ਪੰਜ ਪਿਆਰਿਆ ਨੇ ਵਰਪਾਲ ਪਿੰਡ ਵਿੱਚ 85 ਪ੍ਰਾਣੀਆ ਨੂੰ ਅੰਮ੍ਰਿਤਪਾਨ ਕਰਵਾਇਆ

By February 14, 2016 0 Comments


IMG-20160214-WA0011 ਅੰਮ੍ਰਿਤਸਰ 14 ਫਰਵਰੀ (ਜਸਬੀਰ ਸਿੰਘ) ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਸੌਦਾ ਸਾਧ ਨੂੰ ਦਿੱਤੀ ਮੁਆਫੀ ਨੂੰ ਲੈ ਕੇ ਤਖਤਾਂ ਦੇ ਜਥੇਦਾਰਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਵਾਲੇ ਪੰਜ ਪਿਆਰਿਆ ਨੇ ਸ਼ਰੋਮਣੀ ਕਮੇਟੀ ਵੱਲੋ ਕੀਤੀ ਗਈ ਉਹਨਾਂ ਦੀ ਬਰਖਾਸਤਗੀ ਤੋ ਬਾਅਦ ਵਿਦੇਸ਼ੀ ਸੰਗਤਾਂ ਦੇ ਸਹਿਯੋਗ ਨਾਲ ਅੰਮ੍ਰਿਤ ਅਭਿਲਾਖੀਆ ਨੂੰ ਅੰਮ੍ਰਿਤ ਛਕਾਉਣ ਦੀ ਪ੍ਰਕਿਰਿਆ ਜਾਰੀ ਰੱਖਦਿਆ ਅੱਜ ਪਿੰਡ ਵਰਪਾਲ ਵਿਖੇ ਸੈਕੜੇ ਦੇ ਕਰੀਬ ਪ੍ਰਾਣੀਆ ਨੂੰ ਅੰਮ੍ਰਿਤ ਛੱਕਾ ਕੇ ਗੁਰੂ ਵਾਲੇ ਬਣਾਇਆ
ਇਸ ਸਬੰਧੀ ਭਾਈ ਸਤਿਨਾਮ ਸਿੰਘ ਤੇ ਭਾਈ ਮੇਜਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅੱਜ ਉਹਨਾਂ ਦੇ ਨਾਲ ਭਾਈ ਸਤਨਾਮ ਸਿੰਘ ਝੰਜੀਆ, ਭਾਈ ਮੰਗਲ ਸਿੰਘ ਤੇ ਭਾਈ ਤਰਲੋਕ ਸਿੰਘ ਨੇ ਅੰਮ੍ਰਿਤਸਰ ਜਿਲ•ੇ ਦੇ ਪਿੰਡ ਵਰਪਾਲ ਵਿਖੇ ਪੱਤੀ ਬਾਲਾ ਨਿਹਾਲਾ ਦੇ ਗੁਰੂਦੁਆਰੇ ਵਿਖੇ 85 ਪ੍ਰਾਣੀਆ ਨੂੰ ਅੰਮ੍ਰਿਤ ਪਾਨ ਕਰਵਾਇਆ ਗਿਆ ਤੇ ਉਹਨਾਂ ਨੇ ਬੜੀ ਨਿਸਚਾ ਕੇ ਚੜਦੀ ਕਲਾ ਵਿੱਚ ਅੰਮ੍ਰਿਤ ਛੱਕ ਕੇ ਗੁਰੂ ਸਾਹਿਬ ਦੇ ਜੈਕਾਰੇ ਬੁਲਾਏ। ਉਹਨਾਂ ਕਿਹਾ ਕਿ ਸ਼ਰੋਮਣੀ ਕਮੇਟੀ ਵੱਲੋ ਫਾਰਗ ਕੀਤੇ ਜਾਣ ਉਪਰੰਤ ਉਹਨਾਂ ਨੇ ਹੁਣ ਤੱਕ 500 ਤੋ ਵਧੇਰੇ ਪ੍ਰਾਣੀਆ ਨੂੰ ਅੰਮ੍ਰਿਤ ਪਾਨ ਕਰਵਾ ਕੇ ਗੁਰੂ ਵਾਲੇ ਬਣਾਇਆ ਹੈ ਜਿਹੜੀ ਗੁਰੂ ਸਾਹਿਬ ਨੇ ਉਹਨਾਂ ਕੋਲੋ ਵਿਸ਼ੇਸ਼ ਸੇਵਾ ਲਈ ਹੈ। ਉਹਨਾਂ ਕਿਹਾ ਕਿ ਖੰਡੇ ਬਾਟੇ ਦੀ ਪਾਹੁਲ ਛਕਾਉਣ ਦੀ ਵਹੀਰ ਜੰਗੀ ਪੱਧਰ ਤੇ ਵਿੱਢ ਦਿੱਤੀ ਗਈ ਹੈ ਅਤੇ ਇਹ ਉਸ ਵੇਲੇ ਤੱਕ ਜਾਰੀ ਰਹੇਗੀ ਜਦੋ ਤੱਕ ਸਮੁੱਚੀ ਕੌਮ ਨੂੰ ਅੰਮ੍ਰਿਤ ਛੱਕਾ ਤੇ ਗੁਰੂ ਵਾਲੇ ਨਹੀ ਬਣਾ ਲਿਆ ਜਾਂਦਾ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਕੰਮ ਸਿਰਫ ਡਿਊਟੀਆ ਤੇ ਨਿਰਭਰ ਕਰਦਾ ਹੈ ਤੇ ਉਹਨਾਂ ਨੂੰ ਕਿਸੇ ਵੀ ਜਗ•ਾ ਜਾਣ ਲਈ ਪਹਿਲਾਂ ਆਗਿਆ ਲੈਣੀ ਪੈਦੀ ਸੀ ਪਰ ਹੁਣ ਉਹ ਪੂਰੀ ਤਰ•ਾ ਅਜ਼ਾਦ ਹਨ ਤੇ ਜਦੋ ਵੀ ਸੰਗਤਾਂ ਜਿਥੇ ਵੀ ਯਾਦ ਕਰਦੀਆ ਹਨ ਪੰਜ ਪਿਆਰਿਆ ਦਾ ਰੱਥ ਗੁਰੂ ਸਾਹਿਬ ਦੀ ਕਿਰਪਾ ਨਾਲ ਉਧਰ ਨੂੰ ਹੀ ਵਹੀਰਾਂ ਘੱਤ ਲੈਦਾ ਹੈ।
ਉਹਨਾਂ ਕਿਹਾ ਕਿ ਅੰਮ੍ਰਿਤ ਇੱਕ ਅਲਾਹੀ ਸ਼ਕਤੀ ਹੈ ਤੇ ਜਿਹੜਾ ਵੀ ਨਿਸਚਾ ਨਾਲ ਛੱਕਦਾ ਹੈ ਉਸ ਵਿੱਚ ਇੱਕ ਵਿਲੱਖਣ ਪ੍ਰਕਾਰ ਦੀ ਸ਼ਕਤੀ ਆ ਜਾਂਦੀ ਹੈ ਤੇ ਉਹ ਸਤਿਕਾਰ ਤਾਂ ਸਭ ਦਾ ਕਰਦਾ ਹੈ ਪਰ ਡਰ ਭਉ ਸਿਰਫ ਗੁਰੂ ਦਾ ਹੀ ਰੱਖਦਾ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਕ੍ਰਿਪਾ ਨਾਲ ਜਲਦੀ ਹੀ ਉਹ ਕੋਈ ਨਵਾਂ ਚਮਤਕਾਰ ਜਰੂਰ ਕਰਨਗੇ।





Posted in: ਪੰਜਾਬ