ਭਾਈ ਮੋਹਕਮ ਸਿੰਘ ਨੂੰ ਝਬਾਲ ਥਾਣੇ ਵਿੱਚ ਦਰਜ ਇੱਕ ਹੋਰ ਲੱਕੜ ਚੋਰੀ ਦੇ ਕੇਸ ਵਿੱਚ ਕੀਤਾ ਅਦਾਲਤ ‘ਚ ਪੇਸ਼

By February 9, 2016 0 Comments


ਪੰਜਾਬ ਸਰਕਾਰ ਉਹਨਾਂ ਨੂੰ ਵਧੇਰੇ ਸਮਾਂ ਜੇਲਾਂ ਵਿੱਚ ਨਹੀ ਰੱਖ ਸਕਦੀ-ਭਾਈ ਮੋਹਕਮ ਸਿੰਘ
2017 ਵਿੱਚ ਬਾਦਲਾ ਦੀ ਸਫ ਹਰ ਹਾਲਤ ਵਿੱਚ ਵਲੇਟੀ ਜਾਵੇਗੀ- ਭਾਈ ਮੋਹਕਮ ਸਿੰਘ
Bhai-Mohkam-Singh
ਅੰਮ੍ਰਿਤਸਰ 9 ਫਰਵਰੀ( ਜਸਬੀਰ ਸਿੰਘ) ਸਰਬੱਤ ਖਾਲਸਾ ਦੇ ਕਨਵੀਨਰ ਤੇ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਹਾਲ ਰੱਖਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਲੈ ਕੇ ਪੰਜਾਬ ਵਿੱਚ ਆਪਣੇ ਆਪ ਪੰਥਕ ਅਖਵਾਉਦੀ ਸਰਕਾਰ ਇੰਨੀ ਡਰ ਚੁੱਕੀ ਹੈ ਕਿ ਅੱਜ ਉਹਨਾਂ ਦੇ ਖਿਲਾਫ ਇੱਕ ਹੋਰ ਝਬਾਲ ਥਾਣੇ ਵਿਖੇ 8 ਦਸਸੰਬਰ 2015 ਨੂੰ ਭਾਰਤੀ ਦੰਡਾਵਾਲੀ ਦੀ ਧਾਰਾ 379, 427 ਆਈ.ਪੀ.ਸੀ ਤੇ 32 ਤੇ 33 ਜੰਗਲਾਤ ਐਕਟ ਤਹਿਤ ਦਰਜ ਕੀਤੇ ਕੇਸ ਵਿੱਚ ਨਵੇ ਸਿਰੇ ਤੋ ਗ੍ਰਿਫਤਾਰੀ ਪਾ ਕੇ ਤਰਨ ਤਾਰਨ ਦੀ ਇੱਕ ਅਦਾਲਤ ਵਿੱਚ ਪੇਸ਼ ਕਰਕੇ ਮੁੜ 23 ਫਰਵਰੀ ਤੱਕ ਪੱਟੀ ਜੇਲ• ਵਿੱਚ ਭੇਜ ਦਿੱਤਾ ਜਿਥੇ ਪਹਿਲਾਂ ਭਾਈ ਸਾਹਿਬ ਕਈ ਹੋਰ ਅਜਿਹੇ ਹੀ ਕੇਸਾ ਵਿੱਚ ਬੰਦ ਹਨ।
ਪੱਟੀ ਜੇਲ ਵਿੱਚੋ ਸੁਖਵਿੰਦਰ ਸਿੰਘ ਸਬ ਇੰਸਪੈਕਟਰ ਨੇ ਭਾਈ ਮੋਹਕਮ ਸਿੰਘ ਨੂੰ ਲਿਆ ਕੇ ਤਰਨ ਤਾਰਨ ਦੀ ਜੇ.ਐਮ. ਆਈ.ਸੀ ਦੀ ਜੱਜ ਸੁਚੇਤਾ ਸੱਚਦੇਵਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਿਥੇ ਅਦਾਲਤ ਨੇ ਉਹਨਾਂ ਨੂੰ 23 ਫਰਵਰੀ ਤੱਕ ਜੇਲ• ਵਿੱਚ ਭੇਜਣ ਦੇ ਆਦੇਸ਼ ਦਿੱਤੇ। ਭਾਈ ਸਾਹਿਬ ਦੀ ਗ੍ਰਿਫਤਾਰੀ ਜੰਗਲਾਤ ਵਿਭਾਗ ਦੇ ਅਧਿਕਾਰੀ ਕਰਨਬੀਰ ਸਿੰਘ ਵੱਲੋ ਦਿੱਤੀ ਗਈ ਦਰਖਾਸਤ ਤੇ ਪਾਈ ਗਈ ਹੈ ਅਤੇ ਉਹਨਾਂ ਦੇ ਨਾਲ ਇੱਕ ਸੁਰੇਸ਼ ਕੁਮਾਰ ਸੂਦ ਨਾਮੀ ਵਿਅਕਤੀ ਨੂੰ ਸਹਿ ਦੋਸ਼ੀ ਬਣਾਇਆ ਗਿਆ ਹੈ ਜਿਸ ਨੂੰ ਭਾਈ ਸਾਹਿਬ ਜਾਣ ਦੇ ਤੱਕ ਵੀ ਨਹੀ ਹਨ।
ਇਸ ਮੌਕੇ ਭਾਈ ਮੋਹਕਮ ਸਿੰਘ ਨੇ ਬੁਲੰਦ ਅਵਾਜ਼ ਵਿੱਚ ਗੱਲਬਾਤ ਕਰਦਿਆ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਤੇ ਅਜਿਹਾ ਕਰਨ ਵਾਲੇ ਦੇ ਖਿਲਾਫ ਸਿੱਖ ਵੱਡੀ ਗਿਣਤੀ ਵਿੱਚ ਵਿਰੋਧ ਕਰਨਗੇ ਜਿਹਨਾਂ ਦੀ ਕਮਾਂਡ ਉਹ ਖੁਦ ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਅੱਗੇ ਹੋ ਕੇ ਕਰਨਗੇ ਭਾਵੇ ਸਰਕਾਰ ਪੰਜਾਬ ਦੇ ਸਾਰੇ ਥਾਣਿਆ ਵਿੱਚ ਵੀ ਕਿਉ ਨਾ ਉਹਨਾਂ ਦੇ ਖਿਲਾਫ ਮੁਕਦੱਮੇ ਦਰਜ ਕਰ ਦੇਵੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਇੱਕ ਬਿਆਨ ਦੇ ਕੇ ਕਿਹਾ ਸੀ ਕਿ ਧਰਨੇ ਮੁਜਾਹਰੇ ਕਰਨ ਦਾ ਹਰੇਕ ਨਾਗਰਿਕ ਦਾ ਸੰਵਿਧਾਨਕ ਹੱਕ ਹੈ ਤੇ ਅਕਤੂਬਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਰੋਸ ਵਜੋਂ ਸਿੱਖਾਂ ਨੇ ਸ਼ਾਤਮਈ ਸੰਘਰਸ਼ ਸ਼ੁਰੂ ਕੀਤਾ ਪਰ ਬਾਦਲ ਸਰਕਾਰ ਨੇ ਨਿਰਦੋਸ਼ ਸਿੱਖਾਂ ਤੇ ਗੋਲੀ ਚਲਾ ਕੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਅਤੇ ਬਹੁਤ ਸਾਰਿਆ ਨੂੰ ਜਖਮੀ ਵੀ ਕੀਤਾ। ਉਹਨਾਂ ਕਿਹਾ ਕਿ ਸਰਕਾਰ ਨੇ ਗੋਲੀ ਚਲਾਉਣ ਵਾਲੇ ਦੋਸ਼ੀ ਅਧਿਕਾਰੀਆ ਦੇ ਖਿਲਾਫ ਅੱਜ ਤੱਕ ਕੋਈ ਕਾਰਵਾਈ ਨਹੀ ਕੀਤੀ ਤੇ ਨਿਰਦੋਸ਼ਾਂ ਨੂੰ ਫੜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਧਰਨੇ ਮੁਜਾਹਰੇ ਕਰਨੇ ਹਰੇਕ ਨਾਗਰਿਕ ਦਾ ਹੱਕ ਹੈ ਤਾਂ ਫਿਰ ਮੁੱਖ ਮੰਤਰੀ ਸ੍ਰ ਬਾਦਲ ਸਪੱਸ਼ਟ ਕਰਨ ਕਿ ਸਰਬੱਤ ਖਾਲਸਾ ਦੌਰਾਨ ਸੰਗਤਾਂ ਦੀ ਰਾਇ ਨਾਲ ਥਾਪੇ ਗਏ ਜਥੇਦਾਰਾਂ ਨੂੰ ਜੇਲਾਂ ਵਿੱਚ ਬੰਦ ਕਿਉ ਕੀਤਾ ਗਿਆ ਹੈ। ਕੀ ਇਹ ਸੰਵਿਧਾਨ ਦੀ ਉਲੰਘਣਾ ਨਹੀ? ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆ ਘਟਨਾਵਾਂ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਹੀ ਵਾਪਰੀਆ ਹਨ ਜੇ ਸਮੇਂ ਸਿਰ ਕਾਰਵਾਈ ਕੀਤੀ ਜਾਂਦੀ ਤਾਂ ਇਹ ਘਟਨਾਵਾ ਕਦਾਚਿਤ ਨਹੀ ਵਾਪਰਨੀਆ ਸਨ। ਉਹਨਾਂ ਕਿਹਾ ਕਿ ਬਾਦਲਾ ਵੱਲੋ ਰਾਜਨੀਤਕ ਵਿਰੋਧੀਆ ਦੀਆ ਗ੍ਰਿਫਤਾਰੀਆ ਬਿਨਾਂ ਕਿਸੇ ਐਫ.ਆਈ.ਆਰ ਵਿੱਚ ਨਾਮ ਨਾ ਹੋਣ ਦੇ ਬਾਵਜੂਦ ਵੀ ਚੁਣ ਚੁਣ ਕੇ ਪਾਈਆ ਜਾ ਰਹੀਆ ਹਨ ਜਿਸ ਨਾਲ ਬਾਦਲਾ ਦਾ ਸਿੱਖ ਵਿਰੋਧੀ ਚਿਹਰਾ ਜਨਤਾ ਦੀ ਕਚਿਹਰੀ ਵਿੱਚ ਨੰਗਾ ਹੋ ਚੁੱਕਾ ਹੈ। ਉਹਨਾਂ ਬਾਦਲ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਅੰਗਰੇਜ਼ ਵੀ ਜੁਝਾਰੂ ਸਿੰਘਾਂ ਨੂੰ ਵਧੇਰੇ ਸਮਾਂ ਜੇਲਾਂ ਵਿੱਚ ਬੰਦ ਨਹੀ ਰੱਖ ਸਕੇ ਸਨ ਤੇ ਅਖੀਰ ਉਹਨਾਂ ਨੂੰ ਇਥੋ ਆਪਣੀ ਬੋਰੀਆ ਬਿਸਤਰਾ ਗੋਲ ਕਰਕੇ ਭੱਜਣਾ ਪਿਆ ਸੀ ਤੇ ਬਾਦਲ ਸਰਕਾਰ ਵੀ ਆਪਣੀ ਸਫ ਵਲੇਟ ਲਵੇ ਕਿਉਕਿ 2017 ਵਿੱਚ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਦੌਰਾਨ ਯੂਨਾਈਟਿਡ ਅਕਾਲੀ ਦਲ ਪੰਜਾਬ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਬਾਦਲ ਨੂੰ ਸੱਤਾ ਤੋ ਲਾਂਭੇ ਕਰੇਗਾ