ਜਿੰਨ੍ਹਾਂ ਨੂੰ ਕਿ 18 ਮਾਰਚ ਨੁੰ ਮੁੜ ਬਾਬਾ ਬਕਾਲਾ ਸਾਹਿਬ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ।