ਸ੍ਰੀ ਦਰਬਾਰ ਸਾਹਿਬ ਵਿਖੇ ਹੋਇਆ ਕ੍ਰਿਸ਼ਮਾ, ਅਪਹਾਜ ਬੱਚਾ ਹੋਇਆ ਨੌ ਬਰ ਨਉ

By February 24, 2016 0 Comments


Jammu Boy ਅੰਮ੍ਰਿਤਸਰ 24 ਫਰਵਰੀ (ਜਸਬੀਰ ਸਿੰਘ ਪੱਟੀ) ਸੱਚਖੰਡ ਸ੍ਰੀ ਹਰਿਮਮੰਦਰ ਸਾਹਿਬ ਵਿਖੇ ਚਮਤਕਾਰ ਹੋਣੇ ਕੋਈ ਨਵੀ ਘਟਨਾ ਨਹੀ ਹੈ ਸਗੋ ਪੱਟੀ ਸਲਤਨਤ ਦੇ ਰਾਜੇ ਦੁਨੀ ਚੰਦ ਦੀ ਸੱਤਵੀ ਬੇਟੀ ਬੀਬੀ ਰਜਨੀ ਦੀ ਕਹਾਣੀ ਵੀ ਬੜੀ ਪੁਰਾਣੀ ਹੈ ਜਿਸ ਬਾਰੇ ਇਤਿਹਾਸ ਦੇ ਪੰਨਿਆ ਤੇ ਲਿਖਿਆ ਅੱਜ ਵੀ ਸਕੂਲਾਂ ਵਿੱਚ ਪੜਾਇਆ ਜਾਂਦਾ ਹੈ ਕਿ ਉਸ ਦੇ ਪਤੀ ਦਾ ਕੋਹੜ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਤੋ ਬਾਅਦ ਠੀਕ ਹੋ ਗਿਆ ਸੀ ਪਰ ਉਸ ਕਹਾਣੀ ਤੋ ਬਾਅਦ ਵੀ ਕਈ ਚਮਤਕਾਰ ਹੋਰ ਵੀ ਨੋਟਿਸ ਵਿੱਚ ਆਏ ਪਰ ਬੀਤੀ ਰਾਤ ਵੀ ਇੱਕ ਗੂੰਗੇ ਤੇ ਅਪਹਾਜ ਬੱਚੇ ਦੇ ਸਾਰੇ ਰੋਗ ਸ੍ਰੀ ਦਰਬਾਰ ਸਾਹਿਬ ਵਿਖੇ ਠੀਕ ਹੋ ਗਏ ਤੇ ਉਹ ਪੂਰੀ ਤਰ੍ਵਾ ਤੰਦਰੁਸਤ ਹੋ ਕੇ ਗਿਆ।
ਪ੍ਰਤੱਖ ਦਰਸ਼ੀਆ ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਨੇ ਵਾਪਰੇ ਚਮਤਕਾਰ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀਤੇ ਕੱਲ ਰਾਤ ਸੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਿਖੇ ਰਾਤ ਦੀ ਸੰਪੂਰਨ ਸਮਾਪਤੀ ਤੋ ਬਾਅਦ ਇੱਕ ਸ਼ਰਧਾਲੂ ਪਰਿਵਾਰ, ਜੋ ਕਿ ਜੰਮੂ ਦੇ ਇਲਾਕੇ ਤੋਂ ਇੱਥੇ ਆਪਣੇ 18-19 ਸਾਲ ਦੇ ਲੜਕੇ ਦੀ ਸਿਹਤ ਨੂੰ ਅਰੋਗ ਕਰਨ ਲਈ ਦਰਸ਼ਨ ਹਿਤ ਇਥੇ ਪਹੁੰਚੇ ਹੋਏ ਸਨ, ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਦੁਆਰਾ ਉਪਰੋਕਤ ਅਰਦਾਸ ਵਿੱਚ ਸ਼ਾਮਿਲ ਹੋਏ।ਰੋਗੀ ਲੜਕੇ ਨੂੰ ਮੱਥਾ ਟੇਕਣ ਲਈ ਸ਼ਰੋਮਣੀ ਕਮੇਟੀ ਦੇ ਸੇਵਾਦਾਰ ਚੁੱਕ ਲੈ ਕੇ ਅੰਦਰ ਆਏ। ਰੋਗੀ ਲੜਕੇ ਨੂੰ ਆਸਰੇ ਨਾਲ ਸੇਵਾਦਾਰਾਂ ਤੇ ਉਸ ਦੇ ਮਾਤਾ ਪਿਤਾ ਨੇ ਪਹਿਲੀ ਵਾਰੀ ਅਰਦਾਸ ‘ਚ ਫੜ ਕੇ ਖੜਾ ਕੀਤਾ ਪਰ ਕੁਝ ਸੈਕਿੰਡ ਬਾਅਦ ਹੀ ਡਿੱਗ ਪਿਆ ਪਰ ਫਿਰ ਦੁਬਾਰਾ ਉਸਦੇ ਪਿਤਾ ਜੀ ਨੇਂ ਸੇਵਾਦਾਰ ਦੀ ਮਦਦ ਨਾਲ ਖੜਾ ਕੀਤਾ ਗਿਆ ਫਿਰ ਇੱਕ ਮਿੰਟ ਬਾਅਦ ਲੜਖੜਾ ਕੇ ਡਿੱਗ ਪਿਆ। ਤੀਸਰੀ ਵਾਰੀ ਲੜਕਾ ਕਿਸੇ ਦੀ ਸਹਾਇਤਾ ਨਾਲ ਨਹੀ ਸਗੋ ਖੁਦ ਖੜਾ ਹੋਇਆ ਤੇ ਉਸ ਨੇ ਪੂਰੀ ਅਰਦਾਸ ਸੁਣੀ ਤੇ ਮੱਥਾ ਵੀ ਖੁਦ ਹੀ ਟੋਕਿਆ। ਅਰਦਾਸ ਉਪਰੰਤ ਉਸ ਨੇ ਆਪਣੇ ਮਾਤਾ ਪਿਤਾ ਨੂੰ ਅਵਾਜ ਦਿੱਤੀ ਤੇ ਚੀਕ ਮਾਰ ਕੇ ਆਪਣੀ ਗੱਲ ਕੀਤੀ ਤੇ ਫਿਰ ਕੁਝ ਸਮੇਂ ਬਾਅਦ ਉਹ ਸਧਾਰਨ ਗੱਲਾ ਵੀ ਕਰਨ ਲੱਗ ਪਿਆ। ਉਸ ਨੇ ਆਪਣੇ ਸਾਰੇ ਸਰੀਰ ਦੇ ਅੰਗਾਂ ਨੂੰ ਹੱਥ ਲਗਾ ਕੇ ਵੇਖਿਆ ਤਾਂ ਉਸ ਦੀ ਖੁਸ਼ੀ ਹੱਦ ਉਸ ਵੇਲੇ ਨਹੀ ਰਹੀ ਸਗੋ ਉਸ ਦੇ ਸਾਰੇ ਅੰਗ ਠੀਕ ਠਾਕ ਕੰਮ ਕਰ ਰਹੇ ਸਨ। ਉਸ ਲੜਕੇ ਨੇ ਸੰਗਤਾਂ ਨਾਲ ਗੱਲਬਾਤ ਵੀ ਕੀਤੀ ਤੇ ਉਸ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਬੋਲਣ ਅਤੇ ਖੜੇ ਹੋਣ ਤੋ ਅਸਮੱਰਥ ਸੀ ਅਤੇ ਉਹਨਾਂ ਨੇ ਕਈ ਥਾਵਾ ਤੋ ਇਲਾਜ ਕੀਤੇ ਤੇ ਅਖੀਰ ਉਹਨਾਂ ਗੁਰੂ ਦਾ ਆਸਰਾ ਲਿਆ ਤੇ ਗੁਰੂ ਅੱਗੇ ਅਰਦਾਸ ਜੋਦੜੀ ਕੀਤੀ ਕਿ ਪਾਤਸ਼ਾਹ ਉਹਨਾਂ ਦੇ ਲਾਲ ਨੂੰ ਠੀਕ ਕਰਨ। ਉਹਨਾਂ ਕਿਹਾ ਕਿ ਉਹਨਾਂ ਬੀਬੀ ਰਜਨੀ ਵਾਲੀ ਬਚਪਨ ਵਿੱਚ ਕਹਾਣੀ ਪੜੀ ਸੀ ਤੇ ਉਹਨਾਂ ਨੂੰ ਵਿਸ਼ਵਾਸ਼ ਸੀ ਕਿ ਉਹ ਗੁਰੂ ਦਰਬਾਰ ਤੋ ਖਾਲੀ ਨਹੀ ਮੁੜਣਗੇ ਤੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਨੇ ਕਿਰਪਾ ਕਰਕੇ ਉਹਨਾਂ ਦੀ ਸ਼ਰਧਾ,ਵਿਸ਼ਵਾਸ਼,ਭਾਵਨਾ ਅਤੇ ਆਸ ਨੂੰ ਪ੍ਰ•ਵਾਨ ਕਰਕੇ ਬੱਚੇ ਨੂੰ ਠੀਕ ਕਰ ਦਿੱਤਾ ਹੈ।
ਇਸ ਤੋ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਅਜਿਹੇ ਚਮਤਕਾਰ ਹੁੰਦੇ ਰਹਿੰਦੇ ਹਨ ਅਤੇ ਹਰਿਆਣੇ ਦੇ ਸ਼ਹਿਰ ਪਾਣੀਪਤ ਦੇ ਇੱਕ ਨੌਜਵਾਨ ਦੀਆ ਅੱਖਾਂ ਵੀ ਇਸੇ ਤਰ••ਾ ਹੀ ਠੀਕ ਹੋਈਆ ਸਨ ਜਿਹਨਾਂ ਵਿੱਚੋ ਰੋਸ਼ਨੀ ਚੱਲੀ ਗਈ ਸੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਪੁਰਬ ਸਮੇਂ ਹੋਈ ਆਤਸ਼ਬਾਜੀ ਸਮੇਂ ਉਹ ਥੜਾ ਸਾਹਿਬ ਵਿਖੇ ਬੈਠਾ ਸੀ ਜਿਥੇ ਉਸ ਦੀਆ ਅੱਖਾਂ ਦੀ ਜੋਤ ਵਾਪਸ ਆ ਗਈ ਸੀ। ਇੇਸ ਤਰ•ਾ ਇੱਕ ਬੀਬੀ ਵਰਿੰਦਰ ਕੌਰ ਤੇ ਉਸ ਦੇ ਪਤੀ ਨੂੰ ਤਿੰਨ ਡਾਕਟਰਾਂ ਨੇ ਔਲਾਦ ਪੈਦਾ ਕਰਨ ਤੋ ਅਸਮੱਰਥ ਦੱਸਿਆ ਪਰ ਗੁਰੂ ਘਰ ਵਿਖੇ ਇੱਕ ਸਾਲ ਪਰਕਰਮਾ ਦੀ ਧੁਲਾਈ ਦੀ ਸੇਵਾ ਕਰਨ ਉਪਰੰਤ ਸੰਗਤਾਂ ਵੱਲੋ ਕੀਤੀ ਅਰਦਾਸ ਨਾਲ ਉਹਨਾਂ ਦੇ ਘਰ ਪਹਿਲਾਂ ਬੇਟੀ ਤੇ ਫਿਰ ਬੇਟਾ ਪੈਦਾ ਹੋਇਆ ਸੀ। ਉੱਘੇ ਸ਼ਾਇਸਦਾਨੀ ਸ਼੍ਰੀ ਵਾਸਤਵਾ ਦਾ ਕੈਂਸਰ ਰੋਗ ਵੀ ਇਥੋ ਹੀ ਠੀਕ ਹੋਇਆ ਸੀ। ਇਸ ਪ੍ਰਕਾਰ ਦੀਆ ਹੋਰ ਵੀ ਬਹੁਤ ਸਾਰੇ ਚਮਤਕਾਰ ਹੋ ਚੁੱਕੇ ਹਨ ਜਿਹੜੇ ਸਾਹਮਣੇ ਨਹੀ ਆਏ। ਅੱਜ ਸਾਰਾ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਇਸ ਘਟਨਾ ਨੂੰ ਲੈ ਕੇ ਕਾਫੀ ਚਰਚਾ ਜਾਰੀ ਰਹੀ ਤੇ ਸੰਗਤਾਂ ਗੁਰੂ ਸਾਹਿਬ ਦਾ ਕੋਟਿੰਨ ਕੋਟਿ ਧੰਨਵਾਦ ਕਰ ਰਹੀਆ ਸਨ।