ਹਰਿੰਦਰ ਸਿੱਧੂ ਭਾਰਤ ‘ਚ ਆਸਟ੍ਰੇਲੀਆ ਦੀ ਨਵੀਂ ਹਾਈ ਕਮਿਸ਼ਨਰ

By February 12, 2016 0 Comments


harinder sidhuਸਿਡਨੀ, 12 ਫਰਵਰੀ -ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਅੱਜ ਭਾਰਤੀ ਮੂਲ ਦੀ ਹਰਿੰਦਰ ਸਿੱਧੂ ਨੂੰ ਭਾਰਤ ਵਿਚ ਆਸਟ੍ਰੇਲੀਆ ਦੀ ਨਵੀਂ ਹਾਈ ਕਮਿਸ਼ਨਰ ਐਲਾਨਿਆ ਹੈ | ਇਥੇ ਗੌਰਤਲਬ ਹੈ ਕਿ ਭਾਰਤੀ ਮੂਲ ਦੀ ਹਰਿੰਦਰ ਸਿੱਧੂ ਬਚਪਨ ਵਿਚ ਸਿੰਘਾਪੁਰ ਤੋਂ ਆਸਟ੍ਰੇਲੀਆ ਪਰਿਵਾਰ ਸਮੇਤ ਆ ਗਏ ਸਨ | ਉਨ੍ਹਾਂ ਨੂੰ ਪਹਿਲੇ ਹਾਈ ਕਮਿਸ਼ਨਰ ਪੈਟਰਿਕ ਸਕਿਲੰਗ ਦੀ ਜਗ੍ਹਾ ‘ਤੇ ਲਗਾਇਆ ਗਿਆ ਹੈ | ਸਿੱਧੂ ਨੇ ਯੂਨੀਵਰਸਿਟੀ ਆਫ ਸਿਡਨੀ ਤੋਂ ਬੈਚਲਰ ਆਫ਼ ਲਾਅ ਅਤੇ ਇਕਨਾਮਿਕਸ ਦੀ ਡਿਗਰੀ ਪ੍ਰਾਪਤ ਕੀਤੀ ਹੈ | ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ 2013 ਤੋਂ ਹਾਈ ਕਮਿਸ਼ਨਰ ਪੈਟਰਿਕ ਸਕਿਲੰਗ ਦਾ ਸੇਵਾਵਾਂ ਵਾਸਤੇ ਧੰਨਵਾਦ ਕੀਤਾ ਤੇ ਕਿਹਾ ਕਿ ਹਰਿੰਦਰ ਸਿੱਧੂ ਆਪਣੀ ਕਾਬਲੀਅਤ ਰਾਹੀਂ ਵਧੀਆ ਸੇਵਾਵਾਂ ਪ੍ਰਦਾਨ ਕਰੇਗੀ | ਹਰਿੰਦਰ ਸਿੱਧੂ ਇਸ ਸਮੇਂ ਵਪਾਰ ਤੇ ਵਿਦੇਸ਼ ਮਾਮਲਿਆਂ ਦੇ ਵਿਭਾਗ ਵਿਚ ਮਲਟੀਨੈਸ਼ਨਲ ਪਾਲਿਸੀ ਡਵੀਜ਼ਨ ਦੀ ਸਹਾਇਕ ਸਕੱਤਰ ਵਜੋਂ ਕੰਮ ਕਰ ਰਹੀ ਹੈ | ਕਲਾਈਮੇਟ ਚੇਂਜ ਵਿਭਾਗ ਵਿਚ ਵੀ ਹਰਿੰਦਰ ਸਿੱਧੂ ਪਹਿਲੀ ਸਹਾਇਕ ਸੈਕਟਰੀ ਵਜੋਂ ਕੰਮ ਕਰ ਚੁੱਕੀ ਹੈ ਅਤੇ ਪ੍ਰਧਾਨ ਮੰਤਰੀ ਤੇ ਕੈਬਨਿਟ ਵਿਭਾਗ ਵਿਚ ਸੀਨੀਅਰ ਸਲਾਹਕਾਰ ਵਜੋਂ ਵੀ ਸੇਵਾ ਨਿਭਾਅ ਚੁੱਕੀ ਹੈ |