ਤਖਤਾਂ ਦੇ ਜਥੇਦਾਰਾਂ ਨੂੰ ਬਦਲਣ ਦੀ ਕੋਈ ਤਜਵੀਜ ਨਹੀ- ਮੱਕੜ

By February 15, 2016 0 Comments


ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੀ ਮੀਟਿੰਗ ਵਿੱਚ ਭ੍ਰਿਸ਼ਟਾਚਾਰ ਦਾ ਮੁੱਦਾ ਛਾਇਆ ਰਿਹਾ
Sgpc Meeting Photo 1
ਅੰਮ੍ਰਿਤਸਰ 15 ਫਰਵਰੀ (ਜਸਬੀਰ ਸਿੰਘ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਕਮੇਟੀ ਦੀ ਹੋਈ ਮੀਟਿੰਗ ਵਿੱਚ ਭਾਂਵੇ ਕੋਈ ਵੀ ਠੋਸ ਫੈਸਲਾ ਨਹੀ ਲਿਆ ਗਿਆ ਪਰ ਵਿਰੋਧੀ ਧਿਰ ਦੇ ਮੈਂਬਰ ਸ੍ਰ ਮੰਗਲ ਸਿੰਘ ਨੇ ਇੱਕ ਤਿੰਨ ਸਫਿਆ ਦਾ ਪੱਤਰ ਦੇ ਕੇ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਸ ਵੇਲੇ ਸਕਤੇ ਵਿੱਚ ਪਾ ਦਿੱਤਾ ਹੈ ਜਦੋਂ ਉਹਨਾਂ ਨੇ ਗੁਰੂ ਦੀ ਗੋਲਕ ਵਿੱਚੋ ਅਰਬਾਂ ਰੁਪਏ ਦੀ ਦੁਰਵਰਤੋ ਕਰਨ ਦਾ ਕੜਾ ਨੋਟਿਸ ਲਿਆ ਜਦ ਕਿ ਬਾਦਲ ਦਲ ਨਾਲ ਸਬੰਧਿਤ ਮੈਂਬਰ ਮੋਹਨ ਸਿੰਘ ਬੰਗੀ ਨੇ ਪਿਛਲੇ ਦਿਨੀ ਕਾਰਜਕਰਨੀ ਕਮੇਟੀ ਦੇ ਇੱਕ ਮੈਂਬਰ ਵੱਲੋ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਕੋਲੋ ਦੋ ਲੱਖ ਰੁਪਏ ਹੱਥ ਉਧਾਰ ਲੈਣ ਦੀ ਗੱਲ ਕਰਦਿਆ ਕਿਹਾ ਕਿ ਜਾਂ ਤਾਂ ਉਸ ਮੈਂਬਰ ਕੋਲੋ ਗੁਰੂ ਦੀ ਗੋਲਕ ਵਿੱਚ ਦਿੱਤੀ ਗਈ ਮਾਇਆ ਵਸੂਲੀ ਜਾਵੇ ਜਾਂ ਉਸ ਦੀ ਵਰਤੋ ਬਾਰੇ ਦੱਸਿਆ ਜਾਵੇ ਪਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦਾ ਦੋ ਲੱਖ ਲੈਣ ਵਾਲਾ ਸੱਜਾ ਲੈਫਟੈਣ ਮੈਂਬਰ ਪੂਰੀ ਤਰ•ਾ ਸ਼ਾਂਤ ਚਿੱਤ ਬੈਠਾ ਰਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ ਮੀੰਿਟੰਗ ਵਿੱਚ ਭਾਂਵੇ ਵੱਖ ਧਾਰਮਿਕ ਸਮਾਗਮਾਂ ਨੂੰ ਲੈ ਕੇ ਵਿਚਾਰਾ ਹੋਈਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਗਲੇ ਸਾਲ 350 ਸਾਲਾ ਮਨਾਉਣ ਦੇ ਸਮਾਗਮਾਂ ਸਬੰਧੀ ਕੱਢੇ ਜਾਣ ਵਾਲੇ ਨਗਰ ਕੀਰਤਨਾਂ ਤੇ ਕੀਤੇ ਜਾਣ ਵਾਲੇ ਸਮਾਗਮ ਸਬੰਧੀ ਵਿਚਾਰ ਚਰਚਾ ਕੀਤੀ ਗਈ। ਕਨੇਡਾ ਦੀ ਸਮਲਿੰਗੀ ਪ੍ਰੀਮੀਅਰ ਨੂੰ ਸਿਰੋਪੇ ਦਿੱਤੇ ਜਾਣ ਬਾਰੇ ਕੋਈ ਸਪੱਸ਼ਟ ਉ¤ਤਰ ਦੇਣ ਦੀ ਬਜਾਏ ਮੱਕੜ ਨੇ ਇੰਨਾ ਹੀ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਵੇਗੀ ਪਰ ਸਪੱਸ਼ਟ ਉ¤ਤਰ ਦੇਣ ਤੋ ਸੰਕੋਚ ਕੀਤਾ।ਇਸੇ ਤਰ•ਾ ਬੀਤੇ ਦਿਨੀ ਜਦੋ ਪਾਕਿਸਤਾਨ ਦੀ ਜੇਲ• ਵਿੱਚ ਮਾਰੇ ਭਾਰਤੀ ਜਸੂਸ ਸਰਬਜੀਤ ਸਿੰਘ ਤੇ ਅਧਾਰਿਤ ਬਣੀ ਰਹੀ ਫਿਲਮ ਦੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੂਟਿੰਗ ਬਾਰੇ ਇਜਾਜਤ ਦੇਣ ਬਾਰੇ ਪੁੱਛੇ ਜਾਣ ਤੇ ਆਪਣੀ ਪੁਰਾਣੀ ਆਦਤ ਅਨੁਸਾਰ ਇੱਕ ਵਾਰੀ ਫਿਰ ਮੁੱਕਰਦਿਆ ਕਿਹਾ ਕਿ ਉਹਨਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀ ਹੈ ਤੇ ਇਸ ਦੀ ਵੀ ਜਾਂਚ ਕਰਵਾਈ ਜਾਵੇਗੀ। ਵਰਨਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਜਾਂਚ ਲਈ ਬਣਾਈ ਜਾਣ ਵਾਲੀ ਸਬ ਕਮੇਟੀ ਬਾਰੇ ਇਹ ਧਾਰਨਾ ਪਾਈ ਜਾਂਦੀ ਹੈ ਸਾਰੇ ਸਬੂਤਾਂ ਨੂੰ ਮਿੱਟੀ ਕਰਨ ਲਈ ਹੀ ਅਜਿਹੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ। ਤਖਤਾਂ ਦੇ ਜਥੇਦਾਰਾਂ ਨੂੰ ਬਦਲਣ ਦੀਆ ਲੱਗ ਰਹੀਆ ਅਟਕਲਬਾਜੀਆ ਨੂੰ ਮੁੱਢੇ ਸੁੱਢੋ ਹੀ ਰੱਦ ਕਰਦਿਆ ਮੱਕੜ ਨੇ ਕਿਹਾ ਕਿ ਜਥੇਦਾਰਾਂ ਨੂੰ ਬਦਲਣ ਦੀ ਕੋਈ ਤਜਵੀਜ ਨਹੀ ਹੈ ਤੇ ਉਹ ਆਪਣੇ ਆਹੁਦੇ ਤੇ ਬਣੇ ਰਹਿਣਗੇ।
ਇਸ ਤੋ ਪਹਿਲਾਂ ਮੀਟਿੰਗ ਵਿੱਚ ਹੋਈ ਕਾਰਵਾਈ ਬਾਰੇ ਮਿਲੀ ਜਾਣਕਾਰੀ ਅਨੁਸਾਰ ਅੰਤਰਿੰਗ ਕਮੇਟੀ ਦੇ ਮੈਂਬਰ ਮੋਹਨ ਸਿੰਘ ਬੰਗੀ ਨੇ ਪ੍ਰਧਾਨ ਦੇ ਧਿਆਨ ਗੋਚਰੇ ਲਿਆਦਾ ਕਿ ਦੋ ਲੱਖ ਰੁਪਏ ਇੱਕ ਕਾਰਜਕਰਨੀ ਕਮੇਟੀ ਦੇ ਮੈਂਬਰ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਕੋਲੋ ਲਏ ਸਨ ਪਰ ਉਹ ਅੱਜ ਤੱਕ ਵਾਪਸ ਨਹੀ ਕੀਤੇ ਅਤੇ ਨਾ ਹੀ ਮੈਨੇਜਰ ਨੂੰ ਇਸ ਦਾ ਕੋਈ ਹਿਸਾਬ ਦਿੱਤਾ ਗਿਆ ਹੈ। ਮੈਨੇਜਰ ਮੈਂਬਰ ਨੂੰ ਕਈ ਵਾਰੀ ਇਸ ਬਾਰੇ ਪੁੱਛ ਚੁੱਕਾ ਹੈ ਕਿ ਲਈ ਗਈ ਰਕਮ ਦਾ ਹਿਸਾਬ ਦਿੱਤਾ ਜਾਵੇ ਪਰ ਹਾਲੇ ਤੱਕ ਕੋਈ ਹਿਸਾਬ ਨਹੀ ਮਿਲਿਆ। ਇਸੇ ਤਰ•ਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ੍ਰ ਸੁਖਦੇਵ ਸਿੰਘ ਭੌਰ ਨੇ ਵੀ ਬੰਗੀ ਦੀ ਹਮਾਇਤ ਕਰਦਿਆ ਕਿਹਾ ਕਿ ਗੁਰ ਦੀ ਗੋਲਕ ਦੀ ਦੁਰਵਰਤੋ ਕਿਸੇ ਵੀ ਕੀਮਤ ਤੇ ਨਹੀ ਹੋਣ ਦਿੱਤੀ ਜਾਵੇਗੀ ਜਿਹੜੇ ਮੈਂਬਰ ਨੇ ਰਕਮ ਲਈ ਹੈ ਉਹ ਉਸ ਦਾ ਪੂਰਾ ਹਵਾਲਾ ਦੇਵੇ ਕਿ ਰਕਮ ਕਿਥੇ ਤੇ ਕਿਵੇਂ ਖਰਚ ਕੀਤੀ ਗਈ ਹੈ ਤੇ ਸਿੱਖ ਧਰਮ ਨੂੰ ਉਸ ਦਾ ਕੀ ਫਾਇਦਾ ਹੋਵੇਗਾ?
ਅੱਜ ਦੀ ਮੀਟਿੰਗ ਵਿੱਚ 15 ਵਿੱਚੋ ਸਿਰਫ 10 ਮੈਂਬਰ ਹੀ ਮੀਟਿੰਗ ਵਿੱਚ ਹਾਜਰ ਸਨ ਤੇ ਵਿਰੋਧੀ ਧਿਰ ਦੇ ਮੈਂਬਰ ਮੰਗਲ ਸਿੰਘ ਨੇ ਇੱਕ ਤਿੰਨ ਸਫਿਆ ਦਾ ਪੱਤਰ ਸ੍ਰੋਮਣੀ ਕਮੇਟੀ ਪਰਧਾਨ ਨੂੰ ਦੇ ਕੇ ਇਤਰਾਜ ਜਤਾਇਆ ਕਿ ਗੁਰ ਦੀ ਗੋਲਕ ਵਿੱਚੋ ਕਰੋੜਾ ਰੁਪਏ ਦੀ ਦੁਰਵਰਤੋ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸ਼ਰੋਮਣੀ ਕਮੇਟੀ ਨੇ ਗੁਰੂ ਸਾਹਿਬ ਦੇ ਸ਼ਸ਼ਤਰ ਪੰਜਾਬ ਵਿੱਚ ਘੁਮਾਉਣ ਲਈ ਢਾਈ ਕਰੋੜ ਦੀ ਇੱਕ ਬੱਸ ਖਰੀਦੀ ਸੀ ਜਿਹੜੀ ਇੱਕ ਮਹੀਨਾ ਚਲਾਉਣ ਉਪਰੰਤ ਹੁਣ ਘੱਟਾ ਫੱਕ ਰਹੀ ਹੈ ਤੇ ਸ਼ਸਤਰ ਅਨੰਦਪੁਰ ਸਾਹਿਬ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਰੱਖ ਦਿੱਤੇ ਗਏ ਅਤੇ ਇਹ ਪਹਿਲਾਂ ਵੀ ਰੱਖੇ ਜਾ ਸਕਦੇ ਸਨ। ਉਹਨਾਂ ਕਿਹਾ ਕਿ ਲੰਗਰ ਦੀ ਇਮਾਰਤ ਤੇ ਇੱਕ ਅਰਬ ਰੁਪਈਆ ਕਿਉ ਖਰਚ ਕੀਤਾ ਜਾ ਰਿਹਾ ਹੈ ਜਦ ਕਿ ਪਹਿਲਾਂ ਹੀ ਲੰਗਰ ਹਾਲ ਅੱਛੀ ਹਾਲਤ ਵਿੱਚ ਸੀ ਤੇ ਲੰਗਰ ਹਾਲ ਨੂੰ ਏ.ਸੀ ਕਰਨ ਨਾਲ ਉਸ ਦਾ ਬਿਜਲੀ ਦੇ ਬਿੱਲ ਦਾ ਨਜਾਇਜ ਬੋਝ ਸ਼੍ਰੋਮਣੀ ਕਮੇਟੀ ਤੇ ਪਵੇਗਾ। ਗੁਰੂਦੁਆਰਾ ਸਾਰਾਗੜ•ੀ ਨਾਲ ਬਣਾਈ ਜਾ ਰਹੀ ਇੱਕ ਅਰਬ ਦੀ ਲਾਗਤ ਨਾਲ ਸਰਾਂ ਇੰਨੀ ਮਹਿੰਗੀ ਹੋਵੇਗੀ ਕਿ ਕੋਈ ਆਮ ਸ਼ਰਧਾਲੂ ਉਥੇ ਨਹੀ ਠਹਿਰ ਸਕੇਗਾ ਤੇ ਅਮੀਰ ਸ਼ਰਧਾਲੂ ਤਾਂ ਹੋਟਲ ਵਿੱਚ ਵੀ ਠਹਿਰ ਸਕਦਾ ਹੈ। ਮੰਜੀ ਸਾਹਿਬ ਹਾਲ ਵੀ ਏ.ਸੀ ਕਰ ਦਿੱਤਾ ਗਿਆ ਹੈ ਜਿਸ ਦਾ ਬਿਜਲੀ ਦਾ ਬਿੱਲ ਵੀ ਲੱਖਾਂ ਰੁਪਏ ਬੇਲੋੜਾ ਬੋਝ ਪਾਇਆ ਗਿਆ ਹੈ। ਕਾਰਜਕਾਰਨੀ ਕਮੇਟੀ ਦੀਆ ਮੀਟਿੰਗਾਂ ਅੰਮ੍ਰਿਤਸਰ ਵਿੱਚ ਹੀ ਰੱਖੀਆ ਜਾਣ ਤਾਂ ਕਿ ਸ਼੍ਰੋਮਣੀ ਕਮੇਟੀ ਦੀਆ ਗੱਡੀਆ ਦੀ ਦੁਰਵਰਤੋ ਰੁੱਕ ਸਕੇ ਅਤੇ ਸਟਾਫ ਨੂੰ ਵੀ ਖੱਜਲ ਖੁਆਰ ਨਾ ਹੋਣਾ ਪਵੇ। ਅਖਬਾਰਾਂ ਵਿੱਚ ਕੀਤੀ ਜਾਂਦੀ ਇਸ਼ਤਿਹਾਰਬਾਜੀ ਬੰਦ ਕੀਤੀ ਜਾਵੇ ਤੇ ਖਬਰਾਂ ਰਾਹੀ ਹੀ ਕੰਮ ਚਲਾਇਆ ਜਾਵੇ। ਲੰਗਰ ਵਿੱਚ ਰਸਦ ਲੋੜ ਤੋ ਵੱਧ ਨਾ ਬਣਾਈ ਜਾਵੇ ਤੇ ਲੋੜ ਪੈਣ ਤੇ ਦੁਬਾਰਾ ਬਣਾ ਲਈ ਜਾਵੇ ਪਰ ਵੱਧ ਰਸਦ ਬਣਾਉਣ ਨਾਲ ਕਾਫੀ ਸਾਰੀ ਰਸਦ ਖਰਾਬ ਹੋ ਜਾਂਦੀ ਹੈ ਜੋ ਵਿਅਰਥ ਚਲੀ ਜਾਂਦੀ ਹੈ। ਅੱਜ ਆਈ.ਟੀ ਦੇ ਯੁੱਗ ਵਿੱਚ ਪਿੰਡਾਂ ਵਿੱਚ ਧਾਰਮਿਕ ਫਿਲਮਾਂ ਵਿਖਾਉਣ ਲਈ ਬੱਸ਼ਾਂ ਨਾ ਖਰੀਦੀਆ ਜਾਣ ਤੇ ਇਹ ਪੈਸਾ ਕੈਂਸਰ ਦੇ ਰੋਗੀਆ ਤੇ ਖਰਚ ਕਰਕੇ ਉਹਨਾਂ ਦੇ ਮੁਫਤ ਇਲਾਜ ਕੀਤਾ ਜਾਵੇ। ਇਮਾਰਤੀ ਵਿਭਾਗ ਨੇ ਕੋਈ ਵੀ ਕੰਮ ਕਰਾਉਣਾ ਹੋਵੇ ਤਾਂ ਉਹ ਸਾਡੀ ਪੁਰਾਣੀ ਪਰੰਪਰਾ ਅਨੁਸਾਰ ਕਾਰ ਸੇਵਾ ਵਾਲੇ ਬਾਬਿਆ ਰਾਹੀ ਕਰਵਾਏ। ਮੁਲਾਜਮਾਂ ਦੀਆ ਤਰੱਕੀਆ ਸਿਫਾਰਸ਼ਾਂ ਦੀ ਬਜਾਏ .ਯੋਗਤਾ ਦੇ ਆਧਾਰ ਤੇ ਕੀਤੀਆ ਜਾਣ। ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਰਾਗੀਆ ਦੇ ਪਿੱਛੇ ਟੀ.ਵੀ ਦੇ ਲਾਈਵ ਪ੍ਰੋਗਰਾਮ ਸਮੇਂ ਆਮ ਜਨਤਾ ਨੂੰ ਜਬਰੀ ਉਠਾ ਕੇ ਉਥੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਜਾਂ ਫਿਰ ਬਾਹਰੋ ਆਏ ਵੀ.ਆਈ.ਪੀਜ਼ ਨੂੰ ਬਿਠਾ ਦਿੱਤਾ ਜਾਂਦਾ ਹੈ ਜਿਸ ਦਾ ਆਮ ਸੰਗਤਾਂ ਤੇ ਮਾੜਾ ਪ੍ਰਭਾਵ ਪੈਦਾ ਹੈ ਇਸ ਨੂੰ ਬੰਦ ਕੀਤਾ ਜਾਵੇ ਅਤੇ ਸ਼ਰੋਮਣੀ ਕਮੇਟੀ ਦੇ ਮੁਲਾਜਮਾਂ ਤੇ ਅਧਿਕਾਰੀਆ ਦੇ ਬੈਠਣ ਤੇ ਰੋਕ ਲਗਾਈ ਜਾਵੇ।
