ਟਾਡਾ ਦੇ ਇਕ ਮਾਮਲੇ ‘ਚ ਪ੍ਰੋ. ਭੁੱਲਰ ਨੂੰ ਮਿਲੀ ਜਮਾਨਤ

By March 3, 2016 0 Comments


bhullarਅੰਮ੍ਰਿਤਸਰ, 3 ਮਾਰਚ – ਅੰਮ੍ਰਿਤਸਰ ਜੇਲ੍ਹ ‘ਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਟਾਡਾ ਦੇ ਇਕ ਮਾਮਲੇ ‘ਚ ਜ਼ਮਾਨਤ ਮਿਲ ਗਈ ਹੈ। ਇਹ ਮਾਮਲਾ ਬਟਾਲਾ ਪੁਲਿਸ ਵੱਲੋਂ ਭੁੱਲਰ ‘ਤੇ ਦਰਜ ਕੀਤਾ ਗਿਆ ਸੀ। ਹਾਲਾਂਕਿ ਪ੍ਰੋ. ਭੁੱਲਰ ਦੀ ਜੇਲ੍ਹ ਤੋਂ ਰਿਹਾਈ ਨਹੀਂ ਹੋਵੇਗੀ, ਕਿਉਂਕਿ ਉਹ ਦਿੱਲੀ ਬੰਬ ਧਮਾਕਿਆਂ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਹਨ। ਇੱਥੇ ਜ਼ਿਕਰਯੋਗ ਹੈ ਕਿ ਸਾਲ 1992 ‘ਚ ਬਟਾਲਾ ਦੇ ਸਦਰ ਥਾਣੇ ‘ਚ ਭੁੱਲਰ ਖਿਲਾਫ ਟਾਡਾ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।