ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਦੋਹਰੇ ਮਾਪਦੰਡ

By February 14, 2016 0 Comments


ਜਸਬੀਰ ਸਿੰਘ ਪੱਟੀ 09356024684
aishwariya
ਪਾਕਿਸਤਾਨ ਦੀ ਕੋਟ ਲਖਪਤ ਜੇਲ• ਵਿ¤ਚ ਮਾਰੇ ਗਏ ਭਾਰਤੀ ਕੈਦੀ ‘ਸਰਬਜੀਤ’ ਦੀ ਜੀਵਨੀ ‘ਤੇ ਅਧਾਰਤ ਬਣਾਈ ਜਾ ਰਹੀ ਫਿਲਮ ਦੀ ਬਿਨਾਂ ਇਜ਼ਾਜਤ ਲਏ ਹਰਿਮੰਦਰ ਸਾਹਿਬ ਵਿੱਚ ਹੋ ਰਹੀ ਸ਼ੂਟਿੰਗ ਨੂੰ ਬੀਤੇ ਦਿਨੀ ਕੁਝ ਸਮੇਂ ਤੱਕ ਤਾਂ ਰੋਕ ਦਿੱਤਾ ਗਿਆ ਪਰ ਜਲਦੀ ਹੀ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋ ਨਿੱਜੀ ਦਿਲਚਸਪੀ ਲੈ ਕੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਵਿੱਚ ਪਾਸ ਕੀਤੇ ਗਏ ਮਤੇ ਦੀ ਉਲੰਘਣਾ ਕਰਦਿਆ ਦਿੱਤੀ ਆਗਿਆ ਉਪਰੰਤ ਸ਼ੂਟਿੰਗ ਫਿਰ ਸ਼ੁਰੂ ਕਰ ਦਿੱਤੀ ਗਈ ਪਰ ਆਟਾ ਮੰਡੀ ਵਾਲੀ ਸ੍ਰੀ ਦਰਬਾਰ ਸਾਹਿਬ ਦੇ ਗੇਟ ਤੇ ਲੰਗਰ ਹਾਲ ਵਿੱਚ ਸ਼ੂਟਿੰਗ ਬਿਨਾਂ ਆਗਿਆ ਹੀ ਸ਼ੂਟਿੰਗ ਹੁੰਦੀ ਰਹੀ ਜਿਸ ਨੂੰ ਲੈ ਕੇ ਕਈ ਪ੍ਰਕਾਰ ਦੀਆ ਚਰਚਾਵਾਂ ਸ਼ੁਰੂ ਹੋ ਗਈਆ ਹਨ।
ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ੂਟਿੰਗ ਨੂੰ ਲੈ ਕੇ ਕਈ ਵਾਰੀ ਹੋਈ ਮਰਿਆਦਾ ਦੀ ਉਲੰਘਣਾ ਨੂੰ ਲੈ ਕੇ ਵਾਪਰੀਆ ਘਟਨਾਵਾਂ ਤੋ ਬਾਅਦ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਵਿੱਚ ਇਹ ਮਤਾ ਪਾਸ ਕਰ ਦਿੱਤਾ ਗਿਆ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਿਸੇ ਪ੍ਰਕਾਰ ਦੀ ਕੋਈ ਸ਼ੂਟਿੰਗ ਨਹੀ ਹੋਵੇਗੀ। ਇਥੋ ਤੱਕ ਕਿ ਇੱਕ ਵਾਰੀ ਤਾਂ ਇਹ ਸਮਾਂ ਵੀ ਆ ਗਿਆ ਕਿ ਪ੍ਰੈਸ ਫੋਟੋਗਰਾਫਰਾਂ ‘ਤੇ ਵੀ ਰੋਕ ਲਗਾ ਦਿੱਤੀ ਗਈ ਸੀ ਕਿ ਉਹ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਫੋਟੋ ਨਹੀ ਖਿੱਚ ਸਕਦੇ। ਪੱਤਰਕਾਰਾਂ ਵੱਲੋ ਵਿਰੋਧ ਕਰਨ ਤੇ ਕੁਝ ਥਾਵਾਂ ‘ਤੇ ਫੋਟੋ ਖਿੱਚਣ ਦੀ ਆਗਿਆ ਦੇ ਦਿੱਤੀ ਗਈ।
ਕਿਸੇ ਵੀ ਸ਼ਰਧਾਲੂ ਨੂੰ ਦਰਸ਼ਨੀ ਡਿਉੜੀ ਤੋ ਪੁੱਲ ਤੋ ਅੱਗੇ ਜਾਂਦਿਆ ਫੋਟੋ ਖਿੱਚਣ ਤੋ ਰੋਕ ਦਿੱਤਾ ਜਾਂਦਾ ਹੈ ਅਤੇ ਪੁੱਲ ਤੇ ਖੜੇ ਚੋਬਦਾਰ ਦੇ ਕੋਲ ਇੱਕ ਬੋਰਡ ਤੇ ਲਿਖਿਆ ਹੁੰਦਾ ਹੈ ਕਿ ,‘‘ ਇਸ ਤੋ ਅੱਗੇ ਫੋਟੋ ਖਿੱਚਣਾ ਮਨਾ ਹੈ’’ ਪਰ ਜੇਕਰ ਕੋਈ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਦਾ ਕੋਈ ਰਿਸ਼ਤੇਦਾਰ ਜਾਂ ਫਿਰ ਕੋਈ ਵੀ.ਵੀ.ਆਈ.ਪੀ ਹੁੰਦਾ ਹੈ ਤਾਂ ਉਸ ਦੀ ਫੋਟੋ ਕਿਸੇ ਵੀ ਜਗਾ ਖਿੱਚੀ ਜਾ ਸਕਦੀ ਹੈ ਪਰ ਆਮ ਆਦਮੀ ਲਈ ਰੋਕ ਲਗਾਈ ਹੁੰਦੀ ਹੈ। ਇਥੋ ਤੱਕ ਕਿ ਕਈ ਵਾਰੀ ਸ਼ਰਧਾਲੂ ਕੋਲੋ ਉਸ ਦਾ ਕੈਮਰਾ ਵੀ ਖੋਹ ਕੇ ਰੱਖ ਲਿਆ ਜਾਂਦਾ ਹੈ ਕਿ ਉਹ ਮੱਥਾ ਟੇਕ ਕੇ ਵਾਪਸ ਆਉਦਾ ਆਪਣਾ ਕੈਮਰਾ ਲੈ ਲਵੇ। ਕਈ ਵਾਰੀ ਤਾਂ ਚੋਬਦਾਰ ਦੀ ਡਿਊਟੀ ਬਦਲਣ ਨਾਲ ਕਈ ਪ੍ਰਕਾਰ ਦੀਆ ਮੁਸ਼ਕਲਾਂ ਦਾ ਵੀ ਸ਼ਰਧਾਲੂਆ ਨੂੰ ਸਾਹਮਣਾ ਕਰਨਾ ਪੈਦਾ ਹੈ।
ਸ੍ਰੀ ਦਰਬਾਰ ਸਾਹਿਬ ਦੀ ਬੁਨਿਆਦ ਗੁਰੂ ਸਾਹਿਬ ਨੇ ਸਰਬਸਾਂਝੀਵਾਲਤਾ ਦਾ ਸੰਦੇਸ਼ ਦੇ ਕੇ ਉਸ ਸਾਈ ਮੀਆਂ ਮੀਰ ਕੋਲੋ ਰੱਖਵਾਈ ਸੀ ਜਿਸ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹਾਦਤ ਸਮੇਂ ਗੁਰੂ ਸਾਹਿਬ ਨੂੰ ਕਿਹਾ ਸੀ ਕਿ ਜੇਕਰ ਉਹਨਾਂ ਦੀ ਆਗਿਆ ਹੋਵੇ ਤਾਂ ਉਹ ਲਾਹੌਰ ਦੀ ਇੱਟ ਨਾਲ ਇੱਟ ਖੜਕਾਉਣ ਦੀ ਸਮੱਰਥਾ ਰੱਖਦੇ ਹਨ ਤਾਂ ਗੁਰੂ ਸਾਹਿਬ ਨੇ ਉਸ ਸਾਈ ਨੂੰ ਸੀਨੇ ਨਾਲ ਲਗਾ ਕੇ ਦੱਸਿਆ ਸੀ ਕਿ ਤੱਤੀ ਤਵੀ ਤੇ ਬੈਠਣ ਦੇ ਬਾਵਜੂਦ ਵੀ ਉਹਨਾਂ ਦਾ ਸਰੀਰ ਠੰਡਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਆਪਹੁਦਰੀਆ ਕਰਕੇ ਸਾਬਤ ਕਰ ਦਿੱਤਾ ਕਿ ਉਹ ਸਰਬ ਸਾਂਝੀਵਾਲਤਾ ਦੇ ਮੁਦੱਈ ਨਹੀ ਸਗੋ ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਵੀ.ਆਈ. ਪੀ. ਦੇ ਗੁਲਾਮ ਹਨ।
ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਵਿੱਚ ਇਹ ਵੀ ਮਤਾ ਪਾਸ ਕੀਤਾ ਗਿਆ ਹੈ ਕਿ ਸ੍ਰੀ ਦਰਬਾਰ ਦੇ ਸੱਚਖੰਡ ਦੇ ਅੰਦਰ ਕਿਸੇ ਨੂੰ ਵੀ ਸਿਰੋਪਾ ਨਹੀ ਦਿੱਤਾ ਜਾਵੇਗਾ ਪਰ ਇਸ ਮਤੇ ਦਾ ਦੀ ਵਿਰੋਧ ਕਰਦਿਆ ਜਦੋਂ ਵੀ ਕੋਈ ਬਾਦਲ ਪਰਿਵਾਰ ਦਾ ਮੈਂਬਰ ਜਾਂ ਬਾਦਲਾ ਦਾ ਮਹਿਮਾਨ ਆਉਦਾ ਹੈ ਤਾਂ ਉਸ ਨੂੰ ਸਿਰੋਪਾ ਵੀ ਦਿੱਤਾ ਜਾਂਦਾ ਹੈ ਤੇ ਉਸ ਦੀ ਟਹਿਲ ਸੇਵਾ ਵੀ ਕੀਤੀ ਜਾਂਦੀ ਹੈ। ਬੀਤੇ ਦਿਨੀ ਸ਼੍ਰੋਮਣੀ ਕਮੇਟੀ ਦੀ ਕਾਰਜਕਰਨੀ ਕਮੇਟੀ ਦੇ ਮਤੇ ਤੇ ਪਹਿਰਾ ਦੇਣ ਵਾਲੇ ਅਰਦਾਸੀਏ ਤੇ ਫਰਾਸ ਬਲਬੀਰ ਸਿੰਘ ਦੀ ਡਿਊਟੀ ਇਸ ਕਰਕੇ ਪੀ.ਟੀ.ਸੀ ਵੱਲੋ ਗੁਰਬਾਣੀ ਦਾ ਪ੍ਰੋਗਰਾਮ ਪੇਸ਼ ਕਰਨ ਸਮੇਂ ਦੀ ਹਟਾ ਦਿੱਤੀ ਗਈ ਕਿਉਕਿ ਉਸ ਨੇ ਸ਼੍ਰੋਮਣੀ ਕਮੇਟੀ ਦੇ ਮਤੇ ਦੀ ਉਲੰਘਣਾ ਕਰਕੇ ਮੱਕੜ ਸਾਹਿਬ ਦੇ ਆਕਾ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾ ਦੇਣ ਤੋ ਇਨਕਾਰ ਕਰ ਦਿੱਤਾ ਸੀ।
ਅੱਜ ਦੇ ਪ੍ਰਬੰਧਕਾਂ ਦੀ ਜੇਕਰ ਮਸੰਦਾ ਨਾਲ ਤੁਲਨਾ ਕੀਤੀ ਜਾਵੇ ਤਾਂ ਕੋਈ ਅਤਕਥਨੀ ਨਹੀ ਹੋਵੇਗੀ ਪਰ ਸੇਵਾ ਦੇ ਪੁੰਜ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆ ਨੇ ਭਰੇ ਹੋਏ ਮਨ ਨਾਲ ਆਪਣਾ ਦੁੱਖ ਸਾਝਾਂ ਕਰਦਿਆ ਗੁਰੂ ਘਰ ਦੇ ਪ੍ਰਸਿੱਧ ਕਥਾ ਵਾਚਕ ਗਿਆਨੀ ਸੰਤ ਸਿੰਘ ਮਸਕੀਨ ਨੂੰ ਕਿਹਾ ਸੀ ਕਿ ,‘‘ ਮਸਕੀਨ ਜੀ ਨਰੈਣੂ ਮਹੰਤ ਵਰਗਿਆ ਨੂੰ ਤਾਂ ਸਿੱਖ ਸੰਗਤਾਂ ਨੇ ਕੁਰਬਾਨੀਆ ਦੇ ਕੇ ਕੱਢ ਦਿੱਤਾ ਸੀ ਪਰ ਅੱਜ ਦੇ ਰਜਿਸਟਰਡ ਮਹੰਤਾਂ ਨੂੰ ਕੱਢਣ ਲਈ ਸੰਗਤਾਂ ਨੂੰ 100 ਗੁਣਾ ਵੱਧ ਕੁਰਬਾਨੀਆ ਕਰਨੀਆ ਪੈਣਗੀਆ। ’’ ਇਹ ਗੱਲਾਂ ਮਸਕੀਨ ਜੀ ਦੀ ਲਿਖੀ ਕਿਤਾਬ ਵਿੱਚ ਦਰਜ ਹਨ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਇੱਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਅੰਤਰਿੰਗ ਕਮੇਟੀ ਵਿੱਚ ਫੈਸਲਾ ਲੈਦੀ ਹੈ ਕਿ ਕਿਸੇ ਨੂੰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸ਼ੂਟਿੰਗ ਦੀ ਆਗਿਆ ਨਹੀ ਦਿੱਤੀ ਜਾ ਸਕਦੀ ਪਰ ਅੰਤਰਿੰਗ ਕਮੇਟੀ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਜਿਸ ਤਰੀਕੇ ਨਾਲ ਐਸ਼ਵਰਿਆ ਨੂੰ ਸ਼ੂਟਿੰਗ ਕਰਨ ਦੀ ਇਜਾਜਤ ਦਿੱਤੀ ਗਈ ਹੈ ਉਹ ਕਈ ਸਵਾਲ ਛੱਡ ਗਈ ਹੈ। ਉਹਨਾਂ ਕਿਹਾ ਕਿ ਮੱਸੇ ਰੰਘੜ ਦਾ ਸਿਰ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਇਸ ਕਰਕੇ ਲਾਹਿਆ ਸੀ ਕਿ ਉਹ ਨਾਚੀਆ ਨਚਾ ਕੇ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਠੇਸ ਪਹੁੰਚਾ ਰਿਹਾ ਪਰ ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਮੁੱਖ ਸਕੱਤਰ ਸਪੱਸ਼ਟ ਕਰਨ ਕਿ ਕੀ ਉਹਨਾਂ ਵਿੱਚ ਮੱਸੇ ਰੰਘੜ ਦੀ ਰੂਹ ਪ੍ਰਵੇਸ਼ ਕਰ ਗਈ ਹੈ? ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਫੁਆਰੇ ਕੋਲ ਇੱਕ ਹੀਰੋਇਨ ਨੇ ਕਿਸੇ ਫਿਲਮ ਦੀ ਸ਼ੂਟਿੰਗ ਕੀਤੀ ਜੋ ਕਿ ਸ੍ਰੀ ਦਰਬਾਰ ਸਾਹਿਬ ਦੇ ਗੇਟ ਤੋਂ ਕਰੀਬ ਅੱਧੀ ਫਰਲਾਗ ਦੂਰੀ ‘ਤੇ ਹੈ ਤੇ ਸ਼੍ਰੋਮਣੀ ਕਮੇਟੀ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤੇ ਸ੍ਰੀ ਦਰਬਾਰ ਸਾਹਿਬ ਦੀ ਮਰਿਆਦਾ ਭੰਗ ਹੋਈ ਹੈ। ਉਸ ਟੀਮ ਨੇ ਜਿਥੇ ਮੁਆਫੀ ਮੰਗੀ ਉਥੇ ਉਹ ਸੀਨ ਵੀ ਕੱਟ ਦਿੱਤਾ। ਉਹਨਾਂ ਕਿਹਾ ਕਿ ਮੱਕੜ ਤੇ ਮੱਸਾ ਰੰਘੜ ਇੱਕੋ ਹੀ ਰਾਸ਼ੀ ਦੇ ਵਿਅਕਤੀ ਹਨ ਪਰ ਮਰਿਆਦਾ ਦੀਆ ਧੱਜੀਆ ਉਡਾਉਣ ਨੂੰ ਲੈ ਕੇ ਮੱਕੜ ਦੀ ਤੁਲਨਾ ਵੀ ਮੱਸੇ ਰੰਘੜ ਨਾਲ ਕਰਨ ਮੁਨਸਿਬ ਹੀ ਕਹੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਮੱਕੜ ਨੂੰ ਹੁਣ ਪ੍ਰਧਾਨ ਅਖਵਾਉਣ ਦਾ ਕੋਈ ਅਧਿਕਾਰ ਨਹੀ ਰਹਿ ਗਿਆ ਤੇ ਉਸ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਨੈਤਿਕਤਾ ਦੇ ਆਧਾਰ ਤੇ ਆਪਣੇ ਆਹੁਦੇ ਤੋ ਅਸਤੀਫਾ ਦੇ ਕੇ ਘਰ ਬੈਠ ਜਾਵੇ ਨਹੀ ਤਾਂ ਉਹ ਦਿਨ ਦੂਰ ਜਦੋਂ ਸਿੱਖ ਕੌਮ ਉਸ ਨੂੰ ਧੂਹ ਕੇ ਇਸ ਆਹੁਦੇ ਤੋ ਲਾਭੇ ਕਰ ਦੇਵੇਗੀ।