ਉਹਨਾਂ ਕਿਹਾ ਕਿ ਜੇਕਰ ਗੁਰੂ ਦੀ ਗੋਲਕ ਨੂੰ ਸੰਜਮ ਤੇ ਸਿਆਣਪ ਨਾਲ ਵਰਤਿਆ ਜਾਵੇ ਤਾਂ ਬੱਚਤ ਨਾਲ ਫਰੀ ਹਸਪਤਾਲ ਚਲਾਏ ਜਾ ਸਕਦੇ ਹਨ ਅਤੇ ਐਫ.ਡੀ.ਆਰਜ਼ ਵੀ ਕਰਵਾਈਆ ਜਾ ਸਕਦੀਆ ਹਨ। ਸ੍ਰ ਮੰਗਲ ਸਿੰਘ ਨੇ ਦੱਸਿਆ ਕਿ ਜਦੋ ਉਹਨਾਂ ਨੇ ਪੱਤਰ ਪੜ ਕੇ ਸੁਨਾਉਣਾ ਚਾਹਿਆ ਤਾਂ ਪਰਧਾਨ ਨੇ ਇਹ ਕਹਿ ਕੇ ਰੋਕ ਦਿੱਤਾ ਕਿ ਉਹ ਆਪੇ ਪੜ• ਲੈਣਗੇ ਤੁਸੀ ਪੱਤਰ ਦਿਉ ਤੇ ਜਾਉ। ਸ੍ਰ ਮੰਗਲ ਸਿੰਘ ਨੇ ਕਿਹਾ ਕਿ ਅਰਬਾਂ ਰੁਪਏ ਦੀ ਸਾਰੇ ਸਾਲ ਦੌਰਾਨ ਦੁਰਵਰਤੋ ਕੀਤੀ ਜਾਂਦੀ ਹੈ ਜਿਸ ਦਾ ਕੋਈ ਮਾਈ ਬਾਪ ਨਹੀ ਹੁੰਦਾ। ਜੇਕਰ ਸ਼੍ਰੋਮਣੀ ਕਮੇਟੀ ਵਿੱਚ ਹੁੰਦੀ ਲੁੱਟ ਨੂੰ ਰੋਕ ਲਿਆ ਜਾਵੇ ਤਾਂ ਅਰਬਾਂ ਰੁਪਏ ਬਚਾਏ ਜਾ ਸਕਦੇ ਹਨ।
ਅੱਜ ਦੀ ਇਕੱਤਰਤਾ ਵਿੱਚ ਸ.ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ.ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਅੰਤ੍ਰਿੰਗ ਮੈਂਬਰਾਨ ਸ.ਨਿਰਮੈਲ ਸਿੰਘ ਜੌਲਾਂ ਕਲਾਂ, ਸ.ਦਿਆਲ ਸਿੰਘ ਕੋਲਿਆਂਵਾਲੀ, ਸ.ਗੁਰਬਚਨ ਸਿੰਘ ਕਰਮੂੰਵਾਲ, ਸ.ਕਰਨੈਲ ਸਿੰਘ ਪੰਜੋਲੀ, ਸ.ਰਾਮਪਾਲ ਸਿੰਘ ਬਹਿਣੀਵਾਲ, ਸ.ਮੰਗਲ ਸਿੰਘ ਤੇ ਸ.ਮੋਹਣ ਸਿੰਘ ਬੰਗੀ, ਸ.ਹਰਚਰਨ ਸਿੰਘ ਮੁੱਖ ਸਕੱਤਰ, ਡਾ.ਰੂਪ ਸਿੰਘ ਤੇ ਮੁਲਾਜਮ ਵੀ ਹਾਜਰ ਸਨ।