ਭਾਈ ਅਮਰੀਕ ਸਿੰਘ ਅਜਨਾਲਾ ਨੂੰ ਆਰਜ਼ੀ ਜ਼ਮਾਨਤ

By February 13, 2016 0 Comments


ajnalaਚੰਡੀਗੜ੍ਹ, 13 ਫਰਵਰੀ : ਅੰਮਿ੍ਤਸਰ ਦੇ ਪਿੰਡ ਚੱਬਾ ‘ਚ 10 ਨਵੰਬਰ ਨੂੰ ਹੋਏ ‘ਸਰਬੱਤ ਖ਼ਾਲਸਾ’ ਸਮਾਗਮ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਰਜ਼ੀ ਜ਼ਮਾਨਤ ਦੇ ਦਿੱਤੀ ਹੈ | ਜਸਟਿਸ ਐਮ. ਐਮ. ਐਸ. ਬੇਦੀ ਵੱਲੋਂ ਭਾਈ ਅਮਰੀਕ ਸਿੰਘ ਨੂੰ ਇਹ ਆਰਜ਼ੀ ਜ਼ਮਾਨਤ 24 ਫ਼ਰਵਰੀ ਤੱਕ ਦਿੱਤੀ ਗਈ ਹੈ ਤੇ 24 ਫਰਵਰੀ ਨੂੰ ਜੇਲ੍ਹ ‘ਚ ਆਤਮ ਸਮਰਪਨ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ | ਦੱਸ ਦੇਈਏ ਕਿ ਭਾਈ ਅਮਰੀਕ ਸਿੰਘ ਵੱਲੋਂ ਆਪਣੀ ਬੀਮਾਰੀ ਦਾ ਕਾਰਨ ਦੱਸਦਿਆਾ ਹਾਈਕੋਰਟ ਤੋਂ ਜ਼ਮਾਨਤ ਦੀ ਮੰਗ ਕੀਤੀ ਸੀ | ਇਸ ਮਾਮਲੇ ‘ਚ ਹਾਈਕੋਰਟ ਨੇ ਅੰਮਿ੍ਤਸਰ ਦੇ ਡੀਐਸਪੀ ਨੂੰ ਰਿਪੋਰਟ ਸੌਾਪਣ ਲਈ ਕਿਹਾ ਸੀ | ਡੀਐਸਪੀ ਵੱਲੋਂ ਸੌਾਪੀ ਰਿਪੋਰਟ ‘ਚ ਪੁਸ਼ਟੀ ਹੋਈ ਸੀ ਕਿ ਭਾਈ ਅਮਰੀਕ ਸਿੰਘ ਦਿਲ ਦੀ ਬੀਮਾਰੀ ਤੋਂ ਪੀੜ੍ਹਤ ਹਨ ਤੇ ੳਨ੍ਹਾਂ ਨੂੰ ਇਲਾਜ ਲਈ 15 ਜਨਵਰੀ ਨੂੰ ਹਸਪਤਾਲ ਭਰਤੀ ਕੀਤਾ ਗਿਆ ਸੀ, ਜਿੱਥੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ | ਇਸ ਰਿਪੋਰਟ ਤੋਂ ਬਾਅਦ ਹੀ ਹਾਈਕੋਰਟ ਨੇ ਅੱਜ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਹੈ |