ਸਜਾਵਾਂ ਪੂਰੀਆਂ ਕਰ ਚੁੱਕੇ ਕੈਦੀ ਰਿਹਾ ਕੀਤੇ ਜਾਣ- ਵਰਿਆਮ ਸਿੰਘ

By March 4, 2016 0 Comments


ਸਿੱਖ ਨੌਜਵਾਨ ਨਸ਼ੇ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ
wareyam singh
ਅੰਮ੍ਰਿਤਸਰ 4 ਮਾਰਚ (ਜਸਬੀਰ ਸਿੰਘ ) ਉ¤ਤਰ ਪ੍ਰਦੇਸ਼ ਦੇ ਜੇਲ• ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਾਬਕਾ ਲੈਫਟੈਣ ਸ੍ਰ ਬਲਵੰਤ ਸਿੰਘ ਰਾਮੂਵਾਲੀਆ ਦੇ ਯਤਨਾਂ ਸਦਕਾ ਬਰੇਲੀ ਜੇਲ• ‘ਚ ਕਰੀਬ 26 ਸਾਲ ਦੀ ਲੰਮੀ ਕੈਦ ਕੱਟਣ ਤੋਂ ਬਾਅਦ ਰਿਹਾਅ ਹੋਏ ਸਿੱਖ ਕੈਦੀ ਭਾਈ ਵਰਿਆਮ ਸਿੰਘ ਨੇ ਅੱਜ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਦਾ ਸ਼ੁਕਰਾਨਾ ਕਰਨ ਉਪਰੰਤ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਵੀ ਕੀਤੀ ਜਿਥੇ ਉਹਨਾਂ ਨੂੰ ਸਿਰੋਪਾ ਭੇਟ ਕੀਤਾ ਗਿਆ।
ਮੱਥਾ ਟੇਕਣ ਉਪਰੰਤ ਦਮਦਮੀ ਟਕਸਾਲ ਮਹਿਤਾ ਦੇ ਬੁਲਾਰੇ ਭਾਈ ਅਜੈਬ ਸਿੰਘ ਅਭਿਆਸੀ ਦੇ ਨਿਵਾਸ ਸਥਾਨ ਤੇ ਵਿਸ਼ੇਸ਼ ਗੱਲਬਾਤ ਕਰਦਿਆ ਭਾਈ ਵਰਿਆਮ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਗ੍ਰਿਫਤਾਰੀ ਇੱਕ ਕਤਲ ਕੇਸ ਸਾਜਿਸ ਰਚਣ ਦੇ ਕੇਸ ਵਿੱਚ ਯੂ.ਪੀ ਪੁਲੀਸ ਨੇ 1990 ਵਿੱਚ ਕੀਤੀ ਸੀ ਅਤੇ ਉਹਨਾਂ ਸਮੇਤ ਤਿੰਨ ਵਿਅਕਤੀਆ ਤੇ ਤੱਤਕਾਲੀ ਕਲਿਆਣ ਸਿੰਘ ਦੀ ਭਾਜਪਾ ਸਰਕਾਰ ਨੇ ਟਾਡਾ ਇਸ ਕਰਕੇ ਲਗਾ ਦਿੱਤਾ ਸੀ ਕਿ ਉਹਨਾਂ ਨੇ ਸਿਰਾਂ ਤੇ ਦਸਤਾਰਾਂ ਸਜਾਈਆ ਹੋਈਆ ਸਨ। ਉਹਨਾਂ ਕਿਹਾ ਕਿ ਉਹਨਾਂ ਦੀ ਭੈਣ ਦੇ ਸਹੁਰਾ ਵੱਸਣ ਸਿੰਘ ਕੋਲੋ ਪੁਲੀਸ ਦੇ ਇੱਕ ਟਾਊਟ ਬਲਕਾਰ ਸਿੰਘ ਦਾ ਕਤਲ ਹੋ ਗਿਆ ਤੇ ਪੁਲੀਸ ਨੇ ਵੱਸਣ ਸਿੰਘ ਤੇ ਉਸ ਦੇ ਨਾਬਾਲਗ ਪੋਤਰੇ ਮੇਜਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਅਦ ਵਿੱਚ ਉਹਨਾਂ ਨੂੰ ਵੀ ਧਾਰਾ 120 ਬੀ ਤੇ 3ਤੇ 4 ਟਾਡਾ ਐਕਟ ਲਗਾ ਕੇ ਗ੍ਰਿਫਤਾਰ ਕਰ ਲਿਆ। ਉਹਨਾਂ ਕਿਹਾ ਕਿ 17 ਅ੍ਰਪੈਲ 1990 ਨੂੰ ਰਾਤੀ 9 ਵਜੇ ਕਤਲ ਹੋਇਆ ਤੇ 18 ਅਪ੍ਰੈਲ ਨੂੰ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਸੀ। ਉਹਨਾਂ ਕਿਹਾ ਕਿ ਅੱਤਵਾਦੀਆ ਦੇ ਖਾਤੇ ਵਿੱਚ ਪਾ ਕੇ ਬਲਕਾਰ ਸਿੰਘ ਦੇ ਕਤਲ ਨੂੰ ਜੋੜਿਆ ਗਿਆ ਤੇ ਵਿਸ਼ੇਸ਼ ਅਦਾਲਤ ਨੇ ਉਹਨਾਂ ਦੇ ਕੇਸ ਦੀ ਸੁਣਵਾਈ ਕਰਦਿਆ 1993 ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜਾ ਹੋਈ ਜਿਸ ਵਿੱਚ ਅਦਾਲਤ ਨੇ ਲਿਖਿਆ ਕੇ ਇਹਨਾਂ ਨੂੰ ਉਮਰ ਭਰ ਜੇਲਾਂ ਵਿੱਚ ਰੱਖਿਆ ਜਾਵੇ ਅਤੇ ਸੁਪਰੀਮ ਕੋਰਟ ਨੇ ਵੀ ਇਸ ਸਜਾ ਨੂੰ ਬਹਾਲ ਰੱਖਿਆ। ਉਹਨਾਂ ਦੱਸਿਆ ਕਿ 1997 ਵਿੱਚ 93 ਸਾਲ ਦੀ ਉਮਰ ਵਿੱਚ ਵੱਸਣ ਸਿੰਘ ਦੀ ਜੇਲ• ਵਿੱਚ ਹੀ ਮੌਤ ਹੋ ਗਈ ਤੇ ਮੇਜਰ ਸਿੰਘ ਦੀ ਜਦੋ ਗ੍ਰਿਫਤਾਰੀ ਹੋਈ ਸੀ ਤਾਂ ਉਸ ਦੀ ਉਮਰ 14 ਸਾਲ ਤੋਂ ਵੀ ਘੱਟ ਸੀ। ਉਸ ਨੂੰ ਅਖਿਲ ਯਾਦਵ ਸਰਕਾਰ ਨੇ ਵਿਸ਼ੇਸ਼ ਕਨੂੰਨ ਤਹਿਤ 2103 ਵਿੱਚ ਰਿਹਾਅ ਕਰ ਦਿੱਤਾ ਸੀ। ਉਹਨਾਂ ਦੱਸਿਆ ਕਿ ਜੇਲ• ਵਿੱਚ ਪਗੜੀਧਾਰੀ ਉਹ ਸਿਰਫ ਤਿੰਨ ਹੀ ਕੈਦੀ ਸਨ।
ਉਤਰ ਪ੍ਰਦੇਸ਼ ਦੇ ਪਿੰਡ ਬਰੀਬਰਾ, ਜ਼ਿਲ•ਾ ਸ਼ਾਹਜਹਾਨ ਦੇ ਨਿਵਾਸੀ ਭਾਈ ਵਰਿਆਮ ਸਿੰਘ ਨੇ ਕਿਹਾ ਕਿ ਉਹਨਾਂ ਦੀ ਕਿਸੇ ਵੀ ਆਗੂ ਨੇ ਸਾਰ ਨਹੀ ਲਈ ਤੇ ਉਹ 25 ਸਾਲ 7 ਮਹੀਨੇ ਜੇਲ• ਵਿੱਚ ਹੀ ਸੜਦੇ ਰਹੇ। ਉਹਨਾਂ ਕਿਹਾ ਕਿ ਹਵਾਲਾਤੀਆ ਦੇ ਦਿਨ ਉਹਨਾਂ ਨੂੰ ਚੱਕੀਆ ਵਿੱਚ ਬਤੀਤ ਕਰਨੇ ਪਏ ਅਤੇ ਸਜਾ ਹੋਣ ਉਪਰੰਤ ਉਹਨਾਂ ਨੂੰ ਕੈਦੀਆ ਵਾਲੀ ਬੈਰਕ ਵਿੱਚ ਭੇਜ ਦਿੱਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਨੂੰ ਕੋਈ ਆਸ ਨਹੀ ਸੀ ਕਿ ਉਹ ਰਿਹਾਅ ਹੋ ਜਾਣਗੇ ਪਰ ਭਾਈ ਭਾਈ ਗੁਰਬਖਸ਼ ਸਿੰਘ ਨੇ ਚੰਡੀਗੜ ਵਿਖੇ ਗੁਰੂਦੁਆਰਾ ਅੰਬ ਸਾਹਿਬ ਦੇ ਬਾਹਰ ਬੰਦੀ ਸਿੰਘਾਂ ਦੀ ਰਿਹਾਈ ਲਈ ਜਦੋਂ ਭੁੱਖ ਹੜਤਾਲ ਸ਼ੁਰੂ ਕੀਤੀ ਤਾਂ ਉਸ ਸਮੇਂ ਕੁਝ ਆਸ ਜਰੂਰ ਬੱਝੀ ਸੀ ਅਤੇ ਇੱਕ ਵਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਉ¤ਤਰ ਪ੍ਰਦੇਸ਼ ਸਰਕਾਰ ਤੱਕ ਰਿਹਾਈ ਲਈ ਪਹੁੰਚ ਕੀਤੀ ਸੀ ਪਰ ਹੜਤਾਲ ਤੋ ਬਾਅਦ ਫਿਰ ਮਾਮਲਾ ਠੰਡੇ ਬਸਤੇ ਵਿੱਚ ਪੈ ਗਿਆ। ਬਾਪੂ ਸੂਰਤ ਸਿੰਘ ਵੱਲੋ ਭੁੱਖ ਹੜਤਾਲ ਰੱਖਣ ਉਪੰਰਤ ਦਿੱਲੀ ਕਮੇਟੀ ਵਾਲਿਆ ਨੇ ਵੀ ਕੋਸ਼ਿਸ਼ ਕੀਤੀ ਪਰ ਮਾਮਲਾ ਯੂ.ਪੀ. ਸਰਕਾਰ ਦੇ ਘੇਰੇ ਵਿੱਚ ਆਉਦਾ ਹੋਣ ਕਾਰਨ ਕੋਈ ਠੋਸ ਨਤੀਜੇ ਨਾ ਨਿਕਲ ਸਕੇ। ਉਹਨਾਂ ਕਿਹਾ ਕਿ ਜਦੋ ਅਕਾਲੀ ਦਲ ਨੂੰ ਬੇਦਾਵਾ ਦੇ ਕੇ ਉ¤ਤਰ ਪ੍ਰਦੇਸ਼ ਦੀ ਅਖਿਲ ਯਾਦਵ ਸਰਕਾਰ ਵਿੱਚ ਜੇਲ• ਮੰਤਰੀ ਸ੍ਰ ਬਲਵੰਤ ਸਿੰਘ ਰਾਮੂਵਾਲੀਆ ਬਣੇ ਤਾਂ ਉਹਨਾਂ ਨੇ ਯਤਨ ਆਰੰਭ ਕਰ ਦਿੱਤੇ ਅਤੇ ਉਹਨਾਂ ਨੇ ਮੁੱ੍ਰਖ ਮੰਤਰੀ ਨੂੰ ਕਿਹਾ ਕਿ ਭਾਈ ਵਰਿਆਮ ਸਿੰਘ ਨੂੰ ਉਹ ਹਰ ਸੁਰਤ ਵਿੱਚ ਰਿਹਾਅ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਬਾਕੀ ਕੈਦੀਆ ਵਾਂਗ ਉਹਨਾਂ ਨੇ ਕਈ ਵਾਰੀ ਪੈਰੋਲ ‘ਤੇ ਰਿਹਾਈ ਮੰਗੀ ਪਰ ਉਹਨਾਂ ਨੂੰ ਕਦੇ ਵੀ ਕਾਮਯਾਬੀ ਨਹੀ ਮਿਲੀ। ਉਹਨਾਂ ਦੇ ਪਰਿਵਾਰ ਦੇ ਕਈ ਜੀਅ ਇਸ ਦੁਨੀਆ ਅਲਵਿਦਾ ਕਹਿ ਗਏ ਪਰ ਫਿਰ ਵੀ ਉਹਨਾਂ ਨੂੰ ਪੈਰੋਲ ਨਾ ਮਿਲੀ।
ਉਹਨਾਂ ਕਿਹਾ ਕਿ ਸ੍ਰ ਰਾਮੂਵਾਲੀਆ ਨੇ ਜਦੋ ਰਿਹਾਈ ਦੀ ਪ੍ਰੀਕਿਰਿਆ ਸ਼ੁਰੂ ਕੀਤੀ ਤਾਂ ਪਹਿਲਾਂ ਤਾਂ ਉਹਨਾਂ ਦਾ ਪਿਛਲਾ ਰਿਕਾਰਡ ਹੀ ਬੜੀ ਮੁਸ਼ਕਲ ਨਾਲ ਮਿਲਿਆ ਤੇ ਫਿਰ ਸ੍ਰ ਰਾਮੂਵਾਲੀਆ ਨੇ ਜੰਗੀ ਪੱਧਰ ‘ਤੇ ਯਤਨ ਆਰੰਭ ਕਰ ਦਿੱਤੇ। ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨਾਲ ਉਹਨਾਂ ਨੇ ਮੁਲਾਕਾਤ ਕਰਕੇ ਪਹਿਲਾਂ ਕੇਂਦਰ ਕੋਲੋ ਟਾਡਾ ਕੈਦੀ ਨੂੰ ਰਿਹਾਅ ਕਰਨ ਦੀ ਲਿਖਤੀ ਇਜਾਜਤ ਲਈ ਤੇ ਫਿਰ ਉ¤ਤਰ ਪ੍ਰਦੇਸ਼ ਸਰਕਾਰ ਲਈ ਕਈ ਪ੍ਰਕਾਰ ਦੀਆ ਹੋਰ ਅੜਚਣਾ ਖੜੀਆ ਹੋ ਗਈਆ ਜਿਹਨਾਂ ਨੂੰ ਦੂਰ ਕਰਨ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਸ੍ਰੀ ਕੇ.ਟੀ.ਐਸ ਤੁਲਸੀ ਨਾਲ ਰਾਮੂਵਾਲੀਆ ਨੇ ਮੁਲਾਕਾਤ ਕਰਕੇ ਉਹਨਾਂ ਕੋਲੋ ਕੋਈ ਜੱਜਮੈਂਟ ਸੁਪਰੀਮ ਕੋਰਟ ਦੀ ਲਈ ਕਿਉਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਹੀ ਉਹਨਾਂ ਨੂੰ ਸਾਰੀ ਉਮਰ ਜੇਲ• ਵਿੱਚ ਰੱਖਣ ਦੀ ਆਖਰੀ ਸੁਣਵਾਈ ਹੋਈ ਸੀ। ਉਹਨਾਂ ਦੱਸਿਆ ਕਿ ਫਿਰ ਉ¤ਤਰ ਪ੍ਰਦੇਸ਼ ਦੇ ਰਾਜਪਾਲ ਕੋਲੋ ਵੀ ਵਿਸ਼ੇਸ਼ ਆਗਿਆ ਲਈ ਗਈ ਤੇ ਸਰਕਾਰ ਨੇ ਉਹਨਾਂ ਨੂੰ ਪਹਿਲਾਂ 17 ਦਸੰਬਰ 2015 ਨੂੰ ਪਹਿਲਾਂ ਦੋ ਮਹੀਨੇ ਦੀ ਪੈਰੋਲ ਤੇ ਰਿਹਾਅ ਕੀਤਾ ਤੇ ਫਿਰ 16 ਫਰਵਰੀ ਨੂੰ ਪੱਕੀ ਰਿਹਾਈ ਤੇ ਮੋਹਰ ਲਗਾ ਦਿੱਤੀ।
ਆਪਣੇ ਪਰਿਵਾਰ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਉਹਨਾਂ ਦਾ ਵਿਆਹ 1970 ਵਿੱਚ ਬੀਬੀ ਸੁਖਵਿੰਦਰ ਕੌਰ (ਭੈਣ ਭਾਈ ਅਜੈਬ ਸਿੰਘ ਅਭਿਆਸੀ) ਨਾਲ ਹੋਇਆ ਸੀ ਤੇ ਉਹਨਾਂ ਦੇ ਚਾਰ ਬੱਚੇ ਪੈਦਾ ਹੋਏ ਜਿਹਨਾਂ ਵਿੱਚ ਦੋ ਲੜਕੀਆ ਤੇ ਦੋ ਲੜਕੇ ਹਨ। ਵੱਡਾ ਲੜਕਾ ਜਗਦੀਪ ਸਿੰਘ ਤੇ ਛੋਟਾ ਜਸਵਿੰਦਰ ਸਿੰਘ ਹੈ ਜਦ ਕਿ ਦੋ ਲੜਕੀਆ ਜਸਬੀਰ ਕੌਰ ਤੇ ਪਰਮਜੀਤ ਕੌਰ ਹੈ। ਉਹਨਾਂ ਦੇ ਜੇਲ• ਵਿੱਚ ਹੁੰਦਿਆ ਹੀ ਚਾਰੇ ਬੱਚੇ ਜਵਾਨ ਹੋਏ ਪ੍ਰਵਾਨ ਚੜੇ ਤੇ ਉਹਨਾਂ ਦੀਆ ਸ਼ਾਂਦੀਆ ਵੀ ਹੋਈਆ ਤੇ ਅੱਜ ਉਹਨਾਂ ਦਾ ਬਾਗ ਪਰਿਵਾਰ ਕਾਫੀ ਵੱਧ ਫੁੱਲ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਲੜਕੀ ਪਰਮਜੀਤ ਕੌਰ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਇੱਕ ਬੇਟੀ ਹੈ।
ਪੰਜਾਬ ਸਰਕਾਰ ਵੱਲੋ ਕਿਸੇ ਵੀ ਤਰ•ਾ ਦੀ ਮਦਦ ਦੇਣ ਤੋ ਇਨਕਾਰ ਕਰਦਿਆ ਉਹਨਾਂ ਕਿਹਾ ਕਿ ਸਰਕਾਰ ਨੇ ਤਾਂ ਕਦੇ ਇਹ ਵੀ ਨਹੀ ਪੁੱਛਿਆ ਕਿ ਧੱਕਾ ਕਿਵੇਂ ਹੋਇਆ? ਉਹਨਾਂ ਕਿਹਾ ਕਿ ਅਕਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਜਿਥੇ ਜਿਥੇ ਵੀ ਜੇਲ•ਾਂ ਵਿੱਚ ਸਿੱਖ ਕੈਦੀ ਬੈਠੇ ਹਨ ਉਹਨਾਂ ਦੀ ਰਿਹਾਈ ਕਰਵਾਏ ਤੇ ਸਭ ਤੋ ਪਹਿਲਾਂ ਪੰਜਾਬ ਦੀਆ ਜੇਲਾਂ ਵਿੱਚ ਬੰਦ ਕੈਦੀਆ ਨੂੰ ਰਿਹਾਅ ਕੀਤਾ ਜਾਵੇ। ਉਹਨਾਂ ਕਿਹਾ ਕਿ ਜਦੋ ਵੀ ਅਕਾਲੀ ਦਲ ਦੀ ਸਰਕਾਰ ਬਣਦੀ ਤਾਂ ਉਹਨਾਂ ਨੂੰ ਕੋਈ ਆਸ ਬੱਝਦੀ ਪਰ ਇਹ ਆਸ ਉਸ ਵੇਲੇ ਖਤਮ ਹੋ ਜਾਂਦੀ ਜਦੋਂ ਸਰਕਾਰ ਕਹਿ ਦਿੰਦੀ ਕਿ ਮਾਮਲਾ ਦੂਸਰੇ ਸੂਬੇ ਦਾ ਹੈ ਉਹ ਕੁਝ ਨਹੀ ਕਰ ਸਕਦੇ। ਉਹਨਾਂ ਕਿਹਾ ਕਿ ਜਦੋ ਸਿਆਸਤਦਾਨ ਕੁਝ ਕਰਨ ਦਾ ਵਿਚਾਰ ਕਰ ਲੈਣ ਤਾਂ ਇਹਨਾਂ ਵਾਸਤੇ ਕੁਝ ਵੀ ਮੁਸ਼ਕਲ ਨਹੀ ਹੈ, ਸਾਰੇ ਕਨੂੰਨ ਵੀ ਬੌਣੇ ਹੋ ਜਾਂਦੇ ਹਨ।
ਪੰਜਾਬ ਦੇ ਨੌਜਵਾਨਾਂ ਨੂੰ ਸੰਦੇਸ਼ ਦੇਣ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਪੰਜਾਬ ਦਾ ਨੌਜਵਾਨ ਨਸ਼ਿਆ ਦੀ ਦਲਦਲ ਵਿੱਚ ਧੱਸ ਚੁੱਕਾ ਹੈ ਜਿਸ ਲਈ ਸਮਾਜ ਦੇ ਨਾਲ ਨਾਲ ਸਰਕਾਰ ਵੀ ਬਰਾਬਰ ਦੀ ਦੋਸ਼ੀ ਹੈ। ਉਹਨਾਂ ਕਿਹਾ ਕਿ ਪੰਜਾਬ ਦੀਆ ਹੀ ਨਹੀ ਸਗੋ ਉ¤ਤਰ ਪ੍ਰਦੇਸ਼ ਦੀਆ ਜੇਲ•ਾਂ ਵਿੱਚ ਵੀ ਨਸ਼ੇ ਵੱਡੀ ਪੱਧਰ ਤੇ ਮਿਲਦੇ ਹਨ ਤੇ ਜਿਹੜਾ ਨਸ਼ਾ ਬਾਹਰ ਨਹੀ ਮਿਲਦਾ ਉਹ ਜੇਲ• ਅੰਦਰੋ ਦੁੱਗਣੀ ਤਿੱਗਣੀ ਰਾਸ਼ੀ ਖਰਚਣ ਨਾਲ ਜੇਲ• ਵਿੱਚੋ ਹੀ ਮਿਲ ਜਾਂਦਾ ਹੈ। ਉਹਨਾਂ ਕਿਹਾ ਕਿ ਯੂ.ਪੀ ਦੀਆ ਜੇਲਾਂ ਤਾਂ ਬੀੜੀਆ ਸਿਗਰਟਾਂ ਨਾਲ ਭਰੀਆ ਪਈਆ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਉਹ ਇਹੀ ਸੰਦੇਸ਼ ਦੇਣਾ ਚਾਹੁੰੇਦੇ ਹਨ ਕਿ ਨਸ਼ੇ ਛੱਡ ਕੇ ਰਸਭਿੰਨੀ ਜਿੰਦਗੀ ਬਤੀਤ ਕਰਨ ਤੇ ਬਾਬੇ ਨਾਨਕ ਦੇ ਸੰਕਲਪ ਕਿਰਤ ਕਰੋ ਵੰਡ ਛੱਕੋ ਤੇ ਨਾਮ ਜਪੋ ਨੂੰ ਅਪਨਾ ਕੇ ਰਸਭਿੰਨੀ ਜਿੰਦਗੀ ਬਤੀਤ ਕਰਨ। ਉਹਨਾਂ ਕਿਹਾ ਕਿ ਉਹਨਾਂ ਦਾ ਘਰ ਬਾਰ ਸਾਰ ਬਰਬਾਦ ਹੋ ਚੁੱਕਾ ਹੈ ਤੇ ਉਹਨਾਂ ਦਾ ਬੇਟਾ ਜਲੰਧਰ ਦੇ ਪਿੰਡ ਤੱਲਣ ਵਿਖੇ ਇੱਕ ਗੁਰੂਦੁਆਰੇ ਵਿੱਚ ਗੰਥੀ ਹੈ ਜਿਥੇ ਉਹ ਇਸ ਵੇਲੇ ਜੀਵਨ ਬਤੀਤ ਕਰ ਰਹੇ ਹਨ। ਉਹਨਾਂ ਕਿਹਾ ਕਿ ਸਿੱਖ ਰੀਲੀਫ ਸੰਸਥਾ ਯੂ. ਕੇ. ਵਾਲਿਆ ਨੇ ਉਹਨਾਂ ਨਾਲ ਇੱਕ ਮਕਾਨ ਲੈ ਕੇ ਦੇਣ ਦਾ ਵਾਅਦਾ ਕੀਤਾ ਹੈ ਤੇ ਉਹ ਫਿਰ ਆਪਣੀ ਨਵੀ ਜਿੰਦਗੀ ਸ਼ੁਰੂ ਕਰਨਗੇ। ਉਹਨਾਂ ਕਿਹਾ ਕਿ ਉਹ ਘਰ ਨਹੀ ਬੈਠਣਗੇ ਸਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਸਾਏ ਗਏ ਗਾਡੀ ਰਾਹ ਦਾ ਪ੍ਰਚਾਰ ਕਰਕੇ ਸਿੱਖੀ ਨੂੰ ਪ੍ਰਫੁਲਤ ਵਿੱਚ ਆਪਣਾ ਯੋਗਦਾਨ ਪਾਉਣਗੇ। ਸਿੱਖ ਰੀਲੀਫ ਯੂ ਕੇ ਦੇ ਇੱਕ ਆਗੂ ਪਰਮਿੰਦਰ ਸਿੰਘ ਅਮਲੋਹ ਨੇ ਕਿਹਾ ਕਿ ਸੰਸਥਾ ਦਸ ਲੱਖ ਦੀ ਰਾਸ਼ੀ ਖਰਚ ਕਰਕੇ ਵਰਿਆਮ ਸਿੰਘ ਨੂੰ ਇੱਕ ਮਕਾਨ ਤੱਲਣ ਵਿਖੇ ਹੀ ਲੈ ਕੇ ਦੇਵੇਗੀ।
ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਭਾਈ ਵਰਿਆਮ ਸਿੰਘ ਦੀ ਰਿਹਾਈ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨਿਤ ਕਰਦਿਆ ਕਿਹਾ ਕਿ ਜੇਲ•ਾਂ ਵਿੱਚ ਬੰਦ ਹੋਰ ਅਜਿਹੇ ਸਿੱਖ ਕੈਦੀ, ਜੋ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਨੂੰ ਵੀ ਤੁਰੰਤ ਰਿਹਾਅ ਕੀਤਾ ਜਾਵੇ। ਉਹਨਾਂ ਕਿਹਾ ਕਿ ਭਾਈ ਵਰਿਆਮ ਸਿੰਘ ਦੀ ਰਿਹਾਈ ਸਿੱਖ ਜਗਤ ਲਈ ਚੰਗਾ ਸੁਨੇਹਾ ਹੈ ਕਿਉਂਕਿ ਅਜਿਹੇ ਸਿੱਖ ਕੈਦੀਆਂ ਦੀ ਰਿਹਾਈ ਲਈ ਸਿੱਖ ਜਗਤ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ।
ਕੁਝ ਸੂਤਰਾਂ ਤੋ ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੇ ਸ੍ਰ ਵਰਿਆਮ ਸਿੰਘ ਦੇ ਇੱਕ ਲੜਕੇ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ ਅਤੇ ਇੱਕ ਲੱਖ ਰੁਪਏ ਸਹਾਇਤਾ ਵੀ ਦੇਣ ਦੀ ਐਲਾਨ ਕੀਤਾ ਹੈ । ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ ਕੇ ਨੇ ਵੀ ਇੱਕ ਲੱਖ ਰੁਪਈਆ ਸਹਾਇਤਾ ਰਾਸ਼ੀ ਦੇਣ ਦਾ ਵਾਅਦਾ ਕੀਤਾ ਹੈ।