ਪ੍ਰੇਮੀ ਜੋੜੇ ਨੂੰ ਮਾਰ ਕੇ ਰਾਜਸਥਾਨ ਨਹਿਰ ‘ਚ ਸੁੱਟਿਆ

By February 17, 2016 0 Comments


coupleਡੱਬਵਾਲੀ, 17 ਫਰਵਰੀ -ਪਿੰਡ ਡੱਬਵਾਲੀ ਵਿਚ ਅਣਖ ਦੀ ਖਾਤਰ ਵਾਪਰੀ ਘਟਨਾ ਵਿੱਚ ਮਾਪਿਆਂ ਨੇ ਆਪਣੀ ਲੜਕੀ ਤੇ ਉਸ ਦੇ ਪ੍ਰੇਮੀ ਨੂੰ ਮਾਰ ਕੇ ਰਾਜਸਥਾਨ ਨਹਿਰ ਵਿਚ ਸੁੱਟ ਦਿੱਤਾ | ਪੁਲਿਸ ਤੇ ਲੜਕੇ ਦੇ ਮਾਪੇ ਲਾਸ਼ਾਂ ਦੀ ਭਾਲ ‘ਚ ਜੁੱਟੇ ਹਨ | ਲੜਕਾ ਸੁਖਬੀਰ ਸਿੰਘ ਪੰਨੀਵਾਲਾ ਮੋਟਾ ਦਾ ਰਹਿਣ ਵਾਲਾ ਸੀ, ਜੋ ਪ੍ਰੇਮਿਕਾ ਨੂੰ ਮਿਲਣ ਲਈ ਸਨਿਚਰਵਾਰ ਰਾਤ ਨੂੰ ਪਿੰਡ ਡੱਬਵਾਲੀ ਵਿਖੇ ਉਸ ਦੇ ਘਰ ਆਇਆ ਸੀ |

ਘਟਨਾ ਸਨਿਚਰਵਾਰ ਨੂੰ ਵਾਪਰੀ ਜਿਸ ਦਾ ਖੁਲਾਸਾ ਅੱਜ ਹੋਇਆ | ਪੁਲਿਸ ਤੇ ਲੜਕੇ ਦੇ ਮਾਪੇ ਅੱਜ ਪੂਰਾ ਦਿਨ ‘ਬੰਦੇ ਖਾਣੀ’ ਰਾਜਸਥਾਨ ਨਹਿਰ ‘ਤੇ ਲਾਸ਼ਾਂ ਦੀ ਭਾਲ ‘ਚ ਜੁਟੇ ਰਹੇ | ਪੰਨੀਵਾਲਾ ਮੋਟਾ ਦਾ ਵਸਨੀਕ 23 ਸਾਲਾ ਸੁਖਬੀਰ ਸਿੰਘ ਪੁੱਤਰ ਸ਼ਾਮ ਸਿੰਘ ਸਨਿਚਰਵਾਰ ਰਾਤ ਕਰੀਬ 10 ਵਜੇ ਆਪਣੇ ਦੋਸਤਾਂ ਵਿਕਰਮ ਤੇ ਮੰਗਲ ਸੈਨ ਨਾਲ ਮੋਟਰਸਾਈਕਲ ‘ਤੇ ਪਿੰਡ ਡੱਬਵਾਲੀ ਪਹੁੰਚਿਆ |

ਉਸ ਨੂੰ ਛੱਡਣ ਬਾਅਦ ਦੋਵੇਂ ਦੋਸਤ ਵਾਪਸ ਪਰਤ ਗਏ, ਉਸ ਤੋਂ ਬਾਅਦ ਸੁਖਬੀਰ ਸਿੰਘ ਦੀ ਕੋਈ ਉੱਘ-ਸੁੱਘ ਨਹੀਂ ਮਿਲੀ | ਪਰਿਵਾਰਕ ਮੈਂਬਰਾਂ ਨੇ ਔਢਾਂ ਥਾਣੇ ਵਿਚ ਸੁਖਬੀਰ ਸਿੰਘ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ, ਜਿਸ ਦੇ ਬਾਅਦ ਉਸ ਦੇ ਦੋਸਤਾਂ ਵਿਕਰਮ ਤੇ ਮੰਗਲ ਸੈਨ ਨੇ ਭੇਦ ਖੋਲਿ੍ਹਆ ਕਿ ਸੁਖਬੀਰ ਸਿੰਘ ਨੂੰ ਉਹ ਡੱਬਵਾਲੀ ਪਿੰਡ ਦੀ ਇਕ ਬੰਦ ਗਲੀ ਵਿਚ ਛੱਡ ਕੇ ਆਏ ਸੀ | ਸੁਖਬੀਰ ਦੀ ਭਾਲ ਦੌਰਾਨ ਪੁਲਿਸ ਡੱਬਵਾਲੀ ਪਿੰਡ ਦੇ ਇੱਕ ਪਰਿਵਾਰ ਦੇ ਘਰ ਪਹੁੰਚ ਗਈ | ਉੱਥੋਂ ਪੁਲਿਸ ਨੂੰ ਪੜਤਾਲ ਦੌਰਾਨ ਪਤਾ ਲੱਗਿਆ ਕਿ ਉਕਤ ਪਰਿਵਾਰ ਦੀ ਨੌਜਵਾਨ ਪੁੱਤਰੀ ਵੀ ਸਨਿਚਰਵਾਰ ਤੋਂ ਗਾਇਬ ਹੈ | ਇਸ ‘ਤੇ ਪੁਲਿਸ ਦਾ ਸ਼ੱਕ ਹੋਰ ਵੀ ਪੱਕਾ ਹੋ ਗਿਆ | ਪਰਿਵਾਰਕ ਮੈਂਬਰਾਂ ਨੇ ਦੋਵਾਂ ਦੀ ਹੱਤਿਆ ਕਰ ਕੇ ਦੋਵਾਂ ਦੀਆਂ ਲਾਸ਼ਾਂ ਨੂੰ ਪਿੰਡ ਅਬੁੱਬਸ਼ਹਿਰ ਦੇ ਨੇੜੇ ਰਾਜਸਥਾਨ ਨਹਿਰ ਵਿਚ ਸੁੱਟ ਦਿੱਤਾ |

Posted in: ਪੰਜਾਬ