ਨਸ਼ੇੜੀਆਂ ਨੇ 13 ਸਾਲਾਂ ਲੜਕੇ ਨਾਲ ਕੀਤੀ ਬਦਸਲੂਕੀ ਤੇ ਲੁੱਟਖੋਹ

By February 21, 2016 0 Comments


ਬੁਲੰਦਪੁਰ, 21 ਫਰਵਰੀ ਂ ਬੁਲੰਦਪੁਰ ਦੇ ਕੋਲ ਪੈਂਦੇ ਪਿੰਡ ਰਾਹੋਵਾਲੀ ‘ਚ 3 ਨਸ਼ੇੜੀ ਨੌਜਵਾਨਾਂ ਨੇ ਮਿਲ ਕੇ ਇਕ 13 ਸਾਲਾਂ ਲੜਕੇ ਨਾਲ ਬਦਸਲੂਕੀ ਕਰਦੇ ਹੋਏ ਉਸ ਦੇ ਕਪੜੇ ਉਤਾਰ ਦਿੱਤੇ ਤੇ ਉਸ ਨਾਲ ਕੁੱਟਮਾਰ ਕੀਤੀ। ਨਸ਼ੇੜੀਆਂ ਨੇ ਉਸ ਨਾਬਾਲਗ ਨਾਲ ਇਸ ਲਈ ਕੁੱਟਮਾਰ ਤੇ ਬਦਸਲੂਕੀ ਕੀਤੀ ਕਿਉਂਕਿ ਉਸ ਨੇ ਨਸ਼ੇੜੀਆਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਪੀੜਤ ਲੜਕੇ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੇ ਆਪਣੇ ਲੜਕੇ ਨੂੰ 500 ਰੁਪਏ ਦਿੱਤੇ ਸਨ ਕਿ ਉਹ ਬਾਜਾਰ ਤੋਂ ਰਾਸ਼ਨ ਲੈ ਆਵੇ ਤਾਂ ਰਸਤੇ ‘ਚ ਇਨ੍ਹਾਂ ਨਸ਼ੇੜੀ ਨੌਜਵਾਨਾਂ ਨੇ ਨਾਬਾਲਿਗ ਲੜਕੇ ਨੂੰ ਘੇਰ ਲਿਆ ਤੇ ਉਸ ਨੂੰ ਖੇਤਾਂ ‘ਚ ਲਿਜਾ ਕੇ ਉਸ ਨਾਲ ਬਦਸਲੂਕੀ ਕੀਤੀ ਤੇ ਉਸ ਕੋਲੋਂ ਪੈਸੇ ਖੋਹ ਲਏ। ਲੋਕਾਂ ਨੂੰ ਇਕੱਠੇ ਹੁੰਦੇ ਵੇਖ ਕੇ ਨਸ਼ੇੜੀ ਭੱਜਣ ‘ਚ ਸਫਲ ਰਹੇ। ਪੀੜਤ ਨਾਬਾਲਿਗ ਲੜਕੇ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ।

Posted in: ਪੰਜਾਬ