ਵਿਸਾਖੀ ‘ਤੇ ਸਰਬੱਤ ਖਾਲਸਾ ਨਾ ਹੋਇਆ ਤਾਂ ਦੀਵਾਲੀ ‘ਤੇ ਕੀਤਾ ਜਾਵੇਗਾ- ਭਾਈ ਮੰਡ

By March 5, 2016 0 Comments


mand ਅੰਮ੍ਰਿਤਸਰ 5 ਮਾਰਚ (ਜਸਬੀਰ ਸਿੰਘ) ਬੀਤੇ ਸਾਲ 10 ਨਵੰਬਰ 2015 ਨੂੰ ਹੋਏ ਸਰਬੱਤ ਖਾਲਸਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਜੋ 10 ਨਵੰਬਰ ਤੋ ਹੀ ਜੇਲ• ਵਿੱਚ ਬੰਦ ਹਨ ਨੇ ਅੱਜ ਸਥਾਨਕ ਅਦਾਲਤ ਵਿੱਚ ਤਰੀਕ ਭੁਗਤਣ ਸਮੇਂ ਕਿਹਾ ਕਿ ਦੇਸ਼ ਧ੍ਰੋਹੀ ਦੀ ਧਾਰਾ ਨੂੰ ਲੈ ਕੇ ਸਰਕਾਰ ਵੱਲੋ ਦੋਹਰੇ ਮਾਪਦੰਡ ਅਪਨਾਏ ਜਾ ਰਹੇ ਹਨ ਕਿਉਕਿ ਦਿੱਲੀ ਦੀ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਕਨਈਆ ਕੁਮਾਰ ‘ਤੇ ਵੀ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਤੇ ਉਸ ਨੂੰ 12 ਦਿਨ ਬਾਅਦ ਜ਼ਮਾਨਤ ਦੇ ਦਿੱਤੀ ਗਈ ਜਦ ਕਿ ਸਰਬੱਤ ਖਾਲਸਾ ਦੌਰਾਨ ਦਰਜ ਹੋਏ ਦੇਸ਼ ਧ੍ਰੋਹੀ ਦੇ ਕੇਸ ਵਿੱਚ ਗ੍ਰਿਫਤਾਰ ਵਿਅਕਤੀਆ ਨੂੰ ਅੱਜ ਚਾਰ ਮਹੀਨੇ ਤੋ ਵੀ ਵੱਧ ਸਮਾਂ ਬੀਤੇ ਜਾਣ ਦੇ ਬਾਵਜੂਦ ਵੀ ਜ਼ਮਾਨਤ ਨਹੀ ਦਿੱਤੀ ਜਾ ਰਹੀ।
ਭਾਈ ਮੰਡ ਨੇ ਕਿਹਾ ਕਿ ਸਰਬੱਤ ਖਾਲਸਾ ਪੂਰੀ ਤਰ•ਾ ਸ਼ਾਤਮਈ ਢੰਗ ਨਾਲ ਸੰਪਨ ਹੋਇਆ ਅਤੇ ਕਿਸੇ ਵੀ ਵਿਅਕਤੀ ਨੇ ਕੋਈ ਵੀ ਦੇਸ਼ ਵਿਰੋਧੀ ਨਾਅਰਾ ਤੱਕ ਵੀ ਨਹੀ ਲਗਾਇਆ ਸਗੋ ਆਪਸੀ ਸਦਭਾਵਨਾ ਬਣਾਈ ਰੱਖੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਡਿਪਟੀ ਮੁੱਖ ਮੰਤਰੀ ਬਨਾਮ ਕਾਰਜਕਾਰੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੂੰ ਉਹ ਦੱਸਣਾ ਚਾਹੁੰਦੇ ਹਨ ਕਿ ਵਿਸਾਖੀ ਤੇ ਸਰਬੱਤ ਖਾਲਸਾ ਜੇਕਰ ਨਹੀ ਹੋ ਸਕੇਗਾ ਤਾਂ ਦੀਵਾਲੀ ਤੱਕ ਕਿਸੇ ਵੇਲੇ ਵੀ ਸਰਬੱਤ ਖਾਲਸਾ ਹੋ ਸਕਦਾ ਹੈ ਅਤੇ ਸਰਬੱਤ ਖਾਲਸਾ ਹਰ ਹਾਲਤ ਵਿੱਚ ਹੋਵੇਗਾ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਵੱਲੋ ਬਾਰ ਬਾਰ ਸਰਬੱਤ ਖਾਲਸਾ ਦੇ ਆਯੋਜਕਾ ਵਿਰੁੱਧ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ ਜਿਸ ਨਾਲ ਉਹਨਾਂ ਨੂੰ ਕੋਈ ਫਰਕ ਨਹੀ ਪੈਦਾ ਪਰ ਸੁਖਬੀਰ ਸਿੰਘ ਬਾਦਲ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਲੋਕਤੰਤਰ ਪ੍ਰਣਾਲੀ ਵਿੱਚ ਕਿਸੇ ਵੀ ਤਰ੍ਵਾ ਲੋਕਾਂ ਨੂੰ ਦਬਾ ਕੇ ਰਾਜ ਨਹੀ ਕੀਤਾ ਜਾ ਸਕਦਾ ਤੇ ਸਮਾਂ ਆਉਣ ਤੇ ਲੋਕ ਜੋ ਫਿਰ ਹਸ਼ਰ ਕਰਦੇ ਹਨ ਉਹ ਵੀ ਯਾਦ ਰੱਖਣਾ ਪਵੇਗਾ ਜਿਸ ਦੀ ਉਦਾਹਰਣ ਹਰਿਆਣੇ ਦਾ ਚੌਟਾਲਾ ਪਰਿਵਾਰ ਹੈ ਜਿਹੜਾ ਹੁਣ ਸਿਆਸੀ ਪਿੱੜ ਵਿੱਚੋ ਪੂਰੀ ਤਰ•ਾ ਹਾਸ਼ੀਏ ਤੇ ਚਲਾ ਗਿਆ ਹੈ।
ਭਾਈ ਮੰਡ ਨੇ ਨਾਲ ਹੀ ਤਰੀਕ ਭੁਗਤਣ ਆਏ ਭਾਈ ਸਤਨਾਮ ਸਿੰਘ ਮਨਾਵਾਂ ਨੇ ਕਿਹਾ ਕਿ ਕਿਸੇ ਵੀ ਮੀਡੀਏ ਨੇ ਸਰਬੱਤ ਖਾਲਸਾ ਦੀ ਕੋਈ ਵੀ ਨੈਗੇਟਿਵ ਰੀਪੋਰਟਿੰਗ ਨਹੀ ਕੀਤੀ ਫਿਰ ਵੀ ਜੇਕਰ ਸਰਬੱਤ ਖਾਲਸਾ ਦੇ ਆਯੋਜਕਾਂ ਵਿਰੁੱਧ ਦੇਸ਼ ਧ੍ਰੋਹੀ ਦਾ ਕੇਸ ਦਰਜ ਹੁੰਦਾ ਹੈ ਤਾਂ ਇਸ ਤੋ ਵੱਧ ਹੋਰ ਧੱਕੇਸ਼ਾਹੀ ਕੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਉਹ ਮੀਡੀਏ ਦੇ ਧੰਨਵਾਦੀ ਹਨ ਕਿ ਜਿਸ ਨੇ ਸੱਚਾਈ ਪੇਸ਼ ਕੀਤੀ ਪਰ ਸੁਖਬੀਰ ਸਿੰਘ ਬਾਦਲ ਦੀਆ ਅੱਖਾਂ ਤੇ ਪਰਦਾ ਪੈ ਚੁੱਕਾ ਹੈ। ਉਹਨਾਂ ਕਿਹਾ ਕਿ ਸਰਬੱਤ ਖਾਲਸਾ ਵਿੱਚ ਨਸ਼ਿਆ ਦੇ ਵੱਧ ਰਹੇ ਵਪਾਰ ਨੂੰ ਠੱਲ ਪਾਉਣ ਦਾ ਮਤਾ ਪਾਸ ਕੀਤਾ ਗਿਆ ਸੀ ਅਤੇ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਨਾਲ ਨਸ਼ਿਆ ਦੇ ਵਪਾਰੀਆ ਦੀ ਜੁੰਡਲੀ ਨੂੰ ਜਾਣਕਾਰੀ ਸੀ ਕਿ ਸਰਬੱਤ ਖਾਲਸਾ ਵਾਲੇ ਨਸ਼ਿਆ ਦੀ ਰੋਕਥਾਮ ਲਈ ਕੋਈ ਵੱਡੀ ਮੁਹਿੰਮ ਸ਼ੁਰੂ ਕਰ ਸਕਦੇ ਹਨ ਤੇ ਇਸ ਲਈ ਇਹਨਾਂ ਨੂੰ ਸਰਬੱਤ ਖਾਲਸਾ ਦਾ ਬਹਾਨਾ ਬਣਾ ਕੇ ਜੇਲ• ਯਾਤਰਾ ਤੇ ਭੇਜਿਆ ਜਾਵੇ। ਉਹਨਾਂ ਕਿਹਾ ਕਿ ਨਸ਼ਿਆ ਕਾਰਨ ਅੱਜ ਪੰਜ ਦਰਿਆਵਾਂ ਦੀ ਧਰਤੀ ਕਲੰਕਿਤ ਹੋ ਚੁੱਕੀ ਹੈ ਤੇ ਕੋਈ ਤਖਤ ਸੁਰੱਖਿਅਤ ਨਹੀ ਰਹਿ ਗਿਆ ਜਿਸ ਧਰਤੀ ਤੇ ਨਸ਼ੇ ਦਾ ਗੋਰਖ ਧੰਦਾ ਨਾ ਚੱਲਦਾ ਹੋਵੇ। ਉਹਨਾਂ ਕਿਹਾ ਕਿ ਇਹ ਵੀ ਇਤਿਹਾਸ ਦੇ ਕਾਲੇ ਪੰਨਿਆ ਤੇ ਲਿਖਿਆ ਜਾਵੇਗਾ ਕਿ ਅਕਾਲੀ ਸਰਕਾਰ ਨੇ ਹੀ ਸਿੱਖਾਂ ਵਿਰੁੱਧ ਝੂਠੇ ਕੇਸ ਦਰਜ ਕਰਕੇ ਸਿੱਖਾਂ ਨੂੰ ਜੇਲ•ਾਂ ਵਿੱਚ ਬੰਦ ਕੀਤਾ ਸੀ। ਬਾਅਦ ਵਿੱਚ ਜੱਜ ਨੇ ਕੇਸ ਦੀ ਸੁਣਵਾਈ ਕਰਦਿਆ ਅਗਲੀ ਤਰੀਕ 19 ਮਾਰਚ ਪਾ ਕੇ ਭਾਈ ਧਿਆਨ ਸਿੰਘ ਮੰਡ, ਸਤਨਾਮ ਸਿੰਘ ਮਨਾਵਾਂ ਤੇ ਪਰਮਜੀਤ ਸਿੰਘ ਨੂੰ ਵਾਪਸ ਨਿਆਇਕ ਹਿਰਾਸਤ ਵਿੱਚ ਰੱਖਦਿਆ ਜੇਲ• ਭੇਜ ਦਿੱਤਾ। ਇਸ ਸਮੇਂ ਉਹਨਾਂ ਨਾਲ ਮੁਲਾਕਾਤ ਕਰਨ ਲਈ ਪਰਿਵਾਰਕ ਮੈਂਬਰਾਂ ਤੋ ਇਲਾਵਾ ਅਕਾਲੀ ਦਲ ਅੰਮ੍ਰਿਤਸਰ ਦੇ ਦਫਤਰ ਸਕੱਤਰ ਸ੍ਰ ਹਰਬੀਰ ਸਿੰਘ ਸੰਧੂ, ਜਰਨੈਲ ਸਿੰਘ ਸਖੀਰਾ ਤੇ ਬਲਵਿੰਦਰ ਸਿੰਘ ਜੌਲੀ ਤੇ ਬੀਬੀ ਚੱਠਾ ਵੀ ਪੁੱਜੇ ਹੋਏ ਸਨ।