ਸਿੱਖ ਪਰਿਵਾਰ ਨੂੰ ਤੰਗ ਕਰਨ ਵਾਲਾ ਪੁਲਿਸ ਅਧਿਕਾਰੀ ਰਾਮੂੰਵਾਲੀਆ ਨੇ ਕੀਤਾ ਸਸਪੈਂਡ –

By February 14, 2016 0 Comments


 

balwant ramoowaliaਲਖਨਊ 14 ਫਰਵਰੀ -ਸਰਕਾਰੀ ਪਦਵੀ ਤੇ ਵਰਦੀ ਦੇ ਰੋਅ੍ਹਬ ਨਾਲ ਸਿੱਖ ਪਰਿਵਾਰ ਦਾ ਜੀਵਨ ਨਰਕ ਬਣਾਉਣ ਵਾਲਾ ਪੁਲਿਸ ਇੰਸਪੈਕਟਰ ਆਖ਼ਰ ਉੱਤਰ ਪ੍ਰਦੇਸ਼ ਦੇ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ ਹੱਥੋਂ ਸਸਪੈਂਡ ਹੋ ਹੀ ਗਿਆ ਹੈ | ਆਗਰਾ ਦਾ ਰਹਿਣ ਵਾਲਾ ਇੰਸਪੈਕਟਰ ਰਮੇਸ਼ ਚਾਹਰ ਨੇ ਆਪਣੇ ਗਵਾਂਢੀ ਹਿੰਦੂ ਪਰਿਵਾਰ ਦੇ ਘਰ ਉੱਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀ | ਇਹ ਪੁਲਿਸ ਅਧਿਕਾਰੀ ਸਿੱਖ ਪਰਿਵਾਰ ਉੱਤੇ ਦਬਾਅ ਪਾ ਰਿਹਾ ਸੀ ਕਿ ਤੁਸੀਂ ਝੂਠੀ ਗਵਾਹੀ ਦਿਓ ਕਿ ਇਹ ਘਰ ਉੱਤੇ ਮੈਂ ਕਬਜ਼ਾ ਨਹੀਂ ਕੀਤਾ ਬਲਕਿ 20 ਲੱਖ ਰੁ: ਦੇ ਕੇ ਖਰੀਦਿਆ ਹੈ | ਇੰਸਪੈਕਟਰ ਵੱਲੋਂ ਪੀੜਤ ਬੀਬੀ ਲਾਜਵਿੰਦਰ ਕੌਰ ਨੇ ਇਸ ਘਟਨਾ ਦੀ ਜਾਣਕਾਰੀ ਕੈਬਨਿਟ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ ਨੂੰ ਦਿੱਤੀ ਤਾਂ ਉਨ੍ਹਾਂ ਨੇ ਤੁਰੰਤ ਪੈਰਵਾਈ ਕਰਦਿਆਂ ਪੁਲਿਸ ਅਧਿਕਾਰੀ ਰਮੇਸ਼ ਚਾਹਰ ਅਤੇ ਉਸ ਦੇ ਦੋ ਪੁੱਤਰਾਂ, ਦੋਵੇਂ ਲੜਕੀਆਂ ਤੇ ਉਸ ਦੀ ਪਤਨੀ ਉੱਤੇ ਭਾਰਤੀ ਦੰਡਾਵਲੀ ਦੀਆਂ ਧਰਾਵਾਂ 147, 148, 452, 307, 354, 504 ਅਤੇ 506 ਤਹਿਤ ਕੇਸ ਦਰਜ ਕਰਵਾ ਦਿੱਤਾ ਸੀ | ਹੋਰ ਰਾਜਨੀਤਕਾਂ ਵੱਲੋਂ ਪੁਲਿਸ ਇੰਸਪੈਕਟਰ ਦੀ ਮੱਦਦ ਕਰਨ ਦੇ ਬਾਵਜੂਦ ਰਾਮੂੰਵਾਲੀਆ ਨੇ ਉਸ ਨੂੰ ਸਸਪੈਂਡ ਕਰਵਾ ਦਿੱਤਾ ਹੈ | ਇਸ ਘਟਨਾ ਤੋਂ ਬਾਅਦ ਪੰਜਾਬੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਅਧਿਕਾਰੀਆਂ ਵਿੱਚ ਸਹਿਮ ਪੈਦਾ ਹੋ ਗਿਆ ਹੈ |