ਕਾਂਗਰਸੀਆਂ ਨੇ ਆਵਾਰਾ ਕੁੱਤੇ ਲੈ ਕੇ ਨਗਰ ਨਿਗਮ ਦਫ਼ਤਰ ਘੇਰਿਆ

By February 12, 2016 0 Comments


Member Parliament Ravneet Singh Bittu and Bharat Bhushan Ashu are trying to hand over stray dog to PS Ghuman at MC zone D office . Photo : Inderjeet Verma To go with Charanjit’s story

ਲੁਧਿਆਣਾ, 12 ਫਰਵਰੀ-ਸਨਅਤੀ ਸ਼ਹਿਰ ’ਚ ਵਧ ਰਹੀ ਅਵਾਰਾ ਕੁੱਤਿਆਂ ਦੀ ਦਹਿਸ਼ਤ ਅਤੇ ਇਨ੍ਹਾਂ ਰੋਕਥਾਮ ਵਿੱਚ ਨਿਗਮ ਪ੍ਰਸ਼ਾਸਨ ਦੇ ਫੇਲ੍ਹ ਹੋਣ ’ਤੇ ਅੱਜ ਨਿਗਮ ਦਫ਼ਤਰ ਦੇ ਬਾਹਰ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ ’ਚ ਕਾਂਗਰਸੀ ਵਰਕਰ ਅਵਾਰਾ ਕੁੱਤਿਆਂ ਨੂੰ ਨਾਲ ਲੈ ਕੇ ਪੁੱਜੇ ਅਤੇ ਆਪਣਾ ਰੋਸ ਜ਼ਾਹਰ ਕੀਤਾ। ਇਸ ਮੌਕੇ ਕਾਂਗਰਸੀਆਂ ਨੇ ਸ੍ਰੀ ਬਿੱਟੂ ਦੀ ਅਗਵਾਈ ਵਿੱਚ ਨਾਅਰੇਬਾਜ਼ੀ ਕਰਦੇ ਨਿਗਮ ਦੇ ਬਾਹਰੀ ਗੇਟ ’ਤੇ ਧਰਨਾ ਦਿੱਤਾ। ਜਦੋਂ ਮੌਕੇ ’ਤੇ ਆਏ ਜ਼ੋਨਲ ਕਮਿਸ਼ਨਰ ਪਰਮਜੀਤ ਸਿੰਘ ਘੁੰਮਣ ਨੇ ਅਵਾਰਾ ਕੁਤਿਆਂ ਦੀ ਨਸ਼ਬੰਧੀ ਦੇ ਸਬੰਧ ਵਿੱਚ ਕੋਈ ਠੋਸ ਜਵਾਬ ਨਾ ਦਿੱਤਾ ਤਾਂ ਗੁੱਸੇ ਵਿੱਚ ਆਏ ਕਾਂਗਰਸੀ ਨਿਗਮ ਦਫਤਰ ਦੇ ਅੰਦਰ ਦਾਖਲ ਹੋ ਗਏ।
ਉਥੇ ਉਨ੍ਹਾਂ ਨੇ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਤੇ ਕਾਂਗਰਸੀ ਵਰਕਰਾਂ ਦੇ ਜੋਸ਼ ਅਤੇ ਰੋਸ ਨੂੰ ਵੇਖਦਿਆਂ ਆਖਰ ਸ੍ਰੀ ਘੁੰਮਣ ਨੂੰ ਅਵਾਰਾ ਕੁੱਤਾ ਲੈਣਾ ਪਿਆ ਅਤੇ ਉਨ੍ਹਾਂ ਨੇ ਜਲਦ ਹੀ ਹਾਊਸ ਦੀ ਮੀਟਿੰਗ ਸੱਦ ਕੇ ਇਸ ਸਮੱਸਿਆ ਦਾ ਕੋਈ ਠੋਸ ਹੱਲ ਕੱਢਣ ਦਾ ਕਸ਼ਿਨਰ ਅਤੇ ਮੇਅਰ ਵੱਲੋਂ ਭਰੋਸਾ ਦੇਣ ਤੋਂ ਬਾਅਦ ਕਾਂਗਰਸੀ ਵਰਰਕਾਂ ਨੇ ਧਰਨਾ ਸਮਾਪਤ ਕੀਤਾ। ਇਸ ਮੌਕੇ ਸ੍ਰੀ ਬਿੱਟੂ ਨੇ ਅਵਾਰਾ ਕੁੱਤੇ ਸ਼ਹਿਰ ਅੰਦਰ ਬਚਿਆਂ ਅਤੇ ਬਜ਼ੁਰਗਾਂ ਨੂੰ ਨੋਚ ਰਹੇ ਹਨ ਪਰ ਮੇਅਰ ਅਤੇ ਕਮਿਸ਼ਨਰ ਉਨ੍ਹਾਂ ਨੂੰ ਹੱਥ ਲਗਾਉਣ ਤੋਂ ਵੀ ਡਰਦੇ ਹਨ।

ਕਾਂਗਰਸੀਆਂ ਦੇ ਧਰਨੇ ਮੌਕੇ ਭਾਵੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਵਾਰਾ ਕੁੱਤੇ ਆਪਣੀ ਗੋਦ ਵਿੱਚ ਲੈ ਕੇ ਬੈਠੇ ਰਹੇ ਅਤੇ ਉਨ੍ਹਾਂ ਕੁੱਤਿਆਂ ਨੂੰ ਦੁੱਧ ਪਿਆਉਣ ਦੇ ਨਾਲ ਹੀ ਕੁੱਤਿਆਂ ਦੀ ਦੇਖ ਰੇਖ ਲਈ ਜ਼ੋਨਲ ਕਮਿਸ਼ਨਰ ਨੂੰ ਦੇਣ ਲਈ ਪੈਸੇ ਇਕੱਠੇ ਕੀਤੇ ਪਰ ਜਦੋਂ ਉਹ ਅਵਾਰਾ ਕੁੱਤੇ ਨੂੰ ਜ਼ੋਨਲ ਕਮਿਸ਼ਨਰ ਨੂੰ ਸੌਂਪਣ ਲੱਗੇ ਤਾਂ ਉਨ੍ਹਾਂ ਕੁੱਤੇ ਨੂੰ ਹੱਥ ਵੀ ਨਾ ਲਗਾਇਆ। ਇਸ ਤੋਂ ਭਡ਼ਕੇ ਕਾਂਗਰਸੀ ਉਨ੍ਹਾਂ ਦੇ ਪਿੱਛੇ ਹੀ ਦਫ਼ਤਰ ਅੰਦਰ ਦਾਖਲ ਹੋ ਗਏ ਤਾਂ ਆਖਰ ਜ਼ੋਨਲ ਕਮਿਸ਼ਨਰ ਨੂੰ ਕੁੱਤੇ ਨੂੰ ਗੋਦ ਵਿੱਚ ਲੈਣਾ ਹੀ ਪਿਆ।

Posted in: ਪੰਜਾਬ