ਸ਼੍ਰੀ ਅਨੰਦਪੁਰ ਸਾਹਿਬ ਵਿਚ ਸਥੀਤੀ ਹੋਈ ਤਣਾਅ ਪੂਰਨ : ਸ਼ਿਵ ਸੈਨਾ ਨੇ ਗੁਰਦੁਆਰੇ ਵਿਚ ਚੱਲ ਰਹੀ ਧਾਰਮਿਕ ਫਿਲਮ ਦੀ ਸ਼ੂਟਿੰਗ ਰੋਕੀ

By February 22, 2016 0 Comments


ਗਿ:ਮੱਲ ਸਿੰਘ ਸਮੇਤ ਸਿੱਖ ਜਥੇਬੰਦੀਆਂ ਨੇ ਲਿਆ ਸਖਤ ਨੋਟਿਸ
22rpr-pb-1006a
ਸੁਰਿੰਦਰ ਸਿੰਘ ਸੋਨੀ, ਸ਼੍ਰੀ ਅਨੰਦਪੁਰ ਸਾਹਿਬ
ਖਾਲਸੇ ਦੀ ਪਾਵਨ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਲਗਦੇ ਇਤਹਾਸਕ ਗੁਰਦੁਆਰਾ ਸ਼੍ਰੀ ਭਾਤਪੁਰ ਸਾਹਿਬ (ਕੁਸ਼ਟ ਨਿਵਾਰਣ) ਵਿਖੇ ਅੱਜ ਉਸ ਸਮੇ ਸਥੀਤੀ ਤਣਾਅਪੂਰਨ ਹੋ ਗਈ ਜਦੋ ਗੁਰਦੂਆਰਾ ਸਾਹਿਬ ਵਿਖੇ ਚੱਲ ਰਹੀ ਧਾਰਮਿਕ ਫਿਲਮ ਦੀ ਸ਼ੂਟਿੰਗ ਸ਼ਿਵ ਸੈਨਾ ਵਲੋਂ ਜਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਫਿਲਮ ਰਾਜ ਕਾਕੜਾ ਵਲੋਂ ਤਿਆਰ ਕੀਤੀ ਜਾ ਰਹੀ ਇਸ ਫਿਲਮ ਨੂੰ ਰੋਕਣ ਤੋ ਬਾਅਦ ਦੂਜੇ ਪਾਸੇ ਘਟਨਾ ਦਾ ਪਤਾ ਲਗਦਿਆਂ ਹੀ ਤਖਤ ਸ਼੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਗਿ:ਮੱਲ ਸਿੰਘ ਸਮੇਤ ਸਿੱਖ ਜਥੇਬੰਦੀਆਂ ਵਿਚ ਰੋਸ ਦੀ ਭਾਵਨਾ ਫੈਲ ਗਈ ਹੈ ਤੇ ਜਥੇਦਾਰ ਗਿ:ਮੱਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ ਸਮੇਤ ਸਿੱਖ ਜਥੇਬਦੀਆਂ ਦੇ ਆਗੂ ਮੋਕੇ ਤੇ ਪੁੱਜਣੇ ਸ਼ੁਰੂ ਹੋ ਗਏ ਹਨ।
ਗੁਰਪ੍ਰੀਤ ਲਾਡੀ ਨੇ ਪਹਿਲਾਂ ਵੀ ਪੁਤਲਾ ਫੂਕ ਕੇ ਸ਼ਰਾਰਤ ਕੀਤੀ ਸੀ
ਸਿੰਘ ਸਾਹਿਬ ਗਿ:ਮੱਲ ਸਿੰਘ ਨੇ ਕਿਹਾ ਕਿ ਇਸੇ ਸ਼ਿਵ ਸੈਨਾ ਪ੍ਰਧਾਨ ਨੇ ਅੱਜ ਤੋ ਦੋ ਕੁ ਸਾਲ ਪਹਿਲਾਂ ਵੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਪੁਤਲਾ ਫੂਕਿਆ ਸੀ ਤੇ ਅੱਜ ਫਿਰ ਤੋ ਇਸਨੇ ਗੁਰੂ ਘਰ ਦੇ ਪ੍ਰਬੰਧ ਵਿਚ ਦਖਲ ਅੰਦਾਜੀ ਕਰਕੇ ਗੁੰਡਾਗਰਦੀ ਕੀਤੀ ਹੈ। ਉਨਾਂ• ਕਿਹਾ ਕਿ ਪ੍ਰਸਾਸ਼ਨ ਨੂੰ ਚਾਹੀਦਾ ਹੈ ਇਸ ਨੂੰ ਨੱਥ ਪਾਈ ਜਾਵੇ ਤੇ ਇਸ ਘਰਾਂ ਦੀਆਂ ਸ਼ਰਾਰਤਾ ਦਾ ਸਖਤ ਨੋਟਿਸ ਲਿਆ ਜਾਵੇ।
ਸ਼ਿਵ ਸੈਨਾ ਦਾ ਕੀ ਹੈ ਕਹਿਣਾ?
ਇਸ ਬਾਰੇ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਲਾਡੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਫਿਲਮ ਪੰਜਾਬ ਦੇ ਮਾੜੇ ਹਾਲਾਤਾਂ ਨਾਲ ਸਬੰਿਧਤ ਹੈ ਤੇ ਇਸ ਨਾਲ ਪੰਜਾਬ ਦਾ ਮਾਹੋਲ ਖਰਾਬ ਹੋ ਸਕਦਾ ਹੈ। ਉਨਾਂ• ਕਿਹਾ ਕਿ ਅਸੀ ਫਿਲਮ ਬਨਾਉਣ ਵਾਲੀ ਯੂਨਿਟ ਨੂੰ ਕਿਹਾ ਕਿ ਸਾਨੂੰ ਫਿਲਮ ਦੇ ਦ੍ਰਿਸ਼ ਦਿਖਾਏ ਜਾਣ। ਉਨਾਂ• ਕਿਹਾ ਕਿ ਅਸੀ ਫਿਲਮ ਦੇ ਦ੍ਰਿਸ਼ ਦੇਖੇ ਜੋ ਸਾਨੂੰ ਇਤਰਾਜ ਯੋਗ ਲੱਗੇ। ਲਾਡੀ ਨੇ ਕਿਹਾ ਕਿ ਰਾਜ ਕਾਕੜਾ ਨੇ ਪਹਿਲਾਂ ਵੀ ਕੌਮ ਦੇ ਹੀਰੇ ਫਿਲਮ ਬਣਾਈ ਸੀ ਜਿਸਨੂੰ ਸ਼ਿਵ ਸੈਨਾ ਨੇ ਰੋਕਿਆ ਸੀ। ਉਨਾ• ਕਿਹਾ ਕਿ ਅਸੀ ਇਸ ਤਰਾਂ ਦੀਆਂ ਫਿਲਮਾਂ ਨਹੀ ਚੱਲਣ ਦੇਵਾਂਗੇ।
ਸ਼ਿਵ ਸੈਨਾ ਦੀ ਗੁੰਡਾਗਰਦੀ ਬ੍ਰਦਾਸ਼ਿਤ ਨਹੀ ਕੀਤੀ ਜਾਵੇਗੀ:ਗਿ:ਮੱਲ ਸਿੰਘ
ਦੂਜੇ ਪਾਸੇ ਤਖਤ ਸ੍ਰੀ ਕੇਸਗੜ• ਸਾਹਿਬ ਦੇ ਜਥੇਦਾਰ ਗਿ:ਮੱਲ ਸਿੰਘ ਤੇ ਸ਼੍ਰੋਮਣੀ ਕਮੇਟੀ ਮੇੈਂਬਰ ਪ੍ਰਿੰ:ਸੁਰਿੰਦਰ ਸਿੰਘ, ਦਮਦਮੀ ਟਕਸਾਲ ਦੇ ਭਾਈ ਹਰਦੀਪ ਸਿੰਘ, ਪ੍ਰਧਾਨ ਪਰਮਜੀਤ ਸਿੰਘ, ਭਾਈ ਸੁਖਵਿੰਦਰ ਸਿੰਘ ਆਦਿ ਨੇ ਇਸ ਘਟਨਾ ਦਾ ਸਖਤ ਨੋਟਿਸ ਲੈਦਿਆਂ ਕਿਹਾ ਕਿ ਅਜਿਹੀ ਗੁੰਡਾਗਰਦੀ ਬ੍ਰਦਾਸ਼ਿਤ ਨਹੀ ਕੀਤੀ ਜਾਵੇਗੀ। ਉਨਾਂ• ਕਿਹਾ ਕਿ ਗੁਰੂ ਘਰ ਵਿਚ ਕਿਸ ਤਰਾਂ ਦੀ ਫਿਲਮ ਦੀ ਸ਼ੂਟਿੰਗ ਕਰਨੀ ਹੈ ਇਹ ਅਸੀ ਦੇਖਣਾ ਹੈ। ਗੁਰੂ ਘਰ ਵਿਚ ਆ ਕੇ ਕੋਈ ਕੰਮ ਰੋਕਣਾ ਸ਼ਰੇਆਮ ਗੁੰਡਾਗਰਦੀ ਹੈ ਤੇ ਇਸ ਤਰਾਂ ਦੀ ਆਗਿਆ ਕਿਸੇ ਨੂੰ ਵੀ ਨਹੀ ਦਿਤੀ ਜਾ ਸਕਦੀ। ਉਨਾਂ• ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੁਬਾਰਾ ਸ਼ਿਵ ਸੈਨਾ ਵਾਲੇ ਇਸ ਤਰਾਂ ਗੁਰੂ ਘਰ ਵਿਚ ਦਾਖਲ ਹੋਏ ਤਾਂ ਉਨਾਂ• ਨਾਲ ਸਖਤੀ ਨਾਲ ਨਿਬਟਿਆ ਜਾਵੇਗਾ ਤੇ ਇਸਦੀ ਪੂਰੀ ਜਿੰਮੇਵਾਰੀ ਸਰਕਾਰ ਤੇ ਪ੍ਰਸ਼ਾਸ਼ਨ ਦੀ ਹੋਵੇਗੀ।
ਕੀ ਕਹਿਣਾ ਹੈ ਥਾਣਾ ਮੁਖੀ ਦਾ?
ਇਸ ਬਾਰੇ ਥਾਣਾ ਮੁਖੀ ਸੁਰਿੰਦਰਪਾਲ ਸਿੰਘ ਲਿੱਦੜ ਨਾਲ ਗੱਲ ਕਰਨ ਤੇ ਉਨਾਂ• ਕਿਹਾ ਕਿ ਘਟਨਾ ਦਾ ਪਤਾ ਲਗਦਿਆਂ ਹੀ ਅਸੀ ਮੋਕੇ ਤੇ ਪੁੱਜੇ ਤੇ ਡਾਕੂਮੈਂਟਰੀ ਫਿਲਮ ਸ਼ੂਟ ਕਰਨ ਦੀ ਪ੍ਰਸਾਸ਼ਨ ਤੋ ਆਗਿਆ ਬਾਰੇ ਪੁਛਿਆ ਤਾ ਉਨਾਂ• ਕਿਹਾ ਕਿ ਅਸੀ ਲੋਕਲ ਆਗਿਆ ਲਈ ਸੀ। ਇਸ ਤੇ ਅਸੀ ਉਨਾਂ• ਨੂੰ ਕਿਹਾ ਕਿ ਪਹਿਲਾਂ ਪ੍ਰਸਾਸ਼ਨ ਤੋ ਇਸ ਦੀ ਆਗਿਆ ਲਈ ਜਾਵੇ।