ਪਾਕਿਸਤਾਨ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ ਜਾਰੀ ਹੋਵੇਗੀ ਡਾਕ ਟਿਕਟ

By February 18, 2016 0 Comments


guru nanak dev jiਸਤਲਾਣੀ ਸਾਹਿਬ, 17 ਫਰਵਰੀ -ਪਾਕਿਸਤਾਨੀ ਪੰਜਾਬ ਦੀ ਅਸੰਬਲੀ ‘ਚ ਇਕਲੌਤੇ ਸਿੱਖ ਐਮ. ਪੀ. ਏ ਸ: ਰਮੇਸ਼ ਸਿੰਘ ਅਰੋੜਾ ਦੇ ਯਤਨਾ ਸਦਕਾ ਅੱਜ ਸਮੂਹ ਅਸੰਬਲੀ ਦੇ ਮੈਂਬਰਾਂ ਵੱਲੋਂ ਪਾਕਿਸਤਾਨ ‘ਚ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ‘ਤੇ ਪ੍ਰਕਾਸ਼ ਦਿਵਸ ਮੌਕੇ ਡਾਕ ਟਿਕਟ ਜਾਰੀ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਸ: ਰਮੇਸ਼ ਸਿੰਘ ਅਰੋੜਾ ਦੇ ਯਤਨਾ ਸਦਕਾ ਪਾਕਿਸਤਾਨੀ ਪੰਜਾਬ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਮੌਕੇ ਸਰਕਾਰੀ ਛੁੱਟੀ ਕਰਨ ਦਾ ਮਤਾ ਵੀ ਸਰਬਸੰਮਤੀ ਨਾਲ ਪਾਸ ਕਰਕੇ ਲਾਗੂ ਕੀਤਾ ਗਿਆ ਹੈ |
ਅੱਜ ਪਾਕਿਸਤਾਨ ਪੰਜਾਬ ਐਸਬੰਲੀ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਮੌਕੇ ਪਾਕਿਸਤਾਨ ਅੰਦਰ ਡਾਕ ਟਿਕਟ ਜਾਰੀ ਕਰਨ ਲਈ ਰੱਖੇ ਪ੍ਰਸਤਾਵ ਮਤੇ ਨੂੰ ਪਾਕਿਸਤਾਨੀ ਪੰਜਾਬ ਸਰਕਾਰ ਦੇ ਐਮ. ਪੀ. ਏ. ਮੰਤਰੀ ਅਤੇ ਸਮੂਹ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਇਸ ਮਤੇ ਨੂੰ ਹੱਥ ਖੜੇ੍ਹ ਕਰਕੇ ਸਹਿਮਤੀ ਦਿੰਦਿਆ ਐਮ. ਪੀ. ਏ. ਸ: ਰਮੇਸ਼ ਸਿੰਘ ਅਰੋੜਾ ਨੂੰ ਇਸ ਮਤੇ ਨੂੰ ਐਸੰਬਲੀ ‘ਚ ਲਿਆ ਕੇ ਪਾਸ ਕਰਵਾਉਣ ਲਈ ਵਧਾਈ ਦਿੱਤੀ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ, ਪਾਕਿਸਤਾਨ ਵਕਫ਼ ਬੋਰਡ ਦੇ ਮੈਂਬਰ ਅਤੇ ਪਾਕਿਸਤਾਨ ਇਨਵੈਸਟਮੈਂਟ-ਸੈਨੀਟੈਸ਼ਨ ਪਾਰਲੀਮੈਂਟਰੀ ਕਮੇਟੀ ਦੇ ਚੇਅਰਮੈਨ ਸ: ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਪਾਕਿਸਤਾਨ ਦੇਸ਼ ਅੰਦਰ ਵੱਸਦੇ ਬਹੁਤ ਹੀ ਘੱਟ ਗਿਣਤੀ ਸਿੱਖਾਂ ਦੀ ਇਹ ਪੁਰਜੋਰ ਮੰਗ ‘ਤੇ ਉਨ੍ਹਾਂ ਨੇ ਇਹ ਮਤਾ ਪਾਕਿਸਤਾਨ ਪੰਜਾਬ ਐਸੰਬਲੀ ‘ਚ ਲਿਆਂਦਾ ਹੈ ਜਿਸ ‘ਤੇ ਸਮੂਹ ਪਾਰਟੀਆਂ ਦੇ ਪੰਜਾਬ ਐਸੰਬਲੀ ‘ਚ ਸ਼ਾਮਿਲ ਆਗੂਆਂ, ਮੈਂਬਰਾਂ ਬਿਨ੍ਹਾਂ ਕਿਸੇ ਵਿਰੋਧ ‘ਤੇ ਹੱਥ ਖੜੇ ਕਰਕੇ ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 547ਵੇਂ ਪ੍ਰਕਾਸ਼ ਦਿਵਸ ਮੌਕੇ ਪਾਕਿਸਤਾਨ ਦੇਸ਼ ਅੰਦਰ ਡਾਕ ਟਿਕਟ ਜਾਰੀ ਕਰਨ ਦਾ ਮਤਾ ਪਾਸ ਕਰਕੇ ਸਹਿਮਤੀ ਪ੍ਰਗਟਾਈ ਗਈ ਹੈ | ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੀਆਂ ਨਵਾਬ ਸ਼ਰੀਫ ਅਤੇ ਮੁੱਖ ਮੰਤਰੀ ਪਾਕਿਸਤਾਨ ਪੰਜਾਬ ਮੀਆਂ ਸ਼ਹਿਬਾਜ਼ ਸ਼ਰੀਫ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪ੍ਰਕਾਸ਼ ਦਿਵਸ ਮਨਾਉਣ ਮੌਕੇ ਇਹ ਟਿਕਟ ਜਾਰੀ ਕੀਤੀ ਜਾਵੇਗੀ | ਇਸ ਮੌਕੇ ਸ: ਰਮੇਸ਼ ਸਿੰਘ ਅਰੋੜਾ ਨੇ ਪਾਕਿਸਤਾਨ ਸਰਕਾਰ ਵੱਲੋਂ ਦੁਨੀਆਂ ‘ਚ ਵੱਸਦੇ ਸਿੱਖਾਂ ਨੂੰ ਦਿੱਤੇ ਇਸ ਮਾਣ ਸਤਿਕਾਰ ‘ਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਗਿਆ |
Tags: