ਖਮਾਣੋ ਇਲਾਕੇ ਦਾ ਇੱਕ ਡੇਰਾ ਜਿੱਥੇ ਸਾਲ ਭਰ ਚੜ੍ਹਦੀ ਹੈ ਸ਼ਰਾਬ

By March 11, 2016 0 Comments


*ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ‘ਚ ਦਰਬਾਰ ਸਾਹਮਣੇ ਨੱਚਦੇ ਹਨ ਨਚਾਰ

*ਵੋਟਾ ਖਾਤਰ ਸ੍ਰੋਮਣੀ ਕਮੇਟੀ ਅਤੇ ਰਾਜਨੀਤਿਕ ਪਾਰਟੀਆਂ ਨਹੀਂ ਧਰਦੀਆ ਇਸ ਬੁਰਾਈ ਵੱਲ ਕੰਨ
11ARUN02

ਫ਼ਤਹਿਗੜ੍ਹ ਸਾਹਿਬ, 11 ਮਾਰਚ (ਅਰੁਣ ਆਹੂਜਾ)-ਪੰਜਾਬ ‘ਚ ਕਈ ਅਜਿਹੀਆ ਥਾਂਵਾਂ ਵੀ ਹਨ ਜਿੱਥੇ ਸਾਡੇ ਲੋਕ ਅੰਨੀ ਸ਼ਰਧਾ ਦੇ ਵਹਿਣ ‘ਚ ਵਹਿੰਦੇ ਹੋਏ ਬਿਮਾਰ ਮਾਨਸਿਕਤਾ ਨਾਲ ਆਪਣੀਆ ਸੁੱਖਾ ਵਰ ਆਉਣ ‘ਤੇ ਸ਼ਰਾਬ ਦਾ ਪ੍ਰਸਾਦ ਚੜਾਉਦੇ ਹਨ । ਅਜਿਹੇ ਇੱਕ ਵਰਤਾਰੇ ਦੀ ਦਾਸਦਾਨ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਤਹਿਸੀਲ ਦੇ ਪਿੰਡ ਜਟਾਣਾ ਨੀਵਾਂ ਦਾ ਇੱਕ ਡੇਰਾ ਜੋ ਲੁਧਿਆਣਾ ਚੰਡੀਗੜ੍ਹ ਮਾਰਗ ‘ਤੇ ਸਮਰਾਲਾ ਅਤੇ ਖਮਾਣੋ ਵਿਚਕਾਰ ਪੈਦਾ ਹੈ । ਇਥੇ ਡੇਰੇ ਅੰਦਰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸ਼ਸੋਭਿਤ ਹੈ ਅਤੇ ਇਸ ਤੋ ਇਲਾਵਾ ਇਥੇ ਮੂਰਤੀਆ ਵੀ ਸਥਾਪਿਤ ਕੀਤੀਆ ਗਈਆ ਹਨ । ਬਾਬਾ ਮਸਤ ਰਾਮ ਨਾ ਦੇ ਇੱਕ ਦਰਵੇਸ਼ ਸਾਧੂ ਦੇ ਨਾਂ ਨਾਲ ਮਸ਼ਹੂਰ ਇਸ ਡੇਰੇ ‘ਤੇ ਲੋਕ ਆਪ੍ਯਣੀਆ ਸੁੱਖਾ ਵਰ ਆਉਣ ‘ਤੇ ਸਾਲ ਭਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜਾਪ ਕਰਵਾਉਦੇ ਹਨ । ਇਸ ਤੋ ਇਲਾਵਾ ਇਥੇ ਸ਼ਰਾਬ ਦਾ ਭੋਗ ਵੀ ਲਗਾਇਆ ਜਾਂਦਾ ਹੈ ਜੋ ਡੇਰਾ ਪ੍ਰਬੰਧਕਾ ਵੱਲੋ ਡੇਰੇ ਦੀ ਚਾਰ ਦੀਵਾਰੀ ਦੇ ਬਾਹਰ ਬਣਾਏ ਇੱਕ ਧੂਣੇ ‘ਚ ਕਿੰਨੇ ਹੀ ਲੀਟਰ ਰੋਜਾਨਾ ਸ਼ਰਾਬ ਦਾ ਭੋਗ ਲਗਾਉਣ ਉਪਰੰਤ ਆਮ ਲੋਕਾ ‘ਚ ਪ੍ਰਸਾਦ ਦੇ ਰੂਪ ‘ਚ ਵੰਡੀ ਜਾਦੀ ਹੈ। ਜਿਸ ਲਈ ਬਾਕਾਇਦਾ ਇਲਾਕੇ ਅਤੇ ਦੂਰ ਦੁਰਾਡੇ ਦੇ ਲੋਕ ਰੋਜ਼ਾਨਾ ਸਵੇਰ ਸ਼ਾਮ ਇਸ ਪ੍ਰਸਾਦ ਦੀ ਝਾਕ ‘ਚ ਬੈਠੇ ਰਹਿੰਦੇ ਹਨ ਕੇ ਕਦੋ ਕੋੲਂੀ ਇਥੇ ਪ੍ਰਸਾਤ ਲੈ ਕੇ ਆਵੇ । ਇਸ ਤੋ ਇਲਾਵਾ ਇਥੇ ਐਤਵਾਰ ਦੇ ਦਿਨ ਭਾਰੀ ਮਾਤਰਾ ‘ਚ ਸ਼ਰਾਬ ਆਉਦੀ ਹੈ । ਇਸੇ ਸਿਲਸਿਲੇ ‘ਚ ਇਥੇ ਸ਼ਿਵਰਾਤਰੀ ਤੋ ਦੂਜੇ ਦਿਨ ਲਗਦੇ ਮੇਲੇ ‘ਚ ਹਜ਼ਾਰਾ ਲੀਟਰ ਸ਼ਰਾਬ ਦਾ ਪ੍ਰਸਾਦ ਕਥਿਤ ਤੌਰ ‘ਤੇ ਪੁਲਿਸ ਪ੍ਰਸ਼ਾਸ਼ਨ ਦੀ ਮੌਜੂਦਗੀ ‘ਚ ਵਰਤਾਇਆ ਜਾਦਾ ਹੈ । ਇਸ ਤੋ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬੇਹੁਰਮਤੀ ਦੀ ਉਦੋ ਹੱਦ ਹੋ ਜਾਂਦੀ ਹੈ ਜਦੋ ਮੇਲੇ ਵਾਲੇ ਦਿਨ ਡੇਰੇ ਅੰਦਰ ਸ੍ਰੀ ਗੁਰੂ ਗੰਥ ਸਾਹਿਬ ਦੀ ਦੇ ਦਰਬਾਰ ਅੱਗੇ ਨਚਾਰ ਨੱਚਦੇ ਹਨ। ਇਸ ਡੇਰੇ ਅੰਦਰ ਅਜਿਹੇ ਚਲਣ ਖਿਲਾਫ ਕਦੇ ਕਿਸੇ ਸਿੱਖਾ ਦੀ ਧਾਰਮਿਕ ਸੰਸਥਾ ਸ੍ਰੋਮਣੀ ਜਾਂ ਪੰਜਾਬ ਸਰਕਾਰ ਦੇ ਕਿਸੇ ਨੁੰਮਾਇੰੇਦੇ ਵੱਲੋ ਕੰਨ ਨਹੀ ਧਰਿਆ ਗਿਆ ਸਗੋ ਉਨ੍ਹਾਂ ਵੋਟਾ ਖਾਤਰ ਚੁੱਪ ਧਾਰਨ ਕਰਕੇ ਰੱਖੀ ਹੈ ।