ਵੰਡ ਦੀ ਸਭ ਤੋਂ ਵੱਧ ਕੀਮਤ ਔਰਤਾਂ ਨੇ ਅਦਾ ਕੀਤੀ

By February 14, 2016 0 Comments


1947ਪੰਜਾਬ ਦੀਆਂ ਇਸਤਰੀਆਂ ਮਰਦਾਂ ਵਾਂਗ ਹੀ ਸਾਹਸੀ, ਦਲੇਰ ਅਤੇ ਬਹਾਦਰ ਹਨ | ਕਿਸੇ ਸਮੇਂ ਪਟਿਆਲੇ ਦੀਆਂ ਸੂਰਬੀਰ ਬੀਬੀਆਂ ਨਾਂਅ ਦੀ ਪੁਸਤਕ ਪਟਿਆਲਾ ਰਾਜ ਵਿਚ ਕੋਰਸ ‘ਚ ਲੱਗੀ ਹੋਈ ਸੀ | ਇਸ ਵਿਚ ਰਾਣੀ ਰਜਿੰਦਰਾ ਦੀ ਬਹਾਦਰੀ ਦਾ ਕਥਨ ਸੀ ਜੋ ਮਰਾਠਿਆਂ ਨਾਲ ਲੜੀ ਤੇ ਜਿੱਤ ਪ੍ਰਾਪਤ ਕੀਤੀ | ਪੰਜਾਬ ਵਿਚ ਵੀ ਮਾਈ ਭਾਗੋ, ਰਾਣੀ ਸਦਾ ਕੌਰ ਤੇ ਰਾਣੀ ਜਿੰਦਾਂ ਦੀਆਂ ਮਿਸਾਲਾਂ ਮਿਲਦੀਆਂ ਹਨ, ਜਿਨ੍ਹਾਂ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ | ਪਰ ਪੰਜਾਬ ਦੇ ਬਟਵਾਰੇ ਸਮੇਂ ਮਾਰਚ 1947 ਤੋਂ ਹੋ ਰਹੇ ਫਿਰਕੂ ਫਸਾਦਾਂ ਵਿਚ ਔਰਤਾਂ ਨੇ ਬਹੁਤ ਦੁੱਖ ਅਤੇ ਮੁਸੀਬਤਾਂ ਝੱਲੀਆਂ ਹਨ | ਕਈਆਂ ਨੇ ਆਪਣੀ ਪੱਤ ਅਤੇ ਇੱਜ਼ਤ ਬਚਾਉਣ ਲਈ ਖੂਹਾਂ ਵਿਚ ਛਾਲਾਂ ਮਾਰੀਆਂ | ਕਈ ਆਪਣੇ ਹੀ ਮਰਦਾਂ ਹੱਥੋਂ ਸ਼ਹੀਦ ਹੋਈਆਂ ਤਾਂ ਜੋ ਦੁਸ਼ਮਣਾਂ ਦੇ ਹੱਥ ਨਾ ਆ ਸਕਣ | ਫਿਰ ਵੀ ਹਜ਼ਾਰਾਂ ਇਸਤਰੀਆਂ ਅਗਵਾ ਹੋਈਆਂ ਅਤੇ ਬਲਾਤਕਾਰ ਦਾ ਸ਼ਿਕਾਰ ਹੋਈਆਂ | ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ 30 ਹਜ਼ਾਰ ਤੋਂ ਵੱਧ ਇਸਤਰੀਆਂ ਪਾਕਿਸਤਾਨ ਵਿਚ ਅਗਵਾ ਹੋਈਆਂ | ਇਸ ਤੋਂ ਇਲਾਵਾ ਅਨੇਕਾਂ ਇਹੋ ਜਿਹੀਆਂ ਇਸਤਰੀਆਂ ਵੀ ਹਨ, ਜਿਨ੍ਹਾਂ ਦੇ ਵਾਰਸਾਂ ਜਾਂ ਮਾਪਿਆਂ ਨੇ ਸ਼ਰਮ ਦੇ ਮਾਰੇ ਗਵਾਚੀਆਂ ਇਸਤਰੀਆਂ ਦੀ ਕਿਸੇ ਥਾਂ ਸੂਚਨਾ ਤੱਕ ਨਹੀਂ ਦਿੱਤੀ | ਇਸ ਤਰ੍ਹਾਂ ਦੀਆਂ ਗਵਾਚੀਆਂ ਇਸਤਰੀਆਂ ਦਾ ਅੰਦਾਜ਼ਾ ਲਗਾਉਣਾ ਅਸੰਭਵ ਹੈ |
kirpal singh
ਪੰਜਾਬ ਵਿਚ ਫਿਰਕੂ ਫਸਾਦ, ਮਾਰਚ 1947 ਤੋਂ ਰਾਵਲਪਿੰਡੀ ਵਿਚ ਆਰੰਭ ਹੋਇਆ | ਇਸ ਇਲਾਕੇ ਵਿਚ ਮੁਸਲਮਾਨਾਂ ਦਾ ਜ਼ੋਰ ਸੀ | ਰਾਵਲਪਿੰਡੀ ਜ਼ਿਲ੍ਹੇ ਵਿਚ ਦੌਰਾ ਕਰਕੇ ਲਾਰਡ ਮਾਊਾਟ ਬੈਂਟਨ ਨੇ ਆਪਣੀ ਖੁਫੀਆ ਰਿਪੋਰਟ ਅੰਗਰੇਜ਼ੀ ਸਰਕਾਰ ਨੂੰ ਭੇਜੀ ਤੇ ਲਿਖਿਆ, ‘The whole 8indu and Sikh part is absolutely wreck as though it has been subjected to air raid.’ ਹਰ ਫਿਰਕੂ ਫਸਾਦ ਵਿਚ ਔਰਤਾਂ ‘ਤੇ ਜਬਰ ਜ਼ੁਲਮ ਹੁੰਦਾ ਰਿਹਾ | ਕਈ ਔਰਤਾਂ ਨੇ ਆਪਣੀ ਅਣਖ ਅਤੇ ਇੱਜ਼ਤ ਬਚਾਉਣ ਲਈ ਖੂਹਾਂ ਵਿਚ ਛਾਲਾਂ ਮਾਰ ਦਿੱਤੀਆਂ | ਇਹ ਗੱਲ ਆਮ ਲੋਕਾਂ ਦੇ ਮੰਨਣ ਵਿਚ ਨਹੀਂ ਆਉਂਦੀ ਪਰ ਇਹ ਸੱਚ ਹੈ | ਪੰਡਤ ਜਵਾਹਰ ਲਾਲ ਨਹਿਰੂ ਨੇ 14 ਮਾਰਚ, 1947 ਨੂੰ ਰਾਵਲਪਿੰਡੀ ਦਾ ਦੌਰਾ ਕੀਤਾ ਤੇ ਪਿੰਡ ਥੋਹਾ ਖ਼ਾਲਸਾ ਵਿਚ ਜਦੋਂ ਗਏ ਤਾਂ ਲੋਕਾਂ ਕਿਹਾ ਕਿ ਇਥੇ ਇਕ ਖੂਹ ਵਿਚ ਔਰਤਾਂ ਨੇ ਛਾਲਾਂ ਮਾਰੀਆਂ | ਹਰ ਕੋਈ ਇਸ ਗੱਲ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗਾ | ਉਨ੍ਹਾਂ ਨਾਲ ਪ੍ਰੈੱਸ ਫੋਟੋਗ੍ਰਾਫ਼ਰ ਸਨ, ਉਨ੍ਹਾਂ ਫਲੈਸ਼ ਲਾਈਟ ਸੁੱਟ ਕੇ ਖੂਹ ਦੀ ਫੋਟੋ ਲਈ, ਖੂਹ ਵਿਚ ਡੁੱਬੀਆਂ ਔਰਤਾਂ ਦੇ ਅੰਗ 4-3ompose ਹੋਏ ਨਜ਼ਰੀ ਆਉਂਦੇ ਸਨ | ਉਹ ਫੋਟੋ ਮੈਨੂੰ ਸਵਰਗਵਾਸੀ ਸੰਤ ਗੁਲਾਬ ਸਿੰਘ ਨੇ ਦਿੱਤੀ, ਜਿਨ੍ਹਾਂ ਦੀ ਹਵੇਲੀ ਵਿਚ ਉਹ ਖੂਹ ਸੀ | ਇਹ ਫੋਟੋ ਮੇਰੀ ਕਿਤਾਬ ਸ਼ਹੀਦੀਆਂ ਵਿਚ ਛਪ ਗਈ ਹੈ, ਵੇਖੀ ਜਾ ਸਕਦੀ ਹੈ | ਇਹ ਕਿਤਾਬ ਚੀਫ਼ ਖ਼ਾਲਸਾ ਦੀਵਾਨ ਅੰਮਿ੍ਤਸਰ ਨੇ ਛਾਪੀ ਹੈ ਤੇ ਉਥੋਂ ਹੀ ਮਿਲਦੀ ਹੈ |
1947 -2
ਅਗਸਤ 1947 ਤੇ ਸਤੰਬਰ 1947 ਦੇ ਫਿਰਕੂ ਫਸਾਦਾਂ ਵਿਚ ਔਰਤਾਂ ਦਾ ਬਹੁਤ ਨੁਕਸਾਨ ਹੋਇਆ | ਭਾਰਤ ਸਰਕਾਰ ਤੇ ਪਾਕਿਸਤਾਨ ਸਰਕਾਰ ਨੂੰ ਕੋਈ ਅੰਦਾਜ਼ਾ ਹੀ ਨਹੀਂ ਸੀ ਕਿ ਕਿੰਨੇ ਕੁ ਹਜ਼ਾਰ ਔਰਤਾਂ ਅਗਵਾ ਕੀਤੀਆਂ ਗਈਆਂ | ਕਿੰਨੇ ਕੁ ਹਜ਼ਾਰ ਔਰਤਾਂ ਦਾ ਸਤ ਭੰਗ ਹੋਇਆ ਤੇ ਕਿੰਨੀਆਂ ਕੁ ਔਰਤਾਂ ਮਾਰੀਆਂ ਗਈਆਂ | 6 ਦਸੰਬਰ, 1947 ਨੂੰ ਭਾਰਤ ਤੇ ਪਾਕਿਸਤਾਨ ਸਰਕਾਰ ਨੇ ਅਗਵਾ ਕੀਤੀਆਂ ਔਰਤਾਂ ਨੂੰ ਬਰਾਮਦ ਕਰਨ ਲਈ ਇਕ ਸੰਗਠਨ ਬਣਾਇਆ | ਉਸ ਦੀਆਂ ਕਈ ਮੱਦਾਂ ਸਨ | ਭਾਰਤ ਤੇ ਪਾਕਿਸਤਾਨ ਵਿਚ ਪੁਲਿਸ ਨੇ ਔਰਤਾਂ ਬਰਾਮਦ ਕਰਨ ਲਈ ਮਦਦ ਕਰਨੀ ਸੀ | ‘Military 5vacues Organi੍ਰation’ ਤੇ ਦੋਵਾਂ ਸਰਕਾਰਾਂ ਦੀਆਂ ਲੈਜ਼ਾ ਏਜੰਸੀਆਂ ਨੇ ਮਦਦ ਕਰਨੀ ਸੀ | ਉਨ੍ਹਾਂ ਕੁਝ ਕੰਮ ਕੀਤਾ ਪਰ ਉਨ੍ਹਾਂ ਦੇ ਸਾਰੇ ਯਤਨ ਕਾਮਯਾਬ ਨਾ ਹੋਏ ਕਿਉਂਕਿ ਲੋਕਾਂ ਵਿਚ ਬਦਲੇ ਦੀ ਭਾਵਨਾ ਸੀ | ਆਪਣੇ ਤੇ ਵਿਰੋਧੀ ਬੜੇ ਧੜੇ ਦੀਆਂ ਔਰਤਾਂ ਨੂੰ ਅਗਵਾ ਕਰਨਾ, ਤੰਗ ਕਰਨਾ ਤੇ ਮਾਰਨਾ ਆਤਮ ਪ੍ਰਚਲਿਤ ਸੀ | ਇਹ ਸਾਰੀਆਂ ਔਕੜਾਂ ਔਰਤਾਂ ਦੇ ਕਮਜ਼ੋਰ ਹੋਣ ਕਰਕੇ ਸਨ | ਵਾਤਾਵਰਨ ਏਨਾ ਖਰਾਬ ਸੀ, ਜਿੰਨੀਆਂ ਕੁ ਔਰਤਾਂ ਭਾਰਤ ਸਰਕਾਰ ਲੱਭ ਕੇ ਪਾਕਿਸਤਾਨ ਭੇਜਦੀ ਤੇ ਓਨੀਆਂ ਹੀ ਪਾਕਿਸਤਾਨ ਸਰਕਾਰ ਭਾਰਤ ਭੇਜਦੀ ਸੀ |
1947 ਵਿਚ ਭਾਰਤ ਅਤੇ ਕਸ਼ਮੀਰ ਵਿਚਕਾਰ ਕਸ਼ਮੀਰ ਦੇ ਮਸਲੇ ‘ਤੇ ਜੰਗ ਨੇ ਪੱਛਮੀ ਪੰਜਾਬ ਵਿਚ ਅਗਵਾ ਕੀਤੀਆਂ ਔਰਤਾਂ ਦੀ ਬਰਾਮਦਗੀ ‘ਤੇ ਬਹੁਤ ਭੈੜਾ ਅਸਰ ਪਾਇਆ | ਕਸ਼ਮੀਰ ਦੇ ਝਗੜੇ ਕਰਕੇ ਪਾਕਿਸਤਾਨ ਸਰਕਾਰ ਨੇ ਆਜ਼ਾਦ ਕਸ਼ਮੀਰ ਤੇ ਉਸ ਦੇ ਨਾਲ ਲਗਦੇ ਪੰਜਾਬ ਦੇ ਜ਼ਿਲਿ੍ਹਆਂ ਵਿਚ ਭਾਰਤ ਦੇ ਅਫ਼ਸਰਾਂ ਦਾ ਜਾਣਾ ਬੰਦ ਕਰ ਦਿੱਤਾ | ਇਸ ਕਰਕੇ ਇਸਤਰੀਆਂ ਦੇ ਅਗਵਾ-ਕਰਤਾ ਪਾਕਿਸਤਾਨ ਵਿਚ ਇਨ੍ਹਾਂ ਜ਼ਿਲਿ੍ਹਆਂ ਵਿਚ ਜਾ ਠਹਿਰੇ | ਇਸ ਤਰ੍ਹਾਂ ਬਰਾਮਦਗੀ ਦੇ ਅਫ਼ਸਰਾਂ ਤੋਂ ਬਿਲਕੁਲ ਸੁਤੰਤਰ ਹੋ ਗਏ | ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਪਾਕਿਸਤਾਨ ਵਿਚ ਬਰਾਮਦਗੀ ਦਾ ਕੰਮ ਭਾਰਤ ਨਾਲੋਂ ਜ਼ਿਆਦਾ ਢਿੱਲਾ ਸੀ ਕਿਉਂਕਿ ਪੱਛਮੀ ਪੰਜਾਬ ਵਿਚ ਬਦਲੇ ਦੀ ਭਾਵਨਾ ਜ਼ਿਆਦਾ ਪ੍ਰਬਲ ਸੀ |
ਇਨ੍ਹਾਂ ਹਾਲਾਤ ਵਿਚ ਜੰਮੂ-ਕਸ਼ਮੀਰ ਤੋਂ ਅਗਵਾ ਕੀਤੀਆਂ ਹਿੰਦੂ-ਸਿੱਖ ਇਸਤਰੀਆਂ ਤੇ ਪੱਛਮੀ ਪੰਜਾਬ ਦੇ ਲਾਗਲੇ ਜ਼ਿਲਿ੍ਹਆਂ ਵਿਚੋਂ ਹਿੰਦੂ ਸਿੱਖ ਔਰਤਾਂ ਦੀ ਬਰਾਮਦਗੀ ਦਾ ਕੰਮ ਬੰਦ ਹੋ ਗਿਆ | ਦੂਜਿਆਂ ਜ਼ਿਲਿ੍ਹਆਂ ਵਿਚ ਹੀ ਹਿੰਦੂ-ਸਿੱਖ ਇਸਤਰੀਆਂ ਦੀ ਬਰਾਮਦਗੀ ਦੇ ਕੰਮ ਵਿਚ ਬਹੁਤ ਔਕੜਾਂ ਸਨ | ਬਹੁਤ ਦੇਰੀ ਹੋਣ ਕਰਕੇ ਹਿੰਦੂ-ਸਿੱਖ ਔਰਤਾਂ ਬਹੁਤ ਵਾਰੀ ਭਾਰਤ ਵਿਚ ਆਉਣ ਤੋਂ ਇਨਕਾਰ ਕਰ ਦਿੰਦੀਆਂ ਸਨ | ਉਨ੍ਹਾਂ ਜੋ ਰੀਕਵਰੀ ਅਫ਼ਸਰ ਨੂੰ ਕੁਝ ਕੁ ਨੇ ਜੋ ਜਵਾਬ ਦਿੱਤੇ ਹਨ, ਉਹ ਇਸ ਤਰ੍ਹਾਂ ਹਨ: ਇਕ ਇਸਤਰੀ ਨੇ ਗੁਜਰਾਂਵਾਲੇ ਦੇ ਜ਼ਿਲ੍ਹਾ ਲੈਜ਼ਾ ਅਫਸਰ ਨੂੰ ਕਿਹਾ, ‘ਮੈਂ ਕਿਵੇਂ ਵਿਸ਼ਵਾਸ ਕਰਾਂ ਕਿ ਤੁਹਾਡੇ ਨਾਲ ਦੋ ਮਿਲਟਰੀ ਦੇ ਬੰਦੇ ਮੈਨੂੰ ਹਿਫਾਜ਼ਤ ਨਾਲ ਭਾਰਤ ਲੈ ਜਾਣਗੇ | ਜਦੋਂ ਕਿ ਕਈ ਸੈਂਕੜੇ ਸਿਪਾਹੀ ਸਾਨੂੰ ਤੇ ਸਾਡੇ ਰਿਸ਼ਤੇਦਾਰਾਂ ਨੂੰ ਬਚਾਉਣ ਤੋਂ ਫੇਲ੍ਹ ਹੋ ਚੁੱਕੇ ਹਨ, ਜਿਸ ਕਰਕੇ ਸਾਡੇ ਰਿਸ਼ਤੇਦਾਰ ਮਾਰੇ ਗਏ |’ ਇਕ ਹੋਰ ਔਰਤ ਨੇ ਕਿਹਾ, ‘ਮੇਰਾ ਪਤੀ ਮਾਰਿਆ ਗਿਆ ਹੈ | ਮੈਂ ਦੂਜਾ ਵਿਆਹ ਕੀਤਾ ਹੈ ਕੀ ਤੁਸੀਂ ਆਸ ਕਰਦੇ ਹੋ ਕਿ ਹਰ ਰੋਜ਼ ਮੈਂ ਆਪਣਾ ਪਤੀ ਬਦਲਦੀ ਰਹਾਂ |’ ਇਕ ਹੋਰ ਔਰਤ ਨੇ ਕਿਹਾ, ‘ਮੇਰੇ ਭਾਰਤ ਲਿਜਾਣ ਵਿਚ ਤੁਸੀਂ ਕਿਉ ਚਿੰਤਾਤੁਰ ਹੋ? ਮੇਰੇ ਵਿਚ ਰਹਿ ਕੀ ਗਿਆ ਹੈ? ਨਾ ਧਰਮ ਰਿਹਾ ਹੈ ਨਾ ਪਵਿੱਤਰਤਾ |’
ਜੰਮੂ-ਕਸ਼ਮੀਰ ਦਾ ਮੁਜ਼ਫਰਾਬਾਦ ਦਾ ਜ਼ਿਲ੍ਹਾ ਆਜ਼ਾਦ ਕਸ਼ਮੀਰ ਵਿਚ ਆ ਗਿਆ ਸੀ | ਉਥੋਂ ਦੇ ਹਿੰਦੂ-ਸਿੱਖ ਔਰਤਾਂ ਦੀ ਹਾਲਤ ਬਹੁਤ ਮਾੜੀ ਸੀ | ਕਿਉਂਕਿ ਉਨ੍ਹਾਂ ਔਰਤਾਂ ਦੀ ਬਾਤ ਪੁੱਛਣ ਵਾਲਾ ਕੋਈ ਨਹੀਂ ਸੀ | ਕੋਈ ਹਿੰਦੂ ਸਿੱਖ ਭਾਰਤੀ ਅਫ਼ਸਰ ਉਨ੍ਹਾਂ ਦੀ ਬਰਾਮਦਗੀ ਦਾ ਯਤਨ ਨਹੀਂ ਸੀ ਕਰ ਸਕਦਾ | ਕਸ਼ਮੀਰ ਦੀ ਸਰਹੱਦ ‘ਤੇ ਇਕ ਕੈਂਪ ਅਮੋਰ ਦੇ ਅਸਥਾਨ ‘ਤੇ ਹੈ | ਉਹਦੇ ਵਿਚ ਇਕ ਹਜ਼ਾਰ ਤੋਂ ਵੱਧ 1200 ਔਰਤਾਂ ਤੇ ਬੱਚੇ ਰਹਿ ਰਹੇ ਸਨ | ਉਨ੍ਹਾਂ ਨੂੰ ਰਹਿੰਦਿਆਂ ਚਾਰ ਸਾਲ ਹੋ ਗਏ ਸਨ ਕਿਸੇ ਨੇ ਬਾਤ ਨਹੀਂ ਸੀ ਪੁੱਛੀ | ਇਸ ਮੁਸ਼ਕਿਲ ਸਮੇਂ ਇਕ ਵਿਅਕਤੀ ਨਿਤਰਿਆ ਜਿਸਨੇ ਆਪਣੇ ਜੀਵਨ ਦਾ ਮਿਸ਼ਨ ਇਨ੍ਹਾਂ ਬੱਚੇ ਤੇ ਔਰਤਾਂ ਨੂੰ ਆਜ਼ਾਦ ਕਰਾਉਣ ਦਾ ਬਣਾ ਲਿਆ | ਇਹ ਸਨ ਅਕਾਲੀ ਚੱਕਰ ਕੌਰ ਸਿੰਘ |
ਡਾ. ਕ੍ਰਿਪਾਲ ਸਿੰਘ
-1288, ਸੈਕਟਰ 15-ਬੀ, ਚੰਡੀਗੜ੍ਹ-160015.
ਮੋਬਾਈਲ : 93160-05061.
ਫੋਨ : 0172-4611913 (ਦਫਤਰ),
2772525 (ਘਰ) – See more at: http://beta.ajitjalandhar.com/supplement/20150713/33.cms#sthash.5MIKjG4f.dpuf
Tags:
Posted in: ਸਾਹਿਤ