ਭਾਈ ਦਾਦੂਵਾਲ ਜੇਲ੍ਹ ਵਿੱਚੋਂ ਰਿਹਾਅ

By March 6, 2016 0 Comments


daduwalਹੁਸ਼ਿਆਰਪੁਰ: ਭਾਈ ਬਲਜੀਤ ਸਿੰਘ ਦਾਦੂਵਾਲ ਦੀ ਜ਼ਮਾਨਤ ਦੇ ਕਾਗਜ਼ ਪੁੱਜਣ ਬਾਅਦ ੳੁਨ੍ਹਾਂ ਨੂੰ ਅੱਜ ਇਥੋਂ ਦੀ ਜ਼ਿਲ੍ਹਾ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ੳੁਹ ਦੇਸ਼ਧਰੋਹ ਦੇ ਕੇਸ ਵਿੱਚ ਪਿਛਲੇ ਸਾਲ 11 ਨਵੰਬਰ ਤੋਂ ਨਿਆਇਕ ਹਿਰਾਸਤ ਵਿੱਚ ਸਨ। ਪੰਜਾਬ ਤੇ ਹਰਿਆਣਾ ਹਾੲੀ ਕੋਰਟ ਨੇ ਸੰਤ ਦਾਦੂਵਾਲ ਨੂੰ 17 ਫਰਵਰੀ ਨੂੰ ਜ਼ਮਾਨਤ ਦਿੱਤੀ ਸੀ। ਇਸ ਤੋਂ ਪਹਿਲਾਂ ਕਿ ੳੁਹ ਬਾਹਰ ਆਉਂਦੇ ਮੱਖੂ ਪੁਲੀਸ ੳੁਨ੍ਹਾਂ ਨੂੰ ਇਕ ਹੋਰ ਕੇਸ ਵਿੱਚ ਗ੍ਰਿਫ਼ਤਾਰ ਕਰਕੇ ਲੈ ਗੲੀ। ਅੱਜ ਜੇਲ੍ਹ ਵਿੱਚੋਂ ਬਾਹਰ ਆੳੁਣ ’ਤੇ ਯੂਨਾੲੀਟਿਡ ਅਕਾਲੀ ਦਲ ਦੇ ਪ੍ਰਧਾਨ ਭਾੲੀ ਮੋਹਕਮ ਸਿੰਘ ਤੇ ਵੱਡੀ ਗਿਣਤੀ ਵਿੱਚ ਸੰਤ ਦਾਦੂਵਾਲ ਦੇ ਸਮਰਥਕਾਂ ਨੇ ੳੁਨ੍ਹਾਂ ਦਾ ਸੁਆਗਤ ਕੀਤਾ। ੳੁਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਪੰਥਕ ਕਹਾੳੁਣ ਵਾਲੀ ਸਰਕਾਰ ਸਿੱਖਾਂ ’ਤੇ ਦੇਸ਼ਧਰੋਹ ਦੇ ਝੂਠੇ ਕੇਸ ਪਾ ਰਹੀ ਹੈ। ੳੁਨ੍ਹਾਂ ਮੰਗ ਕੀਤੀ ਕਿ ਸਰਬੱਤ ਖਾਲਸਾ ਦੇ ਮਾਮਲੇ ਵਿੱਚ ਜਿੰਨੇ ਵੀ ਹੋਰ ਸਿੰਘ ਗ੍ਰਿਫ਼ਤਾਰ ਕੀਤੇ ਗਏ ਹਨ ੳੁਨ੍ਹਾਂ ਸਾਰਿਆਂ ਨੂੰ ਰਿਹਾਅ ਕੀਤਾ ਜਾਵੇ।