ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 15 ਨੂੰ ਸੋਨੇ ਦੇ ਦਰਵਾਜ਼ਿਆਂ ਦੀ ਹੋਵੇਗੀ ਅਰਦਾਸ

By March 11, 2016 0 Comments


doorਸ੍ਰੀ ਅਨੰਦਪੁਰ ਸਾਹਿਬ, 11 ਮਾਰਚ — ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੋਨੇ ਦੇ ਦੋ ਦਰਵਾਜ਼ੇ ਲਗਾਏ ਗਏ ਹਨ ਜਿਸ ਨੂੰ ਦਿੱਲੀ ਦੇ ਪ੍ਰਸਿੱਧ ਕਾਰੀਗਰਾਂ ਦੁਆਰਾ ਤਿਆਰ ਕੀਤਾ ਗਿਆ ਹੈ ਜਦਕਿ ਕਰੀਬ ਛੇ ਮਹੀਨਿਆਂ ਤੋਂ ਵੱਧ ਸਮਾਂ ਇਨ੍ਹਾਂ ਦਰਵਾਜ਼ਿਆਂ ਨੂੰ ਤਿਆਰ ਕਰਨ ਵਿਚ ਲੱਗਿਆ ਹੈ | ਇਸ ਤੋਂ ਪਹਿਲਾ ਤਖ਼ਤ ਸ੍ਰ੍ਰੀ ਕੇਸਗੜ੍ਹ ਸਾਹਿਬ ਵਿਖੇ ਪਾਲਕੀ ਸਾਹਿਬ, ਚੌਰ ਸਾਹਿਬ, ਗੁਬੰਦ ਵੀ ਸੋਨੇ ਦਾ ਹੈ | ਹੁਣ ਦੋ ਦਰਵਾਜ਼ੇ ਸੋਨੇ ਦੇ ਲੱਗ ਚੁੱਕੇ ਹਨ ਜਿਨ੍ਹਾਂ ਦੀ ਅਰਦਾਸ 15 ਮਾਰਚ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਕੀਤੀ ਜਾਵੇਗੀ | ਇਹ ਜਾਣਕਾਰੀ ਤਖ਼ਤ ਸ੍ਰ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ: ਮੱਲ ਸਿੰਘ ਵੱਲੋਂ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਧਾਨ ਦੁਆਬਾ ਨਿਰਮਲ ਮੰਡਲ ਬਾਬਾ ਭਾਗ ਸਿੰਘ ਬੰਗਾ ਵਾਲਿਆਂ ਨੂੰ ਇਹ ਸੇਵਾ ਸੌਾਪੀ ਗਈ ਸੀ | ਸ੍ਰ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸ਼ਸਤਰਾਂ ਵਾਲੇ ਅਸਥਾਨ ‘ਤੇ ਇਹ ਦੋ ਦਰਵਾਜ਼ੇ ਲਗਾਏ ਗਏ ਹਨ | ਇਸ ਤੋਂ ਪਹਿਲਾਂ ਇਹ ਦਰਵਾਜ਼ੇ ਚਾਂਦੀ ਦੇ ਸਨ |