ਇਸਤਰੀ ਦਿਵਸ ਤੇ ਔਰਤਾਂ ਦੇ ਝੂਠੇ ਮੁਕਾਬਲਿਆਂ ਬਾਰੇ ਪਾਰਲੀਮੈਂਟ ਵਿੱਚ ਚਰਚਾ ਹੋਵੇ ਅਤੇ ਇਨਸਾਫ ਨੂੰ ਯਕੀਨੀ ਬਣਾਇਆ ਜਾ

By March 6, 2016 0 Comments


modi ਅੰਮ੍ਰਿਤਸਰ 6 ਮਾਰਚ (ਜਸਬੀਰ ਸਿੰਘ ਪੱਟੀ) ਅੱਠ ਮਾਰਚ ਨੂੰ ਇਸਤਰੀ ਦਿਵਸ ਦੇ ਮੌਕੇ ‘ਤੇ ਪਾਰਲੀਮੈਂਟ ਵਿ¤ਚ ਇਸਤਰੀ ਮੈਂਬਰ ਹੀ ਬੋਲਣਗੀਆਂ ਦਾਐਲਾਨ ਪ੍ਰਧਾਨ ਮੰਤਰੀ ਜਨਾਬ ਨਰਿੰਦਰ ਮੋਦੀ ਨੇ ਕੀਤਾ ਹੈ ਜਿਹਨਾਂ ਂ ਠਬੇਟੀ ਬਚਾਓ, ਬੇਟੀ ਪੜਾਓ’’ ਪਰ ਨਾਅਰਾ ਸਕੂਨ ਆਤਮਕ ਨਹੀ ਸਗੋ ਦੁਖਦਾਈ ਹੈ। ਚਾਹੀਦਾ ਤਾਂ ਇਹ ਸੀ ਕਿ ਹਿੰਦੁਸਤਾਨ ਦੀ ਬੇਟੀ ਇਸ਼ਰਤ ਜਹਾਂ ਨੂੰ ਅ¤ਤਵਾਦੀ ਦ¤ਸ ਕੇ ਇਸ਼ਰਤ ਸਮੇਤ ਮਾਰੇ ਗਏ ਚਾਰਾਂ ਦੇ ਝੂਠੇ ਮੁਕਾਬਲੇ ਦਾ ਕੜਵਾਂ ਸੱਚ ਜਨਤਕ ਕਰਨ ਲਈ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਮੁਹਿੰਮ ਚਲਾਈ ਜਾਂਦੀ ਹੈ ਅਤੇ ਦੋਸ਼ੀਆ ਨੂੰ ਸਜਾਵਾਂ ਦੇਣ ਦੀ ਪ੍ਰੀਕਿਰਿਆ ਆਰੰਭ ਕੀਤੇ ਜਾਣ ਦਾ ਐਲਾਨ ਕੀਤਾ ਜਾਂਦਾ। ਅਹਿਮਦਾਬਾਦ ਦੇ ਮੈਟਰੋਪੋਲੀਟਨ ਮੈਜਿਸਟ੍ਰੇਟ, ਹਾਈਕੋਰਟ ਦੇ ਆਦੇਸ਼ਾ ਤੇ ਸੀ.ਬੀ.ਆਈ. ਅਤੇ ਐਸ.ਆਈ. ਟੀ. ਦੀਆਂ ਪੜਤਾਲਾਂ ਨੇ ਸਾਬਤ ਕਰ ਦਿੱਤਾ ਕਿ ਇਸ਼ਰਤ ਤੇ ਹੋਰਾਂ ਨੂੰ ਪੁਲਿਸ ਹਿਰਾਸਤ ਵਿ¤ਚ ਰ¤ਖਣ ਤੋਂ ਬਾਅਦ ਝੂਠੇ ਮੁਕਾਬਲਿਆ ਵਿ¤ਚ ਮਾਰਿਆਂ ਗਿਆ ਸੀ ਅਤੇ ਨਾ ਹੀ ਉਹ ਅ¤ਤਵਾਦੀ ਸੀ।
ਗੁਰੂ ਨਾਨਕ ਕਾਲਜ ਮੁੰਬਈ ਵਿ¤ਚ ਪੜ•ਦੀ ਇਸ਼ਰਤ ਜ਼ਹਾਂ ਨੂੰ ਫੜ• ਕੇ ਝੂਠੇ ਮੁਕਾਬਲੇ ਵਿ¤ਚ ਮਾਰਨਾ ਸਰਕਾਰੀ ਜ਼ੁਲਮ ਦੀ ਮੂੰਹ ਬੋਲਦੀ ਤਸਵੀਰ ਹੈ। ਅੱਠ ਮਾਰਚ ਨੂੰ ਇਸਤਰੀ ਦਿਵਸ ‘ਤੇ ਇਸ ਝੂਠੇ ਮੁਕਾਬਲੇ ‘ਤੇ ਬਹਿਸ ਹੋਣੀ ਚਾਹੀਦੀ ਹੈ ਕਿ ਇਸ਼ਰਤ ਦਾ ਮੁਕਾਬਲਾ ਝੂਠਾ ਸੀ ਕਿ ਨਹੀ।ਬੇਟੀ ‘‘ਪੜਾਉ ਬੇਟੀ ਬਚਾਉ’’ ਦਾ ਨਾਅਰਾ ਦੇਣ ਵਾਲੀ ਮੋਦੀ ਸਰਕਾਰ ਦੱਸ ਸਕਦੀ ਹੈ ਕਿ ਇਸ ਬੇਟੀ ਨੂੰ ਪੜਣ ਤੋਂ ਪਹਿਲਾਂ ਹੀ ਕਿਉ ਖਤਮ ਕਰ ਦਿ¤ਤਾ ਗਿਆ।ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮਨੁ¤ਖਤਾ ਵਿ¤ਚ ਵੰਡੀਆਂ ਪਾਉਣ ਵਾਲੀ ਰਾਜਨੀਤੀ ਨੂੰ ਜਾਰੀ ਰ¤ਖਦਿਆਂ ਐਲਾਨ ਕਰ ਦਿ¤ਤਾ ਹੈ ਕਿ ਰਾਮ ਜਨਮ ਭੂਮੀ ਅੰਦੋਲਨ ਮਤਲਬ ਬਾਬਰੀ ਮਸਜਿਦ ਢਾਹੁਣ ਦੀ ਕਾਰਵਾਈ ਦੇਸ਼ ਭਗਤ ਕਾਰਵਾਈ ਹੈ। ਇਸੇ ਲੜੀ ਵਿ¤ਚ ਭਾਜਪਾ ਵ¤ਲੋਂ ਗੁਜਰਾਤ ਅੰਦਰ ਹਜਾਰਾਂ ਨਿਰਦੋਸ਼ ਮੁਸਲਮਾਨਾਂ ਦੇ ਕਤਲੇਆਮ ਨੂੰ ਵੱਡੀ ਰਾਸ਼ਟਰ ਭਗਤੀ ਕਾਰਵਾਈ ਦੱਸਿਆ ਜਾ ਰਿਹਾ ਹੈ ਜੋ ਝੂਠੇ ਮੁਕਾਬਲਿਆ ਦੀ ਇਸੇ ਲੜੀ ਵਿ¤ਚ ਸ਼ਾਮਲ ਹਨ।
ਸਾਬਕਾ ਪ੍ਰਧਾਨ ਮੰਤਰੀ ਅਟ¤ਲ ਬਿਹਾਰੀ ਵਾਜਪਾਈ ਨੇ ਗੁਜਰਾਤ ਦੇ ਕਤਲੇਆਮ ਤੋਂ ਬਾਅਦ ਆਪਣੀ ਪਾਰਟੀ ਦੇ ਤੱਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਸੀ ਕਿ ਠਮੋਦੀ ਜੀ ਤੁਸੀ ਰਾਜ ਧਰਮ ਨਹੀ ਨਿਭਾਇਆ,ਰਾਜ ਧਰਮ ਨਿਭਾਉਣਾ ਸਿ¤ਖੋ’’ ਜਿਸ ਦਾ ਮਤਲਬ ਸਿ¤ਧਾ ਸੀ ਕਿ ਰਾਜ ਨਾਲ ਧ੍ਰੋਹ ਕਮਾਇਆ ਗਿਆ ਹੈ, ਪਰ ਕਾਰਵਾਈ ਕੋਈ ਨਾ ਹੋਈ।
ਅੱਜ ਸਿ¤ਖਾਂ, ਮੁਸਲਮਾਨਾਂ, ਆਦੀ-ਵਾਸੀਆਂ ਅਤੇ ਲਤਾੜੇ ਵਰਗਾਂ ਨੂੰ ਦੇਸ਼ ਧ੍ਰੋਹੀ ਕਹਿ ਕੇ ਭੰਡਿਆ ਜਾਂਦਾ ਹੈ।ਹੁਣੇ ਹੁਣੇ ਦੇਸ਼ ਦੀ ਪੁਰਾਣੇ ਮਹਾ ਵਿਦਿਆਲੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ¤ਈਆ ਕੁਮਾਰ ਉੁਪਰ ਦੇਸ਼ ਧੋਹ ਦਾ ਕੇਸ ਦਰਜ ਹੋਇਆ ਹੈ।ਕਨ¤ਈਆ ਚਾਹੁੰਦਾ ਹੈ ਆਰ.ਐਸ.ਐਸ. ਤੋਂ ਅਜਾਦੀ, ਭੁ¤ਖ ਮਰੀ ਤੋਂ ਆਜਾਦੀ, ਭ੍ਰਿਸਟਾਚਾਰ ਤੋਂ ਆਜਾਦੀ, ਜਾਤ-ਪਾਤ ਤੋਂ ਅਜਾਦੀ ਮਿਲੇ ਪਰ ਹਿੰਦੂਤਵੀਆਂ ਵੱਲੋਂ ਉਸ ਨੂੰ ਮਾਰਨ ਅਤੇ ਜੀਭ ਕ¤ਟਣ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਸਦੀ ਮਾਂ ਦੀ ਬਾਤ ਵੀ ਅੱਠ ਮਾਰਚ ਨੂੰ ਸੁਣਨੀ ਚਾਹੀਦੀ ਹੈ ਕਿਉਂਕਿ ਉਹ ਵੀ ਕਹਿ ਰਹੀ ਹੈ ਕਿ ਮੈ ਇਸ ਦੇਸ਼ ਦੀ ਨਾਗਰਿਕ ਹਾਂ।
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਐਮਰਜੈਂਸੀ ਲਾਉਣ ਤੇ ਸ਼੍ਰੀ ਹਰਿਮੰਦਰ ਸਾਹਿਬ ਤੇ ਹਮਲੇ ਨੂੰ ਵ¤ਡੀ ਰਾਸ਼ਟਰ ਭਗਤੀ ਦ¤ਸ ਕੇ ਪਰਚਾਰਿਆਂ ਸੀ। ਵਿਧਾਨ, ਕਾਨੂੰਨ, ਮਰਿਆਦਾ, ਭਾਵਨਾਵਾਂ ਨੂੰ ਛਿ¤ਕੇ ਤੇ ਟੰਗ ਕੇ ਮਨੁ¤ਖਤਾ ਦਾ ਘਾਣ ਕੀਤਾ। ਰਾਜੀਵ ਗਾਂਧੀ ਨੇ ਦਿ¤ਲੀ ਤੇ ਹੋਰਾਂ ਥਾਵਾਂ ਤੇ ਹਜਾਰਾਂ ਸਿ¤ਖਾਂ ਦੇ ਕਤਲੇਆਮ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਜਰੂਰੀ ਦ¤ਸਿਆ ਹੈ। ਉਸ ਦੀ ਪਾਰਟੀ ਨੇ ਪੰਜਾਬ ਅੰਦਰ 25 ਹਜਾਰ ਸਿ¤ਖਾਂ ਦੇ ਝੂਠੇ ਮੁਕਾਬਲਿਆ ਨੂੰ ਵੀ ਵ¤ਡੀ ਰਾਸ਼ਟਰਵਾਦੀ ਕਾਰਵਾਈ ਦ¤ਸਿਆ ਹੈ। ਇਸੇ ਸਮੇਂ ਸੈਕੜਿਆਂ ਦੀ ਗਿਣਤੀ ਵਿ¤ਚ ਧੀਆਂ-ਭੈਣਾ ਨੂੰ ਸਰਕਾਰੀ ਅ¤ਤਵਾਦ ਦਾ ਸ਼ਿਕਾਰ ਬਣਾਇਆ ਗਿਆ ਅਤੇ ਝੂਠੇ ਮੁਕਾਬਲਿਆਂ ਵਿ¤ਚ ਗੈਰ ਕਾਨੂੰਨੀ ਤੌਰ ‘ਤੇ ਸ਼ਹੀਦ ਕੀਤਾ ਗਿਆ। ਪਾਰਲੀਮੈਟ ਵਿ¤ਚ ਔਰਤ ਮੈਂਬਰਾਂ ਨੂੰ ਇਸ ਬਾਰੇ ਚਰਚਾ ਕਰਨ ਦੀ ਹਿੰਮਤ ਕਰਨੀ ਚਾਹੀਦੀ ਹੈ ।
ਬੀਬੀ ਹਰਸਿਮਰਤ ਕੌਰ ਬਾਦਲ ਨੰਨੀ ਛਾਂ ਮੁਹਿੰਮ ਦੀ ਵਾਰਿਸ ਹੈ, ਪਰ ਪੰਜਾਬ ਅੰਦਰ ਉਸ ਦੀ ਸਰਕਾਰ ਝੂਠੇ ਪੁਲੀਸ ਮੁਕਾਬਲਿਆਂ ਦੇ ਗੁਨਾਹਗਾਰਾਂ ਨੂੰ ਆਪਣੀ ਬੁ¤ਕਲ ਦਾ ਨਿ¤ਘ ਦੇ ਰਹੀ ਹੈ। ਧੀਆਂ-ਭੈਣਾਂ ਦੇ ਕਾਤਲਾਂ ਨੂੰ ਬਾਦਲ ਸਰਕਾਰ ਨੇ ਉ¤ਚੇ ਅਹੁਦੇ ਬਖਸ਼ੇ ਤੇ ਤਰ¤ਕੀਆਂ ਦਿ¤ਤੀਆਂ। ਪੰਜਾਬ ਅੰਦਰ ਕੋਈ 950 ਬੀਬੀਆਂ ਸਰਕਾਰੀ ਅ¤ਤਵਾਦ ਦਾ ਸ਼ਿਕਾਰ ਬਣੀਆਂ ਜਿੰਨ•ਾਂ ਬਾਰੇ ਪਾਰਲੀਮੈਂਟ ਵਿ¤ਚ ਚਰਚਾ ਹੋਣੀ ਚਾਹੀਦੀ ਹੈ। ਬਾਦਲ ਸਰਕਾਰ ਲਈ ਵ¤ਡੀ ਸ਼ਰਮਿੰਦਗੀ ਹੈ ਜਿਸ ਨੇ ਪਰਦਾਪੋਸ਼ੀ ਕੀਤੀ । ਚਰਚਾ ਹੋਵੇ ਕਿ ਕਿਵੇਂ 7 ਅਕਤੂਬਰ 1991 ਦੀ ਸ਼ਾਮ ਨੂੰ ਪਿੰਡ ਕਿਲੀ ਬੋਦਲਾਂ ਜਿਲ•ਾ ਫਿਰੋਜਪੁਰ ਵਿ¤ਚ ਖੇਤੀਬਾੜੀ ਇਸਪੈਕਟਰ ਅਜੀਤ ਸਿੰਘ ਦੇ ਘਰ ਸ਼ਾਮ ਦੇ ਸਮੇਂ ਪੁਲਿਸ ਨੇ ਆ ਘੇਰਿਆ। ਐਸ.ਐਸ.ਪੀ. ਏ.ਕੇ.ਸ਼ਰਮਾ ਅਤੇ ਡੀ.ਐਸ.ਪੀ. ਦੇਵਰਾਜ ਸ਼ਰਮਾ ਦੇ ਅਗਵਾਈ ਵਿ¤ਚ ਪੁਲਿਸ ਪਾਰਟੀ ਨੇ ਔਰਤਾਂ ਸਮੇਤ ਘਰ ਦੇ ਮੈਂਬਰਾਂ ਨੂੰ ਡੰਗਰਾਂ ਵਾਲੇ ਸੰਗਲਾਂ ਲੈ ਕੇ ਇ¤ਕ ਰੁ¤ਖ ਨਾਲ ਬੰਨ ਦਿ¤ਤਾ ਤੇ ਡੰਗਰ ਖੁ¤ਲੇ ਛ¤ਡ ਦਿ¤ਤੇ। ਰਸੋਈ ਵਿ¤ਚੋਂ ਕ¤ਦੂ ਕ¤ਸ ਲੈ ਕੇ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਮਾਸ ਖੁਰਚ ਕੇ ਗਰਮ-ਗਰਮ ਡੀਜਲ ਤੇ ਲੁ¤ਕ ਪਾਈ ਗਈ। ਪਰਿਵਾਰ ਦੀਆਂ ਚੀਕਾਂ ਧਰਤੀ ਆਸਮਾਨ ਨੂੰ ਕੰਬਣੀਆਂ ਛੇੜ ਰਹੀਆਂ ਸਨ, ਪਰ ਜਾਲਮਾਂ ‘ਤੇ ਕੋਈ ਅਸਰ ਨਾ ਹੋਇਆ। ਤਸ਼¤ਦਦ ਢਾਹੁਣ ਤੋਂ ਬਾਅਦ ਸਾਰੇ ਜੀਆਂ ਨੂੰ ਗੋਲੀਆਂ ਨਾਲ ਮਾਰ ਦਿ¤ਤਾ ਗਿਆ। ਇਸ ਵਹਿਸ਼ੀ ਕਾਰੇ ਵਿ¤ਚ ਬੀਬੀ ਇਕਬਾਲ ਕੌਰ (90), ਬੀਬੀ ਲਖਵਿੰਦਰ ਕੌਰ (45), ਬੀਬੀ ਮਨਜੀਤ ਕੌਰ (38), ਬੀਬੀ ਜਸਵਿੰਦਰ ਕੌਰ (40), ਬੀਬੀ ਮਨਜੀਤ ਕੌਰ (26) ਪਰਿਵਾਰ ਦੇ ਬਾਕੀ ਜੀਆਂ ਸਮੇਤ ਮਾਰ ਦਿ¤ਤੀਆਂ ਗਈਆਂ। ਕਹਾਣੀ ਘੜੀ ਗਈ ਕਿ ਪਰਿਵਾਰ ਦੇ ਜੀਅ ਕਰਾਸਫਾਈਰਿੰਗ ਵਿ¤ਚ ਮਾਰੇ ਗਏ ਹਨ। ਬੀਬੀ ਸੁਰਿੰਦਰ ਕੌਰ ਤਰਨ ਤਾਰਨ ਦੇ ਇ¤ਕ ਸਕੂਲ ਦੀ ਪਿੰ੍ਰਸੀਪਲ ਨੂੰ ਹਿਰਾਸਤ ਵਿ¤ਚ ਲੈ ਕੇ ਸੀ.ਆਈ.ਏ. ਸਟਾਫ ਵਿ¤ਚ ਲਿਆ ਕੇ ਘੋਟਣੇ ਲਾਏ ਗਏ, ਜਿੰਦਾ ਨੂੰ ਨਹਿਰ ਵਿ¤ਚ ਰੋੜ ਕੇ ਉਸਦੇ ਪਤੀ ਦਾ ਵੀ ਝੂਠਾ ਮੁਕਾਬਲਾ ਬਣਾ ਦਿ¤ਤਾ ਗਿਆ।
15 ਸਤੰਬਰ 1992 ਨੂੰ ਮਾਤਾ ਗੁਰਮੇਜ ਕੌਰ ਮਾਣੋਚਾਹਲ ਨੂੰ ਤਰਨ ਤਾਰਨ ਪੁਲਿਸ ਨੇ ਅੰਮ੍ਰਿਤਸਰ ਤੋਂ ਸੁਰਜੀਤ ਸਿੰਘ ਦੇ ਘਰੋਂ ਗ੍ਰਿਫਤਾਰ ਕੀਤਾ ਆਖਰੀ ਵਾਰ 16 ਮਾਰਚ 1993 ਨੂੰ ਵੈਰੋਵਾਲ ਥਾਣੇ ਵਿ¤ਚ ਰ¤ਖਿਆ ਗਿਆ ਅਜੇ ਤ¤ਕ ਕੋਈ ਉ¤ਘ-ਸੁ¤ਘ ਨਹੀ ਲ¤ਗੀ। ਮਾਤਾ ਗੁਰਮੇਜ ਕੌਰ ਦਾ ਕਸੂਰ ਇਹ ਸੀ ਕਿ ਉਸਨੇ ਬਾਬਾ ਗੁਰਬਚਨ ਸਿੰਘ ਮਾਣੋਚਾਹਲ ਨੂੰ ਜਨਮ ਦਿ¤ਤਾ ਸੀ। ਬਾਬਾ ਗੁਰਬਚਨ ਸਿੰਘ ਮਾਣੋਚਾਹਲ ਦੇ 14 ਜੀਆਂ ਨੂੰ ਜਾਂ ਤਾਂ ਝੂਠੇ ਮੁਕਾਬਲਿਆ ਵਿ¤ਚ ਖਤਮ ਕਰ ਦਿ¤ਤਾ ਜਾਂ ਲਾਪਤਾ ਕਰ ਦਿ¤ਤਾ ਗਿਆ ਜਿਹਨਾਂ ਬਾਰੇ ਅ¤ਜ ਤ¤ਕ ਕੋਈ ਜਾਣਕਾਰੀ ਨਹੀ ਹੈ।
ਬੀਬੀ ਮਹਿੰਦਰ ਕੌਰ ਪੰਜਵੜ• ਨੂੰ 1991 ਵਿ¤ਚ ਝਬਾਲ ਪੁਲਿਸ ਨੇ ਹਿਰਾਸਤ ਵਿ¤ਚ ਲਿਆ ਤੇ ਲਾਪਤਾ ਕਰ ਦਿ¤ਤਾ। ਬੇਟੀ ਹਰਪ੍ਰੀਤ ਕੌਰ ਸੁਲਤਾਨਵਿੰਡ (ਅੰਮ੍ਰਿਤਸਰ) ਜੋ ਘਰ ਤੋਂ ਸਾਈਕਲ ਤੇ ਘਰੇਲੂ ਕੰਮ ਲਈ ਗਈ ਪੁਲਿਸ ਨੇ ਗ੍ਰਿਫਤਾਰ ਕਰਕੇ 27 ਜੂਨ 1992 ਨੂੰ ਝੂਠਾ ਮੁਕਾਬਲਾ ਬਣਾ ਦਿ¤ਤਾ ਗਿਆ। ਹਰਪ੍ਰੀਤ ਕੌਰ ਦੀ ਲਾਸ਼ ਅਣਪਛਾਤੀ ਕਹਿ ਕੇ ਦੁਰਗਿਆਨਾ ਮੰਦਿਰ ਦੇ ਸ਼ਮਸ਼ਾਨ ਘਾਟ ਵਿ¤ਚ ਸੰਸਕਾਰ ਕਰ ਦਿ¤ਤਾ ਗਿਆ। ਲਾਪਤਾ ਕੀਤੀਆਂ ਗਈਆਂ ਤੇ ਝੂਠੇ ਮੁਕਾਬਲਿਆਂ ਵਿ¤ਚ ਸ਼ਹੀਦ ਕੀਤੀਆਂ ਗਈਆਂ ਬੀਬੀਆਂ ਦੀ ਲੰਬੀ ਚੌੜੀ ਲੜੀ ਹੈ ਜਿੰਨ•ਾਂ ਵਿ¤ਚ ਬੀਬੀ ਕਮਲਜੀਤ ਕੌਰ ਕੰਮੋਕੇ, ਬਲਬੀਰ ਕੌਰ ਥਾਂਦੇ, ਬਲਜੀਤ ਕੌਰ ਸਰਹਾਲੀ, ਜਸਵਿੰਦਰ ਕੌਰ ਸੋਢੀਵਾਲਾ, ਤੇਜ ਕੌਰ ਲਹਿਰਾ ਬੇਗਾ, ਸੁਖਵੰਤ ਕੌਰ ਗ¤ਗੋਬੂਹਾ, ਰਣਜੀਤ ਕੌਰ, ਹਰਜਿੰਦਰ ਕੌਰ, ਹਰਪਾਲ ਕੌਰ ਤੇ ਅਚਿੰਤ ਕੌਰ ਵਾਸੀ ਧੂਲਕਾ, ਗੁਰਮੇਜ ਕੌਰ ਲਾਟੀਆ, ਮਨਜੀਤ ਕੌਰ ਤੇ ਕੁਲਜੀਤ ਕੌਰ ਫੈਜਲਾਬਾਦ, ਨਰਿੰਦਰ ਕੌਰ ਮ¤ਤੇਵਾਲ ਆਦਿ ਸ਼ਾਮਲ ਹਨ।
ਪ੍ਰਧਾਨ ਮੰਤਰੀ ਜਨਾਬ ਮੋਦੀ ਨੂੰ ਮਨੀਪੁਰ ਦੀਆਂ ਬੀਬੀੌਆਂ ਦੀ ਗ¤ਲ ਇਸਤਰੀ ਦਿਵਸ ਦੇ ਮੌਕੇ ਤੇ ਸੁਣਨੀ ਚਾਹੀਦੀ ਹੈ ਜਿਨ•ਾਂ ਨੇ ਫੌਜ ਦੇ ਜੁਲਮਾਂ ਦੇ ਵਿਰੋਧ ਵਿ¤ਚ ਇੰਫਾਲ ਦੀਆਂ ਸੜਕਾਂ ਤੇ ਨਿਰਵਸਤਰ ਹੋ ਕੇ ਮੁਜਾਹਰਾ ਕੀਤਾ ਅਤੇ ਝੂਠੇ ਰਾਸ਼ਟਰਵਾਦੀਆਂ ਤੇ ਮਨੁ¤ਖਤਾਂ ਦੇ ਦੁਸ਼ਮਣਾ ਨੂੰ ਨੰਗਿਆ ਕਰ ਦਿ¤ਤਾ। ਬੀਬੀ ਸ਼ਰਮੀਲਾ ਜੋ ਅਫਸਪਾ ਦੇ ਵਿਰੋਧ ਵਿ¤ਚ ਕੋਈ 15 ਸਾਲਾਂ ਤੋਂ ਭੁ¤ਖ ਹੜਤਾਲ ਤੇ ਹੈ ਦੀ ਬਾਤ ਵੀ ਸੁਣਨੀ ਚਾਹੀਦੀ ਹੈ। ਕਸ਼ਮੀਰ ਦੀਆਂ ਉਨ•ਾਂ ਮਾਵਾਂ ਦੀ ਗ¤ਲ ਵੀ ਸੁਣਨੀ ਚਾਹੀਦੀ ਹੈ ਜਿੰਨ•ਾਂ ਦੇ ਬ¤ਚਿਆ ਨੂੰ ਮਾਰਨ ਤੋਂ ਬਾਅਦ ਅਣਪਛਾਤੀਆ ਕਬਰਾਂ ਵਿ¤ਚ ਦਫਨਾ ਦਿ¤ਤਾ ਗਿਆ। ਛ¤ਤੀਸਗੜ• ਦੀ ਆਦਿਵਾਸੀ ਬੀਬੀ ਸੋਨੀ ਜਿਸ ਨੂੰ ਪਹਿਲਾਂ ਹੀ ਪੁਲਿਸ ਨੇ ਅਥਾਹ ਤਸੀਹੇ ਦਿ¤ਤੇ ਹੁਣ ਗੁੰਡਾ ਰਾਜ ਦੇ ਹਮਾਇਤੀਆਂ ਨੇ ਉਸ ਦੀਆਂ ਅ¤ਖਾਂ ਵਿ¤ਚ ਜ਼ਹਿਰੀਲੀ ਦਵਾਈ ਪਾ ਕੇ ਹਮਲਾ ਕੀਤਾ, ਵਿਚਾਰੀ ਦਿ¤ਲੀ ਦੇ ਹਸਪਤਾਲ ਵਿ¤ਚ ਦਾਖਲ ਹੈ ।ਕੀ ਦੇਸ਼ ਦੇ ਰਾਜਨੀਤਿਕ 8 ਮਾਰਚ ਨੂੰ ਉਸਦੀ ਗ¤ਲ ਸੁਣਨਗੇ? ਰੋਹਿਤ ਬੇਮੁ¤ਲਾ ਦੀ ਮਾਂ ਪ੍ਰਧਾਨ ਮੰਤਰੀ ਨੂੰ ਪੁ¤ਤਰ ਦੇ ਕਾਤਲਾਂ ਨੂੰ ਸਜਾਵਾ ਦੇਣ ਲਈ ਅਪੀਲ ਕਰਦੀ ਹੈ। ਕੀ ਮਨ ਕੀ ਬਾਤ ਕਰਨ ਵਾਲੇ ਸ਼੍ਰੀ ਮੋਦੀ ਹਿੰਮਤ ਕਰਕੇ ਉਸ ਮਾਂ ਦੀ ਮਨ ਕੀ ਪੁਕਾਰ ਸੁਣਨ ਦੀ ਖੇਚਲ ਕਰਨਗੇ?
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਆਗੂ ਸਤਵਿੰਦਰ ਸਿੰਘ ਪਲਾਸੋਰ ਸਪੋਕਸਮੈਨ, ਪਰਮਜੀਤ ਕੌਰ ਖਾਲੜਾ ਸਰਪ੍ਰਸਤ,ਵਿਰਸਾ ਸਿੰਘ ਬਹਿਲਾ ਮੀਤ ਪ੍ਰਧਾਨ, ਚਮਨ ਲਾਲ ਜ¤ਥੇਬੰਧਕ ਸਕ¤ਤਰ, ਸਤਵੰਤ ਸਿੰਘ ਮਾਣਕ ਕੇਂਦਰੀ ਕਮੇਟੀ ਮੈਂਬਰ ਅਤੇ ਜਗਦੀਪ ਸਿੰਘ ਰੰਧਾਵਾ ਜਿਲ•ਾ ਪ੍ਰਧਾਨ ਪੀ.ਐਚ.ਆਰ.ਓ.ਨੇ ਮੰਗ ਕੀਤੀ ਹੈ ਕਿ ਪੁਲੀਸ ਮੁਕਾਬਲਿਆ ਵਿ¤ਚ ਸ਼ਹੀਦ ਹੋਈਆ ਇਹਨਾਂ ਔਰਤਾਂ ਨੂੰ ਪਾਰਲੀਮੈਟ ਵਿ¤ਚ ਸ਼ਰਧਾਂਜਲੀ ਭੇਟ ਕੀਤੀ ਜਾਵੇ ਅਤੇ ਇਨਸਾਫ ਦੇਣ ਦੀ ਪ੍ਰੀਕਿਰਿਆ ਆਰੰਭ ਕੀਤੀ ਜਾਵੇ।