ਗੁਰਦੁਆਰਿਆ ਵਿਚ ਸ਼ਿਵ ਸੈਨਿਕਾਂ ਦੀ ਦਖਲ ਅੰਦਾਜੀ ਸਹਿਣ ਨਹੀ ਕੀਤੀ ਜਾਵੇਗੀ:ਅਕਾਲੀ ਦੱਲ ਦੀ ਜਿਲਾ ਪ੍ਰਧਾਨ ਕੁਲਵਿੰਦਰ ਕੌਰ

By February 23, 2016 0 Comments


sena 2ਸੁਰਿੰਦਰ ਸਿੰਘ ਸੋਨੀ, ਸ਼੍ਰੀ ਅਨੰਦਪੁਰ ਸਾਹਿਬ
ਸਿੱਖ ਕੌਮ ਸਰਬੱਤ ਦਾ ਭਲਾ ਮੰਗਦੀ ਹੈ ਪਰ ਜੇਕਰ ਕੋਈ ਸਾਡੇ ਗੁਰਦੂਆਰਿਆਂ ਵਿਚ ਦਖਲ ਅੰਦਾਜੀ ਕਰਕੇ ਹੁਲੜਬਾਜੀ ਕਰੇ ਤਾਂ ਅਸੀ ਉਸਦਾ ਮੂੰਹ ਤੋੜ ਜੁਆਬ ਦੇਵਾਂਗੇ। ਇਹ ਗੱਲ ਸ਼੍ਰੋਮਣੀ ਅਕਾਲੀ ਦੱਲ (ਇਸਤਰੀ ਵਿੰਗ) ਦੀ ਜਿਲਾ ਪ੍ਰਧਾਨ ਕੁਲਵਿੰਦਰ ਕੋਰ ਨੇ ਕਹੀ। ਇਤਹਾਸਕ ਗੁਰਦਆਰਾ ਭਾਤਪੁਰ ਸਾਹਿਬ ਦੇ ਪ੍ਰਬੰਧਕਾਂ ਤੋ ਕੱਲ ਦੀ ਘਟਨਾ ਦੀ ਜਾਣਕਾਰੀ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨਾਂ• ਕਿਹਾ ਕਿ ਬੀਤੇ ਕੱਲ ਸ਼ਿਵ ਸੈਨਿਕਾਂ ਵਲੋ ਗੁਰੂ ਘਰ ਵਿਚ ਆਕੇ ਧਾਰਮਿਕ ਫਿਲਮ ਦੀ ਸ਼ੂਟਿੰਗ ਬੰਦ ਕਰਵਾਈ ਗਈ ਜੋ ਸ਼ਰੇਆਮ ਗੁੰਡਾਗਰਦੀ ਹੈ। ਉਨਾਂ• ਕਿਹਾ ਕਿ ਸਿੱਖ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਚੰਗੀ ਤਰਾਂ ਜਾਣਦੇ ਹਨ ਤੇ ਗੁਰਦੁਆਰੇ ਵਿਚ ਕੀ ਕਰਨਾ ਤੇ ਕੀ ਨਹੀ ਕਰਨਾ ਸਾਨੂੰ ਚੰਗੀ ਤਰਾਂ ਪਤਾ ਹੈ। ਕੁਲਵਿੰਦਰ ਕੌਰ ਨੇ ਕਿਹਾ ਕਿ ਕੌਮ ਨਾਲ ਜੋ ਬੀਤੀ ਉਸਨੂੰ ਫਿਲਮ ਦੇ ਰਾਹੀ ਦਰਸਾ ਕੇ ਰਾਕ ਕਾਕੜਾ ਇਕ ਵਧੀਆ ਉਪਰਾਲਾ ਕਰ ਰਹੇ ਹਨ ਤੇ ਇਸ ਫਿਲਮ ਦੀ ਸ਼ੂਟਿੰਗ ਜੇ ਗੁਰਦੁਆਰੇ ਵਿਚ ਹੋ ਰਹੀ ਹੈ ਤਾਂ ਕਿਸੇ ਸ਼ਿਵ ਸੈਨਿਕ ਨੂੰ ਕੋਈ ਹੱਕ ਨਹੀ ਕਿ ਉਹ ਗੁਰਦੁਆਰੇ ਆ ਕੇ ਇਸ ਦਾ ਵਿਰੋਧ ਕਰੇ। ਬੀਬੀ ਕੁਲਵਿੰਦਰ ਕੌਰ ਨੇ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਅਕਾਲੀ ਦੱਲ ਦੇ ਸੀਨੀਅਰ ਆਗੂਆਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਜਾਵੇਗੀ ਤੇ ਕਿਸੇ ਵੀ ਹਾਲ ਇਸ ਤਰਾਂ ਦੀ ਗੁੰਡਾਗਰਦੀ ਬ੍ਰਦਾਸ਼ਿਤ ਨਹੀ ਕੀਤੀ ਜਾਵੇਗੀ